ਕੈਪਟਨ ਹਰਮਿੰਦਰ ਸਿੰਘ ਵੱਲੋਂ ਵਿਸ਼ਾਲ ਫਤਿਹ ਰੈਲੀ ਆਯੋਜਿਤ

ਪੰਜਾਬ ‘ਚੋਂ 85 ਤੋਂ 90 ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ ਸ਼੍ਰੋ. ਅਕਾਲੀ ਦਲ ਬਸਪਾ ਗਠਜੋੜ-ਸੁਖਬੀਰ ਬਾਦਲ

ਕਪੂਰਥਲਾ -(ਕੌੜਾ)– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੱਲੋਂ ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਵਿਸ਼ਾਲ “ਫਤਿਹ ਰੈਲੀ ” ਚ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਤੇ ਬਸਪਾ ਵਰਕਰਾਂ , ਸਰਪੰਚਾਂ , ਪੰਚਾਂ ਤੇ ਹੋਰ ਆਗੂਆਂ ਦਾ 10 ਹਜਾਰ ਦੇ ਕਰੀਬ ਭਾਰੀ ਇਕੱਠ ਹੋਇਆ । ਅਕਾਲੀ ਦਲ ਵੱਲੋਂ “ਗੱਲ ਪੰਜਾਬ ਦੀ” ਮੁਹਿੰਮ ਤਹਿਤ ਸ਼ੁਰੂ ਕੀਤੀਆਂ ਰੈਲੀਆਂ ਤਹਿਤ ਸੁਲਤਾਨਪੁਰ ਲੋਧੀ ਫਤਿਹ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਲੜ੍ਹਾਈ ਇਸ ਸਮੇ ਤਿੰਨ ਸਰਕਾਰਾਂ ਨਾਲ ਹੈ , ਜਿਨ੍ਹਾਂ ‘ਚ ਇੱਕ ਕੇਂਦਰ ਦੀ ਬੀ.ਜੇ.ਪੀ. ਸਰਕਾਰ ਹੈ , ਦੂਜੀ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ ਤੇ ਤੀਜੀ ਪੰਜਾਬ ਦੀ ਕਾਂਗਰਸ ਸਰਕਾਰ ਹੈ । ਇਹ ਤਿੰਨੇ ਸਰਕਾਰਾਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਪੰਜਾਬ ‘ਚ 2022 ‘ਚ ਬਣਨ ਵਾਲੀ ਸਰਕਾਰ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੀਆਂ ਹਨ । ਪਰ ਫਿਰ ਵੀ ਪੰਜਾਬ ਦੇ ਲੋਕਾਂ ‘ਚ ਏਨਾ ਪਿਆਰ ਤੇ ਉਤਸ਼ਾਹ ਹੈ ਕਿ ਵਿਧਾਨ ਸਭਾ ਚੋਣਾਂ ਤਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਪੰਜਾਬ ‘ਚ 85 ਤੋਂ 90 ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ ।ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ‘ਚੋਂ ਆਪ ਨੂੰ 5 ਤੇ ਕਾਂਗਰਸ ਨੂੰ 15 ਕੁ ਸੀਟਾਂ ਹੀ ਮਿਲਣਗੀਆਂ । ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਪਿੰਡਾਂ ਦੀ ਸਰਪੰਚੀ ਤੇ ਬਲਾਕ ਸੰਮਤੀ ਮੈਂਬਰ , ਨਗਰ ਕੌਸਲਾਂ ਤਾਂ ਧੱਕੇ ਨਾਲ ਜਿੱਤ ਗਏ ਸਨ, ਪਰ ਹੁਣ ਐਮ.ਐਲ.ਏ. ਧੱਕੇ ਨਾਲ ਨਹੀਂ ਬਣਾ ਸਕਦੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤੇ ਖਾਲਸਾ ਪੰਥ ਦੀ ਜਥੇਬੰਦੀ ਹੈ ਤੇ ਹਮੇਸ਼ਾ ਪੰਜਾਬ ਦੇ ਵਿਕਾਸ ਲਈ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲ਼ਈ ਕੰਮ ਕਰਦੀ ਆਈ ਹੈ । ਉਨ੍ਹਾਂ ਸੂਬੇ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਆਲੋਚਨਾ ਕਰਦੇ ਕਿਹਾ ਕਿ ਇਹਨਾਂ ਦਾ ਤੁਹਾਡੇ ਨਾਲ ਕੋਈ ਲਗਾਅ ਨਹੀਂ , ਇਹਨਾਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੈ । ਉਨ੍ਹਾਂ ਕਿਹਾ ਕਿ 2002 ਅਤੇ 2007 ਵਿਚ ਵੀ ਕਾਂਗਰਸ ਦੀ ਸਰਕਾਰ ਪੰਜਾਬ ‘ਚ ਬਣੀ ਅਤੇ ਹੁਣ 2017 ਤੋਂ ਮੁੜ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਪਰ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਲ਼ਈ ਕੁਝ ਨਹੀਂ ਕੀਤਾ, ਸਿਰਫ ਆਪਣੇ ਘਰ ਭਰੇ ਤੇ ਤੁਰਦੇ ਬਣੇ । ਉਨ੍ਹਾਂ ਕਿਹਾ ਕਿ ਪੰਜਾਬ ‘ਚ ਮਾਫੀਆ , ਗੁੰਡਾਗਰਦੀ ਦਾ।

ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਦੀ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਇਕ ਕਮਿਸ਼ਨ ਬਿਠਾਇਆ ਜਾਵੇਗਾ ਤੇ ਸਿਰਫ ਦੋ ਮਹੀਨਿਆਂ ਦੇ ਅੰਦਰ ਹੀ ਪੂਰੇ ਪੰਜਾਬ ਵਿਚ ਜਿੱਥੇ-ਜਿੱਥੇ ਵੀ ਝੂਠੇ ਪਰਚੇ ਦਰਜ ਕੀਤੇ ਗਏ, ਉਨ੍ਹਾਂ ਦੀ ਲਿਸਟ ਬਣਾਏਗਾ ਅਤੇ ਜਿਹੜੇ ਅਫ਼ਸਰਾਂ ਨੇ ਝੂਠੇ ਪਰਚੇ ਸਾਡੇ ਵਰਕਰਾਂ ’ਤੇ ਕੀਤੇ ਹਨ, ਉਨ੍ਹਾਂ ਅਫ਼ਸਰਾਂ ਨੂੰ ਡਿਸਮਿਸ ਕਰਕੇ ਨੌਕਰੀ ’ਚੋਂ ਕੱਢਿਆ ਜਾਵੇਗਾ ਅਤੇ ਜਿਹੜੇ ਕਾਂਗਰਸੀ ਨੇ ਕਰਵਾਏ ਹੋਣਗੇ, ਉਹ ਵੀ ਅੰਦਰ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇ ਆਏ ਪੈਸਾ ਵੀ ਸ਼ਹਿਰ ਤੇ ਨਹੀਂ ਲਗਾਇਆ ਗਿਆ ਤੇ ਫਿਰ ਉਹ ਸਾਰਾ ਪੈਸਾ ਕਿੱਧਰ ਗਿਆ । ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ਅੰਦਰ ਸਿੱਖਿਆ ਦਾ ਨਵਾਂ ਢਾਂਚਾ ਲਿਆਂਦਾ ਜਾਵੇਗਾ।

ਸੁਖਬੀਰ ਨੇ ਕਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ‘ਚ ਫੜਕੇ ਝੂਠੀ ਸਹੁੰ ਖਾ ਕੇ ਵੋਟਾਂ ਲਈਆਂ, ਉਵੇ ਹੀ ਹੁਣ ਕਾਂਗਰਸ ਦੇ ਨਵੇਂ ਬਣਾਏ ਮੁੱਖ ਮੰਤਰੀ ਚੰਨੀ ਰੋਜਾਨਾ ਵੱਡੇ-ਵੱਡੇ ਝੂਠੇ ਐਲਾਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਕ ਸਕੂਲ, ਇਕ ਹਸਪਤਾਲ ਦੱਸ ਦੇਣ ਜਿਹੜਾ ਉਨ੍ਹਾਂ ਦੀ ਸਰਕਾਰ ਨੇ ਪੰਜਾਬ ‘ਚ ਬਣਾਇਆ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸੀ 5 ਸਾਲ ਝੂਠ ’ਤੇ ਹੀ ਨਿਰਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ 5 ਸਾਲ ਕੈਪਟਨ ਅਮਰਿੰਦਰ ਸਿੰਘ ਨਹੀਂ ਵਿਖਾਈ ਦਿੱਤਾ ਅਤੇ ਹੁਣ ਦੋ ਕੁ ਮਹੀਨੇ ਪਹਿਲਾਂ ਕੈਪਟਨ ਨੂੰ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਹੁਣ ਕਾਂਗਰਸੀ ਵਿਖਾਉਣਾ ਚਾਹੁੰਦੇ ਹਨ ਕਿ ਅਸੀਂ ਤਾਂ ਦੁੱਧ ਦੇ ਧੋਤੇ ਹਾਂ ਅਤੇ ਸਾਰੇ ਪਾਪ ਕੈਪਟਨ ਨੇ ਕੀਤੇ ਹਨ।

ਜਿਵੇਂ ਕੈਪਟਨ ਨੇ ਪਹਿਲਾਂ ਝੂਠੀ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ, ਉਵੇ ਹੀ ਹੁਣ ਚੰਨੀ ਸਾਬ੍ਹ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਪੰਜਾਬ ਕਾਂਗਰਸ ਨੇ 5 ਸਾਲ ਦੋ ਵੱਡੇ ਮੁੱਦਿਆਂ ’ਤੇ ਸਿਆਸਤ ਹੀ ਕੀਤੀ। ਇਕ ਤਾਂ ਬੇਅਦਬੀ ’ਤੇ ਸਿਆਸਤ ਕੀਤੀ, ਦੋਸ਼ੀਆਂ ਨੂੰ ਫੜਨ ਦੀ ਬਜਾਏ ਇਨ੍ਹਾਂ ਨੇ ਇਕੋ ਕੰਮ ਰੱਖਿਆ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ। ਜੇਕਰ ਅੱਜ ਦੋਸ਼ੀ ਫੜੇ ਹੁੰਦੇ ਤਾਂ ਜੋ ਵੀ ਸ੍ਰੀ ਦਰਬਾਰ ਸਾਹਿਬ ’ਚ ਹੋਇਆ, ਉਹ ਨਹੀਂ ਹੋਣਾ ਸੀ। ਉਨ੍ਹਾਂ ਨਵਜੋਤ ਸਿੱਧੂ ਦੀ ਆਲੋਚਨਾ ਕਰਦੇ ਕਿਹਾ ਕਿ ਸਿੱਧੂ ਬਹੁਤ ਵੱਡਾ ਮੈਂਟਲ ਤੱਕ ਕਹਿ ਦਿੱਤਾ । ਤੇ ਕਿਹਾ ਕਿ ਨਵਜੋਤ ਸਿੱਧੂ ਸਭਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਰਵਾ ਹਜਾਰਾਂ ਬੇਕਸੂਰਾਂ ਦਾ ਕਤਲੇਆਮ ਕਰਵਾਉਣ ਵਾਲੇ ਗਾਂਧੀ ਪਰਿਵਾਰ ਖਿਲਾਫ ਕਾਰਵਾਈ ਕਰਵਾਏ ।

ਉਨ੍ਹਾਂ ਕਿਹਾ ਕਿ ਦਿੱਲੀ ਕਤਲੇਆਮ ਦੇ ਦੋਸ਼ੀਆਂ ਟਾਈਟਲਰ , ਸੱਜਣ ਕੁਮਾਰ ਤੇ ਹੋਰਨਾਂ ਨੂੰ ਵੀ ਪਹਿਲਾਂ ਸਿੱਧੂ ਫਾਂਸੀ ਕਰਵਾਏ । ਉਨ੍ਹਾਂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਝੂਠੇ ਕੇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਬਣਦੇ ਹੀ ਸਾਰੇ ਝੂਠੇ ਕੇਸਾਂ ਦੀ ਜਾਂਚ ਕਰਵਾ ਕੇ ਰੱਦ ਕੀਤੇ ਜਾਣਗੇ ।ਇਸ ਸਮੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਫਤਹਿ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਵਿੱਤਰ ਧਰਤੀ ਤੇ ਆਯੋਜਿਤ ਰੈਲੀ ‘ਚ ਬਹੁਤ ਹੀ ਵੱਡੀ ਗਿਣਤੀ ‘ਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਰਕਰਾਂ ਦਾ ਮੈ ਦਿਲੋਂ ਰਿਣੀ ਹਾਂ । ਉਨ੍ਹਾਂ ਕਿਹਾ ਕਿ ਮੈ ਇਸ ਹਲਕੇ ਨੂੰ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਸਮਝ ਕੇ ਸੇਵਾ ਕਰਾਂਗਾ । ਮੈ ਨਾ ਹੀ ਗੁਰੂ ਨਗਰੀ ਦਾ ਪੈਸਾ ਖਾਵਾਂਗਾ ਤੇ ਨਾ ਹੀ ਕਿਸੇ ਨੂੰ ਖਾਣ ਦੇਵਾਂਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਪਹਿਲੀਆਂ ਸਰਕਾਰਾਂ ਸਮੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਬਹੁਤ ਹੀ ਵਿਕਾਸ ਹੋਇਆ ਜਿਸਨੂੰ ਲੋਕ ਹੁਣ ਵੀ ਯਾਦ ਕਰਦੇ ਹਨ ਪਰ ਪਿਛਲੇ 5 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਸਮੇ ਹਲਕਾ ਸੁਲਤਾਨਪੁਰ ਲੋਧੀ ਦਾ ਕੋਈ ਵਿਕਾਸ ਨਹੀਂ ਹੋਇਆ ।

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਧਾਇਕਾਂ ਵੱਲੋਂ ਸਿਰਫ ਪ੍ਰਸਨਲ ਵਿਕਾਸ ਹੀ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਰਾਜ ‘ਚ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਲਈ ਪੁਲਸ ਦੀ ਵਰਤੋਂ ਕੀਤੀ ਗੲੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ । ਇਸ ਸਮੇ ਸੀ.ਐਮ.ਦੇ ਸਾਬਕਾ ਓ.ਐਸ.ਡੀ. ਕਰਨਵੀਰ ਸਿੰਘ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਮ ਕਮੇਟੀ ਮੈਂਬਰ ਜਥੇ. ਸਰਵਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ ਜਰਨੈਲ ਸਿੰਘ , ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ ,ਜਥੇ ਜੈਮਲ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ , ਜਥੇ ਸੰਤੋਖ ਸਿੰਘ ਖੀਰਾਂਵਾਲੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ , ਬਸਪਾ ਦੇ ਜੋਨਲ ਇੰਚਾਰਜ ਤਰਸੇਮ ਸਿੰਘ ਡੌਲਾ , ਡਾ. ਜਸਵੰਤ ਸਿੰਘ ਸੀਨੀ. ਮੀਤ ਪ੍ਰਧਾਨ , ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ , ਜਥੇ ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਅਕਾਲੀ ਆਗੂ ਦੁਆਬਾ ਜੋਨ , ਚੇਅਰਮੈਨ ਗੁਰਜੰਟ ਸਿੰਘ ਸੰਧੂ , ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ , ਚੇਅਰਮੈਨ ਸੁਰਜੀਤ ਸਿੰਘ ਢਿੱਲੋਂ , ਜਥੇ ਅਮਰਜੀਤ ਸਿੰਘ ਖਿੰਡਾ ਸੀਨੀਅਰ ਆਗੂ ਦੋਆਬਾ ਜੋਨ , ਰਾਜਾ ਗੁਰਪ੍ਰੀਤ ਸਿੰਘ , ਦਵਿੰਦਰ ਸਿੰਘ ਢੱਪਈ ਉਮੀਦਵਾਰ ਬਸਪਾ ਅਕਾਲੀ ਦਲ ਕਪੂਰਥਲਾ , ਪਰਮਜੀਤ ਸਿੰਘ ਐਡਵੋਕੇਟ , ਹਰਜਿੰਦਰ ਸਿੰਘ ਲਾਡੀ , ਕਮਲਜੀਤ ਸਿੰਘ ਹੈਬਤਪੁਰ, ਕਰਨਜੀਤ ਸਿੰਘ ਆਹਲੀ ਹਲਕਾ ਇੰਚਾਰਜ , ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ , ਮਲਕੀਤ ਸਿੰਘ ਮੋਮੀ ਰਣਧੀਰਪੁਰ , ਸਤਪਾਲ ਮਦਾਨ ਪ੍ਰਧਾਨ ਵਪਾਰ ਵਿੰਗ, ਦਿਲਬਾਗ ਸਿੰਘ ਗਿੱਲ ਐਮ.ਡੀ., ਤਰਸੇਮ ਸਿੰਘ ਰਾਮੇ (ਸਰਪੰਚ ), ਯੋਗਰਾਜ ਸਿੰਘ ਮੋਮੀ , ਮਾਸਟਰ ਬੂਟਾ ਸਿੰਘ , ਬਲਦੇਵ ਸਿੰਘ ਮੰਗਾ , ਮਨਜੀਤ ਸਿੰਘ ਮਹਿਰੋਕ ਨੰਬਰਦਾਰ, ਤੇਜਿੰਦਰ ਸਿੰਘ ਜੋਸਣ , ਜਥੇ ਜਸਵੰਤ ਸਿੰਘ ਕੌੜਾ , ਤਰਲੋਕ ਸਿੰਘ ਹੈਬਤਪੁਰ , ਨਿਰਮਲ ਸਿੰਘ ਮੋਮੀ , ਜਥੇ ਹਰਜੀਤ ਸਿੰਘ ਵਾਲੀਆ ਜਿਲ੍ਹਾ ਪ੍ਰਧਾਨ , ਜਥੇ ਦਰਬਾਰਾ ਸਿੰਘ ਵਿਰਦੀ ਜਿਲ੍ਹਾ ਪ੍ਰਧਾਨ , ਜਥੇ ਸਤਨਾਮ ਸਿੰਘ ਰਾਮੇ , ਬੀਬੀ ਜਸਵਿੰਦਰ ਕੌਰ ਟਿੱਬਾ , ਬੀਬੀ ਸਿਮਰਨਧੀਰ , ਨਿਰਮਲ ਸਿੰਘ ਮੱਲ , ਦਿਨੇਸ਼ ਧੀਰ ਸਾਬਕਾ ਪ੍ਰਧਾਨ , ਰਾਜੀਵ ਧੀਰ ਸ਼ਹਿਰੀ ਪ੍ਰਧਾਨ , ਸਮਿੰਦਰ ਸਿੰਘ ਸੰਧੂ , ਜਰਨੈਲ ਸਿੰਘ ਬੂਲੇ , ਜਸਵਿੰਦਰ ਸਿੰਘ ਮੰਗੂਪੁਰ , ਜਥੇ ਬਿਕਰਮ ਸਿੰਘ ਉੱਚਾ , ਕੁਲਦੀਪ ਸਿੰਘ ਬੂਲੇ ਜਿਲ੍ਹਾ ਪ੍ਰਧਾਨ , ਸਤਵੇਲ ਸਿੰਘ ਭੁੱਲਰ , ਸੁਖਦੇਵ ਸਿੰਘ ਲਾਡੀ , ਸੁਮਿਤ ਭੱਲਾ ਸ਼ਹਿਰੀ ਪ੍ਰਧਾਨ ਯੂਥ ਵਿੰਗ , ਜਥੇ ਹਰਜਿੰਦਰ ਸਿੰਘ ਵਿਰਕ, ਚੇਅਰਮੈਨ ਰਾਜਿੰਦਰ ਸਿੰਘ ਨਸੀਰੇਵਾਲ , ਪੀ.ਏ. ਵਰੁਣ ਚੱਢਾ , ਪੀ.ਏ. ਬਲਜੀਤ ਸਿੰਘ , ਸੁਸ਼ੀਲ ਉੱਪਲ , ਸੋਨੂੰ ਝੰਡ , ਬੱਬੂ ਪੰਡੋਰੀ , ਕਸ਼ਮੀਰ ਸਿੰਘ ਧੰਜੂ ਆਦਿ ਵੱਡੀ ਗਿਣਤੀ ‘ਚ ਆਗੂਆਂ ਸ਼ਿਰਕਤ ਕੀਤੀ

 

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ: ਬਰਤਾਨਵੀ ਮਹਿਲਾ ਸਿੱਖ ਸੰਸਦ ਮੈਂਬਰ ਵੱਲੋਂ ਨਸਲੀ ਟਵੀਟ
Next articleTwo killed in Ludhiana explosion, CM to reach spot