ਮਨਮੋਹਨ ਸਿੰਘ ਦੇ ਤੁਰ ਜਾਣ ‘ਤੇ ਦੇਸ਼ ਇਮਾਨਦਾਰ ਆਗੂ ਤੋਂ ਬਿਰਵਾ ਹੋਇਆ-ਹਰਮਿੰਦਰ ਗਿੱਲ

ਹਰਮਿੰਦਰ ਗਿੱਲ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-  ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਆਰਥ ਸ਼ਾਸਤਰੀ ਜਿਨਾਂ ਨੇ ਸਾਡੇ ਦੇਸ਼ ਦੀ ਆਰਥਿਕ ਤਰੱਕੀ ਦੇ ਵਿੱਚ ਅਹਿਮ ਹਿੱਸਾ ਪਾਇਆ ਤੇ ਇਸੇ ਆਰਥਿਕ ਸ਼ਾਸਤਰੀ ਨੂੰ ਸਮੁੱਚੀ ਦੁਨੀਆਂ ਵਿੱਚ ਸਤਿਕਾਰਿਆ ਜਾਂਦਾ ਸੀ। ਸਮੁੱਚੀ ਦੁਨੀਆ ਤੇ ਖਾਸ ਕਰ ਭਾਰਤ ਦੇ ਰਾਜਨੀਤਿਕ ਆਗੂਆਂ ਨਾਲੋਂ ਅਲੱਗ ਚੱਲ ਕੇ ਇਮਾਨਦਾਰੀ ਦਾ ਪੱਲਾ ਫੜ ਕੇ ਆਪਣਾ ਨਾਂ ਰੌਸ਼ਨ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਤੁਰ ਜਾਣ ਤੋਂ ਬਾਅਦ ਦੇਸ਼ ਇੱਕ ਬਹੁਤ ਹੀ ਅਹਿਮ ਅਰਥ ਸ਼ਾਸਤਰੀ ਤੇ ਰਾਜਨੀਤਕ ਸ਼ਖਸ਼ੀਅਤ ਤੋਂ ਬਿਰਵਾ ਹੋ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਛੀਵਾੜਾ ਸਾਹਿਬ ਤੋਂ ਉੱਘੇ ਸਮਾਜ ਸੇਵੀ ਲੰਬੜਦਾਰ ਹਰਮਿੰਦਰ ਸਿੰਘ ਗਿੱਲ ਨੇ ਕੀਤਾ। ਗਿੱਲ ਹੋਰਾਂ ਕਿਹਾ ਕਿਹਾ ਕਿ ਜਿੰਨਾ ਚਿਰ ਤੱਕ ਦੁਨੀਆ ਰਹੇਗੀ ਉਨਾ ਚਿਰ ਤੱਕ ਮਨਮੋਹਨ ਸਿੰਘ ਦਾ ਨਾਮ ਵੀ ਆਪਣੇ ਆਪ ਵਿੱਚ ਰਹੇਗਾ। ਚੰਗੀ ਸੋਚ ਵਾਲੇ ਲੋਕ ਉਹਨਾਂ ਦੇ ਨਾਮ ਤੋਂ ਪ੍ਰੇਰਨਾ ਲੈਦੇ ਰਹਿਣਗੇ।  ਗਿੱਲ ਹੋਰਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਮਹਾਨ ਸ਼ਖਸੀਅਤ ਦੇ ਚਰਨਾਂ ਵਿੱਚ ਨਮਨ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਓਲਾ ਇਲੈਕਟ੍ਰਿਕ ਨੇ ਦੇਸ਼ ਭਰ ਵਿੱਚ 4,000 ਸਟੋਰਾਂ ਦੀ ਰਿਕਾਰਡ ਵਿਸਤਾਰ ਦੇ ਨਾਲ ਈਵੀ ਕ੍ਰਾਂਤੀ ਨੂੰ ਤੇਜ਼ ਕੀਤਾ