ਬਾਬਾ ਬਾਲਕ ਨਾਥ ਨੌਜਵਾਨ ਸਭਾ ਕਮੇਟੀ ਵੱਲੋ ਵਿਸ਼ਾਲ 22ਵਾਂ ਜਾਗਰਣ 26 ਮਾਰਚ ਨੂੰ

ਮੰਦਿਰ ਦੇ ਸੇਵਾਦਾਰ ਮਿੰਟੂ ਬਾਬਾ ਜੀ
ਕਮੇਟੀ ਦੇ ਪ੍ਧਾਨ ਰੋਹਿਤ ਪੁਰੀ

ਨਕੋਦਰ (ਸਮਾਜ ਵੀਕਲੀ):  ਬਾਬਾ ਬਾਲਕ ਨਾਥ ਨੌਜਵਾਨ ਸਭਾ ਕਮੇਟੀ ਵੱਲੋਂ ਨਕੋਦਰ ਮਹੱਲਾ ਨਿਆਈਂ ਗਲੀ ਦੱਖਣੀ ਗੇਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 22 ਵਾਂ ਵਿਸ਼ਾਲ ਜਾਗਰਣ 26 ਮਾਰਚ ਦਿਨ ਸ਼ਨੀਵਾਰ ਨੂੰ ਕਰਵਾਈਆ ਜਾ ਰਿਹਾ ਹੈ।ਉਸ ਤੋਂ ਪਹਿਲਾਂ ਸਵੇਰੇ 11 ਵਜੇ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਸਾਰੇ ਸ਼ਹਿਰ ਵਿੱਚ ਕੱਢੀ ਜਾਵੇਗੀ ਅਤੇ ਉਸ ਉਪਰੰਤ ਕਾਲੀ ਮਾਤਾ ਅਤੇ ਜੱਗਾ ਬਾਬਾ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ।ਰਾਤ ਨੂੰ ਬਾਬਾ ਬਾਲਕ ਨਾਥ ਜੀ ਦਾ ਜਾਗਰਣ ਕਰਵਾਈਆ ਜਾ ਰਿਹਾ ਹੈ ਜਿਸ ਵਿੱਚ ਬਾਬਾ ਜੀ ਦਾ ਗੁਣਗਾਣ ਕਰਣ ਲਈ ਜੀਵਨ ਜੋਤੀ,ਰੋਹਿਤ,ਜੱਸਾ ਨਕੋਦਰੀਆ ਅਤੇ ਮੰਗੀ ਖਾਨ ਅਪਣੀ ਹਾਜਰੀ ਲਗਾਉਣਗੇ।ਮੰਦਿਰ ਕਮੇਟੀ ਦੇ ਪ੍ਰਧਾਨ ਰੋਹਿਤ ਪੁਰੀ ਵੱਲੋਂ ਸੰਗਤਾਂ ਨੂੰ ਇਸ ਮੋਕੇ ਵੱਧ ਚੱੜ ਕੇ ਪੁੰਹਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਖੁਲਾ ਸੱਦਾ ਦਿੱਤਾ ਗਿਆ ਹੈ। ਤੇ ਬਾਬਾ ਜੀ ਦਾ ਲੰਗਰ ਵੀ ਸਾਰੀ ਰਾਤ ਚਲੇਗਾਂ ॥

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਆਸ ਕੰਮੀਆਂ ਦੀ*
Next articleਡਰੱਗ ਕੇਸ: ਬਿਕਰਮ ਮਜੀਠੀਆ ਖਿਲਾਫ਼ ਜਾਂਚ ਲਈ ਸਿਟ ਦੇ ਪੁਨਰਗਠਨ ਦਾ ਹੁਕਮ