ਵਿਆਹ ਕਰਵਾ ਦਿਓ, ਪਲੀਜ਼

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਵਿਆਹ ਹਰ ਪੁਰਖ ਅਤੇ ਇਸਤਰੀ ਦੀ ਸੁਨਹਿਰੀ ਮੰਜ਼ਿਲ ਹੁੰਦੀ ਹੈ ਜਿਸ ਨੂੰ ਹਾਸਿਲ ਕਰਨ ਵਾਸਤੇ ਕੋਈ ਵੀ ਕਿਸੇ ਕਿਸਮ ਦੀ ਕਸਰ ਨਹੀਂ ਛੱਡਦਾ। ਇਸ ਤੋਂ ਪਹਿਲਾਂ ਅਸੀਂ ਹੀਰ ਰਾਂਝਾ, ਸਸੀ ਪੁੰਨੂ ਆਦੀ ਦੁਆਰਾ ਵਿਆਹ ਦੀ ਤਮੰਨਾ ਨੂੰ ਆਪਣੇ ਮਨ ਵਿੱਚ ਰੱਖੇ ਹੋਏ ਹੀ ਅੱਲਾ ਨੂੰ ਪਿਆਰਾ ਹੁੰਦੇ ਹੋਏ ਸੁਣ ਚੁੱਕੇ ਹਾਂ। ਇੰਜ ਤਾਂ ਹਰ ਜਵਾਨ ਮੁੰਡਾ ਅਤੇ ਕੁੜੀ ਫਿਲਮਾਂ ਵਿੱਚ ਹੀਰੋ ਅਤੇ ਹੀਰੋਇਨ ਨੂੰ ਆਪਸ ਵਿੱਚ ਰੋਮਾਂਸ ਕਰਦੇ ਹੋਏ ਦੇਖ ਕੇ ਆਪਣੇ ਆਪ ਨੂੰ ਉਹਨਾਂ ਵਿੱਚੋਂ ਇੱਕ ਸਮਝ ਕੇ ਵਿਆਹ ਕਰਨ ਦੇ ਰੰਗੀਨ ਸੁਫਨੇ ਦੇਖਦਾ ਹੈ। ਅੱਜ ਕੱਲ ਸ਼ਾਮ ਹੁੰਦੇ ਹੀ ਬਹੁਤ ਸਾਰੇ ਰੋਮੀਓ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਨ ਦੇ ਨਾਲ ਮੋਬਾਇਲ ਦੀ ਤਾਰ ਲਗਾ ਕੇ ਆਪਣੀ ਪਸੰਦ ਦੀ ਜੂਲੀਅਟ ਦੇ ਪਿੱਛੇ ਰੇਸ ਲਾਉਂਦੇ ਹੋਏ ਦੇਖ ਸਕਦੇ ਹਾਂ। ਇੱਕ ਦੂਜੇ ਨੂੰ ਗਲ ਨਾਲ ਲਾ ਕੇ ਸਾਰੀ ਉਮਰ ਨਿਭਾਉਣ ਦੀ ਕਸਮ ਖਾਂਦੇ ਹਨ। ਲੇਕਿਨ ਅੱਜ ਕੱਲ ਤੀ ਲੱਕ ਤੋੜਨ ਵਾਲੀ ਮਹਿੰਗਾਈ ਨੂੰ ਦੇਖਦੇ ਹੋਏ ਜੇ ਇਹਨਾਂ ਆਸ਼ਕਾਂ ਦਾ ਵਿਆਹ ਹੋ ਵੀ ਜਾਏ ਤਾਂ ਜਿੰਦਗੀ ਦਾ ਬਾਕੀ ਹਿੱਸਾ ਸ਼ੇਕਸਪੀਅਰ ਦੇ ਕਿਸੇ ਟਰੈਜਿਡੀ ਦੀ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਹੈ। ਲੇਕਿਨ ਇਹ ਤਾਂ ਬਾਅਦ ਦੀ ਗੱਲ ਹੈ। ਕੁਝ ਸਮਾਂ ਪਹਿਲੇ ਹਰਿਆਣਾ ਵਿਧਾਨ ਸਭਾ ਵਿੱਚ ਇੱਕ ਮਹਿਲਾ ਐਮਐਲਏ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਾਰੇ ਦੇਸ਼ ਵਿੱਚ ਲਿੰਗ ਅਨੁਪਾਤ ਘੱਟ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਭਵਿੱਖ ਵਿੱਚ ਜਦੋਂ ਕਦੇ ਅਸੀਂ ਲੋਕਾਂ ਤੋਂ ਵੋਟ ਮੰਗਣ ਜਾਵਾਂਗੇ ਤਾਂ ਉਹ ਨੌਜਵਾਨ ਜਿਨਾਂ ਦਾ ਅਜੇ ਤਕ ਵਿਆਹ ਨਹੀਂ ਹੋਇਆ ਉਹ ਇਹ ਕਹਿਣਗੇ ਕਿ ਜੀ ਪਹਿਲਾਂ ਸਾਡਾ ਵਿਆਹ ਕਰਵਾ ਦਿਓ ਉਹਦੇ ਬਾਅਦ ਹੀ ਅਸੀਂ ਵੋਟ ਪਾਉਣ ਵਾਸਤੇ ਜਾਵਾਂਗੇ। ਇਹ ਤਾਂ ਉਹਨਾਂ ਲਾੜਿਆਂ ਵਾਸਤੇ ਇੱਕ ਖਤਰੇ ਦੀ ਘੰਟੀ ਹੈ ਜੋ ਇਹ ਸੋਚ ਰਹੇ ਹਨ ਕਿ ਕਿਸੇ ਦਿਨ ਅਸੀਂ ਵੀ ਸੱਜ ਧੱਜ ਕੇ ਸਿਰ ਤੇ ਮੁਕਟ ਪਾ ਕੇ ਘੋੜੀ ਦੇ ਬੈਠ ਕੇ ਵਿਆਹ ਕਰਾਉਣ ਵਾਸਤੇ ਜਾਵਾਂਗੇ ਅਤੇ ਸਾਡੇ ਅੱਗੇ ਪਿੱਛੇ ਨੱਚਦੇ ਟਪਦੇ ਅਤੇ ਭੰਗੜਾ ਪਾਂਦੇ ਬਰਾਤੀ ਹੋਣਗੇ ਅਤੇ ਉਹਨਾਂ ਦੇ ਅੱਗੇ ਬੈਂਡ ਵੱਜ ਰਿਹਾ ਹੋਏਗਾ ਅਤੇ ਆਤਿਸ਼ਬਾਜ਼ੀ ਚੱਲ ਰਹੀ ਹੋਏਗੀ। ਅੱਜ ਦਾ ਭਾਰਤ ਕੋਈ ਇੰਗਲੈਂਡ ਨਹੀਂ ਕਿ ਇੱਕ ਇੱਕ ਮੁੰਡੇ ਦੇ ਹਿੱਸੇ ਵਿੱਚ ਕਈ ਕਈ ਕੁੜੀਆਂ ਆਉਂਦੀਆਂ ਹੋਣ। ਇਹ ਭਾਰਤ ਹੈ ਜਿੱਥੇ ਵਿਗੜਦੇ ਹੋਏ ਲਿੰਗ ਅਨੁਪਾਤ ਨੂੰ ਦੇਖਦੇ ਹੋਏ ਲਾੜਿਆਂ ਵਾਸਤੇ ਕੁੜੀਆਂ ਦਾ ਅਕਾਲ ਪਿਆ ਹੋਇਆ ਹੈ। ਅਤੇ ਅਜਿਹਾ ਹੋਵੇ ਵੀ ਕਿਉਂ ਨਾ। ਕਿਉਂਕਿ ਵਿਆਹ ਤੇ ਬਾਅਦ ਹਰ ਕੋਈ ਮੁੰਡੇ ਦੀ ਹੀ ਇੱਛਾ ਕਰਦਾ ਹੈ ਅਤੇ ਕੁੜੀਆਂ ਦੇ ਪੈਦਾ ਹੋਣ ਤੇ ਮਾਤਮ ਮਨਾਇਆ ਜਾਂਦਾ ਹੈ। ਇਸ ਤਰੀਕੇ ਨਾਲ ਜਦੋਂ ਕੁੜੀਆਂ ਹੋਣਗੀਆਂ ਹੀ ਨਹੀਂ ਤਾਂ ਮੁੰਡਿਆਂ ਨੂੰ ਵਿਆਹ ਕਰਾਉਣ ਵਾਸਤੇ ਵਹੁਟੀ  ਕਿੱਥੋਂ ਮਿਲੇਗੀ।
ਕਦੇ ਕਦੇ ਮੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਮਹਾਭਾਰਤ ਤੇ ਜਮਾਨੇ ਵਿੱਚ ਸ਼ਾਇਦ ਕੁੜੀਆਂ ਦਾ ਅਕਾਲ ਪਿਆ ਹੋਏਗਾ ਤਾਹੀਓ ਤਾਂ ਦੁਨੀਆਂ ਦੇ ਸੂਰਬੀਰ ਪੰਜ ਪੰਜ ਪਾਂਡਵਾਂ ਦੇ ਹਿੱਸੇ ਇਕੋ ਹੀ ਵਹੁਟੀ, ਦਰੋਪਦੀ ਹੀ ਆਈ। ਉਹਨਾਂ ਵਿੱਚ ਸਮਰਥਾ ਸੀ ਜੇਕਰ ਉਹ ਚਾਹੁੰਦੇ ਤਾਂ ਕਈ ਕਈ ਵਿਆਹ ਵੀ ਕਰਵਾ ਸਕਦੇ ਸੀ। ਹਾਂ ਇਸ ਵੇਲੇ ਭਾਰਤ ਵਿੱਚ ਵਿਆਹ ਕਰਾਉਣ ਵਾਲਿਆਂ ਦੀ ਗੱਲ ਚੱਲ ਰਹੀ ਹੈ। ਅਜੇ ਇਹ ਹਾਲਾਤ ਵਿੱਚ ਵਿਆਹ ਕਰਾਉਣ ਵਾਲਿਆਂ ਦਾ ਕੀ ਬਣੇਗਾ?
ਕੋਈ ਜਮਾਨਾ ਸੀ ਜਦੋਂ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਵਾਲੇ ਗਲੀ ਗਲੀ ਅਤੇ ਮਹੱਲੇ ਮਹੱਲੇ ਘੁੰਮ ਫਿਰ ਕੇ ਆਵਾਜ਼ ਲਗਾਇਆ ਕਰਦੇ ਸੀ,,,, ਭਾਂਡੇ ਕਲੀ ਕਰਾ ਲਓ,,,, ਭਾਂਡੇ ਕਲੀ ਕਰਾ ਲਓ,,,। ਕਿਉਂਕਿ ਅੱਜ ਕੱਲ ਲਿੰਗ ਅਨੁਪਾਤ ਵਿਗੜਨ ਕਰਕੇ ਵਿਆਹ ਯੋਗ ਕੁੜੀਆਂ ਦੀ ਘਾਟ ਹੈ ਅਤੇ ਉਹਨਾਂ ਦੇ ਮੁਕਾਬਲੇ ਵਿਆਹ ਕਰਾਉਣ ਦੇ ਚਾਹਵਾਨ ਮੁੰਡੇ ਜਿਆਦਾ ਹਨ ਤਾਂ ਅਜਿਹੇ ਹਾਲਾਤ ਵਿੱਚ ਲਾੜੇ ਸੱਜ ਧਜ ਕੇ, ਗਲੀ ਗਲੀ ਬਰਾਤੀਆਂ ਨੂੰ ਆਪਣੇ ਨਾਲ ਲੈ ਕੇ ਸ਼ਾਇਦ ਇਹ ਆਵਾਜ਼ ਕੱਢਣਗੇ,,, ਵਿਆਹ ਕਰਵਾ ਲਓ,,,,, ਵਿਆਹ ਕਰਵਾ ਲਓ, ਪਲੀਜ਼। ਅਤੇ ਨਾਲ ਹੀ ਕਿਸੇ ਬੋਰਡ ਤੇ ਆਪਣਾ ਬਾਇਓਡੇਟਾ ਕਿਸੇ ਬੰਦੇ ਤੋਂ ਚੁਕਵਾ ਕੇ ਚੱਲਣਗੇ। ਆਖਿਰਕਾਰ ਵਿਆਹ ਕਰਾਉਣ ਵਾਸਤੇ ਇਕ ਕੁੜੀ ਦੀ ਤਾਂ ਲੋੜ ਪੈਣੀ ਹੀ ਹੈ। ਪਹਿਲੇ ਸਮੇਂ ਵਿੱਚ ਰਾਮਲੀਲਾ ਵਿੱਚ ਕਿਸੇ ਮੁੰਡੇ ਨੂੰ ਜਨਾਨੀਆਂ ਦੇ ਕੱਪੜੇ ਪਵਾ ਕੇ ਉਸ ਤੋਂ ਸੀਤਾ ਮਾਤਾ, ਸਰੂਪ ਨਖਾ, ਚਾਚੀ ਤਾੜਕਾ ਦਾ ਰੋਲ ਕਰਵਾ ਲਿਆ ਕਰਦੇ ਸੀ। ਲੇਕਿਨ ਜਨਾਬ ਇਹ ਤਾਂ ਖੇਡ ਤਮਾਸ਼ਾ ਅਤੇ ਮਨੋਰੰਜਨ ਦੀ ਗੱਲ ਹੋਇਆ ਕਰਦੀ ਸੀ। ਅੱਜ ਕੱਲ ਜਦੋਂ ਅਸਲ ਜ਼ਿੰਦਗੀ ਵਿੱਚ ਵਿਆਹ ਵਾਸਤੇ ਕੁੜੀਆਂ ਦੀ ਬਹੁਤ ਕਮੀ ਹੈ ਇਹੋ ਜਿਹੀ ਗੱਲ ਨਾਲ ਕੰਮ ਨਹੀਂ ਸਰਨ ਲੱਗਿਆ। ਇੰਝ ਤਾਂ ਆਦਮੀ ਨੇ ਰੋਟੀ ਬਣਾਉਣਾ, ਕੱਪੜੇ ਸੀਣਾ, ਸਫਾਈ ਕਰਨਾ ਆਦੀ ਔਰਤਾਂ ਵਾਲੇ ਕੰਮ ਬਖੂਬੀ ਸਿੱਖ ਲਏ ਹਨ। ਲੇਕਿਨ ਅਜੇ ਤੱਕ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਆਦਮੀ ਵੀ ਔਰਤਾਂ ਦੀ ਤਰਹਾਂ ਬੱਚੇ ਪੈਦਾ ਕਰ ਸਕੇ। ਕਿੰਨੀ ਲਾਚਾਰੀ ਦਾ ਜਮਾਨਾ ਆ ਗਿਆ ਹੈ। ਔਰਤਾਂ ਦੇ ਅਕਾਲ ਪੈਣ ਤੇ ਵਹੁਟੀਆਂ ਸਿਹਰਾ ਬੰਨ ਕੇ ਘੋੜੀ ਤੇ ਬੈਠਣਗੀਆਂ, ਬਰਾਤ ਵਿੱਚ ਚੌਧਰ ਔਰਤਾਂ ਦੀ ਹੋਵੇਗੀ, ਲਾੜਾ ਘੁੰਡ ਕੱਢ ਕੇ ਨਿਕਲੇਗਾ ਅਤੇ ਵਹੁਟੀ ਉਸਨੂੰ ਵਿਆਹ ਕੇ ਆਪਣੇ ਘਰ ਲੈ ਕੇ ਜਾਵੇਗੀ। ਅਜਿਹੇ ਹਾਲਾਤ ਵਿੱਚ ਔਰਤ ਆਦਮੀ ਤੋਂ ਗਿਣ ਗਿਣ ਕੇ ਬਦਲੇ ਲਈ ਲਵੇਗੀ, ਉਸ ਤੋਂ ਘਰ ਦੇ ਸਾਰੇ ਕੰਮ ਕਰਵਾਏਗੀ, ਆਪਣੇ ਮਾਂ ਪਿਓ ਦੀ ਸੇਵਾ ਕਰਵਾਏਗੀ ਫਿਰ ਆਦਮੀ ਕਦੇ ਵੀ ਨਹੀਂ ਕਹੇਗਾ,,,, ਮੇਰਾ ਵਿਆਹ ਕਰਵਾ ਦਿਓ,,,,।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ ਂ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਸਰ ਕਲੋਨੀ ਦੀ ਸਮੱਸਿਆਵਾਂ ਸੰਬੰਧੀ ਇੱਕ ਵਫ਼ਦ ਈ ਓ ਮੋਹਿਤ ਸ਼ਰਮਾ ਤੇ ਪੀ ਡਬਲਿਊ ਡੀ ਐਕਸੀਅਨ ਅਜੇ ਗਰਗ ਨੂੰ ਮਿਲਿਆ
Next articleਕੁਦਰਤ ਦੇ ਦਾਇਰੇ ‘ਚ ਜ਼ਿੰਦਗੀ ਬਸਰ ਕਰੋ