ਨਵੀਂ ਦਿੱਲੀ (ਸਮਾਜ ਵੀਕਲੀ): ਪੰਜਾਬ ਚੋਣਾਂ ਲਈ ਐਲਾਨੀ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਨਾਮ ਗਾਇਬ ਹੈ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਪਾਰਟੀ ਦੇ ਪ੍ਰਮੁੱਖ ਚਿਹਰਿਆਂ ’ਚੋਂ ਇਕ ਹਨ। ਦੱਸ ਦਈਏ ਕਿ ਪਾਰਟੀ ਵਿੱਚ ਜਥੇਬੰਦਕ ਪੱਧਰ ’ਤੇ ਵੱਡੇ ਫੇਰਬਦਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਜੀ-23 ਆਗੂਆਂ ਵਿੱਚ ਮਨੀਸ਼ ਤਿਵਾੜੀ ਵੀ ਸ਼ੁਮਾਰ ਸਨ। ਸੂਤਰਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਆਬਾਦੀ 40 ਫੀਸਦ ਦੇ ਕਰੀਬ ਹੈ ਉਹ ਨਾ ਸਿਰਫ਼ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਬਲਕਿ ਯੂਪੀ ਵਿੱਚ ਜੜ੍ਹਾਂ ਹੋਣ ਕਰਕੇ ਉਹ ਪਰਵਾਸੀਆਂ ਨਾਲ ਖਾਸ ਸਾਂਝ ਰੱਖਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly