ਮਰਦਾਨੀ ਜਨਾਨੀ ….(ਲੜੀਵਾਰ ਕਹਾਣੀ-1)

 (ਸਮਾਜ ਵੀਕਲੀ)-ਸਾਰੀ ਦੁਨੀਆ ਮਰਦ ਪ੍ਰਧਾਨ ਸਮਾਜ ਨਾਲ ਭਰੀ ਹੋਈ ਹੈ। ਇਸੇ ਲਈ ਦੁਖੀ ਹੈ। ਦੁਨੀਆ ਨੂੰ ਰੱਬ ਨੇ ਬਿਨਾ ਮਰਦ ਤੋਂ ਵੀ ਚਲਾਇਆ ਹੈ। ਬਿਨਾਂ ਸ਼ਰੀਰਕ ਸੰਬੰਧ ਤੋਂ ਇਸਾ ਮਸੀਹ ਪੈਦਾ ਹੋਇਆ। ਆਦਮੀ ਤੇ ਮਰਦ ਵਿਚ ਬਹੁਤ ਫ਼ਰਕ ਹੁੰਦਾ ਹੈ ਆਦਮੀ ਬੱਚੇ ਪੈਦਾ ਕਰਦਾ ਹੈ ਤੇ ਮਰਦ ਤਮੀਜ ਤਹਿਜ਼ੀਬ ਵਾਲੀ ਔਲਾਦ ਸੰਸਕਾਰੀ ਪੀੜ੍ਹੀ ਜੋ ਸਮਾਜ ਨੂੰ ਕੁਝ ਚੰਗਾ ਦਿੰਦੀ ਹੈ। ਖਾਨਦਾਨ ਤੇ ਨਸਲ ਪੈਦਾ ਕਰਦੀ ਹੈ ਅਸਲ ਪੈਦਾ ਕਰਦੀ ਹੈ। ਆਦਮੀ ਅੱਜ ਕੱਲ ਜਿਆਦਾ ਹਨ ਤੇ ਮਰਦ ਕੋਈ ਕੋਈ, ਬੱਚੇ ਪੈਦਾ ਕਰਨ ਵਾਲਾ ਸੈਕਸ ਕਰਨ ਵਾਲਾ ਮਰਦ ਨਹੀਂ ਹੁੰਦਾ। ਉੱਚੀ ਬੋਲ ਗੰਦ ਬਕਵਾਸ ਕਰਨ ਵਾਲਾ ਮਰਦ ਨਹੀਂ ਹੁੰਦਾ । ਔਰਤ ਨੂੰ ਕੁੱਟ ਮਾਰ ਕਰਕੇ ਦਬਾਉਣ ਵਾਲਾ ਮਰਦ ਨਹੀਂ ਹੁੰਦਾ। ਜੇ ਇਹ ਮਰਦ ਹੁੰਦਾ ਹੈ ਤਾਂ ਗਲੀ ਦਾ ਹਰ ਕੁੱਤਾ ਮਰਦ ਹੈ। ਜੋ ਚੌਰਾਹੇ ਵਿਚ ਖੜ ਕੇ ਸੈਕਸ ਕਰਦਾ ਬਿਨਾ ਕਿਸੇ ਡਰ ਦੇ। ਮਰਦ ਹੁੰਦਾ ਇਕ ਜ਼ਿੰਮੇਵਾਰ ਇਨਸਾਨ ਹਾਲਾਤਾਂ ਨੂੰ ਸਮਝਣ ਵਾਲਾ ਰਿਸ਼ਤਿਆਂ ਦੀ ਅਹਿਮੀਅਤ ਤੇ ਕਦਰ ਕਰਨ ਵਾਲਾ। ਜੁਬਾਨ ਨੂੰ ਸੋਚ ਸਮਝ ਕੇ ਚਲਾਉਣ ਵਾਲਾ। ਧੀ ਭੈਣ ਦੀ ਇੱਜ਼ਤ ਕਰਨ ਵਾਲਾ। ਆਪਣੀਆ ਜਿੰਮੇਵਾਰੀਆ ਸਮਝ ਸਲੀਕੇ ਨਾਲ ਅਣਖ ਤੇ ਇੱਜ਼ਤ ਨਾਲ ਬਹਾਦਰੀ ਨਾਲ ਅਪਣੇ ਦਮ ਤੇ ਦੂਜਿਆਂ ਨੂੰ ਜਿੰਦਗੀ ਦੇਣ ਵਾਲਾ। ਗੱਲਾ ਕਰਨ ਫੁਕਰੀਆਂ ਮਾਰਨ ਵਾਲਾ ਚਵਲ ਤਾ ਚੰਗਾ ਇਨਸਾਨ ਵੀ ਨਹੀਂ ਹੋ ਸਕਦਾ।
   ਅੱਜ ਮੈ ਗੱਲ ਕਰਨ ਜਾ ਰਹੀ ਹਾਂ ਇਹੋ ਜਿਹੇ ਬੰਦਿਆਂ ਦੀ ਜੋ ਮਰਦ ਦੀ ਪ੍ਰੀਭਾਸ਼ਾ ਨਹੀਂ ਜਾਣਦੇ। ਨਹੀਂ ਜਾਣਦੇ ਕੇ ਔਰਤ ਕਿੰਨੀ ਵੱਡੀ ਚੀਜ ਹੈ ਕਿ ਉਹ ਮਰਦ , ਗੁਰੂ ਪੀਰ, ਦੇਵਤੇ ,ਦਾਨਵ,ਫਕੀਰ, ਖੁਸਰੇ, ਧੀਆਂ, ਪੈਦਾ ਕਰਦੀ ਹੈ। ਉਸਦੀ ਕੁੱਖ ਵਿਚ ਇੰਨਾ ਕੁ ਦੰਮ ਹੈ ਕਿ ਉਸ ਦੀ ਸ਼ਰਨ ਚ ਉਸਦੀ ਕੁੱਖ ਚ ਰੱਬ ਵੀ ਪਨਾਹ ਲੈਂਦਾ ਰੱਬ ਦੀ ਬਣਾਈ ਉਹ ਸਭ ਤੋਂ ਖੂਬਸੂਰਤ ਰਚਨਾ ਹੈ ਉਹ ਮਾਂ ਬਣ ਸਕਦੀ ਹੈ ਪਿਓ, ਭਰਾ, ਭੈਣ,ਦਾਦਾ ਦਾਦੀ, ਗੁਰੂ, ਸਭ..
ਰੱਬ ਦੀਆਂ ਬਣਾਈਆਂ ਸਾਰੀਆਂ ਜੂਨਾਂ ਵਿੱਚ ਪਸ਼ੂ, ਪੰਛੀ ਕੀਟ ਪਤੰਗੇ ਸਭ ਜੋ  ਅੰਡਜ਼, ਜੇਰਜ਼, ਸੇਤਜ਼, ਤੋਂ ਉਤਪਤ ਹੁੰਦੇ ਹਨ ਸਭ ਦੇ ਪਿਤਾ ਕਿੱਥੇ ਹਨ ਭਾਈ ਕਿੱਥੇ ਹਨ, ਸਿਰਫ ਬੀਜ ਪਾ ਕੇ ਕੁਝ ਸਕਿੰਟਾ ਦੇ ਮਿਲਾਪ ਦਾ ਕਾਰਜ ਕਰ ਕਿਸੇ ਨੂੰ ਪਤਾ ਨਹੀਂ ਉਸਦਾ ਪਿਤਾ ਕੌਣ ਬੀਜ ਕਿੱਥੋਂ ਆਇਆ। ਸਿਰਫ ਮਾਂ ਹੈ ਜੋ ਆਪਣੇ ਪੇਟ ਵਿੱਚ ਸ਼ਰਨ ਹੀ ਨਹੀਂ ਦਿੰਦੀ ਆਪਣਾ  ਹਰ ਸਾਹ ਸੁਖ ਚੈਨ ਆਰਾਮ ਦੇ ਪੀੜਾਂ ਸਹਿ ਜਿੰਦਗੀ ਦਿੰਦੀ ਹੈ। ਦੁੱਧ ਚੰਘਾਉਂਦੀ, ਚੋਗਾ ਮੂੰਹ ਪਾਉਂਦੀ ਹੈ।
ਸੁਣੋ ਫਿਰ…
ਚਿੜੀਆਂ ਜਨੌਰਾਂ ਦੀ ਤੂੰ ਸੁਣੀ ਬਾਣੀ ਹੈ,
ਉਨ੍ਹਾਂ ਕਿਹੜਾ ਪੁੱਤਾ ਦੀ ਕਮਾਈ ਖਾਣੀ ਹੈ ,
ਚੁੱਗ ਚੁੱਗ ਚੋਗਾ ਮੂੰਹ ਚ ਪਾਉਣ ਦਾਤਿਆ…
ਬੱਕਰੀ ਵਿਛੋੜਦੀ ਨਾ ਢਿੱਡੋਂ ਕਢਿਆ,
ਨਾਲੇ ਓਹਨੂੰ ਪਤਾ ਓਹਨੇ ਜਾਣਾ ਵਡਿਆ,
ਇੱਕ ਪੱਲ ਦੇਵੇ ਨਾ ਮਿਉਣ ਦਾਤਿਆ…
ਕਾਲਜੇ ਨੂੰ ਲਾ ਕੇ ਠੰਡ ਪਾਵੈ ਆਂਦਰੀ , ਮਰਿਆ ਵੀ ਬੱਚਾ ਨਾ ਕਦੇ ਸਿੱਟੇ ਬਾਂਦਰੀ,
ਲੱਖ ਭਾਵੇਂ ਇੱਲਾ ਸਿਰ ਭਾਉਣ ਦਾਤਿਆ…
ਵੱਡਾ ਹੋਕੇ ਗੇੜਾ ਭਾਵੇਂ ਦੇਵੇ ਗੁੱਤ ਨੂੰ, ਤਾਂਵੀ ਸੌਂਦੀ ਹਿੱਕ ਤੇ ਸਵਾ ਕੇ ਪੁੱਤ ਨੂੰ,
ਵੱਡੇ ਹੋਕੇ ਚਿੱਕੜ ਸਿਰ ਪਾਉਣ ਦਾਤਿਆ….
ਪੁੱਤਾਂ ਨਾਲ ਹੁਣ ਨਾ ਕੋਈ ਮਾਂ ਦਾ ਜਿਊਣ ਦਾਤਿਆ।
ਮਾਂ ਗੂਹ ਮੂਤ ਕਰਦੀ, ਬੋਲਣਾ, ਖਾਣਾ ਪੀਣਾ ਜੀਵਨ ਦੀ ਹਰ ਜਾਚ ਸਿਖਾਉਂਦੀ ਹੈ। ਮਾਂ ਵਜੂਦ ਹੁੰਦੀ ਏ।ਕਿੰਨੇ ਸਾਲ ਸਾਂਭਦੀ ਏ ਸਾਰੀ ਉਮਰ ਵੀ ਸਾਂਭ ਸਕਦੀ ਏ। ਸਿਰਫ ਇਕ ਮਨੁੱਖਾ ਜਨਮ ਹੈ ਜਿਸ ਵਿਚ ਆਦਮੀ ਥੋੜੀ ਮਦਦ ਕਰਦਾ ਪਰ ਅੱਜ ਦੇ ਨਸ਼ੇੜੀ ਆਦਮੀ ਅਖੌਤੀ ਮਰਦ ਇਹ ਸਾਥ ਨਹੀਂ ਦਿੰਦੇ ਸਗੋਂ ਔਰਤ ਨੂੰ ਉਸਦੀ ਇੱਜ਼ਤ ਆਬਰੂ ਨੂੰ ਜੁੱਤੀ ਦੀ ਨੋਕ ਤੇ ਧਰ ਜੁਬਾਨ ਦੀ ਗੰਦਗੀ ਹੱਥਾਂ ਦਾ ਜੋਰ ਔਰਤ ਤੇ ਚਲਾ ਸਮਝਣ ਦੀ ਭੁੱਲ ਕਰਦੇ ਨੇ ਕੇ ਓਹ ਮਰਦ ਨੇ, ਔਰਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ । ਔਰਤ ਮਰਦਾਨੀ ਹੁੰਦੀ ਆਈ ਏ ਔਰਤ ਹਰ ਰਸਤੇ ਇੱਕਲੀ ਚਲਦੀ ਆਈ ਏ ਸਿਰਫ ਨਮਰਦਾਂ ਤੋਂ ਛੁਪਦੀ ਕਿਉ ਕੇ ਅਗਰ ਕੋਈ ਨਾਮਰਦ ਬੀਜ ਉਸਦੀ ਕੁੱਖ ਚ ਪਾ ਗਿਆ ਤਾਂ ਉਸ ਨੂੰ ਰੱਬ ਨੇ ਧਰਤ ਬਣਾਇਆ ਹੈ ਤੇ ਇਹ ਆਪਣਾ ਕਾਰਜ ਕਰੇਗੀ ਉਸ ਬੀਜ ਦੀ ਉਤਪਤੀ ਹੋਵੇਗੀ। ਬੱਸ ਇਸ ਤੋਂ ਬਚਦੀ ਹੈ। ਔਰਤ ਮਰਦਾਨੀ ਹੈ ਫ਼ਖ਼ਰ ਦੀ ਗੱਲ ਸਮਝੀ ਜਾਂਦੀ ਹੈ।
ਕੀ ਮਰਦ ਜਨਾਨਾ ਹੈ ਮਾਣ ਸਮਝਦਾ ਲੋਕ ਉਸਨੂੰ ਖੁਸਰਾ ਕਹਿੰਦੇ ਨੇ ਹੋਰ ਵੀ ਬਹੁਤ ਨਾ ਦਿੰਦੇ ਨੇ। ਮਰਦ ਔਰਤ ਦੀ ਬਰਾਬਰੀ ਨਹੀਂ ਕਰ ਸਕਦਾ।
10 ਮਹੀਨੇ ਦਾ ਸਬਰ ਆਦਮੀ ਵਿਚ ਨਹੀਂ। ਇਹ ਦੋ ਅਲਗ ਅਲਗ ਜੂਨਾਂ ਹਨ ਅਲਗ ਅਲਗ ਡਿਊਟੀ ਹੈ ਰੱਬ ਨੇ ਬਣਾਈ। ਜੇ ਦੋਨੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾ ਪਰਿਵਾਰ ਬਣਦਾ , ਇੱਕ ਚੰਗਾ ਸਮਾਜ ਬਣਦਾ।
ਬੰਦਾ ਘਰ ਦਾ ਸਰਦਾਰ ਬਣਦਾ ਹੈ ਇੱਕ ਵੀ ਗਲਤ ਨਿਕਲ ਜਾਵੇ ਤਾਂ ਦੂਜੇ ਦੀ ਦੋਹਰੀ ਮੇਹਨਤ ਵੀ ਕਈ ਵਾਰੀ ਬੇਕਾਰ ਜਾਂਦੀ ਹੈ। ਮੈ ਇਹ ਨਹੀਂ ਕਹਿੰਦੀ ਔਰਤਾਂ ਗ਼ਲਤ ਨਹੀਂ ਮਰਦ ਦੀ ਫਿਤਰਤ ਦੇਖ ਔਰਤ ਬਦਲ ਰਹੀ ਹੈ ਘਰ ਟੁੱਟ ਰਹੇ ਨੇ। ਤੇ ਆਦਮੀ ਨਹੀਂ ਬਦਲਿਆ। ਚਾਹੇ ਦੁਆਨੀ ਦਾ  ਨਾਂ ਹੋਵੇ , ਝੂਠਾ, ਚੋਰ, ਯਾਰ, ਕਾਤਿਲ, ਨਸ਼ੇੜੀ, ਧੀਆਂ ਭੈਣਾਂ ਔਰਤਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲਾ ਵੀ ਆਪਣੇ ਆਪ ਨੂੰ ਪਾਕ ਸਾਫ ਤੇ ਮਰਦ ਕਹਾਉਂਦਾ, ਅਣਖਾਂ ਦੀ ਗੱਲ ਕਰਦਾ ।
ਔਰਤ ਇਸ ਇਸੇ ਤਰ੍ਹਾਂ ਦੀ ਗੰਦਗੀ ਨਾਲ ਭਰੇ ਸਮਾਜ ਵਿਚ ਢਿੱਡ ਦੀ ਅੱਗ ਨੂੰ ਬੁਝਾਉਣ ਲਈ ਰੋਟੀ ਤੰਨ ਢਕਣ ਲਈ ਕੱਪੜਾ, ਜਿੰਦਗੀ ਦੀ ਹਰ ਜਰੂਰਤ ਪੂਰੀ ਕਰਦੀ ਹੈ ਤਾਂ ਵੀ ਉਸਦੀ ਅਣਖ ਇੱਜਤ ਤੇ ਸਵਾਲ। ਵਾਹ ਓਏ ਸਮਾਜ ਦੇ ਠੇਕੇਦਾਰੋ..,
 ਅੱਜ ਮੈ ਇਸੇ ਤਰਾਂ ਦੇ ਸਮਾਜ ਦੇ ਠੇਕੇਦਾਰਾਂ ਦੀ ਗੱਲ ਕਰਨ ਜਾ ਰਹੀ ਹਾਂ, ਗੱਲ ਕਰਨ ਜਾ ਰਹੀ ਹਾ ਜੋ ਜਿੰਦਗੀ ਦੇ ਰਸਤਿਆਂ ਤੋਂ ਭਟਕ ਚੁੱਕੇ ਆਦਮੀ ਔਰਤਾਂ ਬੱਚੇ ਨੇ। ਇੱਕ ਅਜਿਹੇ ਪਰਿਵਾਰ ਦੀ ਜਿਸਦੇ ਇੱਕ ਅਖੌਤੀ ਮਰਦ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਉਸਦੀ ਮੌਤ ਤੋਂ ਬਾਅਦ ਵੀ ਉਸਦਾ ਬੀਜਿਆ ਵੱਡਦੀ ਉਸ ਔਰਤ ਦੀਆਂ ਦਰਦਨਾਕ  ਚੁੱਪ ਚੀਕਾਂ ਦੀਆਂ ਅੱਜ ਹਰ ਭੇਦ ਖੋਲੇਗੀ ਔਰਤ ਉਸ ਹਰ ਆਦਮੀ ਦਾ ਜੋ ਰਸਤਿਆਂ ਤੋਂ ਭਟਕ ਕੇ ਆਪਣੇ ਹੀ ਵਜੂਦ ਤੇ ਸਵਾਲ ਖੜੇ ਕਰ ਰਹੇ ਹਨ।
ਇਹ ਕਹਾਣੀ ਇੱਕ ਲੜੀਵਾਰ ਕਹਾਣੀ ਹੋਵੇਗੀ । ਕਈ ਘਰ ਉਸ ਕਹਾਣੀ ਨੂੰ ਭੋਗਦੇ ਹੋਣਗੇ। ਕਹਿੰਦੇ ਨੇ ਗੱਡੇ ਮੁਰਦੇ ਨਹੀਂ ਫਰੋਲੀ ਦੇ ਅੱਜ ਗੱਡੇ ਮੁਰਦੇ ਫਰੋਲਣ ਦਾ ਜਿਗਰਾ ਕੀਤਾ ਹੈ ਕਿੰਨੀ ਸੜਿਹਾਂਦ ਮਾਰੇਗੀ । ਇਸਨੂੰ ਆਦਮੀ ਨਾ ਪੜਨ ਕਿਉਕਿ ਫੇਰ ਕਮੈਂਟਸ ਬਹੁਤ ਗੰਦੇ ਆਉਣਗੇ। ਇਸ ਨੂੰ ਮਰਦ ਪੜਨ ਜਿਗਰੇ ਵਾਲੇ। ਚਵਲ ਇਸਤੋਂ ਦੂਰ ਰਹਿਣ । ਕੋਸ਼ਿਸ਼ ਹੈ ਕੋਈ ਆਦਮੀ ਮਰਦ ਬਣ ਸਕੇ।
ਕਹਾਣੀ ਹੈ ਸੰਨ 1991 ਦੀ ਜੁਲਾਈ ਮਹੀਨੇ ਦੀ….     ਚੱਲਦਾ…
ਬਾਕੀ ਅਗਲੇ ਅੰਕ ਵਿੱਚ ….

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

(ਡਾਕਟਰ ਲਵਪ੍ਰੀਤ ਕੌਰ ਜਵੰਦਾ)
Previous articleਪੰਜਾਬ ਦੇ 13 ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ’ਚ ਚੁੱਕਣ ਸਹੁੰ-ਦੀਪਕ ਸ਼ਰਮਾ ਚਨਾਰਥਲ
Next article700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ