ਮਾਸਟਰ ਕੇਡਰ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ

ਅਧਿਆਪਕਾਂ ਦੀ ਘਾਟ ਅਤੇ ਵਰਦੀਆਂ ਸੰਬੰਧੀ ਮੁਸ਼ਕਲਾਂ ਦਾ ਜਲਦ ਹੱਲ ਕਰੇ ਸੂਬਾ ਸਰਕਾਰ – ਕੋਹਲੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਸਟਰ ਕੇਡਰ ਯੂਨੀਅਨ ਪ੍ਰਧਾਨ ਨਰੇਸ਼ ਕੋਹਲੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਨੈਸ ਟੈਸਟ ਦੀ ਮਹੱਤਤਾ ਨੂੰ ਮੁੱਖ ਰਖਦੇ ਹੋਏ ਸਕੂਲਾਂ ਵਿੱਚ ਸਾਇੰਸ, ਮੈਥ, ਸਮਾਜਿਕ, ਅੰਗਰੇਜ਼ੀ ਅਤੇ ਪੰਜਾਬੀ ਆਦਿ ਵਿਸ਼ਾ ਮਾਹਿਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਵਰਦੀਆਂ ਦੀ ਪੈਂਡਿੰਗ ਗ੍ਰਾੰਟ ਨੂੰ ਜਲਦ ਜਾਰੀ ਕੀਤਾ ਜਾਵੇ। ਉਹਨਾਂ ਦੱਸਿਆ ਕਿ ਨੈਸ ਦੀ ਪ੍ਰਕਿਰਿਆ ਸ਼ੁਰੂ ਹੋਣ ਦੋਰਾਨ ਹੀ ਵਿਭਾਗ ਵਲੋ ਵੱਡੀ ਪੱਧਰ ਤੇ ਅਧਿਆਪਕਾਂ ਦੀਆਂ ਬਦਲੀ ਉਹਨਾਂ ਦੇ ਪਸੰਦੀਦਾ ਸਟੇਸ਼ਨ ਤੇ ਕਰਨ ਸੰਬੰਧੀ ਆਰਡਰ ਜਾਰੀ ਕਰ ਦਿੱਤੇ ਗਏ ਸਨ, ਨਤੀਜੇ ਵਜੋਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾੰਇਸ, ਮੈਥ, ਇੰਗਲਿਸ਼ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਹੋ ਗਈਆਂ ਹਨ।

ਉਹਨਾਂ ਬਦਲੀਆਂ ਸੰਬੰਧੀ ਸਰਕਾਰ ਵਲੋਂ ਲਏ ਗਏ ਫੈਸਲੇ ਨੂੰ ਜਲਦਬਾਜ਼ੀ ਵਾਲਾ ਫੈਸਲਾ ਦੱਸਦਿਆਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਵੇਖਦਿਆਂ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਾ ਚੁੱਕੇ ਮਾਪੇ ਹੁਣ ਹੱਥ ਪਿੱਛੇ ਖਿੱਚਣ ਲੱਗ ਪਏ ਹਨ ਅਤੇ ਐਸ. ਐਲ. ਸੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਅਧਿਆਪਕਾਂ ਨੂੰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਵਾਸਤੇ ਬਹੁਤ ਮੇਹਨਤ ਕਰਨ ਪਈ ਸੀ ਲੇਕਿਨ ਸਰਕਾਰ ਵਲੋਂ ਸ਼ੈਸ਼ਨ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਲਾਗੂ ਕਰ ਦਿੱਤੀ ਗਈ ਤਬਦਲਾ ਨਿਤੀ ਨੇ ਉਹਨਾਂ ਦੀ ਸਾਰੀ ਮੇਹਨਤ ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ ਹੈ। ਰਹਿੰਦੀ ਖੂਹਦੀਂ ਕਸਰ ਵਰਦੀਆਂ ਸੰਬੰਧੀ ਅਧੂਰੀ ਗ੍ਰਾਂਟ ਨੇ ਕੱਢ ਛੱਡਣੀ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕੋਹਲੀ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੋਰਾਨ ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ ਲਗਭਗ 13,48,632 ਵਿਦਿਆਰਥੀਆਂ ਦੀਆਂ ਵਰਦੀਆਂ ਲਈ 80.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਉਹਨਾਂ ਮੰਗ ਕੀਤੀ ਕਿ ਵਰਦੀਆਂ ਲਈ ਹੋਰ ਗ੍ਰਾਂਟ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਤੋ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਸਕੂਲ ਡ੍ਰੈਸ ਦਿੱਤੀ ਜਾ ਸਕੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਧਿਆਪਕਾਂ ਵਲੋਂ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰਕੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾ ਦਿੱਤੀਆਂ ਗਈਆਂ ਹਨ ।

ਇਸ ਮੌਕੇ ਵਾਈਸ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਸੁਖਦੇਵ ਸਿੰਘ ਮੰਗੂਪੁਰ,ਹਰਮਿੰਦਰ ਸਿੰਘ ਢਿੱਲੋਂ ਕੁਲਵਿੰਦਰ ਸਿੰਘ, ਦਿਦਾਰ ਸਿੰਘ, ਦਿਲਬਾਗ ਰਘਬੀਰ ਸਿੰਘ ਬਾਜਵਾ, ਸੰਦੀਪ ਦੁਰਗਾਪੁਰ, ਦੀਪਕ ਚਾਵਲਾ, ਹਰੀਸ਼ ਕੁਮਾਰ, ਜਗਤਾਰ ਸਿੰਘ ਇੰਦਰਵੀਰ ਅਰੋੜਾ,ਰਜੇਸ਼ ਕੁਮਾਰ, ਸੁਖਵਿੰਦਰ ਸਿੰਘ, ਦਵਿੰਦਰ ਸ਼ਰਮਾ, ਮੰਦੀਪ ਕੁਮਾਰ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਥੀ ਸੋਹਣ ਸਿੰਘ ਸੰਧੂ ਯਾਦਗਾਰੀ ਮੀਟਿੰਗ
Next articleਸ਼ੀਸ਼ੇ ਸਚਾਈ ਦੇ