ਲੜੀਵਾਰ ਕਹਾਣੀ ਭਾਗ-8
ਡਾਕਟਰ ਲਵਪ੍ਰੀਤ ਕੌਰ ਜਵੰਦਾ
(ਸਮਾਜ ਵੀਕਲੀ) ਦੀਪ ਦੀ ਨਾਨੀ ਹਾਲੇ ਕਾਫੀ ਤਕੜੀ ਸੀ ਬਖ਼ਸ਼ ਜਦੋਂ ਕਦੇ ਪੰਜੀਰੀ ਖਾਣ ਲਗਦੀ ਤਾਂ ਨਾਨੀ ਬੋਲਦੀ , “ਅਰੇ ਬਹੁ ਮੰਨੇ ਨਾ ਕਹੇ ਲੇ ਨਾਨੀ ਤੂੰ ਭੀ ਪੰਜੀਰੀ ਖਾ ਲੇ “।
ਦੀਪ ਦੇ ਨਾਨਕੇ ਦਾਦਕੇ ਹਰਿਆਣੇ ਦੇ ਸਨ ਉਹ ਹਰਿਆਣਵੀ ਬੋਲਦੇ ਸਨ ਦੀਪ ਦੇ ਪਿਤਾ ਈਸ਼ਵਰ ਸਿੰਘ ਤੇ ਤਾਇਆ ਕਲਿਆਣ ਦਾਸ ਤੇ ਚਾਚਾ ਰਣਧੀਰ ਸਿੰਘ ਤਿੰਨੋ ਸਰਦਾਰ ਬਣੇ ਸਨ। ਕਲਿਆਣ ਦਾਸ ਤਾਂ ਵਿਆਹ ਤੋਂ ਡਰਦਾ ਭੱਜ ਆਇਆ ਸੀ ਪੰਜਾਬ ਤੇ ਸੰਤ ਬਣ ਗਿਆ। ਉਸਦਾ ਅਨੰਦਪੁਰ ਸਾਹਿਬ ਡੇਰਾ ਸੀ। ਦੀਪ ਦਾ ਪਿਤਾ ਈਸ਼ਵਰ ਸਿੰਘ ਤੇ ਰਣਧੀਰ ਉਸ ਕੋਲ ਰਹਿੰਦੇ ਸਨ ਤੇ ਦੋਨੋ ਸਰਦਾਰ ਤੇ ਅੰਮ੍ਰਿਤਧਾਰੀ ਸਨ।
ਅੱਧੀ ਨਾਲੋ ਵੱਧ ਪੰਜੀਰੀ ਤਾਂ ਨਾਨੀ ਤੇ ਛੋਟਾ ਦਿਓਰ ਤੀਰਥ ਖਾ ਗਏ। ਕੁਝ ਦਿਨਾਂ ਬਾਅਦ ਨਾਨੀ ਚਲੇ ਗਈ।
ਕੁਝ ਦਿਨਾਂ ਬਾਅਦ ਦਯਾ ਸਿੰਘ ਕਵੈਤ ਤੋਂ ਵਾਪਿਸ ਆ ਗਿਆ। ਸਾਰੇ ਖੁਸ਼ ਸਨ ਚਲੋ ਹੁਣ ਦਰਸ਼ਨ ਨੂੰ ਸਾਂਭੇਗਾ। ਦਯਾ ਸਿੰਘ ਬਾਹਰ ਜਾ ਕੇ ਸ਼ਰਾਬ ਪੀਣ ਲੱਗ ਗਿਆ ਸੀ। ਇੱਕ ਦਿਨ ਉਹ ਤੇ ਉਸਦਾ ਦੋਸਤ ਜੀਤਾ ਸ਼ਰਾਬ ਪੀ ਰਹੇ ਸਨ ਉਪਰੋਂ ਦੀਪ ਸਿੰਘ ਚਲਾ ਗਿਆ ਦੀਪ ਨੂੰ ਉਨਾਂ ਸ਼ਰਾਬ ਆਫਰ ਕੀਤੀ ਤਾਂ ਦਿਓ ਕਿਹਾ ਨਹੀਂ ਮੈ ਛੱਡ ਦਿੱਤੀ ਹੈ, ਜੀਤਾ ਬੋਲਿਆ ਕਿਉ ਭਾਬੀ ਤੋਂ ਡਰਦਾ, ਤਾ ਦੀਪ ਗਲਾਸ ਫੜ ਮੂੰਹ ਨੂੰ ਲਾ ਲਿਆ ਤੇ ਬਾਹਰ ਚਲਾ ਗਿਆ, ਫੇਰ ਰਾਤ ਦੇ 12 ਵੱਜ ਗਏ ਉਸਦਾ ਕੋਈ ਥਾਂ ਟਿਕਾਣਾ ਨਹੀਂ ਸੀ ਪਤਾ ਅਖੀਰ ਉਸਨੂੰ ਲੱਭਣ ਲਈ ਦਯਾ ਸਿੰਘ ਤੀਰਥ ਸਾਰੇ ਘੁੰਮ ਆਏ ਪਰ ਉਸਦਾ ਕੋਈ ਪਤਾ ਨਹੀਂ ਸੀ। ਅਖੀਰ ਸਾਰੇ ਫ਼ਿਕਰ ਵਿਚ ਜਾਗਦੇ ਹੀ ਸਨ ਕੇ 2 ਵਜੇ ਦੀਪ ਆਇਆ ਤੇ ਪੂਰਾ ਰੱਜਿਆ ਹੋਇਆ ਸ਼ਰਾਬ ਨਾਲ ਆਉਂਦਾ ਹੀ ਗਾਹਲਾਂ ਕੱਢਣ ਲੱਗ ਗਿਆ। ਆਪਣੀ ਮਾਂ ਨੂੰ ਬਾਹ ਤੀ ਫੜ ਵੇਹੜੇ ਵਿੱਚ ਵਘਾ ਮਾਰਿਆ ਤੇ ਬੋਲਿਆ ਗੇਟ ਆਊਟ, ਮੇਰੇ ਕਮਰੇ ਵਿਚੋਂ ਬਾਹਰ ਹੋ ਜਾਓ।
ਦਯਾ ਸਿੰਘ ਨੇ ਬਖ਼ਸ਼ ਨੂੰ ਕਿਹਾ ਬਖ਼ਸ਼ ਤੂੰ ਸਾਡੇ ਕਮਰੇ ਚ ਆਜਾ ਇਸ ਨਾਲ ਸਵੇਰੇ ਗੱਲ ਕਰਦੇ ਹਾਂ।
ਦੀਪ, ਨਹੀਂ ਇਹ ਮੇਰੀ ਘਰਵਾਲੀ ਹੈ ਇਹ ਕੀਤੇ ਨਹੀਂ ਜਾਊਗੀ। ਬਖ਼ਸ਼ ਨੇ ਹੌਲੀ ਜਿਹੀ ਦਯਾ ਸਿੰਘ ਨੂੰ ਕਿਹਾ ਕੋਈ ਨਾ ਵੀਰ ਜੀ ਤੁਸੀ ਜਾਓ ਮੇ ਠੀਕ ਹਾਂ। ਸਾਰੇ ਚਲੇ ਗਏ। ਦੀਪ ਸਣੇ ਬੂਟ ਮੰਜੇ ਤੇ ਗਿਰ ਗਿਆ। ਬਖ਼ਸ਼ ਨੇ ਕੁੰਡੀ ਲਈ ਤੇ ਉਸਦੇ ਬੂਟ ਉਤਾਰੇ ਤੇ ਇਕ ਪਾਸੇ ਬੇਦ ਤੇ ਕੁੜੀ ਨੂੰ ਲੈਕੇ ਪੈ ਗਈ। ਸੋਚਾਂ ਵਿਚ ਕਦੋਂ ਨੀਂਦ ਆ ਗਈ ਪਤਾ ਹੀ ਨਾ ਚਲਿਆ ਜਦੋਂ ਸਵੇਰੇ ਉੱਠੀ ਤਾ ਕਮਰਾ ਉਲਟੀਆਂ ਨਾਲ ਭਰਿਆ ਪਿਆ ਸੀ ਤੇ ਵਿੱਚੇ ਦੀਪ ਦੀ ਪੱਗ ਪਈ ਸੀ। ਬਖ਼ਸ਼ ਚੁੱਪ ਕਰਕੇ ਬੈਡ ਤੇ ਪੇ ਗਈ। ਦੀਪ ਸਵੇਰੇ ਉਠਿਆ ਤੇ ਬਾਲਟੀ ਚ ਰਾਤ ਦੇ ਖਾਣੇ ਚ ਖਾਦੇ ਉਲਟੀਆਂ ਵਾਲੇ ਛੋਲੇ ਪਾ ਪੱਗ ਸਾਫ ਕਰ ਫ਼ਰਸ਼ ਸਾਫ ਕੀਤਾ। ਟਾ ਬਖ਼ਸ਼ ਬੋਲੀ ਦੀਪ ਇਹ ਓਹੀ ਪੱਗ ਹੈ ਜਿਹੜੀ ਤੁਸੀਂ ਸੂਟਾਂ ਨਾਲ ਧੋਣ ਨਹੀਂ ਦਿੰਦੇ ਤੇ ਅੱਜ ਇਹ ਗੰਦ ਚ ਗਿਰੀ ਪਈ ਹੈ। ਦੀਪ ਚੁੱਪ ਕਰਕੇ ਬਾਹਰ ਚਲਾ ਗਿਆ। ਤੇ ਕਈ ਦਿਨ ਚੁੱਪ ਤੇ ਸ਼ਾਂਤ ਫਿਰਦਾ ਰਿਹਾ ਫੇਰ ਇੱਕ ਦਿਨ ਬੋਲਿਆ ਦਯਾ ਸਿੰਘ ਹੋਣਾ ਸ਼ਰਾਬ ਵਿਚ ਕੁਝ ਪਾਇਆ ਸੀ। ਨਹੀਂ ਤਾਂ ਸ਼ਰਾਬ ਤਾ ਮੈ ਅੱਗੇ ਵੀ ਪੀਤੀ ਹੈ ਇਸ ਤਰਾ ਕਦੇ ਨਹੀਂ ਹੋਇਆ, ਸਾਲ਼ਆ ਸ਼ਰੀਰ ਹੀ ਨਹੀਂ ਉੱਠ ਰਿਹਾ। ਬਖ਼ਸ਼ ਚੁੱਪ ਰਹੀ ਕੁਝ ਨਹੀਂ ਬੋਲੀ। ਕੁਝ ਦਿਨ ਚੁੱਪ ਚਾਪ ਬੀਤ ਗਏ।
ਬਖ਼ਸ਼ ਦੀ ਬੇਟੀ ਤਮੰਨਾ 2 ਕੁ ਮਹੀਨੇ ਦੀ ਹੀ ਗਈ ਸੀ, ਦੀਪ ਨੂੰ ਫੇਰ ਭੂਤ ਸਵਾਰ ਹੋਇਆ ਰਾਤ ਦੇ 11 ਵਜੇ ਉਸਨੇ ਬਖ਼ਸ਼ ਨੂੰ ਕੁੱਟਿਆ ਇੰਨੀ ਜੋਰ ਦਾ ਮੁੱਕ ਉਸਦੇ ਮਾਰਿਆ ਕੇ ਉਸਦੇ ਹੰਸ ਦੀ ਹੱਡੀ ਟੁੱਟ ਗਈ। ਹੱਡੀ ਕਲਮ ਦੀ ਤਰ੍ਹਾਂ ਟੁੱਟੀ ਤੇ ਮਾਸ ਪਾੜ ਕੇ ਬਾਹਰ ਆਉਣ ਨੂੰ ਤਿਆਰ ਸੀ। ਬਖ਼ਸ਼ ਦਾ ਦਰਦ ਨਾਲ ਬੁਰਾ ਹਾਲ ਸੀ ਤੇ ਦੀਪ ਉਸਨੂੰ ਰੋਂ ਵੀ ਨਹੀਂ ਸੀ ਦੇ ਰਿਹਾ । ਦੀਪ ਉੱਠ ਕੇ ਸ਼ੀਸ਼ੇ ਮੂਹਰੇ ਪੱਗ ਬੰਨਣ ਲੱਗਾ। ਬਖ਼ਸ਼ ਦਰਦ ਨਾਲ ਤੜਪ ਰਹੀ ਸੀ ਤੇ ਦੀਪ ਬੋਲ ਰਿਹਾ ਸੀ ਚੁੱਪ ਕਰਜਾ ਸੋਚ ਲੈਣ ਦੇ ਬਾਹਰ ਜਾ ਕੇ ਕਹਿਣਾ ਕੀ ਹੈ।
ਫੇਰ ਦੀਪ ਨੇ ਦਯਾ ਸਿੰਘ ਦੇ ਕਮਰੇ ਦਾ ਕੁੰਡਾ ਖੜਕਾਇਆ ਤੇ ਦਯਾ ਸਿੰਘ ਨੂੰ ਕਿਹਾ ਬਖ਼ਸ਼ ਦਾ ਹੰਸ ਟੁੱਟ ਗਿਆ ਹੈ, ਮੰਜੇ ਤੀ ਗਿਰ ਕੇ। ਸਾਰੇ ਬਖ਼ਸ਼ ਦੇ ਕੋਲ ਆਏ ਤੇ ਕਮਰੇ ਦਾ ਜਾਇਜ਼ਾ ਲੈਣ ਲੱਗੇ ਕੇ ਬਖ਼ਸ਼ ਦੇ ਮਾਰਿਆ ਕੀ ਹੈ? ਅਖੀਰ ਉਣਾ ਨੂੰ ਕੋਈ ਸੋਟੀ ਕੋਈ ਬੈਟ ਨਾ ਦੀਖਿਆ, ਬਖ਼ਸ਼ ਰੋ ਰਹੀ ਸੀ। ਅਖੀਰ ਉਸਨੂੰ ਕਿਸੇ ਦੇਸੀ ਹੱਡੀਆਂ ਬੰਨਣ ਵਾਲੇ ਕੋਲ ਲਿਜਾਣ ਦਾ ਫੈਸਲਾ ਹੋਇਆ ਜਦੋਂ ਮੋਟਰ ਸਾਈਕਲ ਕਢਿਆ ਤਾ ਉਸ ਵਿੱਚ ਪੈਟਰੋਲ ਨਹੀਂ ਸੀ ਫੇਰ ਗਵਾਂਢੀਆਂ ਦਾ ਕੁੰਡਾ ਖੜਕਾਇਆ ਤੇ ਤੇਲ ਦਾ
ਅਧਿਆ ਲਿਆ ਗਿਆ। ਫੇਰ ਦਯਾ ਸਿੰਘ ਨੇ ਮੋਟਰ ਸਾਈਕਲ ਚਲਾਇਆ ਤੇ ਬਖ਼ਸ਼ ਪਿੱਛੇ ਬੈਠ ਤੇ ਦੀਪ ਉਸਦੀ ਬਾਹ ਨੂੰ ਪਕੜ ਕੇ । ਦੀ ਘੰਟੇ ਦੇਸੀ ਬਾਬੇ ਦਾ ਘਰ ਲਭਦੇ ਰਹੇ ਤੇ ਅਖੀਰ ਬਖ਼ਸ਼ ਦੀ ਦਰਦ ਨਾਲ ਬੱਸ ਹੋ ਗਈ ਉਸਦੀ ਹਾਲਤ ਖਰਾਬ ਹੋ ਰਹੀ ਸੀ ਤਾਂ ਉਸਨੂੰ ਸਰਕਾਰੀ ਹਸਪਤਾਲ ਲੇ ਗਏ। ਓਥੇ ਡਾਕਟਰ ਕਿਹਾ ਆਪ੍ਰੇਸ਼ਨ ਹੋਏਗਾ ਹੱਡੀ ਕੱਢਣੀ ਪਵੇਗੀ ਸਵੇਰੇ ਲੇ ਕੇ ਆਇਓ ਉਨਾਂ ਬਖ਼ਸ਼ ਨੂੰ ਨੀਦ ਦਾ ਟੀਕਾ ਲਾ ਦਿੱਤਾ ਤੇ ਗਰਮ ਪੱਟੀ ਬੰਬ ਦਿੱਤੀ। ਬਖ਼ਸ਼ ਨਸ਼ੇ ਚ ਸੌ ਗੀ। ਤੇ ਉਸਨੂੰ ਘਰ ਲਿਆ ਕੇ ਬੈਡ ਤੇ ਚੁੱਕ ਦੀਪ ਨੇ ਪਾ ਦਿੱਤਾ। ਸਾਰੇ ਸੋ ਗਏ। ਸਵੇਰੇ ਤੜਕੇ ਹੀ ਟੀਕੇ ਦਾ ਨਸ਼ਾ ਉਤਰਿਆ ਤੇ ਦਰਦ ਸ਼ੁਰੂ ਹੋ ਗਿਆ ਕੁੜੀ ਤਮੰਨਾ ਭੁੱਖ ਨਾਲ ਵਿਲਕ ਰਹੀ ਸੀ ਦੀਪ ਨੇ ਉਸਨੂੰ ਬਖ਼ਸ਼ ਦੇ ਉਪਰ ਉਲਟਾ ਲਿਟਾ ਕੇ ਦੁੱਧ ਉਸਦੇ ਮੂੰਹ ਚ ਪਾ ਉਸਨੂੰ ਫੀਡ ਕਰਾ ਦਿੱਤਾ ਤੇ ਫੇਰ ਓਸ ਦੇਸੀ ਬਾਬੇ ਨੂੰ ਘਰੇ ਹੀ ਲੈਕੇ ਆਇਆ। ਜਦੋਂ ਬਾਬੇ ਨੇ ਦੇਖਿਆ ਤਾਂ ਕਿਹਾ ਪੁੱਤ ਠੀਕ ਤਾਂ ਹੋਜੂ ਪਰ ਤਿੰਨੇ ਲਾਗੂ ਹੱਡੀ ਕਸੂਤੀ ਕਲਮ ਵਾਂਗ ਟੁੱਟੀ ਹੈ। ਕਪੜੇ ਉਤਰ ਕੇ ਕੋਈ ਢਿੱਲਾ ਕੌੜਾ ਪਾ ਦਿਓ। ਫਰਾਕ ਉਪਰੋ ਕੱਟ ਕੇ ਉਤਾਰੀ ਗਈ। ਤੇ ਦੋਨਾਂ ਬਾਹਾਂ ਤੋਂ ਹੇਠਾਂ ਪੇਟੀ ਕੋਟ ਬੰਨ ਦਿੱਤਾ ਗਿਆ।
ਫੇਰ ਬਾਬੇ ਨੇ ਬੜੇ ਪਿਆਰ ਨਾਲ ਬੱਸ ਪੁੱਤ ਬੱਸ ਕਹਿ ਕਹਿ ਕੇ ਲੱਕੜ ਦੀਆਂ ਫੱਟੀਆਂ ਰੱਖ ਰੱਖ ਦੋਨੋ ਬਾਹਾਂ ਉਪਰੋ
ਮੋਢਿਆਂ ਤੋਂ ਬੰਨ ਦਿੱਤੀਆਂ ਤੇ ਕਿਹਾ ਸਿਰਾਣੇ ਤੇ ਬਾਹਾਂ ਰੱਖ ਦਿਓ ਹਿਲਾਉਣੀਆ ਨਹੀਂ ਬਿਲਕੁਲ ਵੀ। ਤੇ ਬਾਬਾ ਚਲਾ ਗਿਆ ਦਰਦ ਤੋਂ ਦੀਪ ਨੇ ਦਰਦ ਦੀ ਦਵਾਈ ਦੇ ਦਿੱਤੀ।
ਫੇਰ ਦੀਪ ਨੇ ਬਖ਼ਸ਼ ਨੂੰ ਖੁਦ ਸਾਂਭਿਆ ਤਮੰਨਾ ਨੂੰ ਦੁੱਧ ਉਸ ਤਰਾ ਉਸਦੀ ਛਾਤੀ ਤੇ ਉਲਟਾ ਪਾ ਦਿਨ ਵਿਚ ਕਈ ਵਾਰੀ ਪਿਲਾਉਂਦਾ ਤੇ ਬਖ਼ਸ਼ ਨੂੰ ਟੱਟੀ ਪਿਸ਼ਾਬ ਵੀ ਖੁਦ ਲੇ ਕੇ ਜਾਂਦਾ ਖੁਦ ਉਸਦੇ ਹੱਥ ਧੋਂਦਾ। ਬਖ਼ਸ਼ ਦੀ ਮੰਮੀ ਆਈ ਤਾਂ ਦੀਪ ਨੇ ਸਾਫ ਕਹਿ ਦਿੱਤਾ ਮੰਮੀ ਖ਼ਬਰ ਲੈਣ ਆਏ ਹੋ ਘਰ ਦਾ ਕੋਈ ਕੰਮ ਨਹੀਂ ਕਰਨਾ, ਜੇ ਕੰਮ ਕਰਨਾ ਹੈ ਤਾਂ ਤੁਸੀਂ ਚਲੇ ਜਾਓ ਬਖ਼ਸ਼ ਦੀ ਮੰਮੀ ਪਹਿਲੀ ਵਾਰੀ ਆਈ ਸੀ ਬਖ਼ਸ਼ ਦੇ ਸਹੁਰੇ। ਓਹ ਕੁਝ ਦਿਨ ਰਹਿਕੇ ਚਲੇ ਗਈ। ਬਖ਼ਸ਼ ਦੀ ਹੱਡੀ ਜੁੜਨ ਨੂੰ ਤਿੰਨ ਮਹੀਨੇ ਲੱਗ ਗਏ ਬਾਬਾ ਇੱਕ ਦਿਨ ਛੱਡ ਕੇ ਆਉਂਦਾ ਤੇ ਦੋਬਾਰਾ ਫਟੀਆਂ ਰੱਖ ਕੇ ਬੰਦਾ ਬਖ਼ਸ਼ ਦੀਆਂ ਦਰਦ ਨਾਲ ਚੀਕਾਂ ਨਿਕਲਦੀਆਂ। ਪਰ ਇੰਨਾ ਦਰਦ ਸਹ ਕੇ ਅਖੀਰ ਹੱਡੀ ਜੁੜ ਤਾ ਗਈ ਪਰ ਥੋੜੀ ਵਿੰਗੀ ਜੁੜੀ। ਫੇਰ ਸਿਆਲ ਆ ਗਿਆ ਇਸ ਕਰਕੇ ਬਖ਼ਸ਼ ਦੇ ਕਾਫੀ ਦਰਦ ਰਹਿੰਦਾ , ਜਿਆਦਾ ਭਾਰ ਦਾ ਕੰਮ ਹੁਣ ਬਖ਼ਸ਼ ਤੋਂ ਨਹੀਂ ਸੀ ਹੁੰਦਾ ਫੇਰ ਕੁੜੀ ਵੀ ਦੁੱਧ ਪੀਂਦੀ ਸੀ।
ਮੋਹਾਲੀ ਦਾ ਕੰਮ ਬੰਦ ਕਰਕੇ ਸਮਾਂ ਰੋਪੜ ਆ ਗਿਆ ਸੀ। ਜਸਵੰਤ ਵੀਰ ਜੀ ਨਾਲ ਜਾ ਕੇ ਸਮਾਂ ਚੁੱਕ ਲਿਆਏ ਸਨ। ਦੀਪ ਫਿਰ ਦੁਕਾਨ ਤੇ ਬੈਠਣ ਲੱਗਾ ਤੇ ਤੀਰਥ ਕਾਲਜ ਜਾਂ ਲੱਗਾ।
ਦਰਸ਼ਨ ਫਿਰ ਲੜ ਕੇ ਪੇਕੇ ਜਾ ਬੈਠੀ।
ਦਯਾ ਸਿੰਘ ਕਹਿੰਦਾ ਹੁਣ ਮੇ ਨਹੀਂ ਲੈਕੇ ਆਉਣੀ। ਦਯਾ ਸਿੰਘ ਪਿੰਡ ਵਿੱਚ ਦੁਕਾਨ ਕਰਦਾ ਸੀ। ਦਰਸ਼ਨ ਦੋਨੋ ਬੱਚੇ ਛੱਡ ਗਈ ਸੀ।
ਸਾਰਾ ਘਰ ਦਾ ਕੰਮ ਰੋਟੀ ਪਾਣੀ ਬਖ਼ਸ਼ ਦੇ ਸਿਰ ਸੀ ਦੋਨੋ ਬੱਚੇ ਸਾਂਭਣੇ ਸਕੂਲ ਭੇਜਣੇ ਦਯਾ ਸਿੰਘ ਤੀਰਥ ਤੇ ਸੱਸ ਸਭ ਦਾ ਖਾਣਾ ਬਣਾਉਣਾ ਘਰ ਦਾ ਕੰਮ ਸਾਰਾ ਬਖ਼ਸ਼ ਕਰਦੀ ਤੇ ਖਰਚਾ ਦੀਪ ਸਿੰਘ ਚੁੱਕਦਾ। ਘਰੇ ਤਿੰਨ ਕਿਲੋ ਦੁੱਧ ਆਉਂਦਾ ਸੀ ਬੱਚੇ ਪੀਂਦੇ ਸਨ ਬਖ਼ਸ਼ ਨੂੰ ਪੀਣਾ ਜਰੂਰੀ ਸੀ। ਕਿਉਕਿ ਬੇਟੀ ਨੂੰ ਦੁੱਧ ਚੁੰਘਾਉਣਾ ਹੁੰਦਾ ਸੀ। ਬਖ਼ਸ਼ ਦੇਖ ਰਹੀ ਸੀ ਕੁਝ ਦਿਨਾਂ ਤੋਂ ਦੁੱਧ ਤੇ ਮਲਾਈ ਵੀ ਨਹੀਂ ਹੁੰਦੀ ਤੇ ਦੁੱਧ ਪਤਲਾ ਵੀ ਬਹੁਤ ਹੁੰਦਾ। ਇੱਕ ਦਿਨ ਜਦੋਂ ਦੁੱਧ ਗਰਮ ਕਰਨ ਤੋ ਬਾਅਦ ਠੰਡਾ ਕਰਕੇ ਸਣੇ ਮਲਾਈ
ਫਰਿੱਜ ਚ ਰੱਖ ਬਖ਼ਸ਼ ਕਮਰੇ ਚ ਆਈ ਤਾਂ ਦਰਵਾਜੇ ਦੀ ਝੀਤ ਵਿੱਚੋ ਦੇਖਿਆ ਸੱਸ ਦੀ ਡੌਂਗੇ ਲੈਕੇ ਫਰਿਜ਼ ਕੋਲ ਫਰਿਜ਼ ਖੋਲ ਕੇ ਬੈਠੀ ਹੈ। ਬਖ਼ਸ਼ ਦਬਮੇ ਪੈਰੀ ਪਿੱਛੇ ਖੜ ਗਈ ਜਾ ਕੇ। ਸੱਸ ਨੇ ਸਣੇ ਮਲਾਈ ਇਕ ਡੌਂਗਾ ਦੁੱਧ ਦਾ ਭਰਿਆ ਤੇ ਦੂਜੇ ਡੋਂਗੇ ਦਾ ਪਾਣੀ ਪਤੀਲੇ ਵਿਚ ਪਾਉਣ ਲੱਗੀ ਤਾਂ ਬਖ਼ਸ਼ ਨੇ ਹੱਥ ਫੜ ਲਿਆ,ਤੇ ਬੋਲੀ ਮੰਮੀ ਆਹ ਕੀ?
ਦੁੱਧ ਲਿਆ ਠੀਕ ਹੈ ਪਰ ਪਾਣੀ ਕਿਉ?
ਸੱਸ, ਡਰ ਵੀ ਗਈ ਤੇ ਝੂਠ ਬੋਲੀ ਦਯਾ ਸਿੰਘ ਨੇ ਦਵਾਈ ਲੈਣੀ ਹੁੰਦੀ ਹੈ।
ਬਖ਼ਸ਼,” ਫੇਰ ਵੀਰ ਜੀ ਦੁੱਧ ਲਾ ਲੈਣ ਦਯਾ ਸਿੰਘ ਦਵਾਈ ਲੈਣੀ ਹੁੰਦੀ ਹੈ ਸਣੇ ਮਲਾਈ ਤੇ ਦੀਪ ਸਿੰਘ ਦਾ ਟੱਬਰ ਤੇ ਦੀਪ ਪਾਣੀ ਵਾਲਾ ਦੁੱਧ। ਦੋਨੋ ਤੁਹਾਡੇ ਪੁੱਤ ਨੇ ਜੇ ਦੁੱਧ ਘੱਟ ਹੈ ਤਾਂ ਆਪਣੇ ਪੁੱਤ ਨੂੰ ਕਹਿ ਹੋਰ ਵਧਾ ਲੋ ਪ੍ਰ ਪਾਣੀ ਨਾ ਪਾਓ।
ਉਸ ਦਿਨ ਬਖ਼ਸ਼ ਨੇ ਪਹਿਲੀ ਵਾਰ ਦੀਪ ਨਾਲ ਖੁਲਬਕੇ ਗੱਲ ਕੀਤੀ। ਸੁਣੋ ਜੀ , ਦਯਾ ਸਿੰਘ ਨੇ ਓਹੀ ਦਰਸ਼ਨ ਹੀ ਲਿਆਉਣੀ ਹੈ। 2-4 ਮਹੀਨੇ ਨੂੰ । ਮੈ ਹੁਣ ਉਸਦੀ ਤੇ ਉਸਦੇ ਬੱਚਿਆਂ ਦੀ ਰੋਟੀ ਨਹੀਂ ਪਕਾਉਣੀ। ਨਹੀਂ ਤਾਂ ਉਹ ਤਾ ਆਰਾਮ ਨਾਲ ਰਹਿ ਰਿਹਾ। ਫ਼ਿਕਰ ਸਾਨੂੰ ਹੈ। ਜੇ ਉਸ ਨੇ ਦਰਸ਼ਨ ਛੱਡਣੀ ਹੈ ਤਾਂ ਵੀ ਆਪਣੇ ਬੱਚੇ ਆਪ ਸਾਂਭੇ ਨਹੀਂ ਤਾ ਲੋਕਾਂ ਨੇ ਬੱਚਿਆਂ ਨੂੰ ਕਹਿਣਾ ਤੁਹਾਡੀ ਚਾਚੀ ਨੇ ਤੁਹਾਡੀ ਮਾ ਵਸਣ ਨਹੀਂ ਦਿੱਤੀ। ਜਾ ਕਿਹਾ ਜਾਏਗਾ ਦਰਸ਼ਨ ਵਲੋ ਕੇ ਮੇਰਾ ਦਯਾ ਸਿੰਘ ਨਾਲ ਗ਼ਲਤ ਰਿਸ਼ਤਾ। ਅਪਣਾ ਘਰ ਆਪ ਸਾਂਭੇ ਦਯਾ ਸਿੰਘ ਪਤਾ ਲੱਗੇ ਛੱਡਦਾ ਹੈ ਰੱਖਦਾ।
ਬੱਸ ਫੇਰ ਕੀ ਸੀ ਕਦੇ ਸੱਸ ਬਣਾਉਂਦੀ ਤੇ ਕਦੇ ਦਯਾ ਸਿੰਘ ਆਟਾ ਗੁੰਨਦਾ ਬੋਲਦਾ, ਸਾਲੀ ਕੀ ਜਿੰਦਗੀ ਹੈ ਮੇਰੀ ਘਰਵਾਲੀ ਦੇ ਹੁੰਦੇ ਸੁੰਦੇ ਖੁਦ ਰੋਟੀਆਂ ਬਣਾਉਂਦਾ। ਬੱਸ ਫੇਰ 10 ਕੁ ਦਿਨਾਂ ਵਿਚ ਹੀ ਦਰਸ਼ਨ ਆ ਗੀ ਤੇ ਰੋਟੀ ਅਲੱਗ ਹੋ ਗਈ। ਤੇ ਘਰ ਵਿਚ ਫੇਰ ਸ਼ਰਾਰਤਾਂ ਤੇ ਲੜਾਈਆਂ ਸ਼ੁਰੂ ਹੋ ਗਈਆਂ।
ਚਲਦਾ..
ਬਾਕੀ ਅਗਲੇ ਅੰਕ ਵਿੱਚ
ਡਾਕਟਰ ਲਵਪ੍ਰੀਤ ਕੌਰ ਜਵੰਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly