* ਯੁੱਗ-ਪੁਰਸ਼ *

ਵੀਨਾ ਬਟਾਲਵੀ

(ਸਮਾਜ ਵੀਕਲੀ)

ਭਗਤ ਸਿੰਘ ਤੇਰਾ ਅੱਜ ਨਾਂ ਬੋਲਦਾ
ਇਹ ਗੱਲ ਕਹਿਣੇ ਤੋਂ ਨਾ ਕੋਈ ਡੋਲਦਾ
ਮਾਰਦਾ ਨਹੀਂ ਸੀ ਜੋ ਕਦੇ ਬਹਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਯੁੱਗ ਪਲਟਾਊ ਉਦ੍ਹੀ ਹੈ ਕਹਾਣੀ ਜੀ
ਜਿਸ ਨੂੰ ਜਾਣਦੀ ਹੈ ਹਰ ਸਵਾਣੀ ਜੀ
ਬੱਚਿਆਂ ਨੂੰ ਦੱਸੇ ਉਹਦੇ ਬਾਰੇ ਦਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਖੇਤਾਂ ਵਿੱਚ ਉਨ੍ਹੇ ਸੀ ਬੰਦੂਕਾਂ ਬੀਜੀਆਂ
ਬੱਚਿਆਂ ਦੇ ਵਾਂਗੂੰ ਨਹੀਂ ਮੰਗੇ ਚੀਜੀਆਂ
ਕਿੱਸੇ ਉਹਦੇ ਕਦੇ ਹੋਣ ਨਾ ਪੁਰਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਲਾਲਾ ਜੀ ਦੀ ਮੌਤ ਦਾ ਸੀ ਲਿਆ ਬਦਲਾ
ਵੇਖ ਕੇ ਹਿੰਮਤ ਗੋਰਾ ਸੁੱਟੇ ਨਜ਼ਲਾ
ਸੋਚ-ਸੋਚ ਉਹ ਹੋਈ ਜਾਣ ਕਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਦੇਸ ਦੀ ਆਜ਼ਾਦੀ ਲਈ ਗਿਆ ਕੁੱਦ ਸੀ
ਦੇਸ ਲਈ ਭੁੱਲ ਗਿਆ ਸੁੱਧ-ਬੁੱਧ ਸੀ
ਪੱਕੇ ਲਾ ਲਏ ਦੇਸ ਨਾਲ਼ ਸੀ ਯਰਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਪੜਨੇ ਦਾ ਸ਼ੌਂਕ ਉਨ੍ਹੇਂ ਸਦਾ ਪਾਲਿਆ
ਜੀਵਨ ਮਨੁੱਖੀ ਨਾ ਅਜਾਈਂ ਗਾਲਿਆ
ਜੇਲ੍ਹ ਵਿਚ ਹਰ ਵੇਲੇ ਗਾਉਂਦਾ ਗਾਣੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਮੌਤ ਵਾਲ਼ੀ ਘੋੜੀ ਜਦ ਉਹ ਚੜ ਗਿਆ
ਕੌਮ ਦੇ ਮੱਥੇ ਉੱਤੇ ਲੇਖ ਜੜ ਗਿਆ
ਛੱਡ ਗਿਆ ਉਹ ਸੁਫ਼ਨੇ ਸੁਹਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਸਿੰਘਾ ਅੱਜ ਤੇਰੀ ਫਿਰ ਬੜੀ ਲੋੜ ਏ
ਭਾਂਵੇ ਇਨਕਲਾਬ ਦੀ ਆ ਗਈ ਹੋੜ ਏ
ਲੱਭਦੇ ਨਹੀਂ ਪਰ ਤੇਰੇ ਜਿਹੇ ਫਸਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
ਮੋਬਾਈਲ 9463229499

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗੀਆਂ ਗੱਲਾਂ
Next articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 80-80 ਪੈਸੇ ਪ੍ਰਤੀ ਲਿਟਰ ਵਾਧਾ