ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਲੋਕ ਇਨਸਾਫ ਮੰਚ ਵਲੋਂ ਇਕ ਮੰਗ ਪੱਤਰ ਪ੍ਰਧਾਨ ਨਗਰ ਕੌਸਂਲ ਫਿਲੌਰ ਨੂੰ ਦਿੱਤਾ ਗਿਆ ਜਿਸ ਵਿੱਚ ਫਿਲੌਰ ਸ਼ਹਿਰ ਨਾਲ ਸਬੰਧਿਤ ਮਸਲਿਆਂ ਦਾ ਧਿਆਨ ਦਿਵਾਇਆ ਗਿਆ । ਮੰਗ ਪੱਤਰ ਅੰਦਰ ਮੰਗਾਂ ਇਹ ਸਨ ਕਿ ਸ਼ਹਿਰ ਫਿਲੌਰ ਅੰਦਰ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਕ ਚੌਂਕ ਦੀ ਸਥਾਪਨਾ ਕੀਤੀ ਜਾਵੇ ।ਤਥਾਗਤ ਬੁੱਧ ਸਮਾਰਕ ਜੋ ਨਵਾਂਸ਼ਹਿਰ ਰੋਡ ਉਪਰ ਬਣੀ ਹੋਈ ਹੈ ਉਸ ਨੂੰ ਲੋਕ ਅਰਪਿਤ ਕੀਤਾ ਜਾਵੇ ਅਤੇ ਉਸ ਦੀ ਦੇਖ ਰੇਖ ਦੀ ਜਿੰਮੇਵਾਰੀ ਧੰਮਾ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ । ਸ਼ਹਿਰ ਫਿਲੌਰ ਦੇ ਸੀਵਰੇਜ ਦਾ ਪਾਣੀ ਜੋ ਕਿ ਬਿਨਾ ਸਾਫ ਕੀਤਿਆ ਸਤਲੁੱਜ ਦਰਿਆ ਵਿੱਚ ਪਾਇਆ ਜਾ ਰਿਹਾ ਹੈ ਉਸ ਨੂੰ ਤਰੁੰਤ ਹੱਲ ਕੀਤਾ ਜਾਵੇ ਜੋ ਟਰੀਟਮੈਂਟ ਪਲਾਟ ਫਿਲੌਰ ਅੰਦਰ ਬਣਿਆ ਹੋਇਆ ਹੈ ਉਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ਉਸ ਨੂੰ ਬਣਾਇਆ ਜਾਵੇ । ਸਿਵਲ ਹਸਪਤਾਲ ਫਿਲੌਰ ਅੰਦਰ ਵੱਖ ਵੱਖ ਖਾਲੀ ਪਈਆਂ ਆਸਾਮੀਆਂ ਨੂੰ ਤਰੁੰਤ ਭਰੀਆਂ ਜਾਣ ਫਿਲੌਰ ਅੰਦਰ ਬਲੱਡ ਬੈਂਕ ਨੂੰ ਦੁਬਾਰਾ ਬਹਾਲ ਕੀਤਾ ਜਾਵੇ । ਸ਼ਹਿਰ ਫਿਲੌਰ ਅੰਦਰ ਇਕ ਬੱਸ ਸਟੈਂਡ ਦਾ ਪ੍ਰਬੰਧ ਕੀਤਾ ਜਾਵੇ । ਫਿਲੌਰ ਨਵਾਂਸ਼ਹਿਰ ਰੋਡ ਤੋ ਲੁਧਿਆਣੇ ਜਾਣ ਵੇਲੇ ਜੋ ਵੇਰਕਾ ਦੁਕਾਨ ਦੇ ਨੇੜੇ ਲਗਾਤਾਰ ਹਾਦਸੇ ਵਾਪਰ ਰਹੇ ਹਨ ਉਸ ਵੱਲ ਵਿਸ਼ੇਸ਼ ਧਿਆਨ ਦੇ ਕੇ ਉਸ ਦਾ ਤਰੁੰਤ ਹੱਲ ਕੱਢਿਆ ਜਾਵੇ ।ਸਾਰੇ ਸ਼ਹਿਰ ਵਿੱਚ ਸੀ ਸੀ ਟੀ ਵੀ ਕੈਮਰਾ ਲਗਵਾਏ ਜਾਣ ਅਤੇ ਉਸ ਨੂੰ ਲਗਾਤਾਰ ਚੱਲਣ ਦਾ ਪ੍ਰਬੰਧ ਕੀਤਾ ਜਾਵੇ ।ਉਪਰੋਕਤ ਸਾਰੀਆਂ ਮੰਗਾਂ ਨਗਰ ਕੌਸਂਲ ਫਿਲੌਰ ਦੇ ਪ੍ਰਧਾਨ ਸ਼੍ਰੀ ਮਹਿੰਦਰ ਚੁੰਬਰ ਜੀ ਨੇ ਸੁਣੀਆਂ ਅਤੇ ਕਿਹਾ ਕਿ ਉਪਰੋਕਤ ਸਾਰੀਆਂ ਮੰਗਾ ਵਾਜਿਬ ਹਨ । ਇਹਨਾ ਸਾਰੀਆਂ ਮੰਗਾ ਉਪਰ ਜਲਦ ਵਿਚਾਰ ਕਰ ਕੇ ਸਬੰਧਿਤ ਅਦਾਰਿਆਂ ਨੂੰ ਭੇਜ ਕੇ ਇਹਨਾ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਲੋਕ ਇਨਸਾਫ ਮੰਚ ਦੇ ਆਗੂਆਂ ਨੇ ਕਿਹਾ ਕਿ ਸਾਡਾ ਬਹੁਤ ਵਿਸ਼ਾਲ ਵਿਰਸਾ ਹੈ ਇਸ ਵਿਰਸੇ ਤੋ ਰੌਸਨੀ ਲੈ ਕੇ ਅਸੀ ਹੱਕੀ ਮੰਗਾ ਲਈ ਸੰਘਰਸ਼ ਲੜਦੇ ਹਾ ਸੋ ਉਹਨਾ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਚੌਂਕ ਫਿਲੌਰ ਵਿਖੇ ਹੋਵੇਗਾ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ ਇਸ ਮੌਕੇ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਭੌਰਾ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸਲਾਹਕਾਰ ਹਰਮੇਸ਼ ਰਾਹੀ, ਵਿੱਤ ਸਕੱਤਰ ਡਾਕਟਰ ਸੰਦੀਪ ਫਿਲੌਰ, ਪ੍ਰੈਸ ਸਕੱਤਰ ਜਸਵੰਤ ਬੋਧ,ਜੁਆਇੰਟ ਸਕੱਤਰ ਅਮਰਜੀਤ ਲਾਡੀ, ਸਹਾਇਕ ਵਿੱਤ ਸਕੱਤਰ ਹਨੀ ਸੰਤੋਖਪੁਰਾ, ਸੀਨੀਅਰ ਆਗੂ ਡਾਕਟਰ ਅਸ਼ੋਕ ਕੁਮਾਰ ,ਕੁਲਦੀਪ ਲੰਬੜਦਾਰ, ਮੱਖਣ ਗੜ੍ਹਾ ,ਰਾਮ ਜੀ ਦਾਸ ਗੰਨਾ ਪਿੰਡ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj