ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮਨਰਾਜ ਸਿੰਘ ਸੈਣੀ ਪੁੱਤਰ ਸ੍ਰੀ ਗੁਰਮਿੰਦਰ ਸਿੰਘ ਸੈਣੀ ਨੇ ਵੋਇਸ ਆਫ ਯੂਥ 2025 ਦੇ ਜੋਨਲ ਸਪੀਚ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇੰਟਰਸਟੇਟ ਸਪੀਚ ਮੁਕਾਬਲਿਆਂ ਲਈ ਚੁਣਿਆ ਗਿਆ। ਮਨਰਾਜ ਸਿੰਘ ਮੂਲ ਨਿਵਾਸੀ ਭਾਰਤੀ, ਸ਼ਹਿਰ ਹੁਸ਼ਿਆਰਪੁਰ ਦਾ ਜੰਮਪਲ ਹੈ। ਉਹ ਇਸ ਸਮੇਂ ਆਪਣੇ ਮਾਤਾ ਪਿਤਾ ਨਾਲ ਆਸਟਰੇਲੀਆ ਦੇ ਪਿੰਡ ਸੈਂਟ ਮੈਰੀ, ਜਿਲਾ ਪੈਨਰੇਥ, ਸਟੇਟ ਸਿਡਨੀ, ਸਥਿਤ ਸਕੂਲ *ਦਿ ਲੇਡੀ ਆਫ ਦਾ ਰੋਜਰੀ* ਵਿਖੇ 6ਵੀਂ ਕਲਾਸ ਦੇ ਸੈਕਸ਼ਨ ਗੋਲਡ ਵਿਚ ਪੜ੍ਹਦਾ ਹੈ। ਭਾਵੇਂ ਇਹ ਪ੍ਰਾਪਤੀ ਵੇਖਣ ਨੂੰ ਛੋਟੀ ਲੱਗਦੀ ਹੋਵੇ ਪਰ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਵਿੱਚ ਹੋਏ ਮੁਕਾਬਲਿਆਂ ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਇਸ ਨਾਲ ਜਿੱਥੇ ਮਨਰਾਜ ਸਿੰਘ ਦਾ ਅਗਲੇ ਮੁਕਾਬਲੇ ਨੂੰ ਜਿੱਤਣ ਲਈ ਹੌਸਲਾ ਵਧੇਗਾ, ਨਾਲ ਦੀ ਨਾਲ ਉਸ ਦੀ ਆਪਣੀ ਸ਼ਖਸ਼ੀਅਤ ਵਿੱਚ ਹੀ ਨਿਖਾਰ ਆਵੇਗਾ ਅਤੇ ਆਤਮ ਵਿਸ਼ਵਾਸ ਵਧੇਗਾ। ਇਸ ਪ੍ਰਾਪਤੀ ਨਾਲ ਉਸ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਉਥੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਭਾਰਤ ਦਾ ਨਾਂ ਵੀ ਰੋਸ਼ਨ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



