ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਸਪਾ ਪੰਜਾਬ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਫੋਟੋ ਨੂੰ ਸਰਕਾਰ ਨੇ ਫਲੈਕਸਾਂ ਤੋਂ ਗਾਇਬ ਕਰ ਦਿੱਤਾ ਇਸ ਤੇ ਦੁੱਖ ਪ੍ਰਗਟ ਕਰਦੀ ਆ ਸਰਕਾਰ ਦੀ ਨਿੰਦਾ ਕਰਦੀ -ਕਰੀਮਪੁਰੀ-ਬਹੁਜਨ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕੀਤਾ, ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਆਜ਼ਾਦੀ ਦਾ ਮਤਲਬ ਸਿਰਫ ਵੋਟਾਂ ਪਾਣ ਤੱਕ ਹੀ ਨਹੀਂ ਆਜ਼ਾਦੀ ਦਾ ਮਤਲਬ ਰਾਜਨੀਤਿਕ ਆਜ਼ਾਦੀ ਸਮਾਜਿਕ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਆਓ ਸੰਪੂਰਨ ਆਜ਼ਾਦੀ ਦੇ ਮਕਸਦ ਦੇ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੀਏ ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਤੋਂ ਇਲਾਵਾ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ, ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰੀ,ਮਨੋਹਰ ਕਮਾਮ ਬਸਪਾ ਦੇ ਸੀਨੀਅਰ ਆਗੂ, ਅਜੀਤ ਰਾਮ ਬਸਪਾ ਦੇ ਬਜ਼ੁਰਗ ਆਗੂ, ਗੁਰਮੁਖ ਨੌਰਥ ਐਮ ਸੀ, ਰਾਕੇਸ਼ ਕੁਮਾਰ, ਵਿਜੇ ਕੁਮਾਰ ਕਰੀਹਾ, ਸੁਰਜੀਤ ਸਿੰਘ ਕਰੀਹਾ, ਮੈਡਮ ਰਵਿੰਦਰ ਮਹਿਮੀ, ਅਸ਼ੋਕ ਕੁਮਾਰ ਖੋਥੜਾ ਉਪ ਪ੍ਰਧਾਨ ਬਸਪਾ ਬੰਗਾ, ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਰਾਜ ਦਦਰਾਲ, ਅਵਤਾਰ ਹੀਉ, ਗੁਰਦੀਪ ਦੀਪਾ, ਪਰਮਜੀਤ ਮਹਿਰਮਪੁਰੀ, ਗੁਰਦਿਆਲ ਦੁਸਾਂਝ ਖੁਰਦ, ਕੁਲਵਿੰਦਰ ਦਰੀਆਪੁਰ ਅਤੇ ਅਨੇਕਾਂ ਵਰਕਰ ਹਾਜ਼ਰ ਸਨ।
https://play.google.com/store/apps/details?id=in.yourhost.samaj