ਮੱਖਣ ਚੌਹਾਨ ਦੀ ਅਗਵਾਈ ਹੇਠ ਛੱਤਰਪਤੀ ਸਾਹੂ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਪਿੰਡ ਉੜਾਪੜ (ਜ਼ਿਲਾ ,ਸ.ਭ.ਸ ਨਗਰ) ਵਿਖੇ ਮਿਸ਼ਨ ਕਾਂਸ਼ੀਰਾਮ ਵਲੋਂ ਮਾਣਯੋਗ ਮੱਖਣ ਚੌਹਾਨ ਦੀ ਅਗਵਾਈ ਹੇਠ ਛੱਤਰਪਤੀ ਸ਼ਾਹੂ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਤੋਂ ਬਸਪਾ ਆਗੂ ਮਾਣਯੋਗ ਜੈ ਪ੍ਰਕਾਸ਼ ਸਿੰਘ ਜੀ,ਲੁਧਿਆਣਾ ਤੋਂ ਮਿਸ਼ਨਰੀ ਸਿੰਗਰ ਸੋਨੂੰ ਅੰਬੇਡਕਰ.ਜਸਵਿੰਦਰ ਰਟੈਂਡਾ,ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪਿੰਡ ਉੜਾਪੜ ਦੀ ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਸੰਤੋਖ ਉੜਾਪੜ,ਪਿਆਰੇ ਲਾਲ ਬੰਗੜ ਅਤੇ ਹੋਰ ਸਾਥੀਆਂ ਨੇ ਸਾਰਾ ਪ੍ਰਬੰਧ ਕੀਤਾ।ਪ੍ਰਗਤੀ ਕਲਾ ਕੇਂਦਰ ਰਜਿ.ਲਾਂਦੜਾ ਦੀ ਨਾਟਕ ਟੀਮ ਵਲੋਂ ਕੋਰੀਓਗ੍ਰਾਫੀਆਂ, ਕਿਉਂ ਮੁਘੜ ਮਾਰੀ ਬੈਠਾਂ ਏਂ ,ਐ ਔਰਤ ਤੇਰੀ ਦਰਦ ਕਹਾਣੀ, ਓਪੇਰਾ..ਭੀਮ ਮਹਾਨ। ਨਾਟਕ..ਅਸਲ ਪੜ੍ਹਾਈ। ਦਾ ਬਾਖੂਬੀ ਮੰਚਨ ਕੀਤਾ ਗਿਆ। ਅਜੈ ਉੜਾਪੜ ਨੇ ਸਟੇਜ ਸਕੱਤਰ ਦੀ ਭੂਮਿਕਾ ਵੀ ਬਾਖੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਾਂਗਰਸ ਨੇ ਹਮੇਸ਼ਾ ਦਲਿਤ ਅਤੇ ਪਿਛੜੇ ਵਰਗਾਂ ਦੇ ਹੱਕਾਂ ਤੇ ਡਾਕਾ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ – ਜਸਵੀਰ ਸਿੰਘ ਗੜੀ
Next articleਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਹੱਲ ਕਰੇ: ਪੀਸੀਜੇਯੂ