(ਸਮਾਜ ਵੀਕਲੀ) ਹੁਣ ਬਖ਼ਸ਼ ਨੂੰ ਪਤਾ ਚਲਦਾ ਹੈ ਰਿਹਾ ਸੀ ਕਿ ਦੀਪ ਦਾ ਚਾਲ ਚੱਲਣ ਬਹੁਤ ਗੰਦਾ ਸੀ ਉਸਦੇ ਪਿੰਡ ਵਿਚ ਕਈ ਔਰਤਾਂ ਨਾਲ ਸੰਬੰਧ ਸਨ ਇੱਕ ਸੀ ਮੀਤ ਦੀ ਜਨਾਨੀ। ਓਹ ਹਰ ਰੋਜ ਦੁਕਾਨ ਤੇ ਆਉਂਦੀ ਦੀਪ ਤੋਂ ਇੰਜੈਕਸ਼ਨ ਲਵਾਉਣ ਜਿਆਦਾ ਤਰ ਉਸਦੇ ਕਾਲੇ ਸੂਟ ਹੁੰਦੇ ਰੰਗ ਦੀ ਗੋਰੀ ਸੀ ਡੀਪ ਤੇ ਬਰੋਡ ਗਲੇ ਦੇ ਸੂਟ ਵਿਚ ਅੱਧੀਆ ਛਾਤੀਆਂ ਨੰਗੀਆਂ ਹੁੰਦੀਆ ਮੱਥੇ ਤੇ ਦੀ ਕੁੰਡਲ ਜੁਲਫਾ ਹੁੰਦੀਆ ਨੱਕ ਚ ਵੱਡਾ ਕੋਕਾ।
ਦੀਪ ਉਸ ਨੂੰ ਦੇਖ ਅਕਸਰ ਗੀਤ ਗਾਉਣ ਲੱਗ ਜਾਂਦਾ ਨਾਗ ਸਾਂਭ ਲੈ ਜੁਲਫਾ ਦੇ। ਕਹਿੰਦਾ ਉਸਨੂੰ ਭਾਬੀ ਲੇਕਿਨ ਟੀਚਰਾਂ ਹਮੇਸ਼ਾ ਸਿਰੇ ਦੀਆਂ ਕਰਦਾ। ਓਹ ਵੀ ਖਿੜ ਖਿੜ ਹੱਸਦੀ ਰਹਿੰਦੀ। ਘਰੋਂ ਰੋਟੀ ਬਣਾ ਭੇਜਦੀ। ਇੱਕ ਦਿਨ ਉਸ ਨੇ ਬਖ਼ਸ਼ ਨੂੰ ਦੇਖਿਆ ਨਾਜ਼ੁਕ ਜਿਹੀ ਬਹੁਤ ਹਲਕੇ ਸ਼ਰੀਰ ਦੀ ਨਰਮ ਜਿਹੀ ਬੱਚੀ ਹੀ ਲੱਗਦੀ ਸੀ ਬਖ਼ਸ਼ ਤਾਂ ਉਸ ਚਾਲਬਾਜ ਹੰਡੀ ਜਨਾਨੀ ਨੇ ਆਪਣੀ ਧੀ ਭੇਜਣੀ ਸ਼ੁਰੂ ਕਰ ਦਿੱਤੀ ਕੇ ਕਿਤੇ ਦੀਪ ਉਨਾਂ ਦੇ ਹੱਥੋਂ ਨਿਕਲ ਨਾ ਜਾਵੇ। ਓਹ ਕੁੜੀ ਰੋਜ ਆਉਣ ਲੱਗ ਗਈ ਦਯਾ ਸਿੰਘ ਦੇ ਮੁੰਡੇ ਮੋਨੂੰ ਨੂੰ ਚੱਕ ਕਾਉੰਟਰ ਤੇ ਕੌਡੀ ਹੋ ਖੜ ਜਾਂਦੀ ਉਹ ਬਖ਼ਸ਼ ਦੇ ਹਾਣ ਦੀ ਸੀ। ਬਖ਼ਸ਼ ਨੇ ਦੇਖਿਆ ਕਿ ਇਹ ਕੁੜੀ ਰੋਜ ਆਉਂਦੀ ਹੈ। ਉਸ ਨੇ ਦੀਪ ਨੂੰ ਪੁੱਛਿਆ ਇਹ ਕੁੜੀ ਕੌਣ ਹੈ? ਕੀ ਕਰਨ ਆਉਂਦੀ ਹੈ ਰੋਜ਼?
ਤਾਂ ਦੀਪ ਬੋਲਿਆ ਇੰਜੈਕਸ਼ਨ ਲਵਾਉਣ , ਬਖ਼ਸ਼, “ਕਾਹਦੇ ਇੰਜੈਕਸ਼ਨ”
ਦੀਪ, “ਇੰਜੈਕਸ਼ਨ ਕਿਹੜੀ ਮੰਮੀ ਵਾਂਗੂੰ ਮੇ ਵੀ ਛੇਤੀ ਬੁੱਢੀ ਨਾ ਹੋਵਾਂ, ਬਾਕੀ ਆਪੇ ਪੁੱਛ ਲੈ।
ਬਖ਼ਸ਼ ਦੁਕਾਨ ਤੇ ਆਈ ਤੇ ਉਸ ਨੂੰ ਪੁੱਛਿਆ ਤੁਸੀ ਰੋਜ ਆਉਂਦੇ ਹੋ ਕੀ ਕਰਨ। ਕੁੜੀ ਬੋਲੀ ਮੈਂ ਇੰਜੈਕਸ਼ਨ ਲਵਾਉਣ ਆਉਂਦੀ ਹਾਂ।
ਬਖ਼ਸ਼,”ਜਿਹੜੇ ਇੰਜੈਕਸ਼ਨ ਤੂੰ ਲਵਾਉਣ ਆਉਂਦੀ ਹੈਂ ਇਹ ਦੀਪ ਨੇ ਲਾਉਣੇ ਹੁਣ ਬੰਦ ਕਰ ਦਿੱਤੇ, ਉਹ ਸਾਹਮਣੇ ਡਾਕਟਰ ਬਿੱਲਾ ਹੈ ਉਸ ਤੋਂ ਲਵਾ ਲੈ ਜਾ ਕੇ”
ਕੁੜੀ ਬੋਲੀ, ” ਮੇਰੇ ਕੋਲ ਪੈਸੇ ਹੈ ਨਹੀਂ”।
ਬਖ਼ਸ਼ ਨੇ 30 ਰੁਪਏ ਫੜਾਏ ਤੇ ਕਿਹਾ ਆਹ ਫੜ ਪੈਸੇ ਅੱਜ ਤੋਂ ਬਾਅਦ ਇਥੇ ਨਹੀਂ ਆਉਣਾ।
ਕੁੜੀ ਚਲੇ ਗਈ, ਦੀਪ ਕੁਝ ਨਹੀਂ ਬੋਲਿਆ।
ਰਾਤ ਹੋ ਗਈ ਵਤਾ ਕੁੰਡਾ ਖੜਕਿਆ,
ਜਦੋਂ ਕੁੰਡਾ ਖੋਲਿਆ ਤਾਂ ਮੀਤ ਤੇ ਉਸਦੀ ਜਨਾਨੀ ਸਨ ਅੰਦਰ ਆ ਗਏ ਤੇ ਕਮਰੇ ਵਿਚ ਬੈਠ ਗਏ।
ਕਮਰੇ ਵਿਚ ਦੀਪ, ਉਸਦੀ ਮਾਂ ਤੇ ਬਖ਼ਸ਼ ਸਨ ਸਾਰੇ ਬੈਠ ਗਏ।
ਮੀਤ ਦੀ ਜਨਾਨੀ,” ਦੀਪ ਸਿੰਘ ਤੂੰ ਬਦਲ ਗਿਆ ਏਧਰ ਅੱਖ ਚ ਅੱਖ ਪਾ ਕੇ ਦੇਖ ਕਿੰਨੇ ਵਾਅਦੇ ਕਰਦਾ ਹੁੰਦਾ ਸੀ। ਅੱਜ ਇਸ ਜਨਾਨੀ ਪਿੱਛੇ ਲੱਗ ਕੇ ਤੂੰ ਭੁੱਲ ਗਿਆ। ਦੀਪ ਕੁਝ ਨਹੀਂ ਸੀ ਬੋਲ ਰਿਹਾ ਉਹ ਬੜੀ ਜੋਰ ਜੋਰ ਦੀ ਬੋਲ ਰਹੀ ਸੀ ਉਸਦੀ ਮਾ ਵੀ ਚੁੱਪ ਸੀ ਤੇ ਦੀਪ ਵੀ ਅੱਖਾਂ ਫ਼ਰਸ਼ ਤੇ ਗੱਡੀ ਬੈਠਾ ਸੀ ਜਦੋਂ ਉਹ ਹੱਦ ਤੋਂ ਵੱਧ ਬੋਲਣ ਲੱਗੀ ਤਾਂ ਬਖ਼ਸ਼ ਤੋਂ ਰਿਹਾ ਨਾ ਗਿਆ।
ਬਖ਼ਸ਼, ਸੱਸ ਨੂੰ ਮੁਖ਼ਾਤਿਬ ਹੌਂਕੇ, ਮੰਮੀ ਇਹ ਜਨਾਨੀ ਕੌਣ ਹੈ? ਇਸਦੀ ਆਪਣੇ ਘਰ ਵਿਚ ਕੀ ਜਗ੍ਹਾ?
ਸੱਸ, ਕੋਈ ਨਹੀਂ ਜਗ੍ਹਾ ਇਸਦੀ ਕੁਝ ਨਹੀਂ ਲਗਦੀ ਇਹ।
ਬਖ਼ਸ਼ ਮੀਤ ਦੀ ਜਨਾਨੀ ਨੂੰ ਮੁਖ਼ਾਤਿਬ ਹੋਕੇ,” ਸੁਣਿਆ ਨਹੀਂ ਤੁਹਾਨੂੰ ਘਰ ਦੀ ਮਾਲਕਿਨ ਨੇ ਕੀ ਕਿਹਾ ਉੱਠ ਖੜੀ ਹੋ ਚਲਦੀ ਬਣ। ਕਦੋਂ ਦੀਬਦੇਖੀ ਜਾਂਦੀ ਹਾ ਮੈ ਤੂੰ ਬਿਨਾ ਬਰੇਕਾ ਤੋਂ ਬੋਲੀ ਹੀ ਜਾਂਦੀ ਹੈ। ਜਦੋਂ ਤੇਰਾ ਇਸ ਘਰ ਚ ਕੋਈ ਲੈਣ ਦੇਣ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਜਗ੍ਹਾ ਨਹੀਂ ਫੇਰ ਤੂੰ ਬੈਠੀ ਕਿਉ ਹੈ ਚੱਲ ਬਾਹਰ ਤੈਨੂੰ ਮੇ ਕਦੋਂ ਦੀ ਦੇਖ ਰਹੀ ਹਾਂ ਤੂੰ ਮੇਰੀ ਸੱਸ ਮਾਂ ਨੂੰ ਮੇਰੇ ਪਤੀ ਨੂੰ ਕਿੰਨਾ ਅਵਾ ਤਵਾ ਬੋਲੀ ਜਾ ਰਹੀ ਏ ਤੁਰਦੀ ਬਣ ਉੱਠ ਛੇਤੀ। ਓਹ ਦੋਨੋ ਮਾਲਕ ਤੀਵੀਂ ਉਠੇ ਤੇ ਗੇਟ ਤੋਂ ਬਾਹਰ ਤੱਕ ਉਹ ਜਨਾਨੀ ਬੋਲਦੀ ਹੀ ਗਈ ਉੱਚੀ ਉੱਚੀ। ਬਾਕੀ ਸਾਰੇ ਆਪਣੇ ਕੰਮ ਲੱਗ ਗਏ ਫੇਰ ਇਹ ਜਨਾਨੀ ਮੁੜ ਨਹੀਂ ਆਈ ।ਸਵੇਰੇ ਸਾਰੇ ਗਵਾਂਢੀ ਪੁੱਛਣ ਮੀਤ ਦੀ ਜਨਾਨੀ ਰਾਤੀ ਬਹੁਤ ਬੋਲਦੀ ਸੀ ਕੀ ਹੋਇਆ। ਤਾਂ ਦੀਪ ਹੱਸ ਕੇ ਕਮਰੇ ਵਿਚ ਚਲਾ ਗਿਆ ਕੁਝ ਨਹੀਂ ਭਾਬੀ।
ਪਰ ਉਹ ਸਭ ਜਾਣਦੀਆਂ ਸਨ। ਮੁਸਕਣੀਆ ਚ ਹੱਸ ਪਈਆਂ ਤੇ ਇੱਕ ਬੋਲੀ ਬਹੁ ਧਿਆਨ ਰੱਖੀਂ ਹਾਲੇ ਤਾਂ ਹੋਰ ਵੀ ਆਉਣ ਗੀਆਂ। ਦੂਜੀ ਬੋਲੀ ਬਾਹਰ ਦੀਆਂ ਛੱਡ ਘਰ ਦੀ ਦਾ ਧਿਆਨ ਰੱਖੀਂ ਕਹਿ ਸਭ ਆਪੋ ਆਪਣੇ ਘਰ ਵੜ ਗੇਈਆਂ।
ਬਖ਼ਸ਼ ਸੋਚੀ ਪੈ ਗਈ।
ਦਰਸ਼ਨ ਪੇਕੇ ਗਈ ਸੀ ਤੇ ਦਯਾ ਸਿੰਘ ਉਸਦੇ ਘਾਟ ਵਾਲਾ ਕਵੈਤ ਚਲਾ ਗਿਆ ਸੀ।
ਦੋ ਦਿਨ ਬਾਅਦ ਦਰਸ਼ਨ ਘਰ ਵਾਪਿਸ ਆ ਗਈ। ਸਵੇਰੇ ਉੱਠੀ ਤਾ ਪੇਟ ਤੇ ਹੱਥ ਧਰ ਕੌਡੀ ਜਿਹੀ ਹੋ ਤੀਰਥ ਨੂੰ ਕਹਿੰਦੀ ਮੇਰੇ ਢਿੱਡ ਚ ਕੁਛ ਕੁਛ ਹੋਈ ਜਾਂਦਾ।
ਤੀਰਥ,” ਕਈ ਦਿਨ ਹੋਗੇ ਭਾਬੀ ਤੇਰੇ ਝੁਰਲੂ ਨੀ ਘੁੰਮਿਆ ਕੁਛ ਕੁਛ ਤਾ ਹੋਣਾ ਹੀ ਹੈ।
ਦੀਪ ਕੋਲੇ ਹੀ ਪੱਗ ਬੰਨ੍ਹ ਰਿਹਾ ਸੀ ਤੇ ਬਖ਼ਸ਼ ਖਾਣਾ ਬਨਵਰਹੀ ਸੀ।
ਬਖ਼ਸ਼ ਗੋਡਿਆਂ ਚ ਮੂੰਹ ਦੇ ਕੇ ਰੋਂਣ ਲੱਗ ਗਈI ਤੀਰਥ , ਤੈਨੂੰ ਕੀ ਹੋਇਆ ਭਾਬੀ ,
ਬਖ਼ਸ਼ , ਪਰੇ ਹੋ ਜਾ ਤੂੰ ਕਿੰਨਾ ਗੰਦਾ ਤੈਨੂੰ ਸ਼ਰਮ ਨਹੀਂ ਆਉਂਦੀ।
ਤੀਰਥ, ਅਸੀਂ ਤਾਂ ਭਾਬੀ ਅੱਗੇ ਵੀ ਮਜ਼ਾਕ ਕਰ ਲੈਂਦੇ ਹਾਂ।
ਬਖ਼ਸ਼, ਮੇਰੇ ਤੋ ਪਰੇ ਹੋ ਕੇ ਕਰਿਆ ਕਰ, ਅੱਜ ਇਸ ਨੂੰ ਕਰਦਾ ਕੱਲ ਮੈਨੂੰ ਕਰੇਗਾ ।
ਦਰਸ਼ਨ , ਕਿਉ ਪਰੇ ਹੋ ਕੇ ਅਸੀਂ ਕਿਹੜਾ ਗਲਤ ਹਾਂ।
ਬਖ਼ਸ਼, ਦੀਦੀ ਜੇ ਗਲਤ ਨਹੀਂ ਤਾਂ ਇਸਦੇ ਚਪੇੜ ਕਿਉ ਨਹੀ ਮਾਰੀ। ਇੰਨਾ ਗੰਦਾ ਬੋਲਦਾ ਛੋਟਾ ਦਿਓਰ ਭਰਾ ਵਰਗਾ ਹੁੰਦਾ।
ਦਰਸ਼ਨ, ਭਰਾ ਭਰੂ ਕੋਈ ਨੀ ਹੁੰਦਾ, ਦੇਵਰ ਦਾ ਮਤਲਬ ਹੁੰਦਾ ਦੀਵਾ ਵਰ ਮਤਲਬ ਦੂਜਾ ਪਤੀ, ਜੇ ਦੀਪ ਮਰ ਜਾਵੇ ਤਾਂ ਤੂੰ ਤੀਰਥ ਨੂੰ ਹੀ ਕਰੇਗੀ।
ਬਖ਼ਸ਼, ਮੈ ਬਕਿਸੇ ਨੂੰ ਨਹੀਂ ਕਰਨਾ ਉਹ ਜਿਉਂਦਾ , ਜਿਉਂਦਾ ਰਹੇ । ਸਾਡੇ ਜੇਠ ਪਿਓ ਬਰਾਬਰ ਤੇ ਛੋਟਾ ਦਿਓਰ ਭਰਾ ਬਰਾਬਰ ਹੁੰਦਾ।
ਤੀਰਥ ਨੇ ਬਖ਼ਸ਼ ਤੋਂ ਮਾਫ਼ੀ ਮੰਗੀ । ਗਲਤੀ ਹੋਗੀ ਭਾਬੀ ਅੱਗੋ ਨਹੀਂ ਕਰਦਾ ਬੱਸ ਰੋ ਨਾ।
ਜੁਲਾਈ ਵਿਚ ਵਿਆਹ ਹੋਇਆ ਸੀ ਤੇ ਅਗਸਤ ਵਿਚ ਰੱਖੜੀ ਸੀ ।
ਬਖ਼ਸ਼ ਪਹਿਲਾ ਆਪਣੇ ਭਰਾ ਨੂੰ ਰੱਖਦੀ ਬੰਨ੍ਹ ਕੇ ਆਈ ਤੇ ਫਿਰ ਸ਼ਮੀ ਸਹੁਰੇ ਆ ਤੀਰਥ ਦੇ ਰੱਖੜੀ ਬੰਨ੍ਹ ਦਿੱਤੀ। ਤੀਰਥ ਚੁੱਪ ਸੀ ਤਾਂ ਬਖ਼ਸ਼ ਨੇ ਕਿਹਾ ਤੀਰਥ ਘਬਰਾ ਨਾ ਮੈਂ ਨਾਨਕ ਛੱਕਾ ਨਹੀ ਲੈਣੀਆ , ਬਸ ਤੇਰੇ ਮੇਰੇ ਰਿਸ਼ਤੇ ਦੀ ਮਰਿਆਦਾ ਭੈਣ ਭਾਈ ਵਾਲੀ ਰੱਖੀ। ਹੋਰ ਕੁਝ ਨਹੀਂ ਚਾਹੀਦਾ ਇਹ ਲਛਮਣ ਰੇਖਾ ਇਹ ਧਾਗਾ ਬੱਸ ਇਸਨੂੰ ਤੋੜ ਪਾਰ ਨਾ ਕਰੀ ਸ਼ਬਦਾਂ ਦੀ ਚੋਣ ਇੱਕ ਭੈਣ ਤੇ ਮਾਂ ਸੋਚ ਕੇ ਕਰੀ।
ਉਪਰੋ ਦਰਸ਼ਨ ਆ ਗਈ ਤੇ ਤੀਰਥ ਨੂੰ ਟੀਚਰਾਂ ਕਰਨ ਲੱਗੀ, ਬੱਸ ਤੀਰਥ ਤੇਰਾ ਤਾਂ ਸਰ ਗਿਆ ।ਤੂੰ ਤਾਂ ਬੰਨਾ ਲਈ ਰੱਖੜੀ। ਤੀਰਥ ਚੁੱਪ ਸੀ ਤੇ ਬਖ਼ਸ਼ ਉਸਦੇ ਮੂੰਹ ਚ ਮਿੱਠਾ ਪਾ ਅੰਦਰ ਆ ਗਈ। ਇਕ ਸਕੂਨ ਦੀ ਸਹ ਲੈਕੇ ਹੁਣ ਉਹ ਮਹਿਫੂਜ਼ ਮਹਿਸੂਸ ਕਰ ਰਹੀ ਸੀ।
ਚਲਦਾ …
ਬਾਕੀ ਅਗਲੇ ਅੰਕ ਵਿਚ..
ਡਾਕਟਰ ਲਵਪ੍ਰੀਤ ਕੌਰ ਜਵੰਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly