ਅਖਿਲੇਸ਼ ਲਈ ਪ੍ਰਚਾਰ ਕਰਨ ਮਮਤਾ ਯੂਪੀ ਪੁੱਜੀ

ਲਖਨਊ (ਸਮਾਜ ਵੀਕਲੀ):  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਨ ਹਿੱਤ ਲਖ਼ਨਊ ਪਹੁੰਚ ਗਈ ਹੈ। ਉਨ੍ਹਾਂ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਮਮਤਾ ਬੈਨਰਜੀ ਭਲਕੇ ਲਖ਼ਨਊ ਵਿਚ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰੇਗੀ। ਇਸ ਤੋਂ ਇਲਾਵਾ ਇਕ ਵਰਚੁਅਲ ਰੈਲੀ ਨੂੰ ਵੀ ਸੰਬੋਧਨ ਕਰੇਗੀ। ਬੈਨਰਜੀ ਨੇ ਕਿਹਾ, ‘ਅਖਿਲੇਸ਼ ਯਾਦਵ ਨੇ ਮੈਨੂੰ ਉੱਥੇ ਆ ਕੇ ਸਪਾ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ। ਟੀਐਮਸੀ ਯੂਪੀ ਵਿਚ ਭਾਜਪਾ ਨੂੰ ਹਾਰਦਿਆਂ ਦੇਖਣਾ ਚਾਹੁੰਦੀ ਹੈ ਤੇ ਅਖਿਲੇਸ਼ ਨੂੰ ਜਿੱਤਦਿਆਂ ਦੇਖਣਾ ਚਾਹੁੰਦੀ ਹੈ। ਸਾਨੂੰ ਸਾਰਿਆਂ ਨੂੰ ਭਾਜਪਾ ਖ਼ਿਲਾਫ਼ ਜੰਗ ਵਿਚ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸੇ ਲਈ ਅਸੀਂ ਇਸ ਵਾਰ ਯੂਪੀ ਵਿਚ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਹੈ।’ ਬੈਨਰਜੀ ਫਰਵਰੀ ਦੇ ਅਖੀਰ ਵਿਚ ਵਾਰਾਨਸੀ ਵੀ ਜਾਵੇਗੀ ਪਰ ਇਸ ਬਾਰੇ ਹਾਲੇ ਤਰੀਕ ਤੈਅ ਨਹੀਂ ਕੀਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੇ ਬਣਾਇਆ ਨਵਾਂ ਰਿਕਾਰਡ
Next articleਮਹਾਭਾਰਤ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ