HOME ਸ਼ਹੀਦ ਫੌਜੀ ਜੋਬਨਜੀਤ ਸਿੰਘ ਦੀਆਂ ਅਸਤੀਆਂ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ

ਸ਼ਹੀਦ ਫੌਜੀ ਜੋਬਨਜੀਤ ਸਿੰਘ ਦੀਆਂ ਅਸਤੀਆਂ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ

4

ਪਰਿਵਾਰਕ ਮੈਂਬਰਾਂ ਦੇ ਨਾਲ ਸੈਂਕੜੇ ਇਲਾਕਾ ਨਿਵਾਸੀ ਰਹੇ ਮੌਜੂਦ 

ਰੂਪਨਗਰ /ਸ੍ਰੀ ਕੀਰਤਪੁਰ ਸਾਹਿਬ  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਰੋਪੜ੍ਹ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਚਨੋਲੀ ਦੇ ਰਹਿਣ ਵਾਲੇ ਫੌਜੀ ਸ਼ਹੀਦ ਜੋਬਨਪ੍ਰੀਤ ਸਿੰਘ ਡਿਊਟੀ ਦੌਰਾਨ ਜੰਮੂ ਕਸ਼ਮੀਰ ਵਿੱਚ ਤੈਨਾਤ ਸੀ ਜਿਸ ਦੀ 200 ਫੁੱਟ ਡੂੰਘੀ ਖੱਡ ਵਿੱਚ ਗੱਡੀ ਡਿੱਗਣ ਕਾਰਨ 10 ਜਵਾਨ ਫੌਜ ਦੇ ਸ਼ਹੀਦ ਹੋ ਗਏ ਸਨ ਜੋ ਕਿ ਹਾਲ ਵਾਸੀ ਰੂਪਨਗਰ ਦੇ ਕਲੋਨੀ ਵਿੱਚ ਰਹਿੰਦੇ ਸਨ ਦਾ ਬੀਤੇ ਦੀ ਨਹੀਂ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ ਸੀ ਦੀਆਂ ਅਸਥੀਆਂ ਅੱਜ ਪਰਿਵਾਰਿਕ ਮੈਂਬਰਾਂ ਸਾਕ ਸਬੰਧੀਆਂ ਰਿਸ਼ਤੇਦਾਰਾਂ ਸਮੇਤ ਇੱਕ ਕਾਫਲੇ ਦੇ ਰੂਪ ਵਿੱਚ ਰੋਪੜ੍ਹ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਅਸਤਘਾਟ ਵਿੱਚ ਲਿਆਂਦੀਆਂ ਗਈਆਂ ਜਿਨਾਂ ਦਾ ਅੰਗੀਠਾ ਸਤਲੁਜ ਦਰਿਆ ਵਿੱਚ ਅਰਦਾਸ ਕਰਨ ਤੋਂ ਬਾਅਦ ਜਲ ਪ੍ਰਵਾਹ ਕੀਤਾ ਗਿਆ ਦੱਸ ਦਈਏ ਕਿ 25 ਸਾਲਾਂ ਜੋਬਨ ਪ੍ਰੀਤ ਸਿੰਘ ਸਿਰਫ ਕੁਆਰਾ ਹੀ ਸੀ ਅਤੇ ਫਰਵਰੀ ਮਹੀਨੇ ਉਸ ਦੀ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਸੀ ਭਾਵ ਰਿਸ਼ਤਾ ਹੋ ਚੁੱਕਾ ਸੀ ਪਰ ਉਹ ਆਪਣੇ ਦੇਸ਼ ਦੇ ਲਈ ਸ਼ਹੀਦੀ ਦਾ ਜਾਮ ਪੀ ਗਿਆ ਇਸ ਮੌਕੇ ਉਸਦੇ ਪਿਤਾ ਫੌਜੀ ਬਲਵਿੰਦਰ ਸਿੰਘ ਮਾਤਾ ਤੇ ਹੋਰ ਸਾਕ ਸਬੰਧੀ ਦੇ ਨਾਲ ਨਾਲ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleभारत में लोकतांत्रिक अवनति: एक आंबेडकरवादी संवैधानिक विश्लेषण
Next article*ਗੁਰਦਰਸ਼ਨ ਸੈਣੀ ਦੀ ਮਿਹਨਤ ਨੂੰ ਪਿਆ ਬੂਰ; ਪਿੰਡ ਜਾਸਤਨਾ ਕਲਾਂ ਦੇ ਸੈਂਕੜੇ ਵਾਸੀ ਭਾਜਪਾ ‘ਚ ਸ਼ਾਮਿਲ*