(ਸਮਾਜ ਵੀਕਲੀ) ਸ਼ੁਕਰਾਨਾ ਸ਼ਬਦ ਦਾ ਅਰਥ ਹੈ, ਮਿਲੀਆਂ ਹੋਈਆਂ ਚੀਜ਼ਾਂ ਦੇ ਲਈ ਪਰਮਾਤਮਾ ਦਾ ਧੰਨਵਾਦ ਕਰਨਾ। ਇਨਸਾਨ ਨੂੰ ਜ਼ਿੰਦਗੀ ਵਿੱਚ ਪਰਮਾਤਮਾਂ ਨੇ ਬਹੁਤ ਕੁੱਝ ਦਿੱਤਾ ਹੋਇਆ ਹੈ, ਪਰ ਇਨਸਾਨ ਦੀ ਫਿਦਰਤ ਹੈ ਕਿ ਉਹ ਉਹਨਾਂ ਚੀਜ਼ਾਂ ਪਰਮਾਤਮਾਂ ਨੂੰ ਉਲ੍ਹਾਮੇ ਦਿੰਦਾ ਹੈ। ਇਸ ਤੋਂ ਇਲਾਵਾ ਜੋ ਉਸ ਕੋਲ ਹੈ ਉਸ ਦੇ ਲਈ ਪਰਮਾਤਮਾ ਦਾ ਧੰਨਵਾਦ ਨਹੀਂ ਕਰਦਾ। ਹਰ ਇਨਸਾਨ ਨੂੰ ਬਹੁਤ ਕੁੱਝ ਮਿਲਿਆ ਹੋਇਆ ਹੈ, ਪਰ ਉਹ ਹਮੇਸ਼ਾਂ ਉਹਨਾਂ ਚੀਜ਼ਾਂ ਲਈ ਉਲ੍ਹਾਮੇ ਦਿੰਦਾ ਹੈ, ਜੋ ਉਸ ਕੋਲ ਨਹੀਂ ਹਨ। ਸੋ ਸਾਨੂੰ ਚਾਹੀਦਾ ਹੈ ਕਿ ਜੋ ਕੱਝ ਵੀ ਪਰਮਾਤਮਾਂ ਨੇ ਸਾਨੂੰ ਦਿੱਤਾ ਹੋਇਆ ਹੈ, ਉਸ ਦੇ ਲਈ ਅਸੀਂ ਪਰਮਾਤਮਾ ਦਾ ਧੰਨਵਾਦ ਕਰੀਏ। ਇਸ ਦੇ ਲਈ ਤੁਸੀਂ ਆਪਣੇ ਮਾਤਾ ਪਿਤਾ ਤੋਂ ਸ਼ੁਰਆਤ ਕਰ ਸਕਦੇ ਹੋ ਅਤੇ ਪਰਮਾਤਮਾ ਦਾ ਧੰਨਵਾਦ ਕਰੋ ਕਿ ਸ਼ੁਕਰ ਹੈ ਪਰਮਾਤਮਾਂ ਤੁਸੀਂ ਸਾਨੂੰ ਮਾਤਾ ਪਿਤਾ ਦਿੱਤੇ ਹੋਏ ਹਨ, ਜਿਨ੍ਹਾਂ ਤੋਂ ਸਾਨੂੰ ਪਰ ਰੋਜ ਆਸ਼ੀਰਵਾਦ ਮਿਲ ਰਿਹਾ ਹੈ। ਇਸ ਤੋਂ ਬਾਅਦ ਸਾਨੂੰ ਘਰ ਦੇ ਲਈ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਕਈਆਂ ਕੋਲ ਤਾਂ ਰਹਿਣ ਲਈ ਛੱਤ ਵੀ ਨਹੀਂ ਹੈ। ਇਸ ਤੋਂ ਬਾਅਦ ਤੁਸੀਂ ਪਰਮਾਤਮਾਂ ਨੂੰ ਖਾਣੇ ਦੇ ਲਈ ਧੰਨਵਾਦ ਕਰ ਸਕਦੇ ਹੋ, ਕਿਉਂਕਿ ਇਸ ਦੁਨੀਆਂ ਵਿੱਚ ਕੁੱਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ। ਚੰਗੀ ਸਿਹਤ ਲਈ ਤੁਸੀਂ ਪਰਮਾਤਮਾਂ ਦਾ ਧੰਨਵਾਦ ਕਰ ਸਕਦੇ ਹੋ, ਕਿਉਂਕਿ ਦੁਨੀਆਂ ਵਿੱਚ ਅਣਗਿਣਤ ਲੋਕ ਹਨ, ਜੋ ਕਿ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ। ਤੁਸੀਂ ਪਰਮਾਤਮਾਂ ਦੁਆਰਾ ਦਿੱਤੇ ਹੋਏ ਵਧੀਆਂ ਕਾਰੋਬਾਰ ਦੇ ਲਈ ਪਰਮਾਤਮਾਂ ਦਾ ਧੰਨਵਾਦ ਕਰ ਸਕਦੇ ਹੋ, ਇਸ ਦੁਨੀਆਂ ਤੇ ਪਤਾ ਨਹੀਂ ਕਿੰਨੇ ਹੀ ਲੋਕ ਹਨ, ਜਿਨ੍ਹਾਂ ਕੋਲ ਵਧੀਆਂ ਕੰਮ ਨਹੀਂ ਹੈ ਜਾਂ ਉਹ ਬੇਰੁਜਗਾਰੀ ਦੇ ਆਲਮ ਵਿੱਚ ਜੀਅ ਰਹੇ ਹਨ। ਸੋ ਕਹਿਣ ਦਾ ਭਾਵ ਹੈ ਕਿ ਪਰਮਾਤਮਾਂ ਦੁਆਰਾਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਸ ਦਾ ਧੰਨਵਾਦ ਸਵੇਰੇ ਸ਼ਾਮ ਕਰੋ ਤਾਂ ਕਿ ਉਹ ਪਰਮਾਤਮਾਂ ਤੁਹਾਡੇ ਤੋਂ ਖੁਸ਼ ਹੋਵੇ ਅਤੇ ਉਹ ਤੁਹਾਨੂੰ ਹੋਰ ਵੀ ਦੇਵੇ ਜੋਂ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਹੈ। ਇਸ ਕਰਕੇ ਜੋ ਮਿਲਿਆ ਹੈ ਉਸ ਨੂੰ ਭੁੱਲੋ ਨਾ ਅਤੇ ਹੋਰ ਪ੍ਰਾਪਤ ਕਰਨ ਦੇ ਲਈ ਆਪਣੀ ਮਿਹਨਤ ਇਮਾਨਦਾਰੀ ਨਾਲ ਜਾਰੀ ਰੱਖੋ ਤਾਂ ਕਿ ਤੁਹਾਡੀ ਜ਼ਿੰਦਗੀ ਹੋਰ ਵੀ ਖੁਸ਼ਹਾਲ ਬਣ ਸਕੇ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


