(ਸਮਾਜ ਵੀਕਲੀ)
ਪੰਜ ਛੇ ਫੁੱਟ ਦਾ ਹੈ ਇਹ ਬੰਦਾ, ਬਸ ਕਮਾਲ ਕਰਦਾ ਜਾਵੇ।
ਧਰਤੀ ਤੋਂ ਅਕਾਸ਼ ਵਿੱਚ ਵੜਿਆ, ਬ੍ਰਹਿਮੰਡ ਖੋਜੀ ਜਾਵੇ।
ਮੋਬਾਈਲ ਫ਼ੋਨ ਨੈੱਟ ਚਲਾ ਕੇ , ਪੂਰਾ ਵਿਸ਼ਵ ਸਮੇਟੀ ਜਾਵੇ।
ਕੰਪਿਊਟਰ ਦੀ ਖ਼ੋਜ਼ ਕਰਕੇ , ਸਾਰੀ ਦੁਨੀਆਂ ਹਿਲਾਈ ਜਾਵੇ।
ਚਲਦੇ ਸਮੁੰਦਰੀ ਜਹਾਜ਼ ਵੇਖਕੇ ਵੇਲ਼ ਮੱਛੀ ਸ਼ਰਮਾਈ ਜਾਵੇ।
ਜੇ ਸੀ ਬੀ ਦੀ ਸ਼ਕਤੀ ਵੇਖ਼ ਕੇ , ਹਾਥੀ ਪਰੇਸ਼ਾਨ ਹੋਈ ਜਾਵੇ।
ਗੱਡੀਆਂ ਦੀਆਂ ਗਤੀਆਂ ਵੇਖਕੇ,ਚੀਤਿਆਂ ਪੇਸ਼ ਨਾ ਜਾਵੇ।
ਉੱਡਦੇ ਹਵਾਈ ਜਹਾਜ਼ ਵੇਖਕੇ , ਬਾਜ਼ ਹੈਰਾਨ ਹੋਈ ਜਾਵੇ।
ਮਾਰੂ ਹਥਿਆਰਾਂ ਦੀ ਖ਼ੋਜ਼ ਕਰਕੇ , ਟੈਨਸ਼ਨ ਵਧਾਈ ਜਾਵੇ।
ਪੈਸੇ ਦਾ ਗੁਲਾਮ ਇਹ ਬਣ ਕੇ ,ਸਭ ਰਿਸ਼ਤੇ ਗੁਆਈ ਜਾਵੇ।
ਨਿੱਤ ਦਵਾਈਆਂ ਨਵੀਆਂ ਖ਼ੋਜ਼ਕੇ , ਮਾਅਰਕੇ ਮਾਰੀ ਜਾਵੇ।
ਜਦੋਂ ਸਵਾਸ ਤਨ ਵਿੱਚ ਨਾ ਧੜਕੇ , ਸਾਇੰਸ ਸਾਥ ਛੱਡ ਜਾਵੇ।
ਆਪਣੇ ਹੀ ਫ਼ੂਕਣਗੇ ਚਿਖ਼ਾ ਬਣਾਕੇ , ਸਭੋ ਸਾਥ ਛੱਡ ਜਾਵੇ।
ਤਨ ਵਿੱਚੋਂ ਮਨ ਨਾ ਖ਼ੋਜਣ ਕਰਕੇ , ਬਾਹਰ ਹੀ ਭਟਕੀ ਜਾਵੇ।
ਗੁਰਬਾਣੀ ਉਪਦੇਸ਼ ਮੰਨਣ ਤੋਂ ਖ਼ਿਸਕੇ ,ਬਸ ਮੱਥੇ ਟੇਕੀ ਜਾਵੇ। ਇਕਬਾਲ ਦਿਲੋਂ ਲੱਗੇ ਗੁਰਾਂ ਚਰਨੀਂ, ਸਦਾ ਸੁਖ਼ੀ ਹੋ ਜਾਵੇ।
ਇਕਬਾਲ ਸਿੰਘ ਪੁੜੈਣ
8872897500
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly