ਮਾਸਟਰ ਕੇਵਲ ਕ੍ਰਿਸ਼ਨ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ

ਫੋਟੋ : ਅਜ਼ਮੇਰ ਦੀਵਾਨਾ
ਬੱਚਿਆਂ ਨੂੰ ਸਿੱਖਿਅਤ ਬਣਾਉਣਾ ਹੀ ਮਾਸਟਰ ਜੀ ਨੂੰ ਸੱਚੀ ਸ਼ਰਧਾਂਜਲੀ 
 ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਦੇ ਉਘੇ ਸਮਾਜਸੇਵੀ ਸਵਰਗੀ ਮਾਸਟਰ ਕੇਵਲ ਕ੍ਰਿਸ਼ਨ ਸੇਵਾ ਮੁਕਤ ਸਰਕਲ ਸੂਪਰਡੈਂਟ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਕਲਗੀਧਰ ਸਾਹਮਣੇ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ ਕੀਤੀਆਂ।  ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ  ਰਾਗੀ ਜਥਿਆਂ ਵਲੋੰ ਬੈਰਾਗਮਈ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੋਰ ਤੇ ਸ਼ਰਧਾਜਲੀ ਸਮਾਗਮ ਵਿਚ ਪਹੁੰਚੇ  ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਲੋਕ ਸਭਾ ਨੇ ਮਾਸਟਰ ਕੇਵਲ ਕ੍ਰਿਸ਼ਨ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਜਿਸ ਤਰਾਂ ਕੇਵਲ ਕ੍ਰਿਸ਼ਨ  ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਾਕੇ ਸਫਲ ਬਣਾਇਆ ਹੈ ਇਸੇ ਤਰਾਂ ਸਮਾਜ ਦੇ ਹਰ ਵਿਅਕਤੀ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ,ਇਹੀ ਮਾਸਟਰ ਹੋਰਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਰੀਮਪੁਰੀ ਨੇ ਕਿਹਾ ਸਮਾਜ ਅੰਦਰ ਚੇਤਨਤਾ ਪੈਦਾ ਕਰਨ ਲਈ ਜਿਥੇ ਸਮਾਜ ਦਾ ਇਕੱਠ ਹੋਵੇ ਓਥੇ ਰੋਜ਼ਾਨਾ ਹੋ ਰਹੇ ਧਾਰਮਿਕ,ਸਮਾਜਿਕ ਸ਼ੋਸ਼ਣ ਦੀ ਗੱਲ ਵੀ ਕਰਨੀ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ 70 ਫੀਸਦੀ ਬੱਚੇ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਜਿਹੜੇ 30 ਫੀਸਦੀ ਬਾਕੀ ਬਚਦੇ ਹਨ ਓਨਾਂ ਨੂੰ ਜਵਾਨੀ ਵਿਚ ਪੈਰ ਧਰਦਿਆਂ ਹੀ ਨਸ਼ਿਆਂ ਦੇ ਦੈਂਤ ਦਵੋੱਚਣ ਲਈ ਮੂੰਹ ਅੱਡੀ ਖੜੇ ਹਨ। ਇਸ ਕਰਕੇ ਆਪਣੇ ਬੱਚਿਆਂ ਨੂੰ ਕੁਪੋਸ਼ਣ, ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਓਂਕਿ ਸਰਕਾਰਾਂ ਨਸ਼ਿਆਂ ਦੇ ਕਾਰੋਬਾਰ ਬੰਦ ਨਹੀਂ ਕਰਨਾ ਚਾਹੁੰਦੀਆਂ। ਇਸ ਮੌਕੇ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਨੇ ਕਿਹਾ ਕੇਵਲ ਕ੍ਰਿਸ਼ਨ ਨੇ ਸਮਾਜ ਨੂੰ ਸਿੱਖਿਅਤ ਬਣਾਉਣ ਲਈ ਸੱਚ ਫਾਉਂਡੇਸ਼ਨ ਲਈ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ। ਸਟੇਜ ਸਕੱਤਰ ਦੀ ਸੇਵਾ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਨਿਭਾਈ।ਇਸ ਮੌਕੇ ਡਾ ਐਸ ਪੀ ਸਿੰਘ ਸੀ ਐਮ ਓ,ਡਾ ਸੁਰਿੰਦਰ ਕੁਮਾਰ, ਜਗਮੋਹਨ ਸਿੰਘ ਸੇਵਾ ਮੁਕਤ ਚੀਫ ਇੰਜੀ.,ਸਤਪਾਲ ਬੱਧਣ ਜਲੰਧਰ, ਕੇਵਲ ਸਿੰਘ ਲੁਧਿਆਣਾ, ਸਬ ਇੰਸਪੈਕਟਰ ਰਜਿੰਦਰ ਸਿੰਘ, ,ਇੰਜੀ ਇੰਦਰਜੀਤ ਬੱਧਣ, ਪ੍ਰੇਮ ਸਿੰਘ ਸੇਵਾ ਮੁਕਤ ਸੂਪਰਡੈਂਟ, ਡਾ ਐਸ ਕੇ ਹੀਰਾ, ਇੰਜੀ ਸੁਲੱਖਣ ਪਾਲ, ਐਸ ਡੀ ਓ ਬਲਦੇਵ ਰਾਜ, ਕੈਪਟਨ ਆਰ ਕੇ ਹੀਰਾ, ਬਿੱਟੂ ਸਹੋਤਾ, ਪ੍ਰਸ਼ੋਤਮ ਅਹੀਰ, ਬਲਵਿੰਦਰ ਬਿੰਦੀ ਕੌਂਸਲਰ, ਚੰਦਨ ਲੱਕੀ ਰਹੀਮਪੁਰ,ਲਹਿੰਬਰ ਰਾਮ ਝੰਮਟ,ਚੌਧਰੀ ਬਲਵੀਰ ਚੰਦ,ਨਰੇਸ਼ ਕੁਮਾਰ ਜਲੰਧਰ ਨੇ ਵੀ ਹਾਜਰੀ ਭਰੀ।ਇਸ ਮੌਕੇ ਸਵ.ਕੇਵਲ ਕ੍ਰਿਸ਼ਨ ਦੇ ਧਰਮ ਸੁਪਤਨੀ ਸੁਰਜੀਤ ਕੌਰ,ਬੇਟੇ ਮਾਸਟਰ ਰਜੀਵ ਕੁਮਾਰ, ਬੇਟੀਆਂ ਸੁਸ਼ੀਲ ਕੁਮਾਰੀ, ਨੀਲੂ ਭਾਰਦਵਾਜ, ਭਰਾ ਸਤਪਾਲ ਭਾਰਦਵਾਜ, ਮਾਸਟਰ ਪਰਮਜੀਤ ਰਾਮ, ਏ ਐਸ ਆਈ ਸੋਹਣ ਲਾਲ ਨੇ ਪਰਿਵਾਰ ਵਲੋੰ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਜ਼ਿਲ੍ਹੇ ਵਿੱਚ ਵਿਆਹ ਵਾਲੇ ਦਿਨ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ’ਤੇ ਪਟਾਕੇ ਚਲਾਉਣ ਦੀ ਮਨਾਹੀ