(ਸਮਾਜ ਵੀਕਲੀ)
ਅੱਜ ਫੇਰ ਦਿਨ ਚੜਿਆ ਏ,
ਸ਼ਾਮ ਹੁੰਦਿਆਂ ਹੀ ਨੀਲਾਮ ਹੋਵਾਂਗੇ।
ਸ਼ਰੀਫਾਂ ਦੀਆਂ ਬਾਹਾਂ ਵਿੱਚ ਹੋ ਕੇ
ਵੀ ਅਸੀਂ ਬਦਨਾਮ ਹੋਵਾਂਗੇ।
ਜਨਮ ਕੋਠੇ ਤੇ ਲਿਆ ਏ,
ਤੇ ਪਹਿਚਾਣ ਰੰਡੀ ਦੀ ਬਣ ਗਈ।
ਸ਼ਰੀਫ ਅਸੀਂ ਵੀ ਬਣਾਗੇ
ਜਿਸ ਦਿਨ ਆਮ ਹੋਵਾਂਗੇ।
ਹਜ਼ਾਰਾਂ ਖਸਮ ਨੇ ,
ਤੀਵੀਂ ਪਰ ਕਿਸੇ ਦੀ ਵੀ ਨਹੀਂ ।
ਕਿਸਮਤ ਵਿੱਚ ਲਿਖਿਆ ਏ ,
ਕਿ ਹਰਇੱਕ ਦੀ ਸ਼ਾਮ ਹੋਵਾਂਗੇ।
ਗਿਲਾ ਸ਼ਿਕਵਾ ਕਿਸੇ ਨਾਲ ਵੀ ਨਹੀਂ
ਵੀਰਪਾਲ ਭੱਠਲ
ਕੀ ਪਤਾ ਸੀ ਕਿ ਹਰ ਕਿਸੇ ਦੇ ਲਈ ,
ਜਾਮ ਹੋਵਾਂਗੇ ।
ਵੀਰਪਾਲ ਕੌਰ ਭੱਠਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly