ਸ਼ਾਨਦਾਰ ਚਿੱਤਰ ਕਲਾ ਦੇ ਮਾਲਕ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਕਲਾ ਅਨੇਕਾ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਅਨੇਕਾਂ ਕਲਾਕਾਰ ਆਪੋ ਆਪਣੀਆਂ ਕਲਾਕ੍ਰਿਤੀਆਂ ਜਦੋਂ ਸਾਡੇ ਸਾਹਮਣੇ ਲੈ ਕੇ ਆਉਂਦੇ ਹਨ ਤਾਂ ਉਹਨਾਂ ਕਲਾ ਕਿਰਤੀਆਂ ਨੂੰ ਲੋਕ ਸਵੀਕਾਰ ਕਰਦੇ ਹਨ ਅਨੇਕਾਂ ਕਲਾਵਾਂ ਹਨ ਜੋ ਸਾਡੇ ਆਲੇ ਦੁਆਲੇ ਵਿੱਚੋਂ ਹੀ ਸ਼ੁਰੂ ਹੁੰਦੀਆਂ ਹਨ ਕੁਝ ਅਜਿਹੇ ਕਲਾਕਾਰ ਹੁੰਦੇ ਹਨ ਜੋ ਆਪਣੀਆਂ ਕਲਾਵਾਂ ਨੂੰ ਸੂਖਮ ਤੋਂ ਸੂਖਮ ਰੂਪ ਵਿੱਚ ਬਣਾ ਕੇ ਜਦੋਂ ਦੁਨੀਆਂ ਅੱਗੇ ਪੇਸ਼ ਕਰਦੇ ਹਨ ਤਾਂ ਉਹਨਾਂ ਦੀ ਕਲਾਕਿਰਤੀ ਤੋਂ ਲੋਕ ਅਸ਼ ਅਸ਼ ਕਰ ਉਠਦੇ ਹਨ ਅਜਿਹੇ ਹੀ ਸਨ ਰੰਗਾਂ ਦੇ ਚਿਤੇਰੇ ਆਪਣੀ ਕਲਾਕਾਰੀ ਰਾਹੀਂ ਦੁਨੀਆਂ ਵਿੱਚ ਮਸ਼ਹੂਰ ਚਿੱਤਰਕਾਰ ਸਰਦਾਰ ਜਰਨੈਲ ਸਿੰਘ, ਜਦੋਂ ਜਰਨੈਲ ਸਿੰਘ ਦਾ ਨਾਮ ਸਾਡੇ ਸਾਹਮਣੇ ਆਉਂਦਾ ਹੈ ਤਾਂ ਚਿੱਤਰਕਾਰੀ ਦੇ ਅਨੇਕਾਂ ਰੰਗ ਸਾਡੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ ਕਲਾ ਨੂੰ ਪ੍ਰੇਮ ਕਰਨ ਵਾਲੇ ਲੋਕ ਅਜਿਹੀਆਂ ਕਲਾ ਕਿਰਤੀਆਂ ਪੇਸ਼ ਕਰਨ ਵਾਲੇ ਕਲਾਕਾਰ ਦੇ ਨਾਲ ਜੁੜ ਕੇ ਉਸ ਦੀ ਕਲਾ ਨੂੰ ਤਾਂ ਪਸੰਦ ਕਰਦੇ ਹੀ ਹਨ ਤੇ ਨਾਲ ਹੀ ਉਸ ਕਲਾਕਾਰ ਵੱਲੋਂ ਨਵੇਂ ਤੋਂ ਨਵਾਂ ਪੇਸ਼ ਕਰਨ ਦੀ ਆਸ ਵੀ ਰੱਖਦੇ ਹਨ। ਜਰਨੈਲ ਸਿੰਘ ਚਿੱਤਰਕਾਰ ਜਿਨਾਂ ਨੂੰ ਵਿਰਸੇ ਵਿੱਚੋਂ ਹੀ ਚਿੱਤਰਕਾਰੀ ਮਿਲੀ ਤੇ ਇਸੇ ਚਿੱਤਰਕਾਰੀ ਦੇ ਰਾਹੀਂ ਉਹ ਕਨੇਡਾ ਦੇ ਵਿੱਚ ਰਹਿ ਰਹੇ ਸਨ ਉੱਥੇ ਉਹਨਾਂ ਦੀ ਜੋ ਆਰਟ ਗੈਲਰੀ ਸੀ ਉਹ ਆਪਣੇ ਆਪ ਵਿੱਚ ਮਹਾਨ ਸੀ ਜੋ ਵੀ ਸ਼ਖਸ ਜਿਸ ਨੂੰ ਚਿੱਤਰ ਕਲਾਵਾਂ ਦੇ ਨਾਲ ਪਿਆਰ ਸੀ ਜਦੋਂ ਕਨੇਡਾ ਦੀ ਧਰਤੀ ਉੱਤੇ ਜਾਂਦਾ ਦੂਰ ਦੁਰਾਡਿਓਂ ਵੀ ਜਰਨੈਲ ਸਿੰਘ ਕਲਾਕਾਰ ਦੀ ਆਰਟ ਗੈਲਰੀ ਵਿੱਚ ਪੁੱਜਦਾ। ਜਰਨੈਲ ਸਿੰਘ ਹੋਰਾਂ ਨੇ ਆਪਣੇ ਬਜ਼ੁਰਗਾਂ ਤੇ ਪਦ ਚਿੰਨਾ ਉੱਤੇ ਚਲਦਿਆਂ ਹੋਇਆਂ ਅਨੇਕਾਂ ਕਲਾ ਕਿਰਤੀਆਂ ਪੇਸ਼ ਕੀਤੀਆਂ ਜਿਨਾਂ ਦੇ ਵਿੱਚ ਧਾਰਮਿਕ ਸੱਭਿਆਚਾਰਕ ਸਬੰਧੀ ਅਜਿਹੀਆਂ ਕਲਾ ਕ੍ਰਿਤੀਆਂ ਪੇਸ਼ ਕੀਤੀਆਂ ਜੋ ਸਦਾ ਹੀ ਜੀਵਤ ਤੇ ਮਹਾਨ ਰਹਿਣਗੀਆਂ। ਅਫਸੋਸ ਅਜਿਹੀ ਅਜਿਹੀਆਂ ਕਲਾ ਕਿਰਤੀਆਂ ਦਾ ਮਾਲਕ ਰੰਗਾਂ ਦਾ ਚਿਤੇਰਾ ਜਰਨੈਲ ਸਿੰਘ ਸਾਨੂੰ ਅਲਵਿਦਾ ਆਖ ਗਏ ਤੇ ਕਨੇਡਾ ਦੇ ਵਿੱਚ ਉਹਨਾਂ ਨੇ ਅੰਤਿਮ ਸਾਹ ਲਏ ਅੱਜ ਜਦੋਂ ਜਰਨੈਲ ਸਿੰਘ ਹੋਰਾਂ ਦੇ ਅਕਾਲ ਚਲਾਣੇ ਦੀ ਖਬਰ ਸਾਹਮਣੇ ਆਈ ਤਾਂ ਅਨੇਕਾਂ ਹੀ ਕਲਾ ਪ੍ਰੇਮੀਆਂ ਨੇ ਉਹਨਾਂ ਦੇ ਤੁਰ ਜਾਣ ਉੱਤੇ ਅਫਸੋਸ ਜ਼ਾਹਰ ਕੀਤਾ ਬੇਸ਼ਕ ਜਰਨੈਲ ਸਿੰਘ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਕਲਾ ਕ੍ਰਿਤੀਆਂ ਉਹਨਾਂ ਨੂੰ ਸਦਾ ਜੀਵਤ ਰੱਖਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਤਮ
Next articleਸ਼੍ਰੋਮਣੀ ਅਕਾਲੀ ਦੀ ਵਿੱਚ ਸ਼ਾਮਿਲ ਹੋਣ ਭਰਤੀ ਕੈਂਪ ਲਗਾਇਆ ਗਿਆ