ਕੋਲਕਾਤਾ (ਸਮਾਜ ਵੀਕਲੀ): ਤਿ੍ਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਇਥੇ ਪਾਰਟੀ ਦੀ ਇਕ ਮੀਟਿੰਗ ਵਿੱਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੰਚ ਸਾਂਝਾ ਕੀਤਾ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਮਤਭੇਦਾਂ ਦੀਆਂ ਕਿਆਸਅਰਾਈਆਂ ਸਨ। ਤਿ੍ਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਇਥੇ ਨਜਰੂਲ ਮੰਚ ’ਤੇ ਟੀਐਮਸੀ ਦੀ ਮੀਟਿੰਗ ਵਿੱਚ ਮੌਜੂਦ ਸਨ। ਇਸ ਮੌਕੇ ਨਵੀਂ ਸੂਬਾਈ ਸਮਿਤੀ ਦੇ ਗਠਨ ਦਾ ਐਲਾਨ ਕਰਨ ਵਾਲੀ ਟੀਐਮਸੀ ਪ੍ਰਧਾਨ ਨੂੰ ਪ੍ਰੋਗਰਾਮ ਵਿੱਚ ਕਿਸ਼ੋਰ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਟੀਐਮਸੀ ਦੇ ਸੀਨੀਅਰ ਆਗੂ ਸੁਦੀਪ ਬੰਦੋਪਾਧਿਆਏ ਨੇ ਕਿਹਾ, ‘‘ਆਈ-ਪੀਏਸੀ ਅਤੇ ਟੀਐਮਸੀ ਵਿਚਾਲੇ ਮਤਭੇਦ ਪੈਦਾ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਸਿਆਸਤ ਵਿੱਚ ਕੁਝ ਵੀ ਸਥਿਰ ਨਹੀਂ ਹੈ। ਸਮੇਂ ਨਾਲ ਹਾਲਾਤ ਬਦਲਦੇ ਹਨ। ਇਹ ਚੰਗਾ ਹੈ ਕਿ ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ। ’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly