HOME ਮਕਤਬ-ਤਲੀਮੁਲ-ਫੁਰਕਾਨ ‘ਚ ਹਿਫ਼ਜ਼-ਏ-ਕੁਰਆਨ ਦੀ ਖੁਸ਼ੀ ‘ਚ ਰੂਹਾਨੀ ਸਮਾਰੋਹ ਆਯੋਜਿਤ

ਮਕਤਬ-ਤਲੀਮੁਲ-ਫੁਰਕਾਨ ‘ਚ ਹਿਫ਼ਜ਼-ਏ-ਕੁਰਆਨ ਦੀ ਖੁਸ਼ੀ ‘ਚ ਰੂਹਾਨੀ ਸਮਾਰੋਹ ਆਯੋਜਿਤ

2

4 ਹੋਣਹਾਰ ਬੱਚਿਆਂ ਨੂੰ ਮੁਫ਼ਤੀ-ਏ-ਆਜ਼ਮ ਨੇ ਪਗੜੀ ਸਜਾਉਣ ਦੀ ਰਸਮ ਕੀਤੀ ਅਦਾ

ਮਾਲੇਰਕੋਟਲਾ  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਇਲਾਕੇ ਦੇ ਮਸ਼ਹੂਰ ਦੀਨੀ ਇਦਾਰੇ ਮਕਤਬ-ਤਲੀਮੁਲ-ਫੁਰਕਾਨ-ਮਸਜਿਦ-ਉਮਰ, ਕਾਲਜ ਰੋਡ ਵੱਲੋਂ ਹਿਫ਼ਜ਼-ਏ-ਕੁਰਆਨ ਦੀ ਨੇਮਤ ਪ੍ਰਾਪਤ ਕਰਨ ਵਾਲੇ ਦਿਆਰਥੀਆਂ ਦੀ ਖੁਸ਼ੀ ਵਿੱਚ ਇੱਕ ਵਿਸ਼ੇਸ਼ ਤੇ ਰੂਹਾਨੀ ਸਮਾਰੋਹ ਆਯੋਜਿਤ ਕ12 ਦਸੰਬਰ 2025, ਸ਼ੁੱਕਰਵਾਰ ਦੀ ਰਾਤ ਨੂੰ ਕਰਵਾਏ ਗਏ ਉਕਤ ਮੁਬਾਰਕ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਉਲਮਾ-ਏ-ਕਿਰਾਮ, ਇਲਾਕੇ ਦੇ ਸਤਿਕਾਰਯੋਗ ਲੋਕ ਅਤੇ ਤਾਲਿਬ-ਏ-ਇਲਮ ਸ਼ਾਮਲ ਹੋਏ।ਇਸ ਮੌਕੇ ਹਿਫ਼ਜ਼-ਏ-ਕੁਰਆਨ ਪੂਰਾ ਕਰਨ ਵਾਲੇ ਵਿਦਿਆਰਥੀਆਂ ਹਾਫ਼ਿਜ਼ ਮੁਹੰਮਦ ਨਬੀਲ ਪੁੱਤਰ ਸਿਕੰਦਰ ਸਾਹਿਬ, ਹਾਫ਼ਿਜ਼ ਮੁਹੰਮਦ ਰਿਆਨ ਪੁੱਤਰ ਮੁਹੰਮਦ ਇਕਬਾਲ ਸਾਹਿਬ, ਹਾਫ਼ਿਜ਼ ਅਬਦੁੱਸ ਸਮਦ ਪੁੱਤਰ ਮੁਹੰਮਦ ਅਸਲਮ ਸਾਹਿਬ ਅਤੇ ਹਾਫ਼ਿਜ਼ ਮੁਹੰਮਦ ਆਬਿਦ ਪੁੱਤਰ ਮੁਹੰਮਦ ਇਕਬਾਲ ਸਾਹਿਬ ਨੂੰ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਕੁਰਆਨ-ਏ-ਪਾਕ ਦੀ ਤਿਲਾਵਤ ਨੇ ਮਹੌਲ ਨੂੰ ਪੂਰੀ ਤਰ੍ਹਾਂ ਰੂਹਾਨੀ ਬਣਾ ਦਿੱਤਾ।ਇਸ ਮੁਬਾਰਕ ਸਮਾਰੋਹ ਦੇ ਮੁੱਖ ਮਹਿਮਾਨ ਮੁਫ਼ਤੀ-ਏ-ਆਜ਼ਮ ਪੰਜਾਬ, ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕੁਰਆਨ-ਏ-ਪਾਕ ਨਾਲ ਜੁੜਨ ਅਤੇ ਉਸਦੀ ਤਾਲੀਮ ਨੂੰ ਅਮਲੀ ਜੀਵਨ ਵਿੱਚ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਾਫ਼ਿਜ਼-ਏ-ਕੁਰਆਨ ਹੋਣਾ ਸਿਰਫ਼ ਇਕ ਇਲਮੀ ਮਕਾਮ ਨਹੀਂ, ਬਲਕਿ ਵੱਡੀ ਜ਼ਿੰਮੇਵਾਰੀ ਵੀ ਹੈ, ਜਿਸਨੂੰ ਸਬਰ, ਤਕ਼ਵਾ ਅਤੇ ਅਮਲ ਨਾਲ ਨਿਭਾਉਣਾ ਲਾਜ਼ਮੀ ਹੈ।ਇਸ ਮੌਕੇ ਇਦਾਰੇ ਦੇ ਮੋਹਤਮਿਮ ਕਾਰੀ ਮੁਹੰਮਦ ਉਸਮਾਨ ਸਾਹਿਬ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਕਤਬ ਤਲੀਮੁਲ ਫੁਰਕਾਨ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਦੀਨੀ ਤਾਲੀਮ ਨਾਲ ਜੋੜਨਾ ਅਤੇ ਕੁਰਆਨ ਦੇ ਪੈਗਾਮ ਨੂੰ ਆਮ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਸਭ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।ਸਮਾਰੋਹ ਦੇ ਅੰਤ ‘ਚ ਦੁਆ ਕਰਵਾਈ ਗਈ ਅਤੇ ਦੇਸ਼, ਕੌਮ ਅਤੇ ਇਲਾਕੇ ਦੀ ਖੈਰ-ਬਰਕਤ ਲਈ ਅੱਲਾਹ ਤਆਲਾ ਅੱਗੇ ਅਰਦਾਸ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਲੇਰਕੋਟਲਾ ਚ ਲੱਗੀ ਕੌਮੀ ਲ਼ੋਕ ਅਦਾਲਤ ਵਿੱਚ 870 ਕੇਸਾਂ ਦਾ ਨਿਪਟਾਰਾ : ਐਡੀਸ਼ਨਲ ਸਿਵਲ ਜੱਜ
Next articleਟ੍ਰਾਈਜੈਮਿਨਲ ਨਿਊਰੈਲਜੀਆ ਵਰਗੀ ਭਿਆਨਕ ਬਿਮਾਰੀ ਵਿੱਚ ਐਕਿਊਪੰਕਚਰ ਬਣੀ ਨਵੀਂ ਆਸ