ਮਲਕ ਕਤਲ ਕਾਂਡ : ਦੋ ਦੋਸ਼ੀਆਂ ਵੱਲੋਂ ਅਦਾਲਤ ’ਚ ਗੁਨਾਹ ਕਬੂਲ

ਵੈਨਕੂਵਰ, (ਸਮਾਜ ਵੀਕਲੀ)  (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਲੀਆਂ ਖਾਲਸਾ ਸਿੱਖਿਆ ਸੰਸਥਾਵਾਂ ਦੇ ਮੁੱਖੀ ਰਿਪੁਦਮਨ ਸਿੰਘ ਮਲਕ ਦੇ ਕਤਲ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਮਾਣਯੋਗ ਅਦਾਲਤ ’ਚ ਆਪਣਾ ਗੁਨਾਹ ਕਬੂਲ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟ ਮਨਿਸਟਰ ਦੀ ਉਚ ਅਦਾਲਤ ’ਚ ਪੇਸ਼ੀ ਦੌਰਾਨ ਉਕਤ ਕਤਲ ਕੇਸ ਦੇ ਦੋਸ਼ੀਆਂ ਟੈਨਰ ਫੋਕਸ ਅਤੇ ਲੋਪੇਜ਼ ਵੱਲੋਂ ਅਦਾਲਤੀ ਕਾਰਵਾਈ ਦੌਰਾਨ ਆਪਣੇ ’ਤੇ ਲੱਗੇ ਦੋਸ਼ ਕਬੂਲ ਕਰ ਲਏ ਗਏ।ਜਿਸ ਉਪਰੰਤ ਅਦਾਲਤ ’ਚ ਮੌਜ਼ੂਦ ਮਰਹੂਮ ਮਲਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਲਿਆ-ਮਿਲਿਆ ਪ੍ਰਤੀਕ੍ਰਮ ਪ੍ਰਗਟ ਕੀਤਾ ਗਿਆ।ਮਲਕ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਹੈ ਕਿ ਇਸ ਕਤਲ ਕਾਂਡ ਪਿੱਛੇ ਬਾਕੀ ਸਾਜਿਸ਼ ਘਾੜਿਆ ਬਾਰੇ ਵੀ ਖੁਲਾਸਾ ਜਨਤਕ ਹੋਵੇ। ਇੱਥੇ ਜ਼ਿਕਰਯੋਗ ਹੈ ਕਿ ਸ: ਮਲਕ ਨੂੰ ਜੁਲਾਈ 2022 ’ਚ ਸਰੀ ਦੀ 128 ਨੇੜੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਪੁਲਿਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ’ਚ ਹੋਈ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਪਹਿਲੀ ਰੈਂਡੇਮਾਈਜੇਸ਼ਨ
Next articleਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ