ਤੰਦਾਉਰਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ

ਸ਼ਹੀਦ ਊਧਮ ਸਿੰਘ

ਮਹਿਤਪੁਰ,(ਸਮਾਜ ਵੀਕਲੀ)  (ਸੁਖਵਿੰਦਰ ਖਿੰਡਾ)-ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪਿੰਡ ਤੰਦਾਉਰਾ ਵਿਖੇ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਸੰਗਤਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਅਰੰਭ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜ਼ਿਲਿਆਂ ਵਾਲਾ ਬਾਗ਼ ਦੇ ਖ਼ੂਨੀ ਕਾਂਡ ਦਾ ਬਦਲਾ ਲੈਣ ਵਾਲੇ ਅਜਾਦੀ ਦੇ ਪ੍ਰਵਾਨੇ ਦਾ ਸ਼ਹੀਦੀ ਦਿਹਾੜਾ ਸਾਰੇ ਪਿੰਡ ਵੱਲੋਂ ਜਾਤ ਪਾਤ ਤੋਂ ਉਚਾ ਉਠ ਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰੰਭ ਕੀਤੇ ਗਏ ਅਖੰਡ ਪਾਠ ਦੇ ਉਪਰੰਤ ਦਿਵਾਨ ਸਜਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜਥੇ ਵਾਰਾਂ ਸੁਣਾ ਕੇ ਨਿਹਾਲ ਕਰਨਗੇ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹਸਨਪੁਰ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਸਕੂਲਾਂ ਵਿੱਚ ਮਿਤੀ 22 ਜੁਲਾਈ ਤੋਂ 29 ਜੁਲਾਈ ਤੱਕ ਸਿੱਖਿਆ ਸਪਤਾਹ ਮਨਾਇਆ ਗਿਆ।
Next articleਸ਼ਾਇਰ ਬਲਵਿੰਦਰ ਪੁਆਰ ਦੀ ਨਵ ਪ੍ਰਕਾਸ਼ਿਤ ਪੁਸਤਕ “ਅੰਮੜੀ ਦਾ ਵਿਹੜਾ” ਦੀ ਘੁੰਡ ਚੁਕਾਈ ਹੋਈ