ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਸਬੰਧੀ ਚੱਲ ਰਹੇ ਹਫਤੇ ਸਫਰ- ਏ- ਸ਼ਹਾਦਤ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿੱਚ ਪ੍ਰੋਗਰਾਮ ਕਰਵਾਇਆ ਗਿਆ । ਇਹ ਪ੍ਰੋਗਰਾਮ ਸਕੂਲ ਮੁਖੀ ਸ਼ੰਕਰ ਦਾਸ ਅਤੇ ਸਮੂਹ ਸਟਾਫ ਮੈਂਬਰਾਂ ਦੀ ਦੇਖਰੇਖ ਹੇਠ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪਿੰਡ ਦੇ ਨਵੇਂ ਬਣੇ ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਨੇ ਕੀਤੀ । ਉਹਨਾਂ ਨਾਲ ਮੈਂਬਰ ਪੰਚਾਇਤ ਸ੍ਰੀ ਜਸਵਿੰਦਰ ਸਿੰਘ ਬਿੰਦਾ ਅਤੇ ਸ੍ਰੀ ਸਵਰਨ ਸਿੰਘ ਨੰਬਰਦਾਰ ਵੀ ਉਚੇਚੇ ਤੌਰ ਤੇ ਪਧਾਰੇ। ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਨੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਵਾਰੇ ਗੱਲ ਕਰਦਿਆਂ ਕਿਹਾ ਕਿ ਇਹੋ ਜਿਹੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ। ਨੰਬਰਦਾਰ ਸਵਰਨ ਸਿੰਘ ਨੇ ਸਿੱਖ ਇਤਿਹਾਸ ਤੇ ਭਰਪੂਰ ਚਾਨਣਾ ਪਾਇਆ ।ਸਕੂਲ ਮੁਖੀ ਸ਼ੰਕਰ ਦਾਸ ਨੇ ਕਿਹਾ ਕਿ ਸਾਨੂੰ ਸਾਹਿਜਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ । ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਪ੍ਰਿਤਪਾਲ ਸਿੰਘ ਨੇ ਬਖੂਬੀ ਨਿਭਾਈ ਜਿਹੜੇ ਕਿ ਸਿੱਖ ਇਤਿਹਾਸ ਦੇ ਆਪ ਬਹੁਤ ਵਧੀਆ ਗਿਆਤਾ ਹਨ। ਸ੍ਰੀ ਅਜੇ ਕੁਮਾਰ ਨੇ ਸੰਬੋਧਨ ਕੀਤਾ।ਸਕੂਲ ਦੇ ਵਿਦਿਆਰਥੀਆਂ ਨੇ ਸਾਹਿਬਜਾਦਿਆਂ ਦੀ ਬਹਾਦਰੀ ਅਤੇ ਉਸਤਤ ਵਿੱਚ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ।ਇਸ ਮੌਕੇ ਤੇ ਮੈਡਮ ਸੀਮਾ,ਨਿਤਿਨ ਜੀ, ਅੰਜਨੀ ਦੇਵੀ,ਅਨੂਪ ਰਾਣੀ,ਅਰਨੀਤ ਕੌਰ, ਮਾਧਵੀ,ਮਾਲਵਿੰਦਰ ਕੌਰ, ਅਮਰਜੀਤ ਸਿੰਘ, ਕੁਲਵਿੰਦਰ ਲਾਲ ਆਦਿ ਅਧਿਆਪਕ ਹਾਜ਼ਰ ਸਨ। ਸਕੂਲ ਮਖੀ ਸ੍ਰੀ ਸ਼ੰਕਰ ਦਾਸ ਨੇ ਪੰਚਾਇਤ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly