ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਤੇ ਖੂਨਦਾਨ ਕੈਂਪ 12 ਮਾਰਚ ਨੂੰ

ਮਹਿਤਪੁਰ,(ਸਮਾਜ ਵੀਕਲੀ) (ਚੰਦੀ)- ਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਤੇ 12 ਮਾਰਚ ਦਿਨ ਬੁੱਧਵਾਰ ਨੂੰ ਨਕੋਦਰ ਰੋਡ, ਮਹਿਤਪੁਰ ਦੇ ਬੱਸ ਸਟੈਂਡ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਡੋਨਰਜ ਕਲੱਬ ਦੇ ਪ੍ਰਧਾਨ ਗੁਰਨਾਮ ਮਹਿਸਮਪੁਰੀ ਨੇ ਦੱਸਿਆ ਕਿ ਜ਼ਿਲਿਆਂ ਵਾਲੇ ਬਾਗ਼ ਦੇ ਵਿਚ ਸ਼ਾਂਤ ਮਈ ਤਰੀਕੇ ਨਾਲ ਅੰਦੋਲਨ ਕਰ, ਰਹੇ ਨਿਹੱਥੇ ਹਜ਼ਾਰਾਂ ਭਾਰਤ ਵਾਸੀਆਂ ਤੇ ਜਨਰਲ ਡਾਇਰ ਵੱਲੋਂ ਉਸ ਸਮੇਂ ਦੇ  ਗਵਰਨਰ (ਪੰਜਾਬ) ਸਰ ਮਾਇਕਲ ਉਡਵਾਇਰ ਦੇ ਹੁਕਮ ਦੀ ਤਾਮੀਲ ਕਰਦਿਆਂ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।  ਜਿਸ ਦਾ ਬਦਲਾਂ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਵੱਲੋਂ ਗਵਰਨਰ ਉਡਵਾਇਰ ਨੂੰ (ਕੈਕਸਟਨ ਹਾਲ ਲੰਡਨ ਵਿਖੇ) ਮਾਰ ਕੇ ਲਿਆ ਸੀ ਅਤੇ ਆਪਣਾ ਸੰਕਲਪ ਪੂਰਾ ਕੀਤਾ। ਭਾਰਤ ਦੇ ਇਸ ਮਹਾਨ ਸ਼ਹੀਦ ਦੀ ਯਾਦ ਵਿੱਚ ਲਗਾਏ ਜਾ ਰਹੇ ਇਸ ਖੂਨਦਾਨ ਕੈਂਪ ਦੌਰਾਨ ਜਿੱਥੇ ਖ਼ੂਨਦਾਨ ਗਰੁੱਪ ਅਤੇ ਐਚ ਼ਬੀ ਟੈਸਟ ਆਦਿ ਫ੍ਰੀ ਕੀਤੇ ਜਾਣਗੇ। ਉਥੇ ਖੂਨਦਾਨੀਆਂ ਨੂੰ ਵਿਸੇਸ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਖੂਨਦਾਨੀਆਂ ਨੂੰ  ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥ ਜਾਂ ਔਰਤ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇ
Next articleਸਵੈ-ਵਿਸ਼ਲੇਸ਼ਣ ਦੀ ਸ਼ਕਤੀ (ਆਪਣੇ ਆਦਰਸ਼ ਆਪ ਬਣਨ ਦਾ ਰਸਤਾ)