ਮਮਤਾ ਬਜਾਜ ਨੇ ਜਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ) ਕਪੂਰਥਲਾ ਦਾ ਅਹੁਦਾ ਸੰਭਾਲਿਆ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਡਾਇਟ ਸ਼ੇਖੂਪੁਰ ਕਪੂਰਥਲਾ ਦੇ ਪ੍ਰਿੰਸੀਪਲ ਮਮਤਾ ਬਜਾਜ ਨੇ ਪਦਉਨਤ ਹੋ ਕੇ ਜਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ) ਕਪੂਰਥਲਾ ਦਾ ਅਹੁਦਾ ਸੰਭਾਲਿਆ। ਸਿੱਖਿਆ ਅਫਸਰ( ਸੈਕੰਡਰੀ ) ਕਪੂਰਥਲਾ ਦਲਜਿੰਦਰ ਕੌਰ ਸਟੇਟ ਐਵਾਰਡੀ ਨੇ ਮੈਡਮ ਮਮਤਾ ਬਜਾਜ ਨੂੰ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਦਾ ਚਾਰਜ ਸੌਂਪਿਆ ।
     ਉਪ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਮੈਡਮ ਨੰਦਾ ਧਵਨ,  ਲੈਕਚਰਾਰ ਸੁਨੀਲ ਬਜਾਜ, ਜੋਤੀ ਮਹਿੰਦਰੂ , ਡੀ ਆਰ ਸੀ ਹਰਮਿੰਦਰ ਸਿੰਘ ਜੋਸਨ , ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਆਦਿ ਦੀ ਹਾਜ਼ਰੀ ਦੌਰਾਨ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਵਜੋਂ ਚਾਰਜ ਸੰਭਾਲਣ ਉਪਰੰਤ ਮੈਡਮ ਮਮਤਾ ਬਜਾਜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੀ ਐਨਰੋਲਮੈਂਟ ਵਿੱਚ ਵਾਧਾ ਕਰਨ ਲਈ ਜਾਰੀ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ ਅਤੇ ਅਧਿਆਪਕਾਂ ਦੇ ਹੈਡ ਆਫਿਸ ਕਪੂਰਥਲਾ ਨਾਲ ਸੰਬੰਧਿਤ ਸਾਰੇ ਮਸਲੇ ਪਹਿਲ ਦੇ ਅਧਾਰ ਉਤੇ ਹੱਲ ਕੀਤੇ ਜਾਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਕੇ ਜੀ ਵਿੰਗ ‘ਚ ਐਕਟੀਵਿਟੀ ਕਰਵਾਈ
Next articleਡੋਨਾਲਡ ਟਰੰਪ ਦੇ ਇੰਟਰਵਿਊ ਤੋਂ ਪਹਿਲਾਂ ਐਕਸ ‘ਤੇ ਵੱਡਾ ਸਾਈਬਰ ਹਮਲਾ, ਐਲੋਨ ਮਸਕ ਨੇ ਖੁਦ ਦੱਸਿਆ ਕਾਰਨ