HOME ਮਸਾਣੀ ਵਿਖੇ ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ 

ਮਸਾਣੀ ਵਿਖੇ ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ 

4
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੀ ਅਗਵਾਈ ਵਿੱਚ ਮਲੇਰੀਆ ਸੰਬੰਧੀ ਜਾਣਕਾਰੀ ਕੈਂਪ ਲਗਾਇਆ ਗਿਆ ਜਿਸ ਦੌਰਾਨ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਫ਼ੀਲਡ ਸਟਾਫ਼, ਨਰਸਿੰਗ ਸਟੂਡੈਂਟਸ  ਨੂੰ ਨਾਲ ਲੈ ਕੇ ਪਿੰਡ ਮਸਾਣੀ ਦੇ ਆਂਗਣਵਾੜੀ ਸੈਂਟਰ ਵਿੱਚ ਪਿੰਡ ਵਾਸੀਆਂ ਨੂੰ ਡੇਂਗੂ, ਮਲੇਰੀਆ, ਚਿਕਨ ਗੁਨੀਆ ਬੁਖਾਰ ਦੇ ਕਾਰਨ,  ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ । ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਕੋਈ ਵੀ ਬੁਖ਼ਾਰ ਹੋਵੇ,  ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਫ ਸੁੱਥਰਾ ਤੇ ਸੰਤੁਲਿਤ ਭੋਜਨ ਖਾਣ ਲਈ ਕਿਹਾ । ਅਣ ਢੱਕੀਆਂ ਬਾਹਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ।ਇਸ ਮੌਕੇ ਮੈਂਬਰ ਪੰਚਾਇਤ ਪੰਚ, ਫ਼ੀਲਡ ਸਟਾਫ਼, ਆਂਗਣਵਾੜੀ ਵਰਕਰਾਂ ਤੋਂ ਇਲਾਵਾ ਆਸ਼ਾ ਵਰਕਰਾਂ , ਨਰਸਿੰਗ ਸਟੂਡੈਂਟਸ ਨੇ ਕੂਲਰ , ਫਰਿੱਜ ਦੀਆਂ ਟਰੇਆਂ, ਗ਼ਮਲੇ, ਕੰਟੇਨਰ, ਟਾਇਰਾਂ ਆਦਿ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਨਾਲ ਨਾਲ ਜਾਣਕਾਰੀ ਵਾਲੇ ਪੈਂਫਲਿਟ ਵੀ ਵੰਡੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article(ਅੱਜ ਪਿਤਾ-ਦਿਵਸ ‘ਤੇ ਵਿਸ਼ੇਸ਼)–  *ਪੰਜਾਬੀ ਦੇ “ਬਾਪੂ” ਅਤੇ “ਬਾਬਲ” ਸ਼ਬਦ ਕਿਵੇਂ ਬਣੇ?*
Next articleSUNDAY SAMAJ WEEKLY = 15/06/2025