ਮਾਨ ਵੱਲੋਂ ਮੋਦੀ ਕੋਲ ਬੀਬੀਐੱਮਬੀ ਦਾ ਮੁੱਦਾ ਨਾ ਉਠਾਉਣਾ ਚਿੰਤਾ ਦਾ ਵਿਸ਼ਾ: ਚੰਦੂਮਾਜਰਾ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਕਾਸ ਤੇ ਆਰਥਿਕ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੇਂਦਰ ਸਰਕਾਰ ਕੋਲੋਂ ਇੱਕ ਲੱਖ ਕਰੋੜ ਦੇ ਵਿਸ਼ੇਸ਼ ਵਿੱਤੀ ਪੈਕਜ ਦੀ ਕੀਤੀ ਗਈ ਮੰਗ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਵਾਗਤ ਕੀਤਾ ਹੈ। ਇੱਕ ਬਿਆਨ ਰਾਹੀਂ ਚੰਦੂਮਾਜਰਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਾਲ ਸੂਬੇ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਪਹਿਲੀ ਮੀਟਿੰਗ ਦੌਰਾਨ ਬੀਬੀਐੱਮਬੀ ਅਤੇ ਕੋਲਾ ਸੰਕਟ ਆਦਿ ਮੁੱਦਿਆਂ ਬਾਰੇ ਵੱਟੀ ਗਈ ਚੁੱਪ ਸੂਬੇ ਲਈ ਅਫ਼ਸੋਸਨਾਕ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਪੰਜਾਬ ’ਚ ਵਧ ਰਹੇ ਕੋਲਾ ਸੰਕਟ ਬਾਰੇ ਵੀ ਚਰਚਾ ਕਰਨੀ ਚਾਹੀਦੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਨੂੰ ਕਾਰਵਾਈ ਤੋਂ ਹੁਣ ਕੋਈ ਨਹੀਂ ਰੋਕ ਰਿਹੈ: ਸਿੱਧੂ
Next articleਲੋੜਵੰਦਾਂ ਨੂੰ ਛੇ ਮਹੀਨੇ ਹੋਰ ਮਿਲੇਗਾ ਮੁਫ਼ਤ ਰਾਸ਼ਨ