ਕਪੂਰਥਲਾ, ( ਕੌੜਾ )- ਸ੍ਰੀ ਰਾਮ ਜਨਮ ਭੂਮੀ ਸਮਿਤੀ ਸੁਲਤਾਨਪੁਰ ਲੋਧੀ ਵੱਲੋਂ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਵਿਸ਼ਾਲ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਭਾਗ ਪ੍ਰਚਾਰਕ ਅਤੇ ਰਾਮ ਜਨਮ ਭੂਮੀ ਮੰਦਰ ਅਯੋਧਿਆ ਟਰਸਟ ਦੇ ਮੈਂਬਰ ਨਵਦੀਪ ਕੁਮਾਰ ਅਤੇ ਅਨੂ ਕੁਮਰਾ ਜਿਲਾ ਅਕਸ਼ਤ ਅਭਿਆਨ ਕਪੂਰਥਲਾ ਦੇ ਸੰਚਾਲਕ ਵੀ ਪੁੱਜੇ। ਸਮਾਗਮ ਦੀ ਪ੍ਰਧਾਨਗੀ ਉਦਯੋਗਪਤੀ ਕਰਨ ਧੀਰ, ਸ਼੍ਰੀ ਰਾਮ ਮੰਦਿਰ ਕਮੇਟੀ ਦੇ ਸੰਚਾਲਕ ਰਿਪਨ ਗੁਪਤਾ ਅਤੇ ਬਜਰੰਗ ਦਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੰਦੀਪ ਕਾਲਾ ਨੇ ਸਾਂਝੇ ਤੌਰ ‘ਤੇ ਕੀਤੀ। ਸਮਾਗਮ ਦੇ ਪ੍ਰਬੰਧਕਾਂ ਦੱਸਿਆ ਕਿ 23 ਦਸੰਬਰ ਨੂੰ ਰਾਮ ਮੰਦਿਰ ਅਯੋਧਿਆ ਤੋਂ ਅਕਸ਼ਤ ਰੱਥ ਯਾਤਰਾ ਸਜਾਈ ਗਈ। ਜਿਸ ਵਿੱਚ ਇਕ ਜਨਵਰੀ ਤੋਂ 15 ਜਨਵਰੀ ਤੱਕ 3100 ਪਰਿਵਾਰਾਂ ਨੂੰ ਅਕਸ਼ਿਤ ਵੰਡੇ ਗਏ, ਇਸੇ ਦੌਰਾਨ 40 ਪਿੰਡਾਂ ਦੇ ਮੰਦਰਾਂ ਵਿੱਚ ਵੀ ਕਲਸ਼ ਦੀ ਸਥਾਪਨਾ ਕੀਤੀ ਗਈ । ਉਪਰੰਤ 22 ਜਨਵਰੀ ਨੂੰ ਸ਼ਹਿਰ ਸੁਲਤਾਨਪੁਰ ਲੋਧੀ ਦੇ 10 ਮੰਦਰਾਂ ਵਿੱਚ ਐਲ ਸੀ ਡੀ ਸਕਰੀਨਾਂ ਲਗਾ ਕੇ ਅਯੁੱਧਿਆ ਵਿਖੇ ਹੋਈ ਪ੍ਰਾਣ ਪ੍ਰਤਿਸ਼ਠਾ ਸਬੰਧੀ ਸਮਗਾਮ ਲਾਈਵ ਟੈਲੀਕਾਸਟ ਭਗਤਾਂ ਨੂੰ ਵਿਖਾਇਆ ਗਿਆ ਤੇ 50 ਦੇ ਕਰੀਬ ਥਾਵਾਂ ਤੇ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ। ਉਹਨਾਂ ਦੱਸਿਆ ਕਿ ਉਸੇ ਦਿਨ ਰਾਤ ਨੂੰ ਸ਼੍ਰੀ ਰਾਮ ਮੰਦਿਰ ਵਿਖੇ 2500 ਦੀਵੇ ਅਤੇ ਮਾਤਾ ਸਿੰਘ ਭਵਾਨੀ ਮੰਦਰ ਵਿਖੇ 1100 ਦੀਵੇ ਜਲਾ ਕੇ ਦੀਪ ਮਾਲਾ ਕੀਤੀ ਗਈ। ਉਹਨਾਂ ਦੱਸਿਆ ਕਿ 160 ਰਾਮ ਭਗਤਾਂ ਨੇ ਰਾਮਦੂਤ ਬਣ ਕੇ ਇਹ ਸਾਰੇ ਕਾਰਜ ਨੂੰ ਸੰਪੂਰਨ ਕੀਤਾ ਜਿਨਾਂ ਨੂੰ ਮੁੱਖ ਮਹਿਮਾਨ ਅਤੇ ਸ਼੍ਰੀ ਰਾਮ ਜਨਮ ਭੂਮੀ ਸਮਿਤੀ ਸੁਲਤਾਨਪੁਰ ਲੋਧੀ ਦੇ ਮੈਂਬਰਾਨ ਵੱਲੋਂ ਸਨਮਾਨ ਪੱਤਰ ਅਤੇ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਨਵਦੀਪ ਕੁਮਾਰ ਅਤੇ ਅਨੂ ਕੁਮਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਾਮ ਭਗਤ ਭਵਿਕ ਜੈਨ ਨੇ ਹਾਜਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਮ ਭਗਤ ਕਰਨ ਧੀਰ ਰਾਮ ਮੰਦਿਰ ਦੇ ਸੰਚਾਲਕ ਰਿਪਨ ਗੁਪਤਾ, ਬਜਰੰਗ ਦਲ ਦੇ ਪ੍ਰਧਾਨ ਸੰਦੀਪ ਕਾਲਾ ਅਤੇ ਪਹੁੰਚੇ ਮਹਿਮਾਨਾਂ ਵੱਲੋਂ ਸਹਿਯੋਗ ਦੇਣ ਵਾਲੇ ਸੇਵਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਜਿਨ੍ਹਾਂ ‘ਚ ਉੱਘੇ ਭਜਨ ਗਾਇਕ ਰਜਿੰਦਰ ਸੁਲਤਾਨਵੀ, ਪੱਤਰਕਾਰ ਨਰੇਸ਼ ਹੈਪੀ, ਪੰਡਿਤ ਰਾਮ ਪਦਾਰਥ ਪਾਂਡੇ, ਪੰਡਿਤ ਆਲੋਕ ਨਾਥ ਤਿਵਾੜੀ, ਪੰਡਿਤ ਸਤ ਨਰਾਇਣ, ਮਹੰਤ ਸ਼ੈਲੀ ਡੱਲੇ ਵਾਲੇ, ਇੰਦਰ ਮੋਹਨ ਗੁਪਤਾ, ਸੀ ਏ ਮਨੋਜ ਕੁਮਾਰ ਡੋਗਰਾ, ਭਾਜਪਾ ਮੰਡਲ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਡੋਗਰਾ, ਪੰਕਜ ਕਾਲਾ, ਦੀਪਕ ਚਾਵਲਾ, ਸੰਜੇ ਸ਼ਰਮਾ ਚੰਡੀਗੜ੍ਹ, ਰਜਨੀਸ਼ ਜੋਸ਼ੀ, ਵਿਕਾਸ, ਨਵੀਨ ਗੁਪਤਾ, ਰਾਜੇਸ਼ ਸੂਦ, ਸਾਹਿਲ ਸਰੋਆ, ਵਿਕਰਮ ਚੌਹਾਨ, ਸੋਨੂੰ ਸੇਠੀ, ਮਨੀਸ਼ ਕੁਮਾਰ, ਅਜੇ ਟੰਡਨ, ਅਮਨ ਨਾਹਰ, ਰਜੀਵ ਕੁਮਾਰ, ਵਰਿੰਦਰ ਜੈਨ, ਜਤਿੰਦਰ ਰਾਮ, ਅਸ਼ਵਨੀ ਪਰਮਾਰ, ਸੂਰਜ ਕੁਮਾਰ, ਅੰਕੁਸ਼ ਕੁਮਾਰ, ਪਵਨ ਕਾਲਾ, ਰਾਜਾ ਧੀਰ, ਰਵੀ ਜੈਨ, ਸੁਮਿਤ ਪੁਰੀ, ਹਰਸ਼ ਮਿੱਤਲ, ਸੰਨੀ ਨਾਹਰ, ਮਨੀ ਗੁਪਤਾ, ਗੋਲਡੀ ਡੋਗਰਾ, ਕਰਨ ਠਾਕੁਰ, ਰਾਕੇਸ਼ ਸਹੋਤਾ, ਗਗਨ ਨਾਹਰ, ਨਰੇਸ਼ ਸੇਠੀ, ਕਰਨ ਕੁਮਾਰ, ਇੰਦਰਵੀਰ ਅਰੋੜਾ, ਰੋਹਿਤ ਗੁਜਰਾਲ, ਸਨੀ ਸਹੋਤਾ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly