ਫਿਲੌਰ, ਅੱਪਰਾ (ਜੱਸੀ)-ਆਲ ਇੰਡੀਆ ਅੰਬੇਡਕਰ ਮਹਾਂ ਸਭਾ ਪੰਜਾਬ ਦੀ ਮੀਟਿੰਗ ਗੁਰਾਇਆ ਵਿਖੇ ਪ੍ਰਵੀਨ ਸਿੰਘ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਪ੍ਰਵੀਨ ਸਿੰਘ ਵੱਲੋਂ ਮਨਦੀਪ ਰਾਏ ਨੂੰ ਆਲ ਇੰਡੀਆ ਅੰਬੇਡਕਰ ਮਹਾਂ ਸਭਾ ਗੁਰਾਇਆ ਦਾ ਬਲਾਕ ਪ੍ਰਧਾਨ ਥਾਪਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਗਠਨ ਕੋਈ ਰਾਜਨੀਤਕ ਪਾਰਟੀ ਨਹੀਂ ਹੈ ਤੇ ਨਾ ਹੀ ਕਿਸੇ ਪਾਰਟੀ ਨੂੰ ਕੋਈ ਸਮਾਰਥਸਨ ਦੇ ਰਹੀ ਹੈ । ਇਸ ਮੌਕੇ ਪੰਜਾਬ ਪ੍ਰਧਾਨ ਪ੍ਰਵੀਨ ਸਿੰਘ ਵੱਲੋਂ ਆਲ ਇੰਡੀਆ ਅੰਬੇਡਕਰ ਮਹਾ ਸਭਾ ਪੰਜਾਬ ਵੱਲੋਂ ਪਲਵਿੰਦਰ ਸਿੰਘ ਦੁਸਾਂਝ ਵਾਈਸ ਪ੍ਰਧਾਨ ਦੋਆਬਾ ਵਾਈਸ ਪ੍ਰਧਾਨ ਮਨਦੀਪ ਪਾਲ ਗੋਰਾਇਆ ਅਤੇ ਬਲਾਕ 3 ਦੀ ਪ੍ਰਧਾਨ ਬਲਵਿੰਦਰ ਕੌਰ ਨੂੰ ਬਣਾਇਆ ਗਿਆ ਹੈ। ਮੀਟਿੰਗ ਵਿਚ ਹਾਜ਼ਰ ਰਣਵੀਰ ਦੁਸਾਂਝ ,ਰਣਜੀਤ ਕੌਰ,ਸੋਨੀਆ ਦੁਸਾਂਝ ,ਬਲਿਹਾਰ ਸਿੰਘ, ਰਿੰਪੀ ਦੁਸਾਂਝ, ਪਰਮਜੀਤ ਕੁਮਾਰ , ਸੁਰਿੰਦਰ ਸ਼ਿੰਦਾ ਗੀਤਾ ਕਾਰ, ਗਗਨਦੀਪ, ਸੌਖਾ, ਗੁਰਦੀਪ ਕੁਮਾਰ, ਕਮਲਜੀਤ ਕੁਮਾਰ, ਸੁਰਿੰਦਰ ਕੁੱਕੂ,ਜੋਗਾ ਸਿੰਘ ਨਾਨੋ ਮਜਾਰਾ ਅਤੇ ਹੋਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly