(ਸਮਾਜ ਵੀਕਲੀ)
(ਲੜੀਵਾਰ ਕਹਾਣੀ), ਭਾਗ-7
ਦਰਸ਼ਨ ਹੁਣ ਪੇਕੇ ਰਹਿਣ ਲੱਗੀ ਦਯਾ ਸਿੰਘ ਨਾਲ ਉਸਦੀ ਚਿੱਠੀ ਪੱਤਰ ਚਲਦਾ ਸੀ ਦਯਾ ਸਿੰਘ ਦੀਪ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਕਵੈਤ ਚਲਾ ਗਿਆ ਸੀ। ਦਯਾ ਸਿੰਘ ਨੇ ਕੀਤੇ ਇੱਕ ਚਿੱਠੀ ਦਰਸ਼ਨ ਨੂੰ ਪਾ ਦਿੱਤੀ ਕੇ ਜੇ ਉਸਨੂੰ 60000 ਰੁਪਏ ਮਿਲ ਜਾਣ ਤਾਂ ਉਹ ਅੱਗੇ ਲੰਘ ਸਕਦਾ ਹੈ। ਬੱਸ ਫੇਰ ਕੀ ਸੀ ਦਰਸ਼ਨ ਦੇ ਭਰਾਵਾਂ ਨੇ ਥਾਣੇ ਅਰਜੀ ਦੇ ਦਿੱਤੀ ਕੇ ਮੇਰੀ ਭੈਣ ਦੇ ਸਹੁਰੇ ਸਾਡੇ ਤੋਂ 60000 ਹਜ਼ਾਰ ਮੰਗਦੇ ਹਨ, ਸਾਡੀ ਭੈਣ ਨੂੰ ਦਾਜ ਲਈ ਤੰਗ ਕਰਦੇ ਹਨ ਅਸੀਂ ਆਰਮੀ ਵਿਚ ਨੌਕਰੀ ਕਰੀਏ ਜਾ ਭੈਣ ਨੂੰ ਦੇਖੀਏ। ਸਾਡੀ ਭੈਣ ਦੀ ਸੱਸ ਦੇ ਕੋਲ ਨਜਾਇਜ਼ ਬੰਦੇ ਆਉਂਦੇ ਹਨ ਸੰਤ ਮੁਖਤਿਆਰ ਸਿੰਘ ਉਨਾ ਦੇ ਘਰ ਵਿੱਚ ਦਖਲ ਦਿੰਦਾ ਹੈ।
ਥਾਣੇ ਤੋਂ ਸੰਮਨ ਆ ਗਏ ਤੇ ਜਿਸ ਵਿਚ ਦੀਪ ਸਿੰਘ ਜਸਵੰਤ ਕੌਰ ਤੇ ਮੁਖਤਿਆਰ ਸਿੰਘ ਨੂੰ ਸੱਦਿਆ ਗਿਆ। ਬਖ਼ਸ਼ 6 ਮਹੀਨੇ ਦੀ ਗਰਭ ਵਤੀ ਸੀ। ਉਸਨੂੰ ਦੀਪ ਦੇ ਗੁੱਸੇ ਦਾ ਪਤਾ ਸੀ ਉਸਨੇ ਕਿਹਾ ਮੈ ਨਾਲ ਜਾਵਾਂਗੀ। ਸਾਰੇ ਜਣੇ ਡੀਐਸਪੀ ਦੇ ਪੇਸ਼ ਹੋਏ ਨਾਲ ਤੀਰਥ ਦੇ ਦੋਸਤ ਰਾਜੇ ਦੇ ਪਿਤਾ ਜੀ ਵੀ ਗਏ।
ਦਰਸ਼ਨ ਓਥੇ ਕਾਫੀ ਜਿਆਦਾ ਗ਼ਲਤ ਬੋਲ ਰਹੀ ਸੀ ਡੀਐਸਪੀ ਸੁਣ ਰਿਹਾ ਸੀ। ਸੱਸ ਤੇ ਮੁਖਤਿਆਰ ਸਿੰਘ ਨੀਵੀਂ ਪਾਈ ਬੈਠੇ ਸਨ ਸਭ ਚੁੱਪ ਸਨ ਆਖਿਰ ਬਖ਼ਸ਼ ਬੋਲੀ, ਸਰ ਕੀ ਮੈ ਗੱਲ ਕਰ ਸਕਦੀ ਹਾਂ। ਡੀਐਸਪੀ, ” ਤੁਸੀ ਕੌਣ ਹੋ ਕੀ ਲਗਦੇ ਹੋ ਤਾਂ ਬਖ਼ਸ਼ ਬੋਲੀ ਸਰ ਮੈ ਇੰਨਾ ਦੀ ਛੋਟੀ ਨੂੰਹ ਹਾਂ। ਬਖ਼ਸ਼ ਪੂਰਾ ਮੇਕਅੱਪ ਕਰਕੇ ਗਈ ਸੀ ਤੇ ਦਰਸ਼ਨ ਨੀਲਾ ਕਮੀਜ ਤੇ ਚਿੱਟੀ ਸਲਵਾਰ ਤੇ ਚਿੱਟੀ ਚੁੰਨੀ ਲੇ ਕੇ।
ਬਖ਼ਸ਼ ਬੋਲੀ ਸਰ ਮੇਰੇ ਵੱਲ ਦੇਖੋ , ਮੈ ਹਰਿ ਚੀਜ ਲਾਈ ਪਾਈ ਹੈ, ਮੇਰੇ ਸਹੁਰਾ ਸਾਬ ਗੁਰਸਿੱਖ ਸਨ ਸੱਸ ਮੇਰੀ ਕੇਸਕੀ ਸਜਾਉਂਦੇ ਹਨ, ਪਰ ਮੈਨੂੰ ਇੰਨਾ ਕਦੇ ਮਨਾਹ ਨਹੀਂ ਕੀਤਾ। ਮੈਨੂੰ ਚੁੰਨੀ ਚੜਾ ਕੇ ਵਿਆਹ ਲਿਆਏ ਹਨ ਕਦੇ ਦਾਜ ਨਹੀਂ ਮੰਗਿਆ ਮੇਰੀ ਪੜਾਈ ਵੀ ਚੱਲ ਰਹੀ ਹੈ, ਇਹ ਕਹਿੰਦੇ ਹਨ ਕੇ ਮੇਰੇ ਤੋ ਇਹ ਜਿਆਦਾ ਸੋਹਣੇ ਹਨ ਫੇਰ ਇੰਨਾ ਨੂੰ ਕਿਉ ਤੰਗ ਕਰਦੇ ਨੇ ਮੈਨੂੰ ਤਾਂ ਕਰਦੇ ਨਹੀਂ। ਮੈਂ ਵੀ ਇਸੇ ਘਰ ਦੀ ਨੂੰਹ ਹਾਂ।
ਦਰਸ਼ਨ ,” ਇਹੀ ਤਾਂ ਪੁਆੜੇ ਦੀ ਜੜ੍ਹ ਹੈ ਸਾਰੇ ਇਸੇ ਦੀਆਂ ਉਂਗਲਾ ਤੇ ਨੱਚਦੇ ਹਨ। ਹੋਰ ਵੀ ਬਹੁਤ ਅਵਾ ਤਵਾ ਬੋਲੀ ਤਾ ਡੀਐਸਪੀ ਗੁੱਸੇ ਵਿੱਚ ਬੋਲਿਆ , ਕੁੜੀਏ ਤੇਰੀ ਜੁਬਾਨ ਬਹੁਤ ਚੱਲ ਰਹੀ ਹੈ। ਇੱਕੋ ਘਰ ਦੀਆਂ ਨੂੰਹਾਂ ਹੋ ਚਿੱਟੀ ਚੁੰਨੀ ਲੇ ਕੇ ਕੋਈ ਸਾਉ ਨਹੀਂ ਬਣ ਜਾਂਦਾ ਆਪਣੀ ਜੁਬਾਨ ਨੂੰ ਸੰਭਾਲ ਤੇ ਚੁੱਪ ਕਰਕੇ ਘਰ ਵਸਾ। ਉਸਨੇ ਦਰਸ਼ਨ ਦੀ ਕਾਫੀ ਬੇਇਜ਼ਤੀ ਕੀਤੀ ਤੇ ਅਰਜੀ ਤੇ ਕੋਈ ਐਕਸ਼ਨ ਨਹੀਂ ਲਿਆ ਸਾਰੇ ਜਣੇ ਚੈਨ ਨਾਲ ਘਰ ਆ ਗਏ ਤੇ ਬਖ਼ਸ਼ ਤੋਂ ਕਾਫੀ ਖੁਸ਼ ਸਨ। ਪਰ ਇਹ ਖੁਸ਼ੀ ਕੁਝ ਦਿਨਾਂ ਦੀ ਸੀ। ਕੁਝ ਦਿਨਾਂ ਬਾਅਦ ਦਰਸ਼ਨ ਵੀ ਵਾਪਿਸ ਆ ਗਈ। ਬਖ਼ਸ਼ ਦਾ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ ਸੀ ਤਾਂ ਉਸਨੂੰ ਕਾਫੀ ਦਿੱਕਤ ਆ ਰਹੀ ਸੀ ਬੱਚਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਤਾਂ ਕੰਮ ਕਰਨ ਵਿੱਚ ਮੁਸ਼ਕਿਲ ਆ ਰਹੀ ਸੀ। ਸੱਸ ਵੀ ਕੰਮ ਕਰਕੇ ਰਾਜੀ ਨਹੀਂ ਸੀ। ਬੱਸ ਸਵੇਰੇ ਗੁਰਦਵਾਰੇ ਜਾਂਦੀ ਤਾ ਸ਼ਾਮ ਨੂੰ ਵਾਪਿਸ ਆਉਂਦੀ। ਬਖ਼ਸ਼ ਦੇ ਕਈ ਵਾਰੀ ਦਰਦ ਸ਼ੁਰੂ ਹੋ ਜਾਂਦਾ ਕਿਉਕਿ ਉਸਨੂੰ ਆਰਾਮ ਬਿਲਕੁਲ ਨਹੀਂ ਸੀ ਮਿਲਦਾ। ਇੱਕ ਦਿਨ ਸੱਸ ਨੇ ਦੀਪ ਸਿੰਘ ਨੂੰ ਕਹਿ ਦਿੱਤਾ ਇਸਨੂੰ ਪੇਕੇ ਛੱਡ ਆ। ਮੈ ਨਾਹੀ ਸਾਂਭ ਸਕਦੀ। ਦੀਪ ਸਿੰਘ ਨੇ ਫੇਰ ਬਖ਼ਸ਼ ਤੇ ਹੱਥ ਚੁੱਕ ਲਿਆ ਤੇ ਕਿਹਾ ਆਪਣੇ ਪੇਕੇ ਚਲੀ ਜਾ, ਬਖ਼ਸ਼ ਨੇ ਕਿਹਾ ਕਿਵੇਂ ਜਾਵਾ ਮੈਨੂੰ ਆਪਣੇ ਪਾਪਾ ਤੋਂ ਸੰਗ ਆਉਂਦੀ ਹੈ ਇੰਨਾ ਵੱਡਾ ਪੇਟ ਲੈਕੇ ਕਿਵੇਂ ਜਾਵਾਂ ਜੇ ਨਹੀਂ ਸੀ ਸਾਂਭ ਸਕਦੇ ਤਾਂ ਬੱਚਾ ਕੀਤਾ ਹੀ ਕਿਉ। ਬਖ਼ਸ਼ ਸਾਰੀ ਰਾਤ ਬਾਹਰ ਮੰਜੇਵਤੇ ਪਈ ਰੋਂਦੀ ਰਹੀ ਨਾ ਕਿਸੇ ਅੰਦਰ ਆਉਣ ਨੂੰ ਕਿਹਾ ਨਾ ਕਿਸੇ ਕਪੜਾ ਦਿੱਤਾ ਉੱਤੇ ਲੈਣ ਨੂੰ ਅਖੀਰ ਸਾਰੀ ਰਾਤ ਰੋ ਕੇ ਬਖ਼ਸ਼ ਨੇ ਸੋਚਿਆ ਇੰਨਾ ਮੈਨੂੰ ਅੱਗੇ ਕਿੱਥੇ ਪੁੱਛਣਾ ਪੇਕੇ ਹੀ ਚਲੀ ਜਾਂਦੀ ਹਾਂ। ਬਖ਼ਸ਼ ਸਵੇਰੇ ਤਿਆਰ ਹੋਗੀ। ਜਦੋਂ ਕਮਰੇ ਵਿੱਚੋ ਬਾਹਰ ਆਉਣ ਲੱਗੀ ਤਾਂ ਦਰਸ਼ਨ ਨੇ ਰੋਕ ਲਈ ਤੇ ਬੋਲੀ , ਕਿਉ ਲਾਡੋ ਸਾਰੀ ਰਾਤ ਰੋਂਦੀ ਰਹੀ ਫੇਰ , ਜਿਹੜਾ ਬੰਦਾ ਮੇਰਾ ਨਹੀਂ ਰਿਹਾ ਉਹ ਮੈ ਤੇਰਾ ਵੀ ਨਹੀਂ ਹੋਣ ਦੇਣਾ। ਬਖ਼ਸ਼ ਨੇ ਦੋ ਮਿੰਟ ਸੋਚਿਆ ਇਹ ਆਪਣੇ ਮੂੰਹੋਂ ਕਹਿ ਰਹੀ ਹੈ ਕਿ ਦੀਪ ਇਸਦਾ ਨਹੀਂ ਰਿਹਾ ਜੇ ਮੈ ਪੇਕੇ ਚਲੀ ਗਈ ਤਾਂ ਇੰਨਾ ਦੋਹਾਂ ਨੂੰ ਫਿਰ ਖੁਲ ਮਿਲ ਜਾਣੀ ਹੈ ਬੱਸ ਇਥੇ ਹੀ ਰਹਿ ਨਹੀਂ ਤਾਂ ਤੇਰਾ ਵਸਣਾ ਔਖਾ। ਬਖ਼ਸ਼ ਚੁੱਪ ਕਰਕੇ ਬੈਠ ਗਈ। ਦੀਪ ਨੇ ਕਿਹਾ ਚੱਲ ਉੱਠ ਜਾਣਾ ਨਹੀਂ, ਬਖ਼ਸ਼ ਕਿਹਾ , ਨਹੀਂ ਜਾਣਾ ਮੈਂ।ਦੀਪ ਚੁੱਪ ਕਰਕੇ ਦੁਕਾਨ ਤੇ ਚਲਾ ਗਿਆ। ਫੇਰ ਦੀਪ ਨੇ ਦੇਖਿਆ ਕਿ ਬਖ਼ਸ਼ ਨੂੰ ਖੂਨ ਦੀ ਬਹੁਤ ਕਮੀ ਹੋ ਰਹੀ ਹੈ। ਕਿਉਕਿ ਇੱਕ ਤਾ ਕਲੇਸ਼ ਦੂਜਾ ਖੁਰਾਕ ਪਚਦੀ ਨਹੀਂ ਸੀ ਤਾਂ ਦੀਪ ਨੇ ਉਸਨੂੰ ਚੋਰੀ ਉਸਦੀ ਪਸੰਦ ਦਾ ਖਾਣਾ ਦੇਣਾ ਸ਼ੁਰੂ ਕੀਤਾ ਤਾਂ ਸੱਸ ਦੀ ਲੜਾਈ ਸ਼ੁਰੂ ਹੋ ਗਈ ਕੇ ਅੰਦਰ ਵੜ ਕੇ ਖਾਂਦੇ ਹਨ।
ਹੁਣ ਹੌਲੀ ਹੌਲੀ ਕੰਮ ਘੱਟ ਹੋ ਗਿਆ ਦੀਪ ਬਾਹਰ ਢਾਬੇ ਤੇ ਰੋਟੀ ਲੇ ਆਉਂਦਾ ਤੇ ਸੱਸ ਗੁਰਦਵਾਰੇ ਖਾ ਆਉਂਦੀ ਤੀਰਥ ਵੀ ਬਾਹਰ ਹੀ ਖਾ ਖੂ ਲੈਂਦਾ। ਪਰ ਘਰ ਚ ਕਲੇਸ਼ ਨਾ ਮੁਕਦਾ ਆਖਿਰ ਦੀਪ ਨੇ ਘਰ ਛੱਡਣ ਦਾ ਫੈਸਲਾ ਲੇ ਲਿਆ।
ਦੀਪ ਤੇ ਬਖ਼ਸ਼ ਮੋਹਾਲੀ ਇਕ ਕੋਠੀ ਦੇਖੀ ਤੇ ਓਥੇ ਕੰਮ ਸ਼ੁਰੂ ਕਰ ਦਿੱਤਾ ਘਰ ਦੀ ਦੁਕਾਨ ਤੀਰਥ ਤੇ ਸੱਸ ਨੂੰ ਸੰਭਾਲ ਦਿੱਤੀ। ਓਥੇ ਸਾਰਾ ਪੈਸਾ ਬਖ਼ਸ਼ ਨੇ ਖਰਚਿਆ ਇੱਕ ਛੋਟਾ ਜਿਹਾ ਹੌਸਪੀਟਲ ਤਿਆਰ ਕੀਤਾ ।ਜਦੋਂ ਤੀਰਥ ਨੇ ਦੇਖਿਆ ਤੇ ਸੱਸ ਨੂੰ ਦਸਿਆ ਤਾਂ ਉਨ੍ਹਾਂ ਨੇ ਦੋ ਚਾਰ ਦਿਨਾਂ ਬਾਅਦ ਘਰ ਦੇ ਗੇਟ ਵਿਚ ਚਿੱਠੀ ਫਸਾ ਜਾਣੀ ,ਮੰਮੀ ਦੀ ਤਬੀਅਤ ਖਰਾਬ ਹੈ ਦੀਪ ਸਿੰਘ ਘਰ ਆ ਜਾ। ਦੀਪ ਨੇ ਬਖ਼ਸ਼ ਨੂੰ ਮੋਟਰ ਸਾਇਕਲ ਤੇ ਬੈਠਾ ਰੋਪੜ ਨੂੰ ਤੁਰ ਪੈਣਾ ।ਜਦੋਂ ਘਰ ਪਹੁੰਚਣਾ ਤਾ ਸੱਸ ਠੀਕ ਠਾਕ ਘੁੰਮਦੀ ਹੋਣੀ। ਫੇਰ ਦੀਪ ਨੇ ਦੋ ਤਿੰਨ ਦਿਨ ਵਾਪਿਸ ਨਾ ਮੁੜਨਾ। ਬਸ ਇਸੇ ਤਰਾ ਓਥੇ ਕੰਮ ਨਾ ਚੱਲ ਸਕਿਆ ਤੇ ਬਖ਼ਸ਼ ਦੀ ਡਿਲੀਵਰੀ ਦਾ ਟਾਈਮ ਆ ਗਿਆ। ਓਧਰ ਸੱਸ ਦੀ ਛਾਤੀ ਵਿਚ ਇਕ ਗੱਠ ਜਿਹੀ ਬਣ ਗਈ। ਪੀ ਜੀ ਆਈ ਦਿਖਾਇਆ ਗਿਆ ਤਾਂ ਉਨ੍ਹਾਂ ਟੈਸਟ ਲਿਖ ਦਿੱਤੇ। ਦਵਾਈ ਚਲਣ ਲੱਗੀ । ਬਖ਼ਸ਼ ਨੂੰ ਪੇਕੇ ਛੱਡ ਆਏ ਕਿਉਕਿ ਬਖ਼ਸ਼ ਦੀਆਂ ਦੋ ਭੈਣਾਂ ਡਾਕਟਰ ਸਨ। ਅਖੀਰ hospital ਜਾਣ ਦਾ ਟਾਈਮ ਆ ਗਿਆ। ਦੀਪ ਨੇ ਦੱਸਿਆ ਕਿ ਮੰਮੀ ਨੂੰ ਡਾਕਟਰ ਨੇ ਆਪ੍ਰੇਸ਼ਨ ਕਿਹਾ ਹੈ। ਬਖ਼ਸ਼ ਨੇ ਦੀਪ ਨੂੰ ਤੇ ਸੱਸ ਨੂੰ ਬੜਾ ਸਮਝਾਇਆ ਕਿ ਮੰਮੀ ਕੁਝ ਦਿਨ ਰੁਕ ਜਾਓ ਮੇਰੇ ਬੱਚਾ ਹੋ ਜਾਣ ਦਿਓ ਫੇਰ ਆਪ੍ਰੇਸ਼ਨ ਕਰਵਾ ਲੈਣਾ ਮੇ ਫੇਰ ਤੁਹਾਨੂੰ ਸਾਂਭ ਲਵਾਗੀ ਹੁਣ ਮੇਰਾ ਟਾਈਮ ਅੱਗੇ ਨਹੀਂ ਕੀਤਾ ਜਾ ਸਕਦਾ। ਪਰ ਸੱਸ ਨੇ ਜਿੱਦ ਨਾਲ ਬਖ਼ਸ਼ ਦੀ ਡਿਲੀਵਰੀ ਵਾਲੇ ਦਿਨ ਹੀ ਆਪ੍ਰੇਸ਼ਨ ਦੀ ਤਰੀਕ ਲੇ ਲਈ। ਦੀਪ ਹੁਣ ਆਪਣੀ ਮਾਂ ਕੋਲ ਸੀ ਪੀ ਜੀ ਆਈ ਤੇ ਬਖ਼ਸ਼ ਨੇ ਵੱਡੀ ਭੈਣ ਦੇ hospital ਇਕ ਬੇਟੀ ਨੂੰ ਜਨਮ ਦਿੱਤਾ। ਦੀਪ ਉਸ ਕੋਲ ਨਹੀਂ ਸੀ ਜਦੋਂ ਸਵੇਰੇ ਹੋਸ਼ ਆਈ ਤਾਂ ਦੀਪ ਹਸਪਤਾਲ ਪਹੁੰਚ ਗਿਆ ਸੀ ਉਸਨੇ ਬਖ਼ਸ਼ ਦੇ ਅੱਗੇ ਬੇਟੀ ਕਰਕੇ ਕਿਹਾ ਬੇਟੀ ਆ ਗਈ, ਕੀ ਨਾਮ ਰੱਖਣਾ, ਬਖ਼ਸ਼ ਨੇ ਇਕ ਥੱਕੀ ਹੋਈ ਮੁਸਕਾਨ ਨਾਲ ਧੀ ਨੂੰ ਦੇਖਿਆ ਤੇ ਉਠ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਭੈਣ ਨੇ ਸਹਾਰਾ ਦੇ ਬਿਠਾ ਦਿੱਤੀ । ਧੀ ਨੂੰ ਗੋਦ ਚ ਲੇ ਬਖ਼ਸ਼ ਨੇ ਕਿਹਾ,”ਤਮੰਨਾ”।
ਬੱਸ ਬੇਟੀ ਦਾ ਨਾਮ ਤਮੰਨਾ ਰੱਖਿਆ।ਤੀਜੇ ਦਿਨ ਬਖ਼ਸ਼ ਨੂੰ ਛੁੱਟੀ ਮਿਲ ਗਈ ਤੇ ਬਖ਼ਸ਼ ਪੇਕੇ ਘਰ ਆ ਗਈ।
ਤਮੰਨਾ ਨੂੰ ਘਰ ਚ ਵਾਜੇ ਵਜਾ ਕੇ ਲਿਆਦਾ ਗਿਆ ਪਹਿਲਾ ਘਰ ਦੇ ਸਾਹਮਣੇ ਰਾਮ ਮੰਦਿਰ ਸੀ ਓਥੇ ਮੱਥਾ ਟੇਕਿਆ ਫੇਰ ਭੰਗੜਾ ਪਾ ਵਾਜੇ ਨਾਲ ਬਖ਼ਸ਼ ਦੇ ਪੇਕੇ ਘਰ ਲਿਆਂਦਾ ਗਿਆ।
ਓਧਰ ਸੱਸ ਦਾ ਆਪ੍ਰੇਸ਼ਨ ਹੀ ਗਿਆ ਤੇ ਡਾਕਟਰ ਕੈਂਸਰ ਦੱਸ ਦਿੱਤਾ। ਸੱਸ ਦਾ ਆਪ੍ਰੇਸ਼ਨ ਹੋਇਆ ਤਾਂ ਉਸ ਕੋਲ ਦੀਪ ਤੇ ਦਰਸ਼ਨ ਸਨ ਦੋਨੋ ਪੀ ਜੀ ਆਈ ਇੱਕਠੇ ਦਿਨ ਰਾਤ ਰਹੇ ਫਿਰ ਇਕ ਦੂਜੇ ਦੇ ਨੇੜੇ ਆ ਗਏ। ਬਖ਼ਸ਼ ਪੇਕੇ ਸੀ ਤੇ ਸੱਸ ਨੂੰ ਛੁੱਟੀ ਮਿਲ ਗਈ ਤੇ ਉਹ ਘਰ ਆ ਗਈ। ਸਵਾ ਮਹੀਨੇ ਕੋਈ ਨਹੀਂ ਆਇਆ।ਫਿਰ ਇਕ ਦਿਨ ਕਿਸੇ ਦੋਸਤ ਦਾ ਟਰੱਕ ਆਇਆ ਤਾਂ ਸਾਰੇ ਉਸ ਵਿੱਚ ਬੈਠ ਕੇ ਬਖ਼ਸ਼ ਨੂੰ ਕੇਂ ਆ ਗਏ। ਬੱਸ ਕਾਹਲੀ ਕਾਹਲੀ ਉਸ ਟਰੱਕ ਚ ਵਾਪਿਸ ਜਾਣਾ ਸੀ ਤੇ ਬਖ਼ਸ਼ ਸਹੁਰੇ ਚਲੀ ਗਈ।
ਨਾ ਕੁਝ ਸੱਸ ਲੈਕੇ ਆਈ ਨਾ ਘਰ ਚ ਕੁੜੀ ਲਿਜਾਣ ਤੇ ਕੋਈ ਸ਼ਗਨ ਹੋਇਆ ਬਸ ਜੋ ਮਾ ਪਿਉ ਨੇ ਦਿੱਤਾ ਕਪੜਾ ਲੀੜਾ ਪੰਜੀਰੀ ਹੋਰ ਨਿੱਕ ਸੁੱਕ ਬੱਸ ਓਹੀ ਸੀ। ਘਰ ਪਹੁੰਚੀ ਤਾ ਅੱਗੇ ਨਾਨੀ ਸੱਸ ਆਈ ਹੋਈ ਸੀ।
ਚਲਦਾ…
ਬਾਕੀ ਅਗਲੇ ਅੰਕ ਵਿੱਚ
ਡਾਕਟਰ ਲਵਪ੍ਰੀਤ ਕੌਰ ਜਵੰਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly