ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ 17% ਨਮੀ ਵਾਲੇ ਝੋਨੇ ਤੇ ਲੱਗ ਰਿਹਾ 230 ਰੁਪਏ ਪ੍ਰਤੀ ਕੁਇੰਟਲ ਕੱਟ

ਕਣਕ ਤੇ ਵੱਖ ਵੱਖ ਸਬਜ਼ੀਆਂ ਦੀ ਬਿਜਾਈ ਦੇ ਲਈ ਸਮਾਂ ਘੱਟ ਝੋਨੇ ਦੀ ਖਰੀਦ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਨਾਲ ਸੌਦੇਬਾਜ਼ੀ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਲਗਭਗ ਇੱਕ ਮਹੀਨੇ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਨਾਲ ਹੁਣ ਲੁੱਟ ਹੋ ਰਹੀ ਹੈ । ਕਣਕ ਦੀ ਬਜਾਈ ਦੇ ਲਈ ਸਮਾਂ ਘੱਟ ਹੋਣ ਤੇ ਕਿਸਾਨਾਂ ਨੂੰ ਮਜਬੂਰੀ ਵਿੱਚ 120 ਤੋਂ 220 ਪ੍ਰਤੀ ਕੁਇੰਟਲ ਕੱਟ ਕੇ ਨਾਲ ਝੋਨਾ ਵੇਚਣਾ ਪੈ ਰਿਹਾ ਹੈ ਬਹੁਤ ਸਾਰੇ ਸਰਕਾਰੀ ਮਾਪਦੰਡ ਪੂਰੇ ਹੋਣ ਦੇ ਬਾਵਜੂਦ ਵੀ 17 ਪ੍ਰਤੀਸ਼ਤ ਅਤੇ ਇਸ ਤੋਂ ਵੀ ਘੱਟ ਨਮੀ ਵਾਲੇ ਝੋਨੇ ਦੀ ਫਸਲ ਤੇ ਇਹ ਕੱਟ ਲਗਾਇਆ ਜਾ ਰਿਹਾ ਹੈ। ਕੱਟ ਲਗਾਉਣ ਦਾ ਕਾਰਣ ਝੋਨੇ ਦੀ ਨਵੀਂ ਕਿਸਮ ਨੂੰ ਵੀ ਦੱਸਿਆ ਜਾ ਰਿਹਾ ਹੈ।

ਸੂਬੇ ਦੀਆਂ ਮੰਡੀਆਂ ਵਿੱਚ ਸ਼ੈਲਰ ਮਾਲਕ ਤੇ ਆੜ੍ਹਤੀ ਖਰੀਦ ਵਿੱਚ ਹੱਥ ਪਿੱਛੇ ਖਿੱਚ ਰਹੇ ਹਨ।  ਹਾਲਾਤ ਇਹ ਹਨ ਕਿ ਸੁਪਰਫਾਈਨ ਕੁਆਲਿਟੀ ਵਿੱਚ ਸ਼ੁਮਾਰ ਝੋਨੇ ਦੀ 110 ਅਤੇ 131 ਵਰਾਇਟੀ ਜਿਸ ਦੀ ਸਰਕਾਰੀ ਕੀਮਤ 2320 ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਉਸ ਵਿੱਚ ਵੀ 120 ਪ੍ਰਤੀ ਕੁਇੰਟਲ ਦਾ ਕੱਟ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਇਹਨਾਂ ਵਰਾਇਟੀਆਂ ਵਿੱਚ ਪੂਰਾ ਸਟਾਰਚ ਕਿੱਲੋ ਚਾਵਲ ਵੀ ਨਿਕਲਦਾ ਹੈ। ਇਹ ਸ਼ੈਲਰ ਮਾਲਕਾਂ ਦੀ ਵੀ ਮਨ ਪਸੰਦ ਵਰਾਇਟੀ ਮੰਨੀ ਜਾਂਦੀ ਹੈ। ਇਸ ਦੇ ਬਾਵਜੂਦ ਝੋਨੇ ਦੀ ਇਸ ਕਿਸਮ ਤੇ ਵੀ ਕੱਟ ਲਗਾਉਣ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਫਾਰਿਸ਼ ਤੇ ਪਾਣੀ ਦੀ ਘੱਟ ਖਪਤ ਵਾਲੀ ਪੀ ਆਰ – 126 ਵਰਾਇਟੀ ਦੇ ਬਾਰੇ ਵਿੱਚ ਸ਼ੈਲਰਾਂ ਨੂੰ ਕਈ ਸ਼ੰਕੇ ਹਨ ਕਈ ਕਈ ਹੋਰ ਵਰਾਇਟੀਆਂ 7301 -7501 ਤੇ ਸਵਾ 34 ਕਿਸਮਾਂ ਨੂੰ ਵੀ 180 ਤੋਂ 230 ਪ੍ਰਤੀ ਕੁਇੰਟਲ ਘੱਟ ਕੀਮਤ ਤੇ ਖਰੀਦਿਆਂ ਜਾ ਰਿਹਾ ਹੈ। ਸੈਲਰ ਮਾਲਕ ਝੋਨੇ ਦੀ ਪੀ ਆਰ- 126 ਵਿੱਚ ਇੱਕ ਕੁਇੰਟਲ ਤੋਂ 67 ਕਿਲੋ ਦੇ ਬਜਾਏ 62 ਕਿਲੋ ਚਾਵਲ ਕੱਢਣ ਦੀ ਗੱਲ ਕਰ ਰਹੇ ਹਨ । ਇਸੇ ਵਿੱਚ ਹੁਣ ਕੱਟ ਦੇ ਨਾਲ ਹੋ ਰਹੀ ਝੋਨੇ ਦੀ ਖਰੀਦ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨ ਬੋਲੇ, ਮਜਬੂਰੀ ਵਿੱਚ ਕੱਟ ਦੇ ਨਾਲ ਵੇਚਣਾ ਪੈ ਰਿਹਾ ਹੈ ਝੋਨਾ 
ਜ਼ਿਲ੍ਹੇ ਦੀ ਸੁਲਤਾਨਪੁਰ ਮੰਡੀ, ਤਲਵੰਡੀ ਚੌਧਰੀਆ ਮੰਡੀ, ਟਿੱਬਾ ਮੰਡੀ, ਡੱਲਾ ਮੰਡੀ ,ਫੱਤੂਢੀਂਗਾ ਮੰਡੀ, ਤੇ ਕਪੂਰਥਲਾ ਮੰਡੀ ਵਿੱਚ ਝੋਨਾ ਲੈ ਕੇ ਪਹੁੰਚੇ ਕਿਸਾਨ ਰਣਜੀਤ ਸਿੰਘ ਥਿੰਦ, ਅਨਮੋਲ ਪ੍ਰੀਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ,ਸਰਬਜੀਤ ਸਿੰਘ ,ਅਮਨਦੀਪ ਸਿੰਘ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਆੜ੍ਹਤੀਆਂ ਦਾ ਕਹਿਣਾ ਹੈ ਕਿ ਬਿਨਾਂ ਕੱਟ ਸੈਲਰ ਮਾਲਕ ਝੋਨੇ ਦੀ ਲਿਫਟਿੰਗ ਨਹੀਂ ਕਰ ਰਹੇ। ਇਸ ਲਈ ਕੱਟ ਲਗਾਉਣਾ ਮਜਬੂਰੀ ਹੈ। ਦੂਜੇ ਪਾਸੇ ਕਿਸਾਨਾਂ ਦੀ ਮਜਬੂਰੀ ਇਹ ਹੈ ਕਿ ਉਹਨਾਂ ਨੇ ਹੁਣ ਕਣਕ ,ਆਲੂ ,ਗੋਭੀ, ਮਟਰ , ਸ਼ਿਮਲਾ  ਮਿਰਚ ਆਦਿ ਫਸਲਾਂ ਦੀ ਬਜਾਈ ਕਰਨੀ ਹੈ। ਜੇਕਰ ਉਹ ਇਸੇ ਤਰ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਹੋਣ ਦਾ ਇੰਤਜ਼ਾਰ ਕਰਦੇ ਰਹੇ ਤਾਂ ਇਹਨਾਂ ਫਸਲਾਂ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ। ਹੁਣ ਮਜਬੂਰੀ ਵਿੱਚ ਉਹਨਾਂ ਨੂੰ ਕੱਟ ਦੇ ਨਾਲ ਝੋਨੇ ਦੀ ਫਸਲ ਨੂੰ ਵੇਚਣਾ ਪੈ ਰਿਹਾ ਹੈ।
ਕੇਂਦਰ ਤੇ ਰਾਜ ਸਰਕਾਰਾਂ ਨੂੰ ਨਹੀਂ ਕਿਸਾਨਾਂ ਦੀ ਪਰਵਾਹ– ਸੰਯੁਕਤ ਕਿਸਾਨ ਮੋਰਚਾ 
ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਐਡਵੋਕੇਟ ਰਣਜੀਤ ਸਿੰਘ ਰਾਣਾ ਕਿਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਵਿੰਦਰ ਸਿੰਘ ਭੁੱਲਰ ਤੇ ਰਘਬੀਰ ਸਿੰਘ ਮਹਿਰਵਾਲਾ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਲੇਕਿਨ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ।  ਸੈਲਰ ਮਾਲਕ ਕੱਟ ਦੀ ਸ਼ਰਤ ਤੇ ਹੀ ਸ਼ੈਲਰਾਂ ਵਿੱਚ ਝੋਨੇ ਦੀਆਂ ਬੋਰੀਆਂ ਲਗਵਾ ਰਹੇ ਹਨ । ਪ੍ਰੰਤੂ ਸਰਕਾਰ ਕੋਈ ਕਦਮ ਨਹੀਂ ਚੱਕ ਰਹੀ।ਇਕੱਲੇ ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਇਸ ਸਮੇਂ ਝੋਨੇ ਦੀਆਂ ਕਰੀਬ 4 ਲੱਖ ਬੋਰੀਆਂ ਪਈਆਂ ਹਨ। ਪਰੰਤੂ ਲਿਫਟਿੰਗ ਨਹੀਂ ਹੋ ਰਹੀ।
ਰਾਈਸ ਮਿਲਰ ਐਸੋਸੀਏਸ਼ਨ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ — ਸੈਣੀ 
ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਸੈਣੀ ਦਾ ਕਹਿਣਾ ਹੈ ਕਿ ਸੈਲਰ ਮਾਲਕ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਕੱਟ ਲਗਾ ਰਹੇ ਹਨ। ਐਸੋਸੀਏਸ਼ਨ ਇਸ ਮਾਮਲੇ ਨੂੰ ਲੈ ਕੇ ਬੇਹਦ ਗੰਭੀਰ ਹੈ । ਐਸੋਸੀਏਸ਼ਨ ਨੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ 6 ਨਵੰਬਰ ਨੂੰ ਸ਼ੈਲਰ ਮਾਲਕਾਂ ਦੇ ਆੜਤੀਆਂ ਦੇ ਖਿਲਾਫ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਫਰਤ ਦਾ ਹਨੇਰਾ
Next articleਰਸੋਈ ਦੀ ਸੌਗ਼ਾਤ ਅਤੇ ਰੋਜ਼ਗਾਰ ਦਾ ਸਾਧਨ : ਸਿਆਲੀ ਰੁੱਤ ਦਾ ਸਾਗ