ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 13 ਵਾ ਕਾਵਿ ਸੰਗ੍ਰਹਿ “ਰੂਹਾਂ ਦੇ ਸੰਤਾਪ” ਲੋਕ ਅਰਪਣ ।

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਅੱਜ ਹੁਸ਼ਿਆਰਪੁਰ ਦੇ ਦਾਵਤ ਰੈਸਟੋਰੈਂਟ ਵਿਖੇ ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 13ਵਾਂ ਕਾਵਿ ਸੰਗ੍ਰਹਿ “ਰੂਹਾਂ ਦੇ ਸੰਤਾਪ” ਲੋਕ ਅਰਪਣ ਕਰਨ ਲਈ ਇਕ ਵਿਸ਼ੇਸ਼ ਸਮਾਗਮ ਮੁੱਖ ਮਹਿਮਾਨ ਹਰਬੰਸ ਸਿੰਘ ਮੰਝਪੁਰ ਸਾਬਕਾ ਐਗਜੈਕਟਿਵ ਮੈਂਬਰ ਐਸਜੀਪੀਸੀ ਦੀ ਰਹਿਨੁਮਾਈ ਹੇਠ ਕੀਤਾ ਗਿਆ
ਇਸ ਮੌਕੇ ਜੋਤੀ ਅਰਪਣ ਕਰਨ ਤੋਂ ਬਾਅਦ ਸਾਬਕਾ ਸਿਵਲ ਸਰਜਨ ਡਾ ਅਜੇ ਕੁਮਾਰ ਬੱਗਾ ਨੇ “ਕਿਹਾ  ਮਾਸਟਰ ਜੰਡਾ ਹਰ ਸਾਲ ਇੱਕ ਕਾਵਿ
ਸੰਗ੍ਰਹਿ ਲੋਕ ਅਰਪਣ ਕਰਦੇ ਹਨ।
ਉਹਨਾਂ ਤੋਂ ਬਾਅਦ “ਰੂਹਾਂ ਦੇ ਸੰਤਾਪ” ਕਾਵਿ ਸੰਗ੍ਰਹਿ ਸਬੰਧੀ ਡਾਕਟਰ ਧਰਮਪਾਲ ਸਾਹਿਲ ਮਹਾਨ ਲੇਖਕ ਤੇ ਨਾਵਲਲਿਸਟ ਨੇ ਪਰਚਾ ਪੜਿਆ ਉਸ ਤੋ ਉਪਰੰਤ ਉੱਘੇ  ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਜੰਡਾ ਦੇ ਕਾਵਿ ਸੰਗ੍ਰਹਿ ਸਬੰਧੀ ਚਾਨਣਾ ਪਾਇਆ ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਦੱਸਿਆ ਕਿ ਮਾਸਟਰ ਜੰਡਾ ਦੀਆਂ ਗਜ਼ਲਾਂ ਵਿੱਚ ਦਰਦ ਦੀ ਗਹਿਰਾਈ ਭਰੀ ਹੋਈ ਹੈ ਇਹ ਬਿਰਹੋ,ਵਿਛੋੜਾ,ਪੀੜਾ ਹਿਜਰ ਅਤੇ ਗਮ ਨਾਲ ਭਰਪੂਰ ਹਨ । ਇਸ ਮੌਕੇ ਹਰਬੰਸ ਸਿੰਘ ਕਮਲ ਨੇ ਸਟੇਜ ਦਾ ਸੰਚਾਲਨ ਕਰਕੇ ਸਟੇਜ ਰਾਸ਼ਟਰਪਤੀ ਅਵਾਰਡੀ  ਡਾ ਧਰਮਪਾਲ ਸਾਹਿਲ ਨੂੰ ਸੌਂਪ ਦਿੱਤੀ । ਇਸ ਮੌਕੇ ਚੌਧਰੀ ਇੰਦਰਜੀਤ ਡਾ ਕੁਲਦੀਪ ਸਿੰਘ,ਜਤਿੰਦਰ ਕੁਮਾਰ ਸੂਦ, ਡਾ ਦਰਸ਼ਨ ਸਿੰਘ ਦਰਸ਼ਨ’ਹਰਸ਼ਵਿੰਦਰ ਕੌਰ ਹਰਸ਼ ਤਲਵਾੜਾ, ਉੱਘੇ ਕਵੀ ਰਘਵੀਰ ਸਿੰਘ ਟੇਰਕਿਆਣਾ ਨੇ ਆਪਣੇ ਕਾਵਿਕ ਅੰਦਾਜ ਵਿੱਚ ਮਾਸਟਰ ਜੰਡਾ ਦੀਆ ਗਜ਼ਲਾਂ ਦੀ ਸਲਾਘਾ ਕੀਤੀ ਅਤੇ ਕਾਮਨਾ ਕੀਤੀ ਕਿ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਇਸ ਮੌਕੇ ਸ਼ਾਇਰਾ  ਨੇ ਕਿਹਾ ਕਿ ਮਾਸਟਰ ਕੁਲਵਿੰਦਰ ਸਿੰਘ ਜੰਡਾ ਦੀਆਂ ਪਹਿਲੀਆਂ 12 ਕਿਤਾਬਾਂ ਵੀ ਗਹਿਰੇ ਦਰਦ ਤੇ ਗਮ ਨਾਲ ਲਵਰੇਜ ਸਨ ਅਤੇ ਕਈ ਸਮਾਜ ਤੇ ਪੱਖਾਂ ਨੂੰ ਉਜਾਗਰ ਕਰਦੀਆਂ ਸਨ ਉਹਨਾਂ ਕਿਹਾ ਕਿ ਇਹ 13ਵਾਂ ਕਾਵਿ ਸੰਗ੍ਰਹਿ “ਰੂਹਾਂ ਦੇ ਸੰਤਾਪ”  ਹਿਜਰ, ਵਿਛੋੜਾ, ਉਦਾਸੀਆਂ ਤੇ ਪੀੜਾਂ ਦਾ ਸ਼ਿਖਰ ਹੈ ਇਸ ਮੌਕੇ ਪ੍ਰੋਫੈਸਰ ਬਲਰਾਜ ਨੇ ਜੰਡਾ ਦੀਆਂ ਲਿਖੀਆਂ ਹੋਈਆਂ ਗਜ਼ਲਾਂ ਗਾ ਕੇ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ।
ਇਸ ਮੌਕੇ ਜੀਵਨ ਕੁਮਾਰ ਰੇਂਜ ਅਫਸਰ ਵਣ ਵਿਭਾਗ ਨੇ ਵੀ ਗਜ਼ਲ ਗਾ ਕੇ ਹਾਜ਼ਰੀ ਲਗਵਾਈ ਇਸ ਮੌਕੇ ਮੁੱਖ ਮਹਿਮਾਨ ਜਥੇਦਾਰ ਹਰਬੰਸ ਸਿੰਘ ਮੰਝਪੁਰ ਸਾਬਕਾ ਐਗਜੈਕਟਿਵ ਮੈਂਬਰ ਐਸਜੀਪੀਸੀ ਨੇ ਕਿਹਾ ਕਿ ਮਾਸਟਰ ਕੁਲਵਿੰਦਰ ਸਿੰਘ ਜੰਡਾ ਜਿਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਵੀ ਅਹਿਮ ਯੋਗਦਾਨ  ਪਾਇਆ ਹੈ ਅਤੇ ਪਾ ਰਹੇ ਹਨ ਉਨਾਂ ਨੇ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਲਈ 13  ਕਾਵਿ  ਸੰਗ੍ਰਹਿ ਰਚਕੇ ਇੱਕ ਇਤਿਹਾਸ ਰਚਿਆ ਹੈ ਉਹਨਾਂ ਕਿਹਾ ਕਿ ਮਾਸਟਰ ਜੰਡਾ ਦੀਆਂ ਗਜ਼ਲਾਂ  ਸ਼ਿਵ ਕੁਮਾਰ ਬਟਾਲਵੀ ਬਿਰਹਾ ਦਾ ਸੁਲਤਾਨ ਦੀ ਯਾਦ ਦੁਆਉਦੀਆ  ਹਨ । ਉਹਨਾਂ ਕਿਹਾ ਕਿ ਮਾਸਟਰ ਜੰਡਾਂ ਨੂੰ ਅੱਜ ਦੇ ਯੁੱਗ ਵਿੱਚ ਦੁਆਬੇ ਦਾ ਸ਼ਿਵ ਕਿਹਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਲੈਕਚਰਾਰ ਮਲਕੀਤ ਸਿੰਘ ਜੌਹਲ, ਰਣਜੀਤ ਕੁਮਾਰ ਤਲਵਾੜ, ਡਾ ਦਰਸ਼ਨ ਸਿੰਘ, ਡਾ ਕੁਲਦੀਪ ਸਿੰਘ, ਐਡਵੋਕੇਟ ਦਵਿੰਦਰ ਕੁਮਾਰ ਸ਼ਰਮਾ, ਮੋਹਣ ਲਾਲ ਕਲਸੀ, ਹਰਸ਼ਵਿੰਦਰ ਕੌਰ ਤਲਵਾੜਾ, ਪ੍ਰਿੰਸੀਪਲ ਪਰਵਿੰਦਰ ਸਿੰਘ, ਬਲਜਿੰਦਰ ਸਿੰਘ ਮਾਨ, ਕਿਰਨ ਕੌਰ ਕਨੇਡਾ, ਸਿਮਰਤਲੀਨ ਕੌਰ ਕਨੇਡਾ, ਹਰਗੁਣ ਕੌਰ ਕਨੇਡਾ, ਸੋਨੂ ਕੱਸੋਚਾਹਲ ਆਦਿ ਹਾਜਰ ਸਨ । ਸਮਾਗਮ ਦੇ ਅੰਤ ਵਿੱਚ ਮਾਸਟਰ ਕੁਲਵਿੰਦਰ ਸਿੰਘ ਜੰਡਾਂ ਨੇ ਸਾਰੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਿੰਡ ਦੇ ਵਿਕਾਸ ਕਾਰਜ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ :ਸਰਪੰਚ ਰਾਜ ਕੁਮਾਰ
Next articleਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਮੀਟਿੰਗ ਵਿਚ ਹੋਈਆਂ ਅਹਿਮ ਮੁੱਦਿਆਂ ਤੇ ਵਿਚਾਰਾਂ