ਮਰਦਾਨੀ ਜਨਾਨੀ -9

ਡਾਕਟਰ ਲਵਪ੍ਰੀਤ ਕੌਰ ਜਵੰਦਾ
(ਸਮਾਜ ਵੀਕਲੀ) ਤਮੰਨਾ ਬਹੁਤ ਛੋਟੀ ਸੀ ਤਾਂ ਉਪਰੋ ਬਖ਼ਸ਼ ਦੇ ਪੇਪਰਾਂ ਦਾ ਟਾਈਮ ਆ ਗਿਆ। ਬਖ਼ਸ਼ ਨੇ ਦੀਪ ਨੂ ਕਿਹਾ ਕੇ ਇਸ ਬਾਰ ਪੇਪਰਾਂ ਦੀ datesheet ਨਹੀਂ ਆਈ ਜਾ ਕੇ  ਪਤਾ ਕਰ ਆਈਏ। ਜਦੋਂ ਪਤਾ ਕਰਨ ਦਿੱਲੀ ਗਏ ਤਾਂ ਉਸ ਦਿਨ ਪੇਪਰ ਵੀ ਹੋਣ ਜਾ ਰਿਹਾ ਸੀ। ਬੜੀਆਂ ਮਿੰਨਤਾ ਤਰਲੇ ਕਰ ਕੇ ਬਖ਼ਸ਼ ਪੇਪਰ ਵਿਚ ਬੈਠੀ ਤਾ ਅੱਗੋ ਤਿਆਰੀ ਨਹੀਂ ਸੀ। ਫੇਰ ਵੀ ਉਸਨੇ ਪੇਪਰ ਕੀਤਾ ਵਿੱਚੋ ਉੱਠ ਉੱਠ ਤਮੰਨਾ ਨੂੰ ਦੁੱਧ ਵੀ ਚੁੰਘਾਇਆ। ਇੰਨਾ ਸ਼ੁਕਰ ਕੇ ਪੇਪਰਾਂ ਵਿੱਚ ਡਿਊਟੀ ਵਾਲਿਆਂ ਨੇ ਬਖ਼ਸ਼ ਨੂੰ ਕੁਝ ਟਾਈਮ ਵੱਧ ਦੇ ਦਿੱਤਾ ਜਦੋਂ ਤੱਕ ਉਨਾਂ ਪੇਪਰ ਸੈੱਟ ਕੀਤੇ ਬਖ਼ਸ਼ ਪੇਪਰ ਕਰਦੀ ਰਹੀ। ਛੋਟਾ ਮਾਮਾ ਦੀਪ ਦਾ ਗੱਡੀ ਵਿਚ ਬਖ਼ਸ਼ ਨੂੰ ਪੇਪਰ ਦਵਾਉਣ ਗਿਆ ਸੀ। ਪੇਪਰ ਤੋਂ ਬਾਅਦ ਤੀਜੇ ਦਿਨ ਦੂਸਰਾ ਪੇਪਰ ਸੀ ਇਸ ਤਰਾ 8 ਪੇਪਰ ਸਨ ਤੇ ਪ੍ਰੈਕਟਿਕਲ ਵੀ। ਬਖ਼ਸ਼ ਨੇ ਪ੍ਰੈਕਟਿਕਲ ਦੀਆਂ ਕਾਪੀਆਂ ਵੀ ਤਿਆਰ ਨਹੀਂ ਸਨ ਕੀਤੀਆਂ। ਫੇਰ ਕਿਸੇ ਬੱਚੇ ਦੀਆਂ ਕਾਪੀਆਂ ਲੇ ਕੇ ਸਾਰੀ ਰਾਤ ਕਾਪੀ ਕੀਤੀਆਂ ਤੇ ਨਾਲ ਮਾਮੇ ਨੇ ਪਿਕਚਰ ਡਰਾ ਕੀਤੀਆਂ। ਸਾਰੀ ਰਾਤ ਬਖ਼ਸ਼ ਨਾ ਸੁੱਤੀ ਤੇ ਸਵੇਰੇ ਫੇਰ ਦੂਜੇ ਪੇਪਰ ਦੀ ਤਿਆਰੀ ਕੀਤੀ ਮਾਮੇ ਘਰ ਦਿੱਲੀ ਹੀ ਰਹਿ ਕੇ ,ਦੀਪ ਵਾਪਿਸ ਘਰੇ ਚਲਾ ਗਿਆ ਤੇ ਬਖ਼ਸ਼ 15 ਦਿਨ ਓਥੇ ਹੀ ਰਹੀ। ਮਾਮਾ ਪੇਪਰ ਦਵਾਉਣ ਨਾਲ ਜਾਂਦਾ ਤੇ ਤਮੰਨਾ ਨੂੰ ਮਾਮਾ ਸਾਂਭਦਾ ਬਖ਼ਸ਼ ਪੇਪਰ ਦਿੰਦੀ ਵਿੱਚੋ ਉੱਠ ਕੇ ਤਮੰਨਾ ਦੀ ਪੋਟੀ ਸਾਫ ਕਰ ਉਸਨੂੰ ਦੁੱਧ ਦਿੰਦੀ ਤੇ ਪੇਪਰ ਲੈਣ ਵਾਲੇ ਹਰ ਪੇਪਰ ਵਿਚ ਉਸਨੂੰ ਜਿਆਦਾ ਸਮਾ ਦੇ ਦਿੰਦੇ। ਇਸੇ ਤਰ੍ਹਾਂ ਪੇਪਰ ਦੇ ਕੇ ਬਖ਼ਸ਼ ਸਹੁਰੇ ਘਰ ਵਾਪਿਸ ਆ ਗਈ। ਜਦੋਂ ਘਰ ਆਈ ਤਾਂ ਪਤਾ ਲੱਗਿਆ ਪੇਪਰਾਂ ਦੀ ਚਿੱਠੀ ਆਈ ਸੀ ਜਿਸ ਨੂੰ ਸੱਸ ਨੇ ਲੁਕਾ ਲਿਆ ਸੀ।
ਦਰਸ਼ਨ ਵੀ ਘਰ ਆ ਗਈ ਸੀ।
ਦਰਸ਼ਨ ਦੇ ਘਰ ਆਉਂਦੇ ਹੀ ਲੜਾਈਆਂ ਸ਼ੁਰੂ ਹੋ ਗਈਆਂ।
ਦਰਸ਼ਨ ਨੇ ਹੁਣ ਤੀਰਥ ਤੇ ਵੀ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ । ਇੱਕ ਦਿਨ ਅੱਧੀ ਰਾਤੀ ਬਖ਼ਸ਼ ਪਿਸ਼ਾਬ ਕਰਨ ਉੱਠੀ ਤਾ ਦਰਸ਼ਨ ਬਾਹਰ ਤੀਰਥ ਦੇ ਮੰਜੇ ਤੇ ਨਾਈਟੀ ਪਾ ਕੇ ਅੱਧ ਨੰਗੀ ਉਸਦੇ ਨਾਲ ਚਿਪਕੀ ਪਈ। ਬਖ਼ਸ਼ ਬਿਨਾ ਪਿਸ਼ਾਬ ਕੀਤੇ ਦੀਪ ਕੋਲ ਆਈ ਤੇ ਉਸ ਨੂੰ ਉਠਾਕੇ ਪੁੱਛਣ ਲੱਗੀ ਜੀ ਜਦੋਂ ਜਨਾਨੀ ਵਿਆਹੀ ਜਾਂਦੀ ਹੈ ਤਾਂ ਉਸਦੇ ਅਗਰ ਕੋਈ ਛਾਤੀ ਤੇ ਹੱਥ ਰੱਖੇ ਤਾ ਉਸ ਨੂੰ ਕੁਝ ਨਹੀਂ ਹੁੰਦਾ। ਦੀਪ ਹੁੰਦਾ ਹੈ। ਬਖ਼ਸ਼, ਅੱਛਾ ਫੇਰ ਜੇ ਬੱਚੇ ਦੁੱਧ ਪੀਂਦੇ ਹਨ ਫੇਰ ਇੱਸ ਤੋਂ ਬਾਅਦ ਕੁਝ ਨਹੀਂ ਹੁੰਦਾ ਹੋਣਾ। ਕਿਉਕਿ ਫੇਰ ਇੰਨਾ ਦੁੱਧ ਪਿਆ ਕੇ ਓਹ ਫੀਲਿੰਗ ਖਤਮ ਹੋ ਜਾਂਦੀ ਹੋਣੀ ਹੈ। ਦੀਪ ਨੇ ਚੰਗੀ ਤਰਾ ਉਸ ਵੱਲ ਦੇਖਿਆ ਤੇ ਕਿਹਾ ਅੱਧੀ ਰਾਤ ਨੂੰ ਕਿਹੋ ਜਿਹੇ ਸਵਾਲ ਕਰਦੀ ਹੈ ਕੀ ਹੋਇਆ। ਤਾਂ ਬਖ਼ਸ਼ ਬੋਲੀ ਓਹ ਤੁਹਾਡੀ ਭਰਜਾਈ ਤੀਰਥ ਨਾਲ ਅੱਧ ਨੰਗੀ ਪਈ ਹੈ ਤੇ ਤੀਰਥ ਨੇ ਉਸ ਨੂੰ ਛਾਤੀ ਤੋਂ ਫੜਿਆ ਹੋਇਆ ਹੈ ਵੇਹੜੇ ਵਿਚ ਹੀ। ਦੀਪ, ਤੂੰ ਕੀ ਕਰਨ ਗਈ  ਸੀ ? ਬਖ਼ਸ਼ ਮੈ ਤਾ ਪਿਸ਼ਾਬ ਕਰਨ ਗਈ ਸੀ। ਦੀਪ, ਕਰ ਆਈ। ਬਖ਼ਸ਼, ਨਹੀਂ। ਦੀਪ ਨੇ ਕਿਹਾ ਫੇਰ ਹੁਣ ਬਾਹਰ ਨਹੀਂ ਜਾਣਾ ਕਮਰੇ ਵਿਚ ਹੀ ਕਰ ਲੈ। ਉਸ ਦਿਨ ਬਖ਼ਸ਼ ਨੇ ਕਮਰੇ ਵਿਚ ਪਿਸ਼ਾਬ ਕੀਤਾ। ਸਵੇਰੇ ਤੀਰਥ ਬਖ਼ਸ਼ ਕੋਲ ਆਇਆ ਤੇ ਬੋਲਿਆ ਭਾਬੀ ਮੈ ਕੀ ਕਰਾਂ ਦਰਸ਼ਨ ਭਾਬੀ ਮੈਨੂੰ ਰਾਤ ਨੂੰ ਤੰਗ ਕਰਦੀ ਹੈ। ਪਤਾ ਨਹੀਂ ਉਹ ਆਪੇ ਹੀ ਕੀ ਕੀ ਕਰੀ ਗਈ ਰਾਤੀ ਮੈਂ ਕਿੱਥੇ ਸੋਵਾ।
ਬਖ਼ਸ਼ ਰਾਤ ਦਾ ਸੀਨ ਦੇਖ ਚੁੱਕੀ ਸੀ ਇਸ ਲਈ ਚੁੱਪ ਰਹੀ। ਦੂਜੀ ਰਾਤ ਤੀਰਥ ਨੇ ਇਕ ਮੇਜ ਰੋਟੀ ਖਾਣ ਵਾਲਾ ਤੇ ਦੋ ਕੁਰਸੀਆਂ ਰੱਖੀਆਂ ਤੇ ਵੇਹੜੇ ਵਿਚ ਧੜ ਮੇਜ ਤੇ ਰੱਖ ਤੇ ਇੱਕ ਕੁਰਸੀ ਤੇ ਇੱਕ ਲੱਤ ਤੇ ਦੂਜੀ ਕੁਰਸੀ ਤੇ ਦੂਜੀ ਲੱਤ ਰੱਖ ਸੁੱਤਾ ਤਾਂ ਜੋ ਦਰਸ਼ਨ ਉਸਦੇ ਨਾਲ ਨਾ ਸੋਵੇ।
ਦਰਸ਼ਨ ਹੌਲੀ ਹੌਲੀ ਦੀਪ ਨੂੰ ਪ੍ਰੇਸ਼ਾਨ ਕਰਨ ਲੱਗੀ ਕਦੇ ਕਿਸੇ ਗਵਾਂਢੀ ਨਾਲ ਕਦੇ ਕਿਸੇ ਨਾਲ ਹੱਸ ਹੱਸ ਗੱਲਾਂ ਕਰਦੀ ਤੇ ਕਦੇ ਕਹਿੰਦੀ ਦੀਪ ਸੇਵਾ ਆਪਣਾ ਗਵਾਂਢੀ ਮੈਨੂੰ ਰਾਤੀ ਕੰਧ ਤੋਂ ਇਸ਼ਾਰੇ ਕਰਦਾ ਸੀ ਆਜਾ।ਦੀਪ ਗੁੱਸੇ ਵਿੱਚ ਆ ਕੇ ਗਵਾਂਢੀ ਕੁੱਟ ਸੁੱਟਦਾ। ਬਸ ਇਸ ਤਰਾਂ ਗਵਾਂਢੀਆਂ ਨਾਲ ਵੀ ਵਿਗੜ ਗਈ।
ਸੱਸ ਦੀਪ ਦੇ ਕੰਨ ਭਰਨ ਲੱਗੀ ਕੇ ਘਰ ਦੀ ਮਿੱਟੀ ਘਰ ਵਿਚ ਹੀ ਗਿਰੇ ਬਾਹਰ ਮੂੰਹ ਮਾਰਦੀ ਹੈ ਤੂੰ ਦੋਹਾਂ ਨੂੰ ਸਾਂਭ ਨਹੀਂ ਸਕਦਾ। ਦੀਪ ਨੇ ਇੱਕ ਦਿਨ ਫਿਰ ਬਖ਼ਸ਼ ਕੁੱਟੀ ਬਿਨਾ ਕਸੂਰੋਂ ਲੱਤ ਫੜ ਕੇ ਇੰਨੇ ਜੋਰ ਦੀ ਖਿੱਚੀ ਕੇ ਗੋਡਾ ਨਿਕਲ ਗਿਆ ਤੇ ਨਾਲ ਹੀ ਬਖ਼ਸ਼ ਦਾ ਪਿਸ਼ਾਬ ਵੀ ਨਿਕਲ ਗਿਆ। ਬਖ਼ਸ਼ ਰੋ ਰਹੀ ਸੀ ਤੇ ਦੀਪ ਬਾਹਰ ਨਿਕਲ ਗਿਆ । ਥੋੜੀ ਦੇਰ ਬਾਅਦ ਅੰਦਰ ਆਇਆ ਤੇ ਬਖ਼ਸ਼ ਨੂੰ ਚੁੱਕ ਕੇ ਮੰਜੇ ਤੇ ਪਾਇਆ । ਫੇਰ ਗੋਡਾ ਬਣਨ ਲਈ ਹੱਡੀਆਂ ਵਾਲੇ ਨੂੰ ਲੈ ਆਇਆ ਉਸਨੇ ਗੋਡਾ ਮਾਲਿਸ਼ ਕਰਕੇ ਉਸਨੂੰ ਠੀਕ ਜਗ੍ਹਾ ਤੇ ਲਿਆ ਬੰਨ ਦਿੱਤਾ। ਬਖ਼ਸ਼ ਹੁਣ ਫਿਰ ਮੰਜੇ ਤੇ ਸੀ। ਦੀਪ ਢਾਬੇ ਤੋਂ ਰੋਟੀ ਲੈ ਆਉਂਦਾ। ਤੇ ਘਰ ਦੇ ਕੰਮ ਲਈ ਇੱਕ ਛੋਟੀ ਜਿਹੀ 12 ਕੁ ਸਾਲ ਦੀ ਕੁੜੀ ਬਿੱਲੀ ਨਾ ਦੀ ਰੱਖ ਲਈ ਜੋ ਬੇਟੀ ਤਮੰਨਾ ਨੂੰ ਵੀ ਖਿਡਾਉਂਦੀ ਤੇ ਘਰ ਦਾ ਝਾੜੂ ਪੋਚਾ ਭਾਂਡੇ ਕਰਦੀ l ਥੋੜੇ ਦਿਨਾਂ ਬਾਅਦ ਬਖ਼ਸ਼ ਵੀ ਤੁਰਨ ਫਿਰਨ ਲੱਗ ਗਈ।
ਹੋਲੀ ਹੋਲੀ ਬਖ਼ਸ਼ ਦੀ ਸੱਸ ਦਾ ਕੈਂਸਰ ਫਿਰ ਵੱਧ ਗਿਆ ਇੱਕ ਛਾਤੀ ਅਪਰੇਸ਼ਨ ਨਾਲ ਕੱਟ ਦਿੱਤੀ ਸੀ ਤੇ ਹੁਣ ਦੂਜੀ ਛਾਤੀ ਵੱਲ ਵਧਦਾ ਹੋਇਆ ਗਲੇ ਵਿੱਚ ਤੇ ਬਾਹਰ ਵੀ ਨਿਕਲ ਆਇਆ। ਸੱਸ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਸੀ। ਹਰ ਦੂਜੇ ਦਿਨ ਪੀ ਜੀ ਆਈ ਲੇ ਕੇ ਜਾਣਾ ਹੁੰਦਾ। ਦਰਸ਼ਨ ਸਾਂਭਣ ਦੀ ਮਾਰੀ ਫਿਰ ਪੇਕੇ ਚਲੀ ਗਈ। ਸੱਸ ਦੀ ਹਾਲਤ ਇੰਨੀ ਮਾੜੀ ਸੀ ਕਿ ਹੁਣ ਨਾ ਓਹ ਖਾ ਸਕਦੀ ਸੀ ਤੇ ਨਾ ਪੀ। ਪਾਣੀ ਦਾ ਘੁੱਟ ਵੀ ਅੰਦਰ ਨਾ ਜਾਂਦਾ। ਬੁੱਲ੍ਹ ਜੁੜ ਜਾਂਦੇ ਤਾਂ ਬਖ਼ਸ਼ ਬਰਫ ਦਾ ਟੁੱਕੜਾ ਰੱਖ ਦਿੰਦੀ ਬੁੱਲ੍ਹਾ ਚ ਹੌਲੀ ਹੌਲੀ ਪਾਣੀ ਸਿੰਮ ਸਿੰਮ ਅੰਦਰ ਜਾਂਦਾ। ਸੱਸ ਦੇ ਤੰਨ ਤੋਂ ਉਪਰਲੇ ਕਪੜੇ ਉਤਰ ਗਏ ਸਨ।ਬਹੁਤ ਹੀ ਮਾੜੀ ਹਾਲਾਤ ਵਿੱਚ ਸੀ। ਓਧਰੋ ਬਖ਼ਸ਼ ਨੂੰ ਫਿਰ ਦਿਨ ਚੜ ਗਏ। ਉਸ ਨੂੰ ਉਲਟੀਆਂ ਲੱਗ ਜਾਂਦੀਆਂ ਸੱਸ ਕੋਲੋ ਬਹੁਤ ਗੰਦੀ ਬਦਬੋ ਆਉਂਦੀ ਸੀ। ਦੀਪ ਨੇ ਕਿਤੋਂ ਦਵਾਈ ਲਿਆਂਦੀ ਦੇਸੀ ਕੇ ਉਸ ਨਾਲ ਕੈਂਸਰ ਦੀਆਂ ਜੜਾ ਟੱਟੀ ਰਸਤੇ ਨਿਕਲ ਜਾਣਗੀਆਂ। ਜਦੋਂ ਸੱਸ ਨੂੰ ਦਵਾਈ ਦਿੱਤੀ ਤਾਂ ਉਸ ਨੂੰ ਟੱਟੀਆਂ ਇੰਨੀਆਂ ਜ਼ਿਆਦਾ ਲੱਗ ਗਈਆਂ
ਕੇ ਉਸਦੀ ਸਲਵਾਰ ਵੀ ਉਤਰ ਗਈ।ਇਕ ਕੁਰਸੀ ਕੱਟ ਕੇ ਕੁਰਸੀ ਨਾਲੀ ਤੇ ਰਖ ਕੇ ਬੈਠਾ ਦਿੱਤਾ ਤੇ ਬਖ਼ਸ਼ ਨੂੰ ਦੀਪ ਨੇ ਕਹਿ ਦਿੱਤਾ ਤੂੰ ਦੁਕਾਨ ਦੇਖ ਤੇ ਮੇ ਮੰਮੀ ਨੂੰ ਦੇਖਦਾ ਨਹੀਂ ਤਾਂ ਫੇਰ ਮੈ ਤੁਹਾਨੂੰ ਦੋਹਾਂ ਨੂੰ ਕਿਵੇਂ ਸਾਂਭਾ। ਬਖ਼ਸ਼ ਦੁਕਾਨ ਤੇ ਮਰੀਜ ਦੇਖਣ ਲੱਗੀ ਤੇ ਦੀਪ ਮਾਂ ਨੂੰ
ਮੂੰਹ ਸਿਰ ਲਪੇਟ ਕੇ ਬਖ਼ਸ਼ ਦੁਪਹਿਰ ਦੇ ਖਾਣੇ ਲਈ ਚਾਵਲ ਬਣਾਉਣ ਆਈ ਤਾਂ ਦੀਪ ਦੁਕਾਨ ਤੇ ਗਿਆ। ਬਖ਼ਸ਼ ਨੇ ਦੇਖਿਆ  ਸੱਸ ਅਲਫ਼ ਨੰਗੀ ਉੱਠ ਗੇਟ ਖੋਹਲ ਰਹੀ ਸੀ ਤਾਂ ਬਖ਼ਸ਼ ਨੇ ਰੌਲਾ ਪਾਇਆ ਜੀ ਮੰਮੀ ਨੂੰ ਫੜੋ। ਦੀਪ ਭੱਜ ਕੇ ਆਇਆ ਤੇ ਮਾਂ ਨੂੰ ਫੜ ਅੰਦਰ ਬੈਠਾਇਆ। ਹੁਣ ਲਗਦਾ ਸੀ ਕਿ ਸੱਸ ਦਾ ਦਿਮਾਗ ਵੀ ਨਹੀਂ ਸੀ ਕੰਮ ਕਰ ਰਿਹਾ।
ਤੀਰਥ ਦਯਾ ਸਿੰਘ ਹੋਣਾ ਨੂੰ ਫੋਨ ਕੀਤੇ ਕੋਈ ਨਾ ਆਇਆ ਤੀਰਥ ਕੀਰਤਨ ਕਰਨ ਗਿਆ ਸੀ ਓਥੇ ਅਰਦਾਸ ਕਰਾਈ ਕੇ ਮੇਰੀ ਮਾਤਾ ਦੇ ਸਵਾਸ ਪੂਰੇ ਹੋ ਜਾਣ ਤੇ ਦਯਾ ਸਿੰਘ ਸਹੁਰਿਆਂ ਤੋਂ ਨਾ ਆਇਆ। ਅਖੀਰ ਦੋਪਹਿਰ ਤੋਂ ਬਾਅਦ ਸੱਸ ਪੂਰੀ ਹੋ ਗਈ ਕਿਸੇ ਨੂੰ ਨਾ ਦਸਿਆ ਗਿਆ ਤੀਰਥ ਨੂੰ ਫੋਨ ਕੀਤਾ ਮੰਮੀ ਪੂਰੀ ਹੋਗੀ ਤੀਰਥ ਆ ਗਿਆ। ਤੀਰਥ ਤੇ ਦੀਪ ਸਲਾਹ ਕੀਤੀ ਕਿ ਹੁਣ ਮੰਮੀ ਦੇ ਮਰਨ ਤੋ ਬਾਅਦ ਦਯਾ ਸਿੰਘ ਤੇ ਦਰਸ਼ਨ ਤੰਗ ਕਰਨਗੇ ਕੀ ਕਰਾਂਗੇ। ਫੇਰ ਦੋਹਾਂ ਭਾਈਆਂ ਸਲਾਹ ਕਰਕੇ ਆਰਜੀ ਨਵੀਸ ਘਰ ਲਿਆਂਦਾ ਤੇ ਪੇਪਰ ਤਿਆਰ ਕੀਤੇ। ਦਯਾ ਸਿੰਘ ਨੂੰ ਉਸਦਾ ਪਿਓ ਬੇਦਖਲ ਕਰ ਗਿਆ ਸੀ। ਮਾਂ ਹੀ ਉਸਨੂੰ ਨਹੀਂ ਸੀ ਪਰੇ ਹੋਣ ਦਿੰਦੀ। ਹੁਣ ਮਾ ਵਲੋ ਪੇਪਰ ਤਿਆਰ ਕੀਤੇ ਗਏ। ਪਰੌਪਰਟੀ ਦੋਹਾਂ ਦੀਪ ਤੇ ਤੀਰਥ ਦੇ ਨਾਂ ਕਰ ਦਿੱਤੀ ਤੇ ਘਰ ਆਰਜੀ ਨਵੀਸ ਲਿਆਦਾ ਗਿਆ ।ਉਸਨੂੰ ਕਿਹਾ ਗਿਆ ਸਾਡੀ ਮਾਤਾ ਦੇ ਕੋਈ ਕਪੜਾ ਨਹੀਂ ਪਾਇਆ ਮੇਰੀ ਘਰ ਵਾਲੀ ਉਸਦਾ ਅੰਗੂਠਾ ਲਾਵਾਏਗੀ
। ਰਜਿਸਟਰ ਦੇ ਕੇ ਬਖ਼ਸ਼ ਨੂੰ ਭੇਜਿਆ ਗਿਆ ਬਖਸ਼ ਦੇ ਹੱਥ ਪੈਰ ਕੰਬ ਰਹੇ ਸਨ ਕਿਉਕਿ ਸੱਸ ਮਰੀ ਪਈ ਸੀ।ਉਸਦਾ ਅੰਗੂਠਾ ਰਜਿਸਟਰ ਤੇ ਨਾਲੇ ਕਾਗਜਾਂ ਤੇ ਲਾ ਕੇ ਲਿਆਉਂਦੇ ਸਮੇਂ ਬਖ਼ਸ਼ ਪਸੀਨੋਂ ਪਸੀਨੀ ਹੋ ਗਈ ਸੀ।ਫੇਰ ਉਸਦਾ ਅੰਗੂਠਾ ਸਾਫ ਕੀਤਾ ਤੇ ਰਜਿਸਟਰ ਆਰਜੀ ਨਵੀਸ ਨੂੰ ਦਿੱਤਾ ਤੇ ਓਹ ਚਲਾ ਗਿਆ ।
ਘਰ ਵਿਚ ਕੋਈ ਪੈਸਾ ਨਹੀਂ ਸੀ  ਕੁਝ ਝਗੜਿਆਂ ਤੇ ਲੱਗਦਾ ਰਹਿੰਦਾ ਕੁਝ ਸੱਸ ਦੀਆਂ ਬਿਮਾਰੀਆਂ ਤੇ। ਦੀਪ ਨੇ ਬਖ਼ਸ਼ ਨੂੰ ਪੁੱਛਿਆ, ਤੇਰੇ ਕੋਲ ਕਿੰਨੇ ਪੈਸੇ ਹਨ ਬਖ਼ਸ਼ ਕੋਲ 500 ਰੁਪਏ ਸਨ ਉਸਨੇ ਦੀਪ ਨੂੰ ਦੇ ਦਿੱਤੇ ਦੀਪ ਤੇ ਤੀਰਥ ਬਰਫ਼ ਲੈਣ ਚਲੇ ਗਏ। ਬਖ਼ਸ਼ ਘਰ ਇੱਕਲੀ ਸੀ ਤੇ ਘਰ ਦੇ ਗੇਟ ਤੇ ਖੜੀ ਸੀ ਅੰਦਰ ਸੱਸ ਮਰੀ ਪਈ ਸੀ। ਬਖ਼ਸ਼ ਨੂੰ ਡਰ ਲੱਗ ਰਿਹਾ ਸੀ। ਉਸਨੂੰ ਰੋਣ ਵੀ ਨਹੀਂ ਸੀ ਆ ਰਿਹਾ ਇੱਕ ਤਾ ਸੱਸ ਤੰਗ ਬਹੁਤ ਕੀਤਾ ਸੀ ਦੂਜਾ ਉਸਦੀ ਹਾਲਤ ਇੰਨੀ ਬੁਰੀ ਹੋਈ ਸੀ ਕਿ ਸਾਰੇ ਅਰਦਾਸਾ ਕਰਦੇ ਸਨ ਰੱਬਾ ਇਸ ਨੂੰ ਚੁੱਕ ਲੈ। ਅਖੀਰ ਦੀਪ ਹੋਣੀ ਬਰਫ਼ ਦੀਆਂ ਸੇਲ੍ਹੀਆਂ ਲੇ ਕੇ ਆ ਗਏ ਤਾਂ ਗਵਾਂਢੀਆਂ ਦੇਖ ਲਿਆ ਤਾਂ ਉਨ੍ਹਾਂ ਦੀ ਬਹੂ ਛਿੰਦਰ ਰੋਂਦੀ ਆਈ ਹਾਏ ਨੀ ਮੰਮੀ ਤੂੰ ਚਲੇ ਗਈ ਤਾਂ ਉਸਦਾ ਰੋਣ ਦੇਖ ਬਖ਼ਸ਼ ਵੀ ਰੋ ਪਈ। ਬੱਸ ਫੇਰ ਕੀ ਸੀ ਸੱਸ ਨੂੰ ਬਰਫ਼ ਚ ਲਾ ਦੀਪ ਬੈਠ ਗਿਆ ਤੇ ਤੀਰਥ ਸਾਰਿਆ ਨੂੰ ਟੈਲੀਫੋਨ ਕਰਨ ਪੀਸੀਓ ਤੇ ਚਲਾ ਗਿਆ।
ਚਲਦਾ….
ਬਾਕੀ ਅਗਲੇ ਅੰਕ ਵਿਚ
ਡਾਕਟਰ ਲਵਪ੍ਰੀਤ ਕੌਰ ਜਵੰਦਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੂੰ ਨਿਰਵਿਘਨ ਤਰੁੰਤ ਮੁਕੰਮਲ ਕੀਤਾ ਜਾਵੇ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
Next article~ਸਿੱਖੀ ਦਾ ਅੰਬਰ~