ਬੱਬੂ ਮਾਨ ਅਖਾੜੇ ਲਈ 25 ਏਕੜ ਜਗ੍ਹਾ ਕੀਤੀ ਖਾਲੀ
ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਲੁਧਿਆਣਾ ਤੋਂ ਸਰਾਭਾ ਦੇ ਵਿਚਕਾਰ ਪੱਖੋਵਾਲ ਰੋਡ ਉੱਤੇ ਪੈਂਦੇ ਪਿੰਡ ਜੋਧਾ ਵਿਖੇ 13 ਨਵੰਬਰ ਨੂੰ ਕਬੱਡੀ ਦਾ ਮਹਾਂਕੁੰਭ ਹੋਵੇਗਾ । ਜੋਧਾਂ ਕਬੱਡੀ ਕੱਪ ਵਿੱਚ ਵੱਖ ਵੱਖ 8 ਟੀਮਾਂ ਵਿਚ ਕਬੱਡੀ ਦੇ ਮਹਾਨ ਕਬੱਡੀ ਸਟਾਰ ਖੇਡਣ ਤੋਂ ਇਲਾਵਾ ਪੰਜਾਬ ਦੇ ਚਰਚਿਤ ਲੋਕ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਮੁੱਖ ਖਿੱਚ ਦਾ ਕੇਂਦਰ ਬਣੇਗਾ ।
ਟੂਰਨਾਮੈਂਟ ਕਮੇਟੀ ਦੇ ਮੁੱਖ ਪ੍ਰਬੰਧਕ ਮਨਮੋਹਨ ਗਰੇਵਾਲ ਮੋਹਨਾ ਜੋਧਾਂ , ਤਰਨ ਜੋਧਾਂ, ਰਾਣਾ ਜੋਧਾਂ ,ਕਰਮਜੀਤ ਸਿੰਘ ਯੂ ਐੱਸ ਏ ਅਤੇ ਹੋਰ ਪ੍ਰਬੰਧਕਾਂ ਜਾਣਕਾਰੀ ਦਿੰਦੇ ਦੱਸਿਆ ਕਿ ਮਾਣਕ ਜੋਧਾਂ ਕਬੱਡੀ ਕੱਪ ਦੀ ਚੈਂਪੀਅਨ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਮਾਣਕ ਜੋਧਾਂ ਯਾਦਗਾਰੀ ਟਰਾਫ਼ੀ ਨਾਲ ਸਨਮਾਨਿਆ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ । ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਮਾਣਕ ਜੋਧਾਂ ਕਬੱਡੀ ਕੱਪ ਉੱਤੇ ਵੱਡੇ ਵੱਡੇ ਕਬੱਡੀ ਸਟਾਰ ਹੋਣ ਦੀ ਸੰਭਾਵਨਾ ਹੈ । ਕਬੱਡੀ ਦੇ ਘਮਸਾਨ ਯੁੱਧ ਮੁਕਾਬਲੇ ਹੋਣਗੇ, ਜੋ ਕਬੱਡੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਨਗੇ ।
ਟੂਰਨਾਮੈਂਟ ਦੀ ਕਾਮਯਾਬੀ ਲਈ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਅਤੇ ਜਰਖੜ ਖੇਡਾਂ ਦੇ ਪ੍ਰਬੰਧਕ ਤੋਂ ਇਲਾਵਾ ਕਬੱਡੀ ਪ੍ਰਮੋਟਰ ਰਾਜ ਜੋਧਾ ਕਨੇਡਾ, ਕਿੱਕੀ ਜੋਧਾ ਅਮਰੀਕਾ , ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ , ਮੁੱਖ ਪ੍ਰਬੰਧਕ ਸਿੰਘ ਜਰਖੜ ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਜਰਖੜ ਖੇਡਾਂ , ਸ਼ੈਂਟੀ ਕਨੇਡਾ ਅਜੀਤ ਸਿੰਘ ਅਮਰੀਕਾ ,ਬਬਲਾ ਅਮਰੀਕਾ ,ਡੋਗਰ ਕਨੇਡਾ ,ਭਾਗ ਸਿੰਘ ਅਮਰੀਕਾ, ਮਹਿੰਦਰ ਸਿੰਘ ਮਿੰਦੀ ਅਮਰੀਕਾ , ਸਨੀ ਸਰਪੰਚ ਫੁੱਲਾਂਵਾਲ , ਟੋਨੀ ਕਾਲਖ ਪ੍ਰਧਾਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਆਦਿ ਹੋਰ ਕਬੱਡੀ ਪ੍ਰੇਮੀਆਂ ਵੱਲੋਂ ਤਨ ਮਨ ਧਨ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ । ਕਬੱਡੀ ਮੈਚਾਂ ਦੀ ਸਮਾਪਤੀ ਤੋਂ ਬਾਅਦ ਲੋਕ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਸ਼ਾਮ 4 ਵਜੇ ਲੱਗੇਗਾ । ਬੱਬੂ ਮਾਨ ਦੇ ਅਖਾੜੇ ਲਈ ਪ੍ਰਬੰਧਕਾਂ ਨੇ 25 ਏਕੜ ਜ਼ਮੀਨ ਖਾਲੀ ਕਰਵਾਈ ਹੈ । ਕਿਉਂਕਿ ਇਕ ਲੰਬੇ ਅਰਸੇ ਬਾਅਦ ਇਸ ਇਲਾਕੇ ਵਿਚ ਬੱਬੂ ਮਾਨ ਦਾ ਅਖਾੜਾ ਲੱਗਣਾ ਹੈ ਅਤੇ ਲੋਕਾਂ ਵਿੱਚ ਬੱਬੂ ਮਾਨ ਨੂੰ ਸੁਨਣ ਲਈ ਭਾਰੀ ਉਤਸ਼ਾਹ ਹੈ । ਇਸ ਵਾਰ ਮਾਣਕ ਜੋਧਾਂ ਕਬੱਡੀ ਕੱਪ ਇਕ ਜਿਹੀ ਇਤਿਹਾਸਕ ਪੈੜ ਪਵੇਗਾ ਜਿਸ ਨੂੰ ਖੇਡ ਜਗਤ ਵਿਚ ਲੰਬੇ ਅਰਸੇ ਲਈ ਯਾਦ ਰੱਖਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly