ਧਾਰਮਿਕ ਅਸਥਾਨ ਤੇ ਮਨੁੱਖ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ) ਧਾਰਮਿਕ ਅਸਥਾਨਾਂ ਦਾ ਮਕਸਦ ਲੋਕਾਂ ਨੂੰ ਹੱਕ, ਸੱਚ, ਮਿਹਨਤ, ਕਿਰਤ ਅਤੇ ਇਮਾਨਦਾਰੀ ਨਾਲ ਜੋੜਨਾ ਹੁੰਦਾ ਸੀ l ਲੋੜਵੰਦਾਂ ਦੀ ਮੱਦਦ ਕਰਨੀ ਸਿਖਾਈ ਜਾਂਦੀ ਸੀ l ਲੋੜਵੰਦਾਂ ਦੀ ਲੋੜ ਪੂਰੀ ਵੀ ਕੀਤੀ ਜਾਂਦੀ ਸੀ l ਜਿਆਦਾ ਲੋਕ ਪੜ੍ਹੇ ਲਿਖੇ ਨਹੀਂ ਸਨ ਜਿਸ ਕਰਕੇ ਉੱਥੇ ਪੜ੍ਹਾਇਆ ਵੀ ਜਾਂਦਾ ਸੀ l ਅੱਜ ਦੇ ਯੁੱਗ ਵਿੱਚ ਜੇਕਰ ਕੋਈ ਇਹ ਕੰਮ ਖੁਦ ਕਰਨ ਲੱਗ ਪਵੇ ਤਾਂ ਉਸ ਨੂੰ ਧਾਰਮਿਕ ਅਸਥਾਨਾਂ ਤੇ ਨਾ ਜਾ ਕੇ ਕੋਈ ਫਰਕ ਨਹੀਂ ਪੈਂਦਾ lਜਿਹੜਾ ਵਿਅਕਤੀ ਧਾਰਮਿਕ ਅਸਥਾਨਾਂ ਤੇ ਜਾ ਕੇ ਵੀ ਇਹ ਕੰਮ ਨਹੀਂ ਕਰਦਾ, ਉਸ ਨੂੰ ਧਾਰਮਿਕ ਅਸਥਾਨਾਂ ਤੇ ਜਾਣ ਦਾ ਕੋਈ ਲਾਭ ਨਹੀਂ ਹੁੰਦਾ l ਵਿਅਕਤੀ ਦੇ ਵਿਚਾਰਾਂ ਵਿੱਚੋਂ ਧਰਮ ਦੀ ਮਹਿਕ ਆਉਣੀ ਜ਼ਰੂਰੀ ਹੁੰਦੀ ਹੈ ਸਿਰਫ ਪਹਿਰਾਵੇ (ਕੱਪੜਿਆਂ) ਵਿੱਚੋਂ ਨਹੀਂ l ਨਹਾਉਣ ਨਾਲ ਸਰੀਰ ਦੀ ਮੈਲ ਲਹਿ ਜਾਂਦੀ ਹੈ ਪਰ ਨਹਾਉਣ ਨਾਲ ਕਦੇ ਵੀ ਮਨ ਦੀ ਮੈਲ ਨਹੀਂ ਉੱਤਰਦੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਮਾਨ ਸੰਤ ਨਰੈਣ ਸਿੰਘ ਮੋਨੀ ਦੀ 20ਵੀਂ ਸਲਾਨਾ ਬਰਸੀ ਸਿੱਖ-ਸੰਗਤਾਂ ਵੱਲੋ ਧੂਮ-ਧਾਮ ਨਾਲ ਮਨਾਈ ਗਈ
Next articleਪਿੰਡ ਬਚਾਓ- ਪੰਜਾਬ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਰਾਲਾ ’ਚ ਸੈਮੀਨਾਰ 10 ਨੂੰ