ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ

(ਸਮਾਜ ਵੀਕਲੀ) “ਕੋਈ ਗੱਲ ਸੁਣੀ ਤੁਸੀਂ,ਜਗੀਰੋ ਕੀ ਸੀਬੋ ਮੁਸਲਮਾਨਾਂ ਦੇ ਮੁੰਡੇ ਨਾਲ ਭੱਜ ਗਈ,ਜਗੀਰੋ ਕਲ੍ਹ ਗੁਰਦਵਾਰੇ ਮਿਲੀ ਸੀ ਮੇਰੇ ਕੋਲ ਬੁੱਕਾਂ-ਬੁੱਕਾਂ ਰੋਂਦੀ ਸੀ।ਕਹਿੰਦੀ ਭੈਣਜੀ,ਦੇਖਣ ਚ’ ਤਾਂ ਇਹੋ ਜਿਹੀ ਨਹੀਂ ਸੀ ਲਗਦੀ, ਮਰਜਾਣੀ ਚੁੱਪ ਚਪੀਤੀ ਜਿਹੀ ਰਹਿੰਦੀ ਸੀ,ਕਲਮੂੰਹੀ ਘਰ ਦੇ ਸਾਰੇ ਗਹਿਣੇ-ਗੱਟੇ ਜਿਹੜੇ ਉਸਦੇ ਦਾਜ ਵਾਸਤੇ ਬਣਾਏ ਸੀਅਤੇ ਬਹੂਤ ਸਾਰੇ ਪੈਸੇ ਵੀ ਨਾਲ ਲੈ ਗਈ । ਮੁਸਲਮਾਨਾਂ ਦਾ ਮੁੰਡਾ ਵਿਆਹਿਆ ਹੋਇਆ ਸੁਣਿਆ ਏ।”
ਰਣਜੀਤ ਕੌਰ ਰਗਰੌਸਰੀ ਦੀ ਦੁਕਾਨ ਬੰਦ ਕਰਕੇ ਆਏ ਆਪਣੇ ਪਤੀ ਮੇਹਰ ਸਿੰਘ ਨੂੰ ਇਹ ਗੱਲ ਦੱਸ ਰਹੀ ਸੀ।ਰਣਜੀਤ ਕੌਰ ਖਾਂਦੇ ਪੀਂਦੇ ਜੱਟਾਂ ਦੀ ਧੀ ਸੀ।ਉਸਦੇ ਪਿਉ ਕੁਲਵੰਤ ਸਿੰਘ ਬਰਾੜ ਨੇ ਅਜਾਦੀ ਤੋਂ ਪਹਿਲਾਂ ਦੇਸ਼ ਭਗਤਾਂ ਦੀਆਂ ਮੁਖਬਰੀਆਂ ਕਰਕੇ ਫਰੰਗੀਆਂ ਤੋਂ ਸਰਦਾਰੀਆਂ ਲਈਆਂ ਸਨL ਅਤੇ ਸਰਦਾਰ ਬਹਾਦਰ ਕਹਾਏ ਸਨ।ਕੁਲਵੰਤ ਸਿੰਘ ਬਰਾੜ ਨੂੰ ਆਪਣੇ ਜੱਟ ਹੋਣ ਦਾ ਘੁਮੰਡ ਸੀ ਅਤੇ ਉਹ ਜੱਟਾਂ ਨੂੰ ਦੂਜੀਆਂ ਜਾਤਾਂ ਨਾਲੋਂ ਉੱਚਾ ਗਿਣਦਾ ਸੀ,ਅਤੇ ਦੂਜੀਆਂ ਜਾਤਾਂ ਨੂੰ ਨੀਵਾਂ ਦਿਖਾਉਣ ਦੇ ਪੱਖੋਂ ਗਾਲ੍ਹ ਕੱਢਕੇ ਕਹਿੰਦਾ ਹੁੰਦਾ ਸੀ ਕਿ ਤਰਖਾਣ,ਛੀਂਬੇ,ਚਮਿਆਰ,ਅਤੇ ਚੁਹੜੇ ਜੱਟਾਂ ਦੀ ਬਰਾਬਰੀ ਨਹੀਂ ਕਰ ਸਕਦੇ।ਪਿੰਡ ਵਿਚ ਉਹ ਸਭ ਤੋਂ ਅਮੀਰ ਗਿਣਿਆ ਜਾਂਦਾ ਸੀ ਇਸਦਾ ਕਾਰਨ ਇਸਦੇ ਪਿਉ ਵੱਲੋਂ ਦੇਸ਼ ਭਗਤਾਂ ਦੀਆਂ ਕੀਤੀਆਂ ਮੁਖਬਰੀਆਂ ਵੱਜੋਂ ਫ਼ਰੰਗੀਆਂ ਵੱਲੋਂ ਇਨਾਮ ਵਿਚ ਦਿੱਤੀ ਜਮੀਨ ਸੀ । ਕਿਉਂਕਿ ਉਹ ਜੱਟਾਂ ਨੂੰ ਸਭ ਜਾਤਾਂ ਨਾਲੋਂ ਉੱਚਾ ਗਿਣਦਾ ਸੀ,ਇਸ ਗੱਲ ਦਾ ਅਸਰ ਉਸਦੀ ਕੁੜੀ ਰਣਜੀਤ ਕੌਰ ਉੱਤੇ ਪੈਣਾ ਸੁਭਾਵਕ ਸੀ,ਉਹ ਵੀ ਜੱਟਾਂ ਨੂੰ ਸਾਰੀਆਂ ਜਾਤਾਂ ਨਾਲੋਂ ਉੱਚਾ ਗਿਣਨ ਲੱਗ ਗਈ ਸੀ ।ਹੁਣ ਤਾਂ ਉਸਨੂੰ ਵਲੈਤ ਆਇਆਂ ਨੂੰ ਵੀ ਤੀਹ ਵਰੇ੍ਹ ਹੋ ਗਏ ਸਨ ਪਰ ਉਸਦੇ ਵਿਚਾਰ ਹਾਲੇ ਵੀ ਪਹਿਲਾਂ ਵਾਲੇ ਹੀ ਸਨ।
ਮੇਹਰ ਸਿੰਘ ਜਦੋਂ ਪਹਿਲੀ ਵਾਰੀ ਇਸ ਦੇਸ਼ ਵਿਚ ਆਇਆ ਸੀ ਤਾਂ ਉਸਨੇ ਏਅਰਪੋਰਟ ਦੇ ਇਕ ਰੈਸਟੋਰੈਂਟ ‘ਚਬੈਰੇ੍ਹ ਦਾ ਕੰਮ ਕੀਤਾ ਸੀ, ਉਨ੍ਹਾਂ ਦਿਨਾਂ ਵਿਚ ਸਿੱਖਾਂ ਨੂੰ ਕੋਈ ਕੰਮ ਤੇ ਨਹੀਂ ਸੀ ਰੱਖਦਾ ,ਇਸ ਕਰਕੇ ਮੇਹਰ ਸਿੰਘ ਨੇ ਆਪਣੇ ਕੇਸ ਕਟਵਾ ਲਏ ਸਨ।ਚਾਰ ਸਾਲ ਬਆਦ ਜਦੋਂ ਮੇਹਰ ਸਿੰਘ ਵਿਆਹ ਕਰਵਾਉਣ ਵਾਸਤੇ ਪਿੰਡ ਆਇਆ ਤਾਂ ਰਣਜੀਤ ਕੌਰ ਦੇ ਪਿਉ ਨੂੰ ਇਹ ਕਹਿਕੇ ਕਿ ਉਹ ਇਕ ਰੈਸਟੋਰੈਂਟ ਦਾ ਮਾਲਕ ਹੈ ਬੜਾ ਵੱਡਾ ਝੂਠ ਬੋਲਿਆ ਸੀਅਤੇ ਕੁਲਵੰਤ ਸਿੰਘ ਨੇ ਉਸਦੀਆਂ ਝੂਠੀਆਂ ਗੱਲਾਂ ਵਿਚ ਆਕੇ ਆਪਣੀ ਕੂੜੀ ਰਣਜੀਤ ਕੌਰ ਦਾ ਵਿਆਹ ਮੇਹਰ ਸਿੰਘ ਧਾਲੀਵਾਲ ਨਾਲ ਕਰ ਦਿੱਤਾ ਸੀ।ਰਣਜੀਤ ਕੌਰ ਨੇ ਕਦੇ ਕੋਈ ਕੰਮ ਨਹੀਂ ਸੀ ਕੀਤਾ ਉਸਦੇ ਪੇਕੇ ਘਰ ਸਾਰਾ ਕੰਮ ਨੌਕਰ ਕਰਦੇ ਸਨ ਵਲੈਤ ਵਿਚ ਆਕੇ ਉਸਨੂੰ ਸਾਰਾ ਕੰਮ ਆਪਣੇ ਹੱਥੀਂ ਕਰਨਾ ਪੈ ਗਿਆ, ਉਹ ਵਲੈਤ ਦੀ ਜਿੰਦਗੀ ਤੱਕ ਕੇ ਹੈਰਾਨ ਹੀ ਹੋ ਗਈ ਸੀ। ਵਲੈਤ ਵਿਚ ਆਕੇ ਉਸਨੂੰ ਮੇਹਰ ਸਿੰਘ ਦੇ ਝੂਠ ਦਾ ਪਤਾ ਲiੱਗਆ ਕਿ ਉਹ ਰੈਸਟੋਰੈਂਟ ਦਾ ਮਾਲਕ ਨਹੀਂ ਸੀ ਬਲਕਿ ਇਕ ਵੇਟਰ ਲiੱਗਆ ਹੋਇਆ ਸੀ ਉਹ ਵਲੈਤ ਵਿਚ ਆਕੇ ਪਛਤਾਉਂਦੀ ਸੀ, ਪਰ ਪਛਤਾਇਆਂ ਕੀ ਬਣਦਾ ਸੀ ਉਹ ਆਪਣੇ ਆਪ ਨੂੰ ਵਲੈਤ ਦੀ ਜ਼ਿੰਦਗੀ ਵਿਚ ਢਾਲਣ ਦੀ ਕੋਸ਼ਿਸ਼ ਵਿਚ ਲੱਗ ਗਈ ।ਉਨ੍ਹਾਂ ਦੋਨਾਂ ਨੇ ਜ਼ਿਦਗੀ ਨੂੰ ਤੋਰਨ ਵਾਸਤੇ ਬਹੁਤ ਪਾਪੜ ਵੇਲੇ ਸਨ ।ਮੇਹਰ ਸਿੰਘ ਨੇ ਰੈਸਟੋਰੈਂਟ ਵਿਚ ਕੰਮ ਕੀਤਾ ਤਾਂ ਰਣਜੀਤ ਕੌਰ ਨੇ ਏਅਰਪੋਰਟ ਤੇ ਸਫ਼ਾਈ ਦਾ ਕੰਮ ਕੀਤਾ । ਪਹਿਲਾਂ ਪਹਿਲਾਂ ਤਾਂ ਉਹ ਏਅਰਪੋਰਟ ਤੇ ਬਣੇ ਹੋਏ ਪਖਾਨਿਆਂ ਨੂੰ ਸਾਫ਼ ਕਰਦੇ ਹੋਏ ਰੋਂਦੀ ਹੁੰਦੀ ਸੀ ,ਸੋਚਦੀ ਸੀ ਏਡੇ ਵੱਡੇ ਸਰਦਾਰਾਂ ਦੀ ਧੀ ਨੂੰ ਇਹੋ ਜਿਹੇ ਕੰਮ ਕਰਨੇ ਪੈ ਗਏ ਹਨ,ਪਰ ਹੋਲੀ ਹੋਲੀ ਉਹ ਵਲੈਤ ਦੀ ਜ਼ਿੰਦਗੀ ਵਿਚ ਰਚ ਮਿਚ ਗਈ ।ਫੋਂਡਰੀ ਤੋਂ ਲੈਕੇ ਲੋਂਡਰੀ ਤੱਕ,ਜੁੱਤੀਆਂ ਬਣਾਉਂਣ ਵਾਲੀ ਫੈਕਟਰੀ ਤੋਂ ਲੈਕੇ ਕਪੱੜੇ ਸੀਣ ਵਾਲੀ ਫੈਕਟਰੀ ਤੱਕ ਕਿਹੜਾ ਕੰਮ ਸੀ ਜਿਹੜਾ ੳਨ੍ਹਾਂ ਨੇ ਨਹੀਂ ਸੀ ਕੀਤਾ,ਦੋਹਾਂ ਨੇ ਸਾਰੇ ਕੰਮ ਕੀਤੇ ਪਰ ਜੱਟਾਂ ਵਾਲੀ ਆਕੜ ਨਾ ਗਈ।ਕਹਿੰਦੇ ਹਨ ਲੰਡੇ ਨੂੰ ਖੁੰਡਾ ਦੂਰੋਂ ਆਕੇ ਟੱਕਰਦਾ ਹੈ, ਦੋਨਾਂ ਦਾ ਸੁਭਾਅ ਇੱਕੋ ਜਿਹਾ ਸੀ।ਮੇਹਰ ਸਿੰਘ ਜਦੋਂ ਵੀ ਕੁੜੀਆਂ ਬਾਰੇ ਇਹੋ ਜਿਹੀ ਗੱਲ ਸੁਣਦਾ ਤਾ ਹਮੇਸ਼ਾਂ ਕਹਿੰਦਾ ਸੀ, “ ਰਣਜੀਤ ਕੌਰੇ ਸੱਚ ਜਾਣੀਜੇ ਸਾਡੇ ਬੱਚਿਆਂ ਨੇ ਦੂਜੀ ਜਾਤ ਵਿਚ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤਾਂ ਉਨ੍ਹਾਂ ਨੂੰ ਵੱਢ ਦੇਵਾਂਗਾ।”ਜਿੱਥੇ ਵੀ ਚਾਰ ਬੰਦੇ ਇਕੱਠੇ ਹੁੰਦੇ ਤਾਂ ਉਹ ਹਮੇਸ਼ਾਂ ਦੂਜੀਆਂ ਜਾਤਾਂ ਨੂੰ ਭੰਡਦਾ ਹੋਇਆ ਕਹਿੰਦਾ ਦੂਜੀਆਂ ਜਾਤਾਂ ਸਾਡਾ ਮੁਕਾਬਲਾ ਨਹੀਂ ਕਰ ਸਕਦੀਆਂ,ਸਾਡੀ ਜਾਤ ਸਭ ਤੋਂ ਉੱਚੀ ਹੈ।ਜੇ ਕੋਈ ਵਿੱਚੋਂ ਹੀ ਕਹਿ ਦਿੰਦਾ ਕਿ “ਤੂੰ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈਂ ਤੂੰ ਵੀ ਤਾਂ ਫੇਰ ਚਮਿਆਰ ਹੋਇਆ ਨਾ ।” ਅੱਗੋਂ ਮੇਹਰ ਸਿੰਘ ਉਸ ਨਾਲ ਹੱਥੋ ਪਾਈ ਹੋਣ ਤੱਕ ਜਾਂਦਾ ਅਤੇ ਕਹਿੰਦਾ,”ਲੈ ਜੁੱਤੀਆਂ ਬਣਾਉਣ ਨਾਲ ਮੈਂ ਕੋਈ ਚਮਿਆਰ ਤਾਂ ਨਹੀਂ ਬਣ ਗਿਆ,ਮੈਂ ਤਾਂ ਜੱਟ ਹਾਂ ਜੱਟ ਹੀ ਰਹਿਣੈ।”
ਕੂਝ ਸਾਲ ਬਾਅਦ ਉਨ੍ਹਾਂ ਨੇ ਕੰਮ ਛੱਡਕੇ ਗਰੌਸਰੀ ਦੀ ਦੁਕਾਨ ਖੋਲ੍ਹ ਲਈ।ਵਾਹੇਗੁਰੂ ਦੀ ਕ੍ਰਿਪਾ ਨਾਲ ਦੁਕਾਨ ਦਾ ਕੰਮ ਇੰਨਾ ਵਧ ਗਿਆ ਸੀ ਉਨ੍ਹਾਂ ਨੂੰ ਸਿਰ ਖੁਰਕਣ ਦੀ ਵੇਹਲ ਨਹੀਂ ਸੀ ਮਿਲਦੀ।ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਦੀ ਵੀ ਵੇਹਲ ਨਹੀਂ ਸੀ।ਉਨ੍ਹਾਂ ਦੇ ਤਿੰਨ ਬੱਚੇ ਸਨ, ਵੱਡੇ ਮੁੰਡੇ ਦਾ ਨਾਂ ਗੁਰਮੇਲ ਸਿੰਘ ਅਤੇ ਕੁੜੀ ਦਾ ਨਾਂ ਗੁਰਮੀਤ ਕੌਰ ਅਤੇ ਸਭ ਤੋਂ ਛੋਟੇ ਮੁਂਡੇ ਦਾ ਨਾਂ ਬਲਬੀਰ ਸਿੰਘ ਸੀ ਕਿਉਂਕਿ ਮੇਹਰ ਸਿੰਘ ਨੌਕਰੀ ਨਹੀਂ ਸੀ ਕਰਦਾ ਉਸਨੂੰ ਕੇਸ ਰੱਖਣ ਦੀ ਕੋਈ ਮਜਬੂਰੀ ਨਹੀਂ ਸੀ ਇਸ ਕਰਕੇ ਮੇਹਰ ਸਿੰਘ ਧਾਲੀਵਾਲ ਨੇ ਫੇਰ ਪੱਗ ਰੱਖ ਲਈ ਸੀ,ਅਤੇ ਉਹ ਕੇਵਲ ਗੁਰਦਵਾਰੇ ਹੀ ਨਹੀਂ ਸੀ ਜਾਂਦਾ ਬਲਕਿ ਪਹਿਲਾਂ ਤਾਂ ਉਹ ਗੁਰਦਵਾਰੇ ਦਾ ਮੈਂਬਰ ਬਣਿਆਂ ,ਅਤੇ ਫੇਰ ਕੁਝ ਚਿਰ ਬਾਅਦ ਉਹ ਗੁਰਦਵਾਰੇ ਦਾ ਪਰਧਾਨ ਬਣਕੇ ਸਰਗਰਮ ਹਿੱਸਾ ਲੈਣ ਲੱਗ ਗਿਆ ।ਗੁਰੂਘਰ ਦੇ ਫੰਡ ‘ਚੋਂ ਪੈਸੇ ਲੈਕੇ ਵਰਤ ਲੈਂਦਾ ਸੀ,ਉਸਦਾ ਕਹਿਣਾ ਸੀ ਕਿ ਬਾਬੇ ਦੇ ਘਰੋਂ ਪੈਸੇ ਲੈਕੇ ਵਰਤ ਵੀ ਲਏ ਤਾਂ ਫੇਰ ਕੀ ਹੋਇਆ, ਚੋਰੀ ਤਾਂ ਨਹੀਂ ਕੀਤੀ,ਜਦੋਂ ਚਾਹੀਦੇ ਹੋਣਗੇ ਵਾਪਸ ਕਰ ਦੇਵਾਂਗਾ, ਇਸ ਤਰ੍ਹਾਂ ਕਰਣ ਨਾਲ ਗੁਰੂਘਰ ਦੇ ਪੈਸਿਆਂ ਦਾ ਵਿਆਜ ਨਹੀਂ ਸੀ ਦੇਣਾ ਪੈਂਦਾ ।
ਮੇਹਰ ਸਿੰਘ ਦਾ ਕੰਮ ਇੰਨਾ ਵੱਧ ਗਿਆ ਸੀ ਕਿ ਉਸ ਕੋਲ ਬiੱਚਆਂ ਵਾਸਤੇ ਸਮਾਂ ਹੀ ਨਹੀਂ ਸੀ ਉਸਨੇ ਗਰੋਸਰੀ ਦੀ ਦੁਕਾਨ ਚ ਪੈਸਾ ਕਮਾਕੇ ਪੰਜ ਘਰ ਖਰੀਦਕੇ ਕਿਰਾਏ ਤੇ ਚੜ੍ਹਾ ਦਿੱਤੇ ।ਬੱਚੇ ਕਦੋਂ ਵਡੇ ਹੋ ਗਏ ਪਤਾ ਹੀ ਨਹੀਂ ਲiੱਗਆ।ਵੱਡਾ ਮੁੰਡਾ ਗੁਰਮੇਲ ਸਿੰਘ ਡਾਕਟਰ ਬਣ ਗਿਆ ਸੀਅਤੇ ਉਹ ਪੂਰਾ ਗੁਰ ਸਿੱਖ ਸੀ ਪਰ ਦੂਜੇ ਬੱਚਿਆਂ ਉੱਤੇ ਇੱਥੋਂ ਦੇ ਮਾਹੌਲ ਦਾ ਐਸਾ ਰੰਗ ਚੜ੍ਹਿਆ ਉਹ ਤਾਂ ਪੂਰੇ ਵਲੈਤੀ ਬਣ ਗਏ ,ਮਾੜੀ ਸੋਹਬਤ ਵਿਚ ਪੈਕੇ ਸਿਗਰਟਾਂ,ਸ਼ਰਾਬ,ਡਰਗਜ਼ ਆਦਿ ਦਾ ਸੇਵਨ ਕਰਨ ਲੱਗ ਗਏ । ਬੱਚਿਆਂ ਦੀ ਉਮਰ ਕੱਚੀ ਹੁੰਦੀ ਹੈਤੇ ਉਨ੍ਹਾਂ ਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਹੁੰਦੀ ਅਤੇ ਦੂਜੇ ਬੱਚਿਆਂ ਦੇ ਦਬਾਅ ਪਾਉਣ ਤੇ ਉਹ ਗਲਤ ਰਸਤੇ ਤੇ ਚੱਲ ਪੈਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਮਝ ਆਉਂਦੀ ਹੈ ਤਾਂ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈਤੇ ਬiੱਚਆਂ ਨੂੰ ਬੁਰੀ ਆਦਤ ਪੈ ਚੁੱਕੀ ਹੁੰਦੀ ਹੈ ।ਮੇਹਰ ਸਿੰਘ ਦੇ ਬiੱਚਆਂ ਦਾ ਵੀ ਇਹੀ ਹਾਲ ਹੋਇਆ।ਉਨ੍ਹਾਂ ਨੇ ਬਸ ਇੱਕੋ ਗੱਲ ਸਿੱਖ ਲਈ ਸੀ ਕਿ ਇਹ ਸਾਡੀ ਜ਼ਿੰਦਗੀ ਹੈ, ਜਿਵੇਂ ਅਸੀਂ ਚਾਹਵਾਂਗੇ ਜੀਵਾਂਗੇ ,ਤੁਸੀ ਕੌਣ ਹੁੰਦੇ ਹੋ ਸਾਨੂੰ ਰੋਕਣ ਵਾਲੇ।ਛੋਟਾ ਮੁੰਡਾ ਬਲਬੀਰ ਸਿੰਘ ਤਾਂ ਜੂਆ ਵੀ ਖੇੱਡਣ ਲੱਗ ਗਿਆ ਸੀ,ਰਾਤ ਨੂੰ ਘਰ ਦੇਰ ਨਾਲ ਆਉਂਦਾ ਸੀ ।ਕਦੇ ਰਾਤ ਦੇ ਦੋ ਵਜੇ ਆ ਰਿਹਾ ਹੁੰਦਾ ਸੀ, ਤੇ ਕਦੇ ਸਵੇਰੇ ਛੇ ਵਜੇ ਤੁਰਿਆ ਆਉਂਦਾ ਸੀ।ਪੜਾ੍ਹਈ ਦਨੋਂ ਬੱਚਿਆਂ ਨੇ ਵਿੱਚੇ ਹੀ ਛੱਢ ਦਿੱਤੀ ਸੀ ।ਦਿਨ ਵੇਲੇ ਬਲਬੀਰ ਸਿੰਘ ਸੁੱਤਾ ਰਹਿੰਦਾ ,ਤੇ ਰਾਤ ਨੂੰ ਕਲੱਬਾਂ ਅਤੇ ਪੱਬਾਂ ਵਿਚ ਤੁਰਿਆਂ ਫਿਰਦਾ ਰਹਿੰਦਾ ,ਘਰ ਵਿਚ ਇਸੇ ਗੱਲ ਤੋਂ ਕਲੇਸ਼ ਰਹਿਣ ਲੱਗ ਗਿਆ। ਮੇਹਰ ਸਿੰਘ ਦਾ ਕਹਿਣਾ ਸੀ ਜੇ ਨਹੀਂ ਪੜ੍ਹਣਾ ਤਾਂ ਦੁਕਾਨ ਵਿਚ ਮੇਰੀ ਮਦਦ ਕਰਿਆ ਕਰ,ਦਿਨ ਵੇਲੇ ਸੁੱਤਾ ਰਹਿੰਦਾ ਹੈ,ਂ ਤੇ ਰਾਤ ਨੂੰ ਬਾਹਰ ਨਿਕਲ ਜਾਨਾ ਹੈਂ।ਕਲੱਬਾਂ ਅਤੇ ਪੱਬਾਂ ਵਿਚ ਖਬਰੇ ਕਿਹੋ ਜਿਹੇ ਲੋਕ ਆਉਂਦੇ ਹਨ,ਲੜਾਈ ਕਰਨ ਲੱਗੇ ਮਿੰਟ ਨਹੀਂ ਲਗਾੳਂੁਦੇ,ਜੇ ਕਿਸੇ ਨੇ ਚਾਕੂ ਮਾਰ ਦਿੱਤਾ ਤਾਂ ਕਿੱਧਰ ਨੂੰ ਜਾਵਾਂਗੇ।ਅਸੀਂ ਤੈਨੂੰ ਬਾਹਰ ਜਾਣੋਂ ਨਹੀਂ ਰੋਕਦੇ,ਹੋਇਆ ਹਫ਼ਤੇ ਵਿਚ ਇਕ ਵਾਰੀ ਚਲਾ ਗਿਆ ਇਹ ਵੀ ਕੀ ਗੱਲ ਹੋਈ ਕਿ ਹਫ਼ਤੇ ਵਿਚ ਸੱਤੇ ਦਿਨ ਬਾਹਰ ਰਹਿਨਾ ਹੈਂ, ਤੈਨੂੰ ਉੜੀਕ ਉੜੀਕ ਕੇ ਸਾਡੀਆਂ ਅੱਖਾਂ ਪੱਕ ਜਾਂਦੀਆਂ ਹਨ,ਬਈ ਹੁਣ ਵੀ ਆਉਂਦਾ ਹੈ ਹੁਣ ਵੀ ਆਉਂਦਾ ਹ,ੈ ਪਰ ਨਹੀਂ ਤੂੰ ਆਪਣੀ ਜ਼ਿਦ ਪੁਰੀ ਕਰਦਾ ਹੈਂ।”
ਇਸ ਗੱਲ ਤੋਂ ਤੰਗ ਆਕੇ ਮੇਹਰ ਸਿੰਘ ਨੇ ਬਿਲਬੀਰ ਤੇ ਇਕ ਦਿਨ ਹੱਥ ਵੀ ਚੁੱਕ ਲਿਆ ਸੀ ,ਅਤੇ ਅੱਗੋਂ ਬਲਬੀਰ ਨੇ ਕਿਹਾ ਸੀ ਕਿ “ਬਾਪੂ ਜੀ ਇਹ ਪਹਿਲੀ ਵਾਰੀ ਹੈ ਮੈਂ ਤੁਹਾਡੀ ਇੱਜਤ ਕਰਦਾ ਹਾਂ, ਪਰ ਇੱਜਤ ਵੀ ਰਾਹ ਸਿਰ ਦੀ ਹੁੰਦੀ ਹੈਜੇ ਅੱਗੇ ਤੋਂ ਹੱਥ ਚੁੱਕਿਆ ਤਾਂ ਮੈਂ ਲਿਹਾਜ ਨਹੀਂ ਕਰਨਾ।”
ਇਸ ਘਟਣਾ ਤੋਂ ਬਾਅਦ ਮੇਹਰ ਸਿੰਘ ਬਹੁਤ ਦਿਨ ਤੱਕ ਪਛਤਾਉਂਦਾ ਰਿਹਾ ਅਤੇ ਸੋਚਦਾ ਰਿਹਾ ਕਿ ਬੱਚੇ ਦੀ ਕੁੱਟ ਮਾਰ ਕਰਕੇ ਸਮਝਾਉਣ ਦਾ ਮੇਰਾ ਗਲਤ ਤਰੀਕਾ ਸੀ ,ਬਲਬੀਰ ਤੇ ਹੱਥ ਨਹੀਂ ਸੀ ਚੁੱਕਣਾ ਚਾਹੀਦਾ।ਜਦੋਂ ਬੱਚੇ ਵੱਡੇ ਹੋ ਜਾਣ ਤਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।ਫੇਰ ਉਸਨੇ ਸੋਚਿਆ ਮੈਂ ਤਾਂ ਇਨ੍ਹਾਂ ਬੱਚਿਆਂ (ਗੁਰਮੀਤ ਅਤੇ ਬਲਬੀਰ)ਨੂੰ ਸਮਝਾਉਣ ਦੇ ਸਾਰੇ ਤਰੀਕੇ ਵਰਤ ਚੁੱਕਿਆ ਹਾਂ,ਪਰ ਇਨ੍ਹਾਂ ਦੋਹਾਂ ਤੇ ਕੋਈ ਅਸਰ ਹੀ ਨਹੀਂ ਹੁੰਦਾ ।ਰਣਜੀਤ ਕੌਰ ਵੀ ਬੱਚਿਆਂ ਵੱਲੋਂ ਦੁਖੀ ਸੀ ਪਰ ਫੇਰ ਵੀ ਉਸਨੇ ਪਤੀ ਨੂੰ ਕਿਹਾ ,” ਜੇ ਬੱਚੇ ਨਹੀਂ ਮੰਨਦੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ, ਇਕ ਦਿਨ ਠੋਹਕਰ ਖਾਕੇ ਆਪੇ ਹੀ ਸਮਝ ਜਾਣਗੇ ,ਇਸ ਤਰ੍ਹਾਂ ਕੁੱਟ ਮਾਰ ਕਰਨ ਨਾਲ ਬੱਚੇ ਹੋਰ ਵੀ ਬਿਗੜਦੇ ਹਨ ।”
ਮੇਹਰ ਸਿੰਘ ਨੇ ਜ਼ਿਦ ਹੀ ਪਕੜ ਲਈ ਸੀ, ਉਸਨੇ ਸੋਚਿਆ ਅੱਗੇ ਤੋਂ ਉਹ ਕੁੱਟ-ਮਾਰ ਨਹੀਂ ਕਰੇਗਾ ,ਪਰ ਜਿੰਨਾ ਚਿਰ ਉਹ ਸਿੱਧੇ ਰਾਹ ਤੇ ਨਹੀਂ ਆ ਜਾਂਦੇ, ਉਹ ਕਹਿਣੋ ਨਹੀਂ ਹਟੇਗਾ।ਉਸਨੇ ਸੋਚਿਆ ਸੀ ਵੱਡੇ ਮੁੰਡੇ ਗੁਰਮੇਲ ਦੀ ਤਰ੍ਹਾਂ ਛੋਟੇ ਬੱਚੇ ਵੀ ਪੜ੍ਹਕੇ ਚੰਗੀ ਨੌਕਰੀ ਤੇ ਲੱਗ ਜਾਣਗੇ ,ਨੌਕਰੀ ਨਾ ਸਹੀ ਕੰਮ-ਅਜ-ਕੰਮ ਦੁਕਾਨ ‘ਚ ਤਾਂ ਮਦਦ ਕਰਨਗੇ,ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਰ ਵਿਚ ਜਦੋਂ ਰੋਜ ਲੜਾਈ ਹੋਣ ਲੱਗ ਗਈ ਤਾਂ ਦੋਵੇਂ ਛੋਟੇ ਬੱਚੇ( ਗੁਰਮੀਤ ਕੌਰ ਅਤੇ ਬਲਬੀਰ ਸਿੰਘ)ਘਰ ਛੱਡਕੇ ਅੱਡ ਰਹਿਣ ਲੱਗ ਗਏ ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਹੋ ਜਿਹੇ ਮਾਹੌਲ ਵਿਚ ਨਹੀਂ ਰਹਿ ਸਕਦੇ ,ਜਿੱਥੇ ਨਿੱਤ ਕਲੇਸ਼ ਰਹਿੰਦਾ ਹੋਵੇ, ਨਾਲੇ ਅਸੀਂ ਹੁਣ ਬਾਲਗ ਹੋ ਗਏ ਹਾਂ ਸਾਨੂੰ ਵੀ ਆਪਣੀ ਜ਼ਿਦਗੀ ਜੀਣ ਦਾ ਹੱਕ ਹੈ।
ਮੇਹਰ ਸਿੰਘ ਦਾ ਖ਼ਿਆਲ ਸੀ ਕਿ ਬੱਚੇ ਚੰਗੀ ਵਿਦਿਆ ਹਾਸਲ ਕਰਕੇ ਤੇ ਉਨ੍ਹਾਂ ਦਾ ਵਿਆਹ ਕਿਸੇ ਜੱਟ ਪਰਿਵਾਰ ਵਿਚ ਕਰੇਗਾ ,ਪਰ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ।
ਉਸਨੂੰ ਇਕ ਗੱਲ ਦੀ ਤਾਂ ਖੁਸ਼ੀ ਸੀ ਕਿ ਉਸਦਾ ਵੱਡਾ ਮੁੰਡਾ ਗੁਰਮੇਲ ਸਿੰਘ ਡਾਕਟਰ ਬਣ ਗਿਆ ਸੀ ਅਤੇ ਪੁਰਾ ਗੁਰ ਸਿੱਖ ਸਜਿਆ ਹੋਇਆ ਸੀ।ਘਰ ਵਿਚ ਗੱਲਾਂ ਕਰਦਿਆਂ ਜਦੋਂ ਦੂਜੀਆਂ ਜਾਤਾਂ ਨੂੰ ਨੀਵੀਂਆਂ ਕਹਿਕੇ ਭੰਡਿਆ ਜਾਂਦਾ ਸੀ ਅਤੇ ਹਿੰਦੂਆਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਹਿੰਦੂਆਂਨੇ ਸਾਡੇ ਗੁਰੂ ਸਾਹਿਬਾਨ ਤੇ ਬਹੁਤ ਜ਼ੁਲਮ ਢਾਏ ਸਨ, ਤਾਂ ਅੱਗੋਂ ਉਨ੍ਹਾਂ ਦਾ ਡਾਕਟਰ ਮੁੰਡਾ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਹਿੰਦਾ ਸੀ, “ਬਾਪੂ ਜੀ ਸਿੱਖ ਇਤਿਹਾਸ ਬਾਰੇ ਥੋਹੜੀ ਬਹੁਤ ਜਾਨਕਾਰੀ ਮੈਨੂੰ ਵੀ ਹੈ।ਜਦੋਂ ਗੁਰੂ ਸਾਹਿਬਾਨ ਤੇ ਜ਼ੁਲਮ ਹੋਏ ਸਨ ਤਾਂ ਹਿਦੋਸਤਾਨ ਉੱਤੇ ਮੁਸਲਮਾਨ ਰਾਜ ਕਰਦੇ ਸਨ ਜੇ ਉੱਚੀਆਂ ਨੌਕਰੀਆਂ ਤੇ ਲੱਗੇ ਹੋਏ ਹਿੰਦੂ ਮੁਸਲਮਾਨ ਰਾਜਿਆਂ ਨੂੰ ਭੜਕਾਉਂਦੇ ਸਨਤਾਂ ਮੁਸਲਮਾਨ ਰਾਜੇ ਅਕਲ ਦੇ ਅਨੇ੍ਹ ਤਾਂ ਨਹੀਂ ਸਨ,ਚੰਗੇ ਮਾੜੇ ਦਾ ਤਾਂ ੳਨ੍ਹਾਂ ਨੂੰ ਵੀ ਪਤਾ ਸੀ।ਮੁਸਲਮਾਨ ਰਾਜਿਆਂ ਨੇ ਜਾਣ-ਬੁੱਝਕੇ ਗੁਰੂ ਸਾਹਿਬਾਨ ਅਤੇ ਹੋਰ ਸਿੱਖਾਂ ਤੇ ਜੁਲ਼ਮ ਢਾਏ ਸਨ ਕਿੳਂੁਕਿ ਉਹ ਸਾਰੇ ਹਿੰਦੋਸਤਾਨੀਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਨ, ਉਹ ਹਿੰਦੂਆਂ ਨੂੰ ਤਾਂ ਮੁਸਲਮਾਨ ਬਣਾਉਣ ਦਾ ਜੋਰ ਲਗਾ ਹੀ ਰਹੇ ਸਨ, ਉਹ ਸੋਚਦੇ ਸਨ ਜੇ ਤੀਜਾ ਧਰਮ ਤਾਕਤ ਵਿਚ ਆ ਗਿਆ ਤਾਂ ਉਨ੍ਹਾਂ ਦੇ ਮਨਸੂਬੇ ਢਹਿ-ਢੇਰੀ ਹੋ ਜਾਣਗੇ ਕਿਸੇ ਹੱਦ ਤੱਕ ਉਹ ਮੁਸਲਮਾਨ ਬਣਾਉਣ ਵਿਚ ਸਫ਼ਲ ਵੀ ਹੋ ਗਏ ਸਨ ਅਤੇ ਕਿਸੇ ਹੱਦ ਤੱਕ ਹਿੰਦੋਸਤਾਂਨ ਦੀ ਨਸਲਕੁਸ਼ੀ ਕਰ ਹੀ ਦਿੱਤੀ ਸੀ । ਜਿਹੜਾ ਵੀ ਮੁਸਲਮਾਨ ਰਾਜਾ ਆਇਆ ਉਨ੍ਹਾਂ ਦਾ ਇੱਕੋ ਹੀ ਫ਼ਰਮਾਨ ਸੀ ਜਾਂ ਤਾਂ ਮੁਸਲਮਾਨ ਬਣ ਜਾਉ ਤੇ ਜੇ ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਫੇਰ ਮਰਨ ਵਾਸਤੇ ਤਿਆਰ ਹੋ ਜਾਉ।ਉਹ ਦੂਜੇ ਧਰਮਾਂ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਸਨ ਕਰਦੇ ਅਤੇ ਉਹ ਦੁਜੇ ਧਰਮ ਦੇ ਲੋਕਾਂ ਨੂੰ ਕਾਫ਼ਰ ਕਹਿੰਦੇ ਸਨ ਕਾਫਰ ਦਾ ਮਤਲਬ ਨਾਸਤਕ ਹੁੰਦਾ ਹੈ ਨਾ ਕਿ ਦੂਜੇ ਧਰਮ ਦੇ ਮੰਨਣ ਵਾਲਿਆਂ ਨੂੰ ਕਿਹਾ ਜਾਂਦਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਕਾਫਰਾਂ (ਦੂਜੇ ਧਰਮ ਦੇ ਲੋਕ) ਨੂੰ ਮਾਰਨ ਤੋਂ ਬਾਅਦ ਜੰਨਤ ਮਿਲਦੀ ਹੈ ਅਤੇ ਉੱਥੇ 72 ਹੂਰਾਂ ਮਿਲਦੀਆਂ ਹਨ,ਕਿੰਨੀ ਬੇਹੂਦਾ ਸੋਚ ਸੀ ਬਾਪੂਜੀ ਉਨ੍ਹਾਂ ਦੀ।ਕਿਸੇ ਨੂੰ ਕਤਲ ਕਰਨ ਨਾਲ ਜੰਨਤ ਨਹੀਂ ਮਿਲਦੀ ਜੰਨਤ ਤਾਂ ਰੱਬ ਦੀ ਭਗਤੀ ਅਤੇ ਰੱਬ ਦੇ ਬiੰਦਆਂ ਨਾਲ ਪਿਆਰ ਕਰਕੇ ਮਿਲਦੀ ਹੈ।ਮੂਸਲਮਾਨ ਰਾਜਿਆਂ ਨੇ ਮੰਦਰ ਢਾਕੇਮਸੀਤਾਂ ਬਣਾਈਆਂ ਅਤੇ,ਅਤੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਮਸੀਤਾਂ ਦੀਆਂ ਨੀਹਾਂ ਹੇਠ ਦਿਤੀਆਂ।ਮੂਸਲਮਾਨਾਂ ਨੇ ਪਹਿਰਾਵਾ,ਭਾਸ਼ਾ,ਇਮਾਰਤਾਂ ਦੇ ਡਿਜ਼ਾਇਨ,ਸਭ ਕੁਝ ਬਦਲ ਦਿੱਤਾ ।ਹਿੰਦੂ ਇਹ ਸਭ ਕੁਝ ਦੇਖਦੇ ਰਹਿ ਗਏ ਉਹ ਕੁਝ ਵੀ ਨਾ ਕਰ ਸਕੇ ਰਾਜਪੂਤ ਰਾਜਿਆਂ ਨੇ ਤਾਂ ਆਪਣੀਆਂ ਧੀਆਂ ਭੈਣਾ ਮੁਸਲਮਾਨ ਰਾਜਿਆਂ ਨੂੰ ਵਿਆਹ ਦਿੱਤੀਆਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹਿੰਦੂ ਕਾਇਰ ਸਨ ਮਾਹਾਂਰਾਣਾ ਪਰਤਾਪ ਵਰਗੇ ਕੂਝ ਅਣਖ ਵਾਲੇ ਭੀ ਸਨ।ਕਿਸੇ ਦਾ ਧਰਮ ਜਬਰਦਸਤੀ ਬਦਲ ਦੇਣਾ ਇਹ ਗੁਰੂ ਸਾਹਿਬਾਨ ਨੂੰ ਮੰਨਜੂLਰ ਨਹੀਂ ਸੀ।ਮੁਸਲਮਾਨ ਨਹੀਂ ਸੀ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਵੇ।ਬਾਪੂ ਜੀ ਸੰਤ ਬੁਲ੍ਹੇ ਸ਼ਾਹ ਦੀਆਂ ਦੋ ਪੰਕਤੀਆਂ ਹਨ ਉਹ ਕਹਿੰਦੇ ਹਨ—
ਨਾ ਕਹੂੰ ਤਬ ਕੀ ,ਨਾ ਕਹੂੰ ਅਬ ਕੀ
ਨਾ ਹੋਤੇ ਗੁਰੂ ਗੋਬਿੰਦ ਸਿੰਘ ਜੀ ਤੋ ਸੁੰਨਤ ਹੋਤੀ ਸਬਕੀ ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇਬਾਦਸ਼ਾਹ ਜਹਾਂਗੀਰ ਨੇ ਆਪਣੇ ਰੋਜਨਾਮਚੇ (ਤੋਜਕੇ ਜਹਾਂਗੀਰ ) ਵਿਚ ਲਿਖਿਆਂ ਹੈ,ਅਨੇਕਾਂ ਹਿੰਦੂਅ ਤੇ ਕੁਝ ਮੁਸਲਮਾਨ ਵੀ ਉਸਦੀ ਸਿੱਖਿਆਂ ਅਤੇ ਉਸਦੇ ਦਰਸਾਏ ਹੋਏ ਰਾਹ ਤੇ ਚੱਲ ਪਏ ਹਨ।ਲੋਕ ਉਸਨੂੰ ਗੁਰੂ ਆਖਦੇ ਹਨ,ਅਤੇ ਸਾਰੇ ਪਾਸਿਉਂ ਮੂਰਖਾਂ ਦੀ ਭੀੜ ਉਸ ਪਾਸ ਆ ਜੁੜਦੀ ਹੈ,ਇਹ ਸਿਲਸਿਲਾ ਪਿਛਲੀਆਂ ਤਿੰਨ ਚਾਰ ਨਸਲਾਂ ਤੋਂ ਚੱਲਿਆ ਆ ਰਿਹਾ ਹੈ,ਕੁਝ ਚਿਰ ਤੋਂ ਮੇਰੇ ਦਿਲ ਵਿਚ ਖ਼ਿਆਲ ਆ ਰਿਹਾ ਹੈ ਕਿ, ਜਾਂ ਤਾਂ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ ,ਤੇ ਜਾਂ ਫੈਰ ਇਸਨੂੰ ਇਸਲਾਮ ਧਰਮ ਵਿਚ ਸ਼ਾਮਲ ਕਰ ਲਵਾਂ।ਬਾਪੂ ਜੀ ਇਹੋ ਜਿਹੇ ਕਈ ਦ੍ਰਿਸ਼ਾਂਟ ਮਿਲਦੇ ਹਨ, ਜਿੱਥੇ ਮੁਗਲ ਬਾਦਸ਼ਾਹਾਂ ਨੇ ਗੁਰੂ ਸਾਹਿਬਾਨ ਤੇ ਜ਼ੁਲਮ ਢਾਏ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਗੁਰੂ ਸਾਹਿਬਾਨ ਕਿਸੇ ਦਾ ਧਰਮ ਜਬਰਦਸਤੀ ਬਦਲਣ ਨੂੰ ਅਨਿਆ ਏ ਸਮਝਦੇ ਸਨ,ਅਤੇ ਉਨ੍ਹਾਂ ਨੇ ਅਨਿਆਏ ਦੇ ਖ਼ਿਲਾਫ਼ ਅਵਾਜ ਬੁਲੰਦ ਕੀਤੀ ।ਰਾਜੇ ਦਾ ਧਰਮ ਹੁੰਦਾ ਹੈ ਕਿ ਉਹ ਆਪਣੀ ਰਿਆਇਆ ਦੀ ਰੱਖਿਆਂ ਕਰੇ,ਪਰ ਨਹੀਂ ਗੁੜ ਦੀ ਭੇਲੀ ਲੈਣ ਆਈ ਮਾਲਕ ਬਣਕੇ ਬੈਠ ਗਈ ।ਮੰਗੋਲੀਆ,ਅਫ਼ਗਾਨਿਸਤਾਨ,ਗ੍ਰੀਸ,ਪੁਰਤਗਾਲ,ਫ਼ਰਾਂਸ,ਅਤੇ ਵਲੈਤ ਵਰਗੇ ਛੋਟੇ ਛੋਟੇ ਮੁਲਕਾਂ ਦੇ ਵਿਦੇਸ਼ੀ ਲੋਕ ਆਕੇ ਭਾਰਤ ਉੱਤੇ ਰਾਜ ਕਰਦੇ ਰਹੇ ਅਤੇ ਅਸੀਂ ਜਾਤਾਂ ਪਾਤਾਂ ਵਿਚ ਵੰਡੇ ਰਹੇ ਅਤੇ ਆਪਸ ਵਿਚ ਹੀ ਲੜਦੇ ਰਹੇ,ਪਰ ਜਦੋਂ ਕੋਈ ਹਮਲਾਵਰ ਬਾਹਰੋਂ ਆਉਂਦਾ ਤਾਂ ਉਸਦਾ ਇਕੱਠੇ ਹੋਕੇ ਡਟਕੇ ਮੁਕਾਬਲਾ ਕਰਕੇ ਉਨ੍ਹਾਂ ਦੇ ਮੁਲਕਾਂ ਨੂੰ ਵਾਪਸ ਭੇਜ ਦਿੰਦੇ ਅਸੀਂ ਤਾਂ ਆਪਣੀ ਗਰਜ ਵਾਸਤੇ ਵੱਖ-ਵLੱਖ ਖਿਚੜੀ ਪਕਾਉਂਦੇ ਰਹੇ ,ਅਸੀਂ ਦੂਰ ਅੰਦੇਸੀ ਤੋਂ ਕਦੇ ਕੰਮ ਲਿਆ ਹੀ ਨਹੀਂ, ਤੇ ਨਤੀਜਾ ਤੁਹਾਡੇ ਸਾਹਮਣੇ ਹੈਖੈਰ ਪਹਿਲਾਂL ਦੀਆਂ ਗੱਲਾਂ ਛੱਡੋ ਜੋ ਕੁਝ ਹੋ ਗਿਆ ਉਸਨੂੰ ਬਦਲਿਆ ਨਹੀਂ ਜਾ ਸਕਦਾ।
ਇਕ ਗੱਲ ਹੋਰ ਬਾਪੂ ਜੀ ਤੁਸੀਂ ਬ੍ਰਾਮਣਾ ਦੀਆਂ ਗੱਲਾ ਕਰਦੇ ਹੋ ਉਨ੍ਹਾਂ ਦੀਆਂ ਬਣਾਈਆਂ ਹੋਈਆਂ ਜਾਤਾਂ ਦੀ ਦੁਹਾਈ ਪਿੱਟਦੇ ਹੋ, ਆਪਣੀ ਪੀੜ੍ਹੀ ਹੇਠ ਸੋਟਾ ਮਾਰੋ ਖਾਂ ਭਲਾ, ਤੁਸੀਂ ਹਿੰਦੂਆਂ ਨਾਲੋਂ ਘੱਟ ਹੋ । ਸਾਹਿਬ-ਏ- ਕਮਾਲ ਦਸਮੇਸ਼ ਪਿਤਾ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਕੇ ਸਾਰੀਆਂ ਜਾਤਾਂ- ਪਾਤਾਂ ਖਤਮ ਕਰਕੇ ਸਿੰਘ ਸਜਾ ਦਿੱਤੇ ਤੇ ਤੁਸੀਂ ਸਿੱਖਾਂ ਵਿਚ ਵੀ ਜਾਤਾਂ -ਪਾਤਾਂ ਬਣਾਈ ਬੈਠੇ ਹੋ।ਵਾਹੇਗੁਰੂ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਹਨ,ਕੇਵਲ ਕੇਸ ਅਤੇ ਪੱਗ ਬੱਨ੍ਹਣ ਨਾਲ ਬੰਦਾ ਸਿੱਖ ਨਹੀਂ ਬਣ ਜਾਂਦਾ,ਬਾਪੂ ਜੀ ਸਾਨੂੰ ਉਸ ਸਰਬੰਸ ਦਾਨੀ ਦੇ ਪੁਰਨਿਆਂ ਤੇ ਚਲਣਾ ਪਵੇਗਾ,ਤਾਹੀਂ ਅਸੀਂ ਸੱਚੇ ਸਿੱਖ ਬਣ ਸਕਦੇ ਹਾਂ ।ਬਾਣੀ ਵਿਚ ਲਿਖਿਆ ਹੈ ਕਿ, ‘ ਏਕ ਨੂਰ ਤੇ ਸਬ ਜਗ ਉਪਜਿਆ ਕੌਣ ਭਲੇ ਕੌਣ ਮੰਦੇ, ਅਤੇ ਬਾਣੀ ਵਿਚ ਤਾਂ ਇਹ ਵੀ ਲਿਖਿਆ ਹੈ ਕਿ ਮਾਨਸ ਕੀ ਜਾਤ ਸਭ ਇਕੋ ਪਹਿਚਾਨਬੋ। ਸੀ੍ਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਵਿਨ ਜਾਚ ਸਿਖਾਈ ਹੈ ਕਿ, ਇਨਸਾਨ ਨੂੰ ਜਿੰLਦਗੀ ਵਿਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ।ਬਾਪੂ ਜੀ ਬਾਣੀ ਤਾਂ ਸਾਰੇ ਹੀ ਸੁਣਦੇ ਹਨ ਪਰ ਅਮਲ ਕੋਈ ਕੋਈ ਕਰਦਾ ਹੈ।ਸਾਡੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਹਨ,ਨਸ਼ਿਆਂ ਵਿਚ ਪੈਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ।ਜਦੋਂ ਵੱਡੇ ਸ਼ਰਾਬ ਪੀਂਦੇ ਹਨ ਤਾਂ ਉੱਹ ਆਪਣੇ ਬੱਚਿਆਂ ਨੂੰ ਕਿਵੇਂ ਹਟਾ ਸਕਦੇ ਹਨ ।ਸਾਨੂੰ ਆਪਣੇ ਕੰਮਾਂ ਕਾਰਾਂ ਵੱਲੋਂ ਹੀ ਵੇਹਲ ਨਹੀਂ ਮਿਲਦੀ , ਅਸੀਂ ਬੱਚਿਆਂ ਨੂੰ ਕੀ ਸਮਾਂ ਦੇਣਾ ਹੈਤੇ ਕੀ ਸਮਝਾਂਉਣਾ ਹੈ, ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜਾਂਦਾ ਹੈ ਤਾਂ ਫੇਰ ਅਸੀਂ ਪਛਤਾਉਂਦੇ ਹਾਂ। ਅਸੀਂ ਇੱਥੇ ਬੈਠੇ ਆਪਣੇ ਆਪਣੇ- ਅਕਾਲੀ ਦਲ ਫ਼ਡਰੈਸ਼ਨਾ ,ਅਤੇ ਕਾਂਗਰਸ ਪਾਰਟੀ ਤੋਂ ਲੈਕੇ ਪਤਾ ਨਹੀਂ ਕਿਨੀਆਂ ਪਾਰਟੀਆਂ ਬਣਾਈ ਬੈਠੇ ਹਾਂ,ਬਾਪੂ ਜੀ ਅਸੀਂ ਰਹਿੰਦੇ ਇੱਥੇ ਹਾਂ ਤੇ ਲੱਤ ਅਸੀਂ ਭਰਤ ਦੀ ਰਾਜਨੀਤੀ ਵਿਚ ਅੜਾਉਂਦੇ ਹਾਂ। ਨਾਂ ਤੁਸੀਂ ਉੱਥੇ ਜਾਣਾ ਹੈ ਨਾ ਬੱਚਿਆਂ ਨੇ, ਸੋਚਣਾ ਉਸ ਦੇਸ਼ ਬਾਰੇ ਚਾਹੀਦਾ ਹੈ ਜਿੱਥੇ ਰਹਿੰਦੇ ਹੋਈਏ,ਇੱਥੇ ਦੀ ਰਾਜਨੀਤੀ ਵਿਚ ਹਿੱਸਾ ਲਉ,ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ।ਬਾਪੂ ਜੀ ਆਉ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਮੋੜੀਏ ਪੰਜਾਬੀ ਪੜ੍ਹਣੀ ਅਤੇ ਲਿਖਣੀ ਸਿਖਾਈਏ,ਛੱਡੀਏ ਗੁਰਦਵਾਰਿਆਂ ਦੀਆਂ ਪ੍ਰਧਾਨਗੀਆਂ ਤੇ ਸੇਵਦਾਰ ਬਣੀਏ।ਗੁਰਦਵਾਰਿਆਂ ਦੇ ਝਗੜਿਆਂ ਪਿੱਛੇ ਮੁਕੱਦਮਿਆਂ ਵਿਚ ਪੈਸਾ ਨਾ ਗਵਾਕੇ ਸਹੀ ਜਗ੍ਹਾ ਤੇ ਪੈਸਾ ਲਗਾਈਏ,ਜਦੋਂ ਸਾਡੇ ਬੱਚੇ ਗੁਰਦਵਾਰਿਆਂ ਵਿਚ ਹੁੰਦੀਆਂ ਲੜਾਈਆਂ ਦੇਖਦੇ ਹਨ ਤਾਂ ਉਹ ਜਾਣੋ ਹਟ ਜਾਂਦੇ ਹਨ ।ਬਾਪੂ ਜੀ ਸਿੱਖ ਧਰਮ ਅਨਮੋਲ ਧਰਮ ਹੈ ਇਸਦੀ ਰੱਖਿਆ ਕਰਨੀ ਸਾਡਾ ਫ਼ਰਜ ਬਣਦਾ ਹੈ।ਮੈਂ ਇਹ ਨਹੀਂ ਕਹਿ ਰਿਹਾ ਕਿਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ, ਅਤੇ ਬiੱਚਆਂ ਨੂੰ ਗੁਰਮਤ ਸਿਖਾਉਣ ਦਾ ਕੰਮ ਨਹੀਂ ਹੋ ਰਿਹਾ, ਪਰ ਇਸਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਇਕ ਵਰਲਡ ਸਿੱਖ ਕਮੇਟੀ ਬਣਨੀ ਚਾਹੀਦੀ ਹੈਅਤੇ ਹਰ ਦੇਸ਼ ਦੇ ਨੁਮਾਇੰਦੇ ਉਸਦੇ ਮੈੰਬਰ ਹੋਣ ,ਹੈਡ ਆਫ਼ਿਸ ਭਾਵੇਂ ਭਾਰਤ ਵਿਚ ਹੀ ਹੋਵ,ੇ ਪਰ ਸਾਰੀ ਦੁਨਿਆਂ ਵਿਚ ਉਸਦੀਆਂ ਬਰਾਂਚਾਂ ਹੋਣ ,ਅਤੇ ਸਾਰੀ ਦੁਨਿਆਂ ਦੇ ਗੁਰਦਵਾਰੇ ਉਸ ਕਮੇਟੀ ਦੇ ਅਧੀਨ ਹੋਣ।ਸਿੱਖਾਂ ਦਾ ਅੱਡ ਬੈਂਕ ਹੋਵੇ,ਸਾਰਾ ਪੈਸਾ ਉਸ ਬੈਂਕ ਵਿਚ ਜਮ੍ਹਾਂ ਹੋਵੇ,ਉਸ ਪੈਸੇ ਨਾਲ ਧਰਮ ਦਾ ਪ੍ਰਚਾਰ ਹੋਵ,ੇ ਸਕੂਲ ਖੋਲ੍ਹੇ ਜਾਣ ਗਰੀਬ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ।ਪਰ ਅਫ਼ਸੋਸ ਜਿੱਥੇ ਚਾਰ ਸਿੱਖ ਇਕੱਠੇ ਹੋ ਜਾਂਦੇ ਹਨਲੜਾਈ ਹੋ ਜਾਂਦੀ ਹੈ ,ਅਸੀਂ ਇਕੱਠਿਆਂ ਕੀ ਹੋਣਾ ਹੈ ,ਸਾਨੂੰ ਸਾਡੀ ਸੋਚ ਬਦਲਣੀ ਪਵੇਗੀ ਫੇਰ ਹੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਾਂਗੇ।”
ੜੱਡਾ ਮੁੰਡਾ ਜਦੋਂ ਬੋਲਣੋ ਹੀ ਨਾ ਹਟਿਆ ,ਤਾਂ ਮੇਹਰ ਸਿੰਘ ਧਾਲੀਵਾਲ ਨੇ ਅੱਕ ਕੇ ਕਿਹਾ ,”ਕਾਕਾ ਮੈਂ ਤੇਰੀ ਭਕਾਈ ਨੂੰਕਿੰਨੀ ਦੇਰ ਤੋਂ ਸੁਣ ਰਿਹਾ ਹਾਂ,ਚਾਰ ਜਮਾਤਾਂ ਕੀ ਪੜ੍ਹ ਲਈਆਂ ਸਾਰੀ ਦੁਨਿਆਂ ਦਾ ਗਿਅਨਜਿਵੇਂ ਤੇਰੇ ਵਿਚ ਹੀ ਆ ਗਿਆ ,ਤੂੰ ਆਪਣੀ ਫ਼ਿਲਾਸਫ਼ੀ ਆਪਣੇ ਕੋਲ ਰੱਖ।”
ਇਸ ਤਰ੍ਹਾਂ ਦੀਆਂ ਗੱਲਾ ਪਿਉ ਪੁੱਤ ਵਿਚਕਈ ਵਾਰੀ ਹੋਈਆਂ ਸਨ,ਪਰ ਮੇਹਰ ਸਿੰਘ
‘ਚ ਆਪਣੇ ਜੱਟਪੁਣੇ ਦੀ ਆਕੜ ਜਿਉਂ ਦੀ ਤਿਉਂ ਰਹੀ ।
ਜਦੋਂ ਵੱਡੇ ਮੁੰਡੇ ਗੁਰਮੇਲ ਨੂੰ ਵਿਆਹ ਬਾਰੇ ਪੁੱਛਿਆ ਤਾਂ ਉਸਨੇ ਅੱਗੋਂ ਕਿਹਾ ,” ਬਾਪੂਜੀ ਮੈਂ ਤਾਂ ਕੁੜੀ ਪਹਿਲਾਂ ਹੀ ਦੇਖੀ ਹੋਈ ਹੈ,ਮੇਰੀ ਕਲਾਸ ਵਿਚ ਪੜ੍ਹਦੀ ਸੀ,ਉਸਦਾ ਨਾਂ ਹੈ ਜਸਵੰਤ ਕੋਰ ਸੀਰਾ ।”
ਇਹ ਸੁਣਕੇ ਮੇਹਰ ਸਿੰਘ ਦੇ ਸਿਰ ਵਿਚ ਸੌ ਘੜਾ ਪਾਣੀ ਦਾ ਪੈ ਗਿਆ ।।ਉਸਨੇ ਗੁਰਮੇਲ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ,ਪਰ ਜਦੋਂ ਮੰਡਾ ਨਾ ਮੰਨਿਆਂ ਤਾਂ ਹਾਰਕੇ ਮੇਹਰ ਸਿੰਘ ਨੂੰ ਝੁਕਣਾ ਪਿਆ।ਮੇਹਰ ਸਿੰਘ ਅਤੇ ਰਣਜੀਤ ਕੌਰ ਨੂੰ ਛੋਟੇ ਬੱਚਿਆਂ ਦਾ ਫ਼ਿਕਰ ਪੈ ਗਿਆ ।ਉਹ ਬੱਚਿਆਂ ਨੂੰ ਸਮਝਾਕੇ ਘਰ ਲਿਆਉਣ ਦੀ ਵਿਉਂਤ ਬਣਾਉਣ ਲੱਗ ਗਏ।ਉਹ ਸੋਚਦੇ ਸਨ ਕਿ ਜੇ ਬੱਚੇ ਘਰ ਆ ਜਾਣ ਤਾਂ ਉਨ੍ਹਾਂ ਦਾ ਵਿਆਹ ਜੱਟ ਘਰਾਣਿਆਂ ਵਿਚ ਕਰ ਦੇਣਗੇ ,ਪਰ ਬਹੁਤ ਦੇਰ ਹੋ ਚੁੱਕੀ ਸੀ ਬਲਬੀਰ ਨੇ ਦਰਜੀ ਬਰਾਦਰੀ ਦੀ ਕੁੜੀ ਅਤੇ ਗੁਰਮੀਤ ਕੌਰ ਨੇ ਰਵੀਦਾਸ ਬਰਾਦਰੀ ਦੇ ਮੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ।
ਜਦੋਂ ਮੇਹਰ ਸਿੰਘ ਧਾਲੀਵਾਲ ਨੇ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ, “ ਸੋ ਵੱਟ (ਫੇਰ ਕੀ ਹੋਇਆ )ਸਾਡੀ ਜ਼ਿਦਗੀ ਹੈ ਅਸੀਂ ਜਿਵੇਂ ਮਰਜੀ ਕਰੀਏ, ਤੁਸੀਂ ਕੌਣ ਹੁੰਦੇ ਹੋ ਸਾਡੀ ਜ਼ਿਦਗੀ ਵਿਚ ਦਖ਼ਲ ਦੇਣ ਵਾਲੇ।ਅਸੀਂ ਇਨਸਾਨ ਤਾਂ ਇੱਕੋ ਰੱਬ ਦੇ ਘੱਲੇ ਹੋਏ ਆਏ ਹਾਂ, ਪਰ ਰਹਿਣ ਦਿਉੇ ਬਾਪੂ ਜੀ ਇਹ ਗੱਲ ਤੁਹਾਡੇ ਪੱਲੇ ਨਹੀਂ ਪੈਣੀ।”
ਮੇਹਰ ਸਿੰਘ ਧਾਲੀਵਾਲ ਸਾਰੀ ਉਮਰ ਗਰਦਵਾਰੇ ਜਾਕੇ ਜਿਹੜੀ ਗੱਲ ਨਹੀਂ ਸੀ ਸਮਝ ਸਕਿਆ ਉਸਦੇ ਬੱਚਿਆਂ ਨੇ ਬਿਨਾਂ ਗੁਰਦਵਾਰੇ ਜਾਇਆਂ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਨੂੰ ਸੱਚ ਕਰ ਦਿਖਾਇਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਦੇ ਕਿਰਦਾਰ ਤੋਂ ਬੇਬਸ ਹੋਈ ਜ਼ਿੰਦਗੀ ਹੈ ‘ਜਿਉਂਦੇ ਜੀਅ ਗੰਗਾ ਫੁੱਲ’
Next articleਕਵਾਲੀ ( ਸਾਨੂੰ ਤੇਰੇ ਵਿੱਚੋ ਦਿਸਦਾ ਖ਼ੁਦਾ ਸੋਹਣਿਆ ) ਜਲਦ ਹੋਵੇਗੀ ਰਿਲੀਜ਼ ਸੱਤੀ ਖੋਖੇਵਾਲੀਆ