ਯੁੱਗ-ਪੁਰਸ਼

ਵੀਨਾ ਬਟਾਲਵੀ
ਭਗਤ ਸਿੰਘ ਕੋਈ ਆਮ ਆਦਮੀ ਨਹੀਂ ਸੀ। ਉਹਦੇ ਅੰਦਰ ਇੱਕ ਯੁੱਗ ਸਮਾਇਆ ਪਿਆ ਸੀ। ਉਸ ਦੀ ਸ਼ਖ਼ਸੀਅਤ ਨੂੰ ਝੁਕ ਝੁਕ ਪ੍ਰਣਾਮ ਹੈ। 

(ਸਮਾਜ ਵੀਕਲੀ)

ਭਗਤ ਸਿੰਘ ਤੇਰਾ ਅੱਜ ਨਾਂ ਬੋਲਦਾ
ਇਹ ਗੱਲ ਕਹਿਣੇ ਤੋਂ ਨਾ ਕੋਈ ਡੋਲਦਾ
ਮਾਰਦਾ ਨਹੀਂ ਸੀ ਜੋ ਕਦੇ ਬਹਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਯੁੱਗ ਪਲਟਾਊ ਉਦ੍ਹੀ ਹੈ ਕਹਾਣੀ ਜੀ
ਜਿਸ ਨੂੰ ਜਾਣਦੀ ਹੈ ਹਰ ਸਵਾਣੀ ਜੀ
ਬੱਚਿਆਂ ਨੂੰ ਦੱਸੇ ਉਹਦੇ ਬਾਰੇ ਦਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਖੇਤਾਂ ਵਿੱਚ ਉਨ੍ਹੇ ਸੀ ਬੰਦੂਕਾਂ ਬੀਜੀਆਂ
ਬੱਚਿਆਂ ਦੇ ਵਾਂਗੂੰ ਨਹੀਂ ਮੰਗੇ ਚੀਜ਼ੀਆਂ
ਕਿੱਸੇ ਉਹਦੇ ਕਦੇ ਹੋਣ ਨਾ ਪੁਰਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਲਾਲਾ ਜੀ ਦੀ ਮੌਤ ਦਾ ਸੀ ਲਿਆ ਬਦਲਾ
ਵੇਖ ਕੇ ਹਿੰਮਤ ਗੋਰਾ ਸੁੱਟੇ ਨਜ਼ਲਾ
ਸੋਚ-ਸੋਚ ਉਹ ਹੋਈ ਜਾਣ ਕਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਦੇਸ ਦੀ ਆਜ਼ਾਦੀ ਲਈ ਗਿਆ ਕੁੱਦ ਜੀ
ਦੇਸ ਲਈ ਭੁੱਲ ਗਿਆ ਸੁੱਧ-ਬੁੱਧ ਜੀ
ਪੱਕੇ ਲਾ ਲਏ ਦੇਸ ਨਾਲ਼ ਸੀ ਯਰਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਪੜਨੇ ਦਾ ਸ਼ੌਂਕ ਉਨ੍ਹੇਂ ਸਦਾ ਪਾਲਿਆ
ਜੀਵਨ ਮਨੁੱਖੀ ਨਾ ਅਜਾਈਂ ਗਾਲਿਆ
ਜੇਲ੍ਹ ਵਿਚ ਹਰ ਵੇਲ਼ੇ ਗਾਉਂਦਾ ਗਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਮੌਤ ਵਾਲ਼ੀ ਘੋੜੀ ਜਦ ਉਹ ਚੜ ਗਿਆ
ਕੌਮ ਦੇ ਮੱਥੇ ਉੱਤੇ ਲੇਖ ਜੜ ਗਿਆ
ਛੱਡ ਗਿਆ ਉਹ ਸੁਫ਼ਨੇ ਸੁਹਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਸਿੰਘਾ ਅੱਜ ਤੇਰੀ ਫਿਰ ਬੜੀ ਲੋੜ ਏ
ਭਾਂਵੇ ਇਨਕਲਾਬ ਦੀ ਆ ਗਈ ਹੋੜ ਏ
ਲੱਭਦੇ ਨਹੀਂ ਪਰ ਤੇਰੇ ਜਿਹੇ ਫ਼ਸਾਨੇ ਜੀ
ਲੈ ਕੇ ਨਾਂ ਉਹਦਾ ਛਿੜਦੇ ਤਰਾਨੇ ਜੀ

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
ਮੋਬਾਈਲ 9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਦਾਰਥਵਾਦ ਅਤੇ ਕੁਦਰਤ ਦਾ ਨਾਸ਼
Next articleਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼