(ਸਮਾਜ ਵੀਕਲੀ): ਮਾਸਟਰ ਗੁਰਬਖਸ਼ ਸਿੰਘ ਜੀ ਦਾ ਜਨਮ 03-03-1951 ਨੂੰ ਪਿੰਡ ਪੁੜੈਣ ਵਿੱਚ ਪਿਤਾ ਸ. ਗਰਜਾ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਹੋਇਆ| ਆਪ ਨੇ ਅੱਠਵੀ ਤੱਕ ਸਿੱਖਿਆ ਪਿੰਡ ਪੁੜੈਣ ਤੋਂ ਕੀਤੀ, ਨੌਵੀ ਅਤੇ ਦਸਵੀਂ ਸਵੱਦੀ ਤੋਂ ਕੀਤੀ| ਬੀਏ ਅਤੇ ਬੀਐੱਡ ਸੁਧਾਰ ਤੋਂ ਕੀਤੀl ਇਸਤੋਂ ਬਾਅਦ ਆਪ ਜੀ ਨੇ ਬੁਰਜ ਹਰੀ ਸਿੰਘ ਤੋਂ ਆਪਣਾ ਅਧਿਆਪਕ ਕੈਰੀਅਰ ਸ਼ੁਰੂ ਕੀਤਾ ,ਫਿਰ ਘਮਣੇਵਾਲ, ਭੂੰਦੜੀ, ਭਰੋਵਾਲ ਕਲਾ ਅਤੇ ਇਸ ਤੋਂ ਬਾਅਦ 1999 ਵਿੱਚ ਆਲੀਵਾਲ ਤੋਂ ਬਤੌਰ ਮੁੱਖ ਅਧਿਆਪਕ ਰਿਟਾਇਰ ਹੋਏ|
ਆਪ ਜੀ ਦਾ ਵਿਆਹ ਅੰਮਿ੍ਤਪਾਲ ਕੌਰ ਨਾਲ ਹੋਇਆ ਅਤੇ ਘਰਦੀ ਰੌਣਕ ਦੋ ਬੱਚੇ ਗੁਰਪੀ੍ਤ ਕੌਰ ਅਤੇ ਰਮਨਜੀਤ ਸਿੰਘ ਹਨ| ਆਪਜੀ ਪਰਮਾਤਮਾ ਨੂੰ ਮੰਨਣ ਵਾਲੇ ਅਤੇ ਦਿ੍ੜ ਸੰਕਲਪ ਵਾਲੇ ਸਨ| ਸੰਖੇਪ ਜਿਹੀ ਬਿਮਾਰੀ ਪਿੱਛੋਂ ਆਪ 15-04-2023 ਨੂੰ ਆਪ ਇਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ |ਇੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 23-04-2023 ਨੂੰ ਗੁਰਦੁਆਰਾ ਬਾਸੀ ਪੱਤੀ ਪਿੰਡ ਪੁੜੈਣ ਵਿਖੇ 1 ਵਜੇ ਤੋਂ 2 ਵਜੇ ਤੱਕ ਪਾਇਆ ਜਾਵੇਗਾ|
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly