ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਸ ਯੂਨੀਅਨ ਪੰਜਾਬ ਵੱਲੋਂ ਸਰਕਾਰ ਖਿਲਾਫ ਵਿਸ਼ਾਲ ਰੋਸ ਰੈਲੀ

ਕਪੂਰਥਲਾ (ਕੌੜਾ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਸ ਯੂਨੀਅਨ ਜਿਲਾ ਕਪੂਰਥਲਾ ਵੱਲੋ ਪੰਜਾਬ ਸਰਕਾਰ ਖਿਲਾਫ ਇੱਕ ਵਿਸ਼ਾਲ ਰੋਸ ਰੈਲੀ ਜਿਲਾ ਖਜ਼ਾਨਾ ਦਫਤਰ ਕਪੂਰਥਲਾ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ, ਸ਼ਾਲੀਮਾਰ ਬਾਗ ਰੋਡ, ਸੱਤ ਨਰਾਇਣ ਬਜਾਰ,  ਸ਼ਹੀਦ ਭਗਤ ਸਿੰਘ ਚੌਕ ਵਿੱਚ ਦੀ ਹੁੰਦੇ ਹੋਏ ਕਚਹਿਰੀ ਚੌਂਕ ਵਿੱਚ ਸਮਾਪਤ ਕੀਤੀ ਗਈ।ਅੱਜ ਇਸ ਰੋਸ ਧਰਨੇ ਦੌਰਾਨ ਮੁੱਖ ਮੰਤਰੀ ਭਗਵਾਤ ਦਾ ਘੜਾ ਭੰਨ ਕੇ ਪੁਤਲਾ ਫੁਕਿਆਂ ਗਿਆ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਅੱਜ ਇਸ ਰੋਸ ਧਰਨੇ ਵਿੱਚ ਪੀ.ਐਸ.ਐਮ.ਯੂ ਯੂਨੀਅਨ ਦੀ ਹਮਾਇਤ ਵਿੱਚ ਵਿਸ਼ੇਸ਼ ਤੌਰ ਭਰਾਤਰੀ ਜੱਥੇਬੰਦੀਆਂ ਦੇ ਆਗੂ ਸਹਿਬਾਨ ਆਪਣੇ ਸਾਥੀਆਂ ਸਮੇਤ ਇਸ ਅਰਥੀ ਫੂਕ ਰੋਸ ਰੈਲੀ ਵਿੱਚ ਸ਼ਾਮਿਲ ਹੋਏ। ਜਿਨਾਂ ਵਿੱਚ ਮੁੱਖ ਤੌਰ ਪੈਨਸ਼ਨਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸ਼੍ਰ ਸੁੱਚਾ ਸਿੰਘ, ਫਾਰਮੈਂਸੀ ਯੂਨੀਅਨ ਦੇ ਜਿਲਾ ਪ੍ਰਧਾਨ ਸ਼੍ਰੀ ਸ਼ੁਭ ਸ਼ਰਮਾਂ , ਕਲਾਸ ਫੌਰ ਯੂਨੀਅਨ ਦੇ ਜਿਲਾ ਪ੍ਰਧਾਨ ਸ਼੍ਰੀ ਜਸਵਿੰਦਰਪਾਲ ਉੱਘੀ ਅਤੇ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਨ ਰਮਨ ਜੋਤ ਸਿੰਘ ਵਿਸ਼ੇਸ਼ ਤੌਰ ਸ਼ਾਮਲ ਹੋਏ ।
  ਇਸ ਐਕਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਗਤ ਰਾਮ ਬਾਗੀ, ਜਿਲਾ ਜਨਰਲ ਸਕੱਤਰ ਸ੍ਰੀ ਵਿਨੋਦ ਕੁਮਾਰ ਬਾਵਾ ਅਤੇ ਜਿਲਾ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਚੀਮਾਂ,  ਸ਼੍ਰੀ ਸਤਬੀਰ ਸਿੰਘ ਚੰਦੀ, ਜਿਲ੍ਹਾ ਮੁੱਖ ਸਲਾਹਕਾਰ ਜੀ ਨੇ ਦੱਸਿਆ ਕਿ ਮਿਤੀ 08/11/23 ਤੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਕਲਮ ਛੋੜ ਕੰਪਿਊਟਰ ਬੰਦ ਕਰਨ ਦੀ ਹੜਤਾਲ ਲਗਾਤਾਰ ਅੱਜ 26ਵੇਂ ਦਿਨ ਵੀ ਜਾਰੀ ਰਹੀ ਹੈ । ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੁਲਾਜ਼ਮਾਂ ਦੀਆਂ ਕਿਸੇ ਵੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ । ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਪੀ.ਐਸ.ਐਮ.ਯੂ ਦੀ ਸੂਬਾ ਬੋਡੀ ਨਾਲ ਮਿਤੀ. 05-12-2023 ਨੂੰ ਮੀਟਿੰਗ ਦਾ ਸਮਾਂ ਤੈਅ ਕੀਤਾ ਹੈ। ਪ੍ਰੰਤੂ ਜੇਕਰ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ . ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦੇ ਦੱਸਿਆ ਕਿ ਜਿੰਨੀ ਦੇਰ ਪੰਜਾਬ ਸਰਕਾਰ ਵੱਲੋਂ  ਪੁਰਾਣੀ ਪੈਨਸ਼ਨ ਦਾ ਮੁਕੰਮਲ ਨੋਟੀਫਿਕੇਸ਼ਨ ਅਤੇ 12 ਪ੍ਰਤੀਸ਼ਤ ਬਕਾਇਆ ਡੀ.ਏ ਜਾਰੀ ਨਾ ਕੀਤਾ ਗਿਆ। ਪੰਜਾਬ ਦੇ ਨਵੇਂ ਭਰਤੀ ਹੋਏ ਜਾ ਹੋਰ ਮੁਲਾਜਮਾਂ ਤੇ ਸਤਵੇਂ ਪੇ ਕਮਿਸ਼ਨ ਦੀ ਥਾਂ ਤੇ ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ। ਇਸ ਹੜਤਾਲ ਨੂੰ ਖਤਮ ਨਹੀਂ ਕੀਤਾ ਜਾਵੇਗਾ, ਇਸ ਹੜਤਾਲ ਕਾਰਣ ਜਿਲਾ ਕਪੂਰਥਲਾ ਦੇ ਸਮੂਹ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਨਾਲ ਜੂਡੀਸ਼ਲ ਅਧਿਕਾਰੀਆਂ/ਕਰਮਚਾਰੀਆਂ ਪੁਲਿਸ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਨਵੰਬਰ ਮਹੀਨੇ ਦੀ ਤਨਖਾਹ ਵੀ ਹਾਲੇ ਤੱਕ ਡਰਾਅ ਨਹੀਂ ਹੋਈ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੀ ਹੈ । ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੰਬੋਧਨ ਕਰਦਿਆਂ ਆਪਣੇ ਬਿਆਨ ਵਿੱਚ ਕਿਹਾ ਕੇ ਜੇਕਰ ਪੰਜਾਬ ਸਰਕਾਰ ਵੱਲੋਂ  ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਇਸ ਰੋਸ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਤੋਂ ਸਾਥੀ ਸ਼ਾਮਿਲ ਹੋਏ ਜਿਨਾਂ ਵਿੱਚ ਮੁੱਖ ਤੌਰ ਤੇ ਮੀਤ ਪ੍ਰਧਾਨ ਮਨਦੀਪ ਸਿੰਘ , ਮਹਿਲਾ ਵਿੱਗ ਦੇ ਪ੍ਰਧਾਨ ਸ੍ਰੀਮਤੀ ਸਰਿਤਾ ਬਹਿਲ, ਵਿੱਤ ਸਕੱਤਰ ਜਤਿੰਦਰ ਕੁਮਾਰ ,  ਹਰਦੀਪ ਸਿੰਘ  ਖਜ਼ਾਨਾ ਵਿਭਾਗ, ਸੁਪਰਡੰਟ ਪੀ ਡਬਲਿਊ ਡੀ ਹਰਮਿੰਦਰ ਕੁਮਾਰ, ਸਿੱਖਿਆ ਵਿਭਾਗ ਦੇ ਜਿਲਾ ਪ੍ਰਧਾਨ ਉਕਾਂਰ ਸਿੰਘ, ਪਰਧਾਨ ਸਿਹਤ ਵਿਭਾਗ ਪਵਨਦੀਪ ਸਿੰਘ, ਨਿਤਿਨ ਸ਼ਰਮਾਂ,ਆਈ ਟੀ ਸਾਲ ਦੇ ਇੰਚਾਰਜ ਯੋਗੇਸ਼ ਤਲਵਾਰ, ਡੀ ਸੀ ਦਫਤਰ ਤੋਂ ਸੁਖਜਿੰਦਰ ਸਿੰਘ, ਪਰਮਜੀਤ ਸਿੰਘ ,ਕੁਲਜੀਤ ਸਿੰਘ, ਅਸ਼ੀਸ਼ ਕੁਮਾਰ , ਸੋਨੂੰ ਕੁਮਾਰ,ਦੀਪਕ ਕੁਮਾਰ, ਹਰਜੋਤ ਸਿੰਘ, ਗੁਰਭਜਨ ਸਿੰਘ, ਸੰਜੀਵ ਕੁਮਾਰ, ਪਰਮਜੀਤ, ਕਮਲਜੀਤ ਸਿੰਘ ਰੋਜ਼ਗਾਰ ਵਿਭਾਗ ਸੂਰਜ ਕੁਮਾਰ, ਜਸਮੀਤ ਕੌਰ, ਇੰਦੂ ਬਾਲਾ, ਪ੍ਰਭਜੋਤ ਕੌਰ, ਕਰਨਬੀਰ ਢਿੱਲੋ, ਲਵਲੀਨ ਕੌਰ, ਮਨਪ੍ਰੀਤ ਕੌਰ, ਕਮਲਪ੍ਰੀਤ ਕੌਰ,  ਬਲਜੀਤ ਕੌਰ, ਗੁਰਪ੍ਰੀਤ ਸਿੰਘ ,ਬਲਵਿੰਦਰ ਕੌਰ ,ਦਲਜੀਤ ਸਿੰਘ, ਜਸਵਿੰਦਰ ਸਿੰਘ, ਪੁਨੀਤ ਕੁਮਾਰ, ਦੇਵੀ ਲਾਲ, ਬਲਬੀਰ ਸਿੰਘ ਭਾਸ਼ਾ ਵਿਭਾਗ, ਬੈਂਸ, ਕੁਲਵੀਰ ਸਿੰਘ, ਰਵੀ ਕੁਮਾਰ ,ਜਸਵੰਤ ਕੁਮਾਰ ,ਲਵਪ੍ਰੀਤ, ਸੋਨੂ ਕੁਮਾਰ ,ਸੁੁਮਨ ਕੁਮਾਰੀ, ਰੁਲਦਾ ਸਿੰਘ, ਨੀਲਮ ਕੁਮਾਰ, ਰੋਹਿਤ ਗਰਗ, ਗੁਲਸ਼ਨ ਕੁਮਾਰ ਅਤੇ ਇਸ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਕੈਲਰੀਕਲ ਕਾਡਰ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article3 more Israeli soldiers killed in Gaza fighting: IDF
Next article9 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤੇ ਜਾ ਰਹੇ ਰੋਸ ਮਾਰਚ ਲਈ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ _ਗੋਰਮਿੰਟ ਟੀਚਰ ਯੂਨੀਅਨ