ਨੇਪਾਲ ਅੰਤਰ-ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਛਾਈਆਂ ਪੰਜਾਬ ਦੀਆਂ ਮਾਸਟਰ ਖਿਡਾਰਨਾਂ

ਪੋਖਰਾ (ਨੇਪਾਲ)-(ਗੁਰਬਿੰਦਰ ਸਿੰਘ ਰੋਮੀ): ਇੱਥੋਂ ਦੇ ਪੋਖਰਾ ਸਟੇਡੀਅਮ ਵਿਖੇ ਹੋਈ ਅੰਤਰ-ਰਾਸ਼ਟਰੀ ਚੈਂਪੀਅਨਸ਼ਿਪ: 2023 ਵਿੱਚ ਹੋਈਆਂ ਖੇਡਾਂ ਵਿੱਚ ਭਾਰਤ ਦੀ ਟੀਮ ‘ਚ ਸ਼ਾਮਲ ਪੰਜਾਬਣ ਮਾਸਟਰ ਖਿਡਾਰਨਾ ਦਾ ਪ੍ਰਦਰਸ਼ਨ ਖੂਬ ਸ਼ਾਨਦਾਰ ਤੇ ਜਾਨਦਾਰ ਰਿਹਾ। ਜਿਸ ਬਾਰੇ ਪੰਜਾਬੀ ਗਰੁੱਪ ਦੇ ਇੰਚਾਰਜ ਪਰਮਜੀਤ ਕੌਰ (55+ ਉਮਰ ਵਰਗ) ਬਾਜਾਖਾਨਾ ਨੇ ਦੱਸਿਆ ਕਿ ਉਨ੍ਹਾਂ ਖੁਦ 1500, 3000 ਤੇ 5000 ਮੀਟਰ ਦੌੜਾਂ ਵਿੱਚ ਤੇ ਟੀਮ ਇੰਚਾਰਜ ਵਜੋਂ ਵਧੀਆ ਪ੍ਰਦਰਸ਼ਨ ਲਈ ਕੁੱਲ 4 ਸੋਨ ਤਮਗੇ, ਵੀਰਪਾਲ ਕੌਰ ਫਰੀਦਕੋਟ (55+) ਨੇ 100, 200 ਮੀਟਰ ਦੌੜਾਂ ਤੇ ਸ਼ਾਰਟਪੁੱਟ ਵਿੱਚ 3 ਸੋਨ ਤਮਗੇ, ਗੁਰਪ੍ਰੀਤ ਕੌਰ ਜੈਤੋ (40+) ਨੇ 100, 200 ਮੀਟਰ ਦੌੜਾਂ ਤੇ ਸ਼ਾਰਟਪੁੱਟ ਵਿੱਚ 3 ਸੋਨ ਤਮਗੇ ਅਤੇ ਸੰਤੋਸ਼ ਕੌਰ (65+) ਖਰੜ ਨੇ ਜੈਵਲਿਨ ਥ੍ਰੋਅ, ਡਿਸਕ ਥ੍ਰੋਅ ਤੇ ਸ਼ਾਰਟਪੁੱਟ ਵਿੱਚ 3 ਸੋਨ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ ਪੰਜਾਬ ਤੋਂ ਪਹੁੰਚੇ ਇੱਕੋ-ਇੱਕ ਪੁਰਸ਼ ਖਿਡਾਰੀ ਸੁਖਦੇਵ ਸਿੰਘ (60+) ਨੇ ਵੀ ਜੈਵਲਿਨ ਥ੍ਰੋਅ, ਡਿਸਕ ਥ੍ਰੋਅ ਤੇ ਸ਼ਾਰਟਪੁੱਟ ਵਿੱਚ 3 ਸੋਨ ਤਮਗੇ ਜਿੱਤੇ। ਜਿਕਰਯੋਗ ਹੈ ਕਿ 35 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਮਾਸਟਰ ਜਾਂ ਵੈਟਰਨ ਖਿਡਾਰੀ ਵਜੋਂ ਜਾਣਿਆਂ ਜਾਂਦਾ ਹੈ। ਜੋ ਕਿ ਆਪਣੀਆਂ ਮਣਾਂ-ਮੂੰਹੀ ਪਰਿਵਾਰਕ ਤੇ ਸਮਾਜਿਕ ਜੁੰਮੇਵਾਰੀਆਂ ਦੇ ਬਾਵਜੂਦ ਦੇਸ਼ਾਂ-ਵਿਦੇਸ਼ਾਂ ਵਿੱਚ ਅਜਿਹੇ ਸਾਰਥਕ ਪ੍ਰਦਰਸ਼ਨ ਕਰਕੇ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਬਣਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਫਿਲੌਰ ਪੁਲਿਸ ਵੱਲੋਂ ਕਣਕ ਚੋਰੀ ਕਰਨ ਵਾਲਾ ਕਾਬੂ
Next articleਭੂਤਾਂ – ਪ੍ਰੇਤਾਂ  ਦੀ ਵਿਗਿਆਨਕ ਵਿਆਖਿਆ ਕਰਕੇ ਕੁੜੀ ਨੂੰ  ਡਰ ਮੁਕਤ ਕੀਤਾ-ਤਰਕਸ਼ੀਲ