ਮਨੀਸ਼ਾ ਗੁਲਾਟੀ ਗਈ ਲਵਪ੍ਰੀਤ ਦੇ ਘਰ, ਜਾਣੋਂ ਕਦੋ ਆ ਰਹੀ ਬੇਅੰਤ ਕੌਰ ਇੰਡੀਆ।

ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਲਵਪ੍ਰੀਤ ਖੁਦਕੁਸ਼ੀ ਮਾਮਲੇ ਦੀ ਜਾਂਚ ਸਬੰਧੀ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਲਵਪ੍ਰੀਤ ਦੇ ਘਰ ਗਈ ਤੇ ਉਸਨੇ ਪਰਿਵਾਰ ਵਾਲਿਆ ਨਾਲ ਗੱਲਬਾਤ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨੀਸ਼ਾ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ, ਕਿਉਂਕਿ ਸਾਡੇ ਬੱਚੇ ਕੈਨੇਡਾ ਜਾ ਕੇ ਕੈਨੇਡਾ ਦੇ ਰੈਵੀਨਿਊ ਵਿਚ ਹਿੱਸਾ ਪਾ ਰਹੇ ਹਨ।ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਂ ਕੈਨੇਡਾ ਰਹਿੰਦੀ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਬਾਜਵਾ ਨਾਲ ਗੱਲ ਕੀਤੀ ਹੈ ਤੇ ਕੁਝ ਸਵਾਲ ਵੀ ਕੀਤੇ ਜਿਹਨਾਂ ਵਿਚੋਂ ਕਈਆਂ ਦੇ ਉਸਨੇ ਜਵਾਬ ਦਿੱਤੇ ਤੇ ਕਈਆਂ ਦੇ ਅਜੇ ਲਏ ਜਾਣੇ ਹਨ।

ਉਹਨਾਂ ਕਿਹਾ ਕਿ ਮੈਂ ਬੇਅੰਤ ਨੂੰ ਕਿਹਾ ਹੈ ਕਿ ਜਦੋਂ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਤਾਂ ਉਸਨੂੰ ਇੰਡੀਆ ਆਉਣਾ ਪੈ ਸਕਦਾ ਹੈ। ਗੁਲਾਟੀ ਨੇ ਦੱਸਿਆ ਕਿ ਬੇਅੰਤ ਦਾ ਕਹਿਣਾ ਹੈ ਕਿ ਲਵਪ੍ਰੀਤ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦਾ। ਉਸ ਇਸ ਮਾਮਲੇ ਉਪਰ ਪੂਰੀ ਜਾਂਚ ਹੋਣ ਹੈ। ਪੰਜਾਬ ਦੇ ਵਿਚ 3000 ਤੋਂ ਉਪਰ ਅਜਿਹੇ ਕੇਸ ਹਨ ਜਿਹਨਾਂ ਵਿਚ ਕੁੜੀਆਂ ਵਲੋਂ ਮੁੰਡਿਆਂ ਦੇ ਪੈਸੇ ਲਵਾ ਕੇ ਬਾਹਰ ਚਲੇ ਜਾਣਾ ਤੇ ਉੱਥੇ ਜਾ ਕੇ ਨਾ ਫੋੋਨ ਚੁੱਕਣਾ ਤੇ ਨਾ ਹੀ ਮੁੰਡਿਆਂ ਨੂੰ ਬੁਲਾਉਣਾ ਹੈ। ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਮੈਂ ਆਪਣੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਖਰਾਬ ਨਹੀਂ ਹੋਣ ਦਿਆਂਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article”ਨਵਜੋਤ ਸਿੱਧੂ” ਬਣੇ ਪੰਜਾਬ ਕਾਂਗਰਸ ਦੇ ”ਨਵੇਂ ਪ੍ਰਧਾਨ”, ਜਾਖੜ ਦੀ ਛੁੱਟੀ
Next articleਵਿਸ਼ਵ ਰਤਨ ਗਿੰਨੀਜ਼ ਵਰਲਡ ਰਿਕਾਰਡ ਧਾਰਕ ‘ਸੁਹੇਲ ਮੁਹੰਮਦ ਅਲ ਜ਼ਰੂਨੀ ‘ ਨੂੰ ਫਰਾਹ ਹਰਬਸ ਦੇ ਵੈਦ ਹਰੀ ਸਿੰਘ ਅਜਮਾਨ ਨੇ ਕੀਤਾ ਸਨਮਾਨਤ