(ਸਮਾਜ ਵੀਕਲੀ) : ” ਕੌਮਾਂਤਰੀ ਮਾਤ – ਭਾਸ਼ਾ ਦਿਵਸ ” ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸਕੂਲ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਪੰਜਾਬੀ ਭਾਸ਼ਾ ਦੀ ਵਾਰਤਕ – ਸੰਗ੍ਰਹਿ ਪੁਸਤਕ ‘ ਮਹਿਕ ‘ ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਐਲੀਮੈਂਟਰੀ ਸਿੱਖਿਆ ) ਸ. ਜਰਨੈਲ ਸਿੰਘ ਜੀ ਅਤੇ ਭਾਸ਼ਾ ਵਿਭਾਗ ਰੂਪਨਗਰ ਦੇ ਵੱਲੋਂ ਰਿਲੀਜ਼ ਕੀਤੀ ਗਈ ਅਤੇ ਮਾਸਟਰ ਸੰਜੀਵ ਧਰਮਾਣੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ ਤੇ ਸਾਹਿਤਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਵਿਭਾਗ ਦਾ ਕਿਤਾਬਚਾ ਵੀ ਹਾਜ਼ਰ ਹੋਏ ਸਾਹਿਤਕਾਰਾਂ ਨਾਲ ਸਾਂਝਾ ਕੀਤਾ ਗਿਆ। ਕੌਮਾਂਤਰੀ ਮਾਤ – ਭਾਸ਼ਾ ਦਿਵਸ ਮੌਕੇ ਮਾਤ – ਭਾਸ਼ਾ ਪੰਜਾਬੀ ਪ੍ਰਤੀ ਸਮਰਪਿਤ ਹੋਣ ਦਾ ਅਹਿਦ ਵੀ ਲਿਆ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ਸਿੱਖਿਆ ) ਸ. ਜਰਨੈਲ ਸਿੰਘ , ਉਪ – ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸੁਰਿੰਦਰਪਾਲ ਸਿੰਘ , ਡਾਇਟ ਰੂਪਨਗਰ ਦੇ ਪ੍ਰਿੰਸੀਪਲ ਲਵਿਸ਼ ਚਾਵਲਾ , ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ , ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਗੁਰਿੰਦਰ ਸਿੰਘ ਕਲਸੀ , ਸੁਰਜੀਤ ਜੀਤ ਗ਼ਜ਼ਲਗੋ , ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ ਜੀ , ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਸਕੱਤਰ ਸੁਰਜਨ ਸਿੰਘ , ਸੁਰਿੰਦਰ ਕੌਰ ਸੈਣੀ , ਮੈਡਮ ਰਜਨੀ ਧਰਮਾਣੀ , ਪ੍ਰਸਿੱਧ ਲੇਖਕ ਤੇ ਕਵਿੱਤਰੀ ਮਨਦੀਪ ਰਿੰਪੀ , ਅਮਰਜੀਤ ਕੌਰ ਮੋਰਿੰਡਾ , ਹਰਜਿੰਦਰ ਸਿੰਘ ਅਕਬਰਪੁਰ , ਪ੍ਰਸਿੱਧ ਸ਼ਾਇਰ ਗੁਰਨਾਮ ਸਿੰਘ ਬਿਜਲੀ , ਪੰਜਾਬ ਸਾਹਿਤਕ ਅਕਾਦਮੀ ਦੇ ਐਸੋਸੀਏਟ ਮੈਂਬਰ ਤੇ ਗੀਤਕਾਰ ਸੁਰਜੀਤ ਸੁਮਨ , ਕਵੀ ਸਿੰਘ ਅਤੇ ਹੋਰ ਪ੍ਰਸਿੱਧ ਲੇਖਕ , ਕਵੀ ਤੇ ਨਾਮਵਰ ਸ਼ਖ਼ਸੀਅਤਾਂ ਇਸ ਮੌਕੇ ‘ਤੇ ਹਾਜ਼ਰ ਸਨ। ਇਸ ਮੌਕੇ ‘ਤੇ ਮਾਸਟਰ ਸੰਜੀਵ ਧਰਮਾਣੀ ਨੇ ਸਮੁੱਚੇ ਅਧਿਕਾਰੀ ਸਾਹਿਬਾਨ , ਲੇਖਕ , ਕਵੀ , ਸਾਹਿਤਕਾਰ ਅਤੇ ਹੋਰ ਹਾਜ਼ਰ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly