ਜੌਨਪੁਰ — ਉੱਤਰ ਪ੍ਰਦੇਸ਼ ‘ਚ ਜੌਨਪੁਰ ਜ਼ਿਲੇ ਦੇ ਬਦਲਾਪੁਰ ਇਲਾਕੇ ‘ਚ ਮੰਗਲਵਾਰ ਸਵੇਰੇ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨਾਲ ਹਥਿਆਰਬੰਦ ਮੁਕਾਬਲੇ ‘ਚ 1 ਲੱਖ ਰੁਪਏ ਦਾ ਇਨਾਮ ਲੈਣ ਵਾਲਾ ਅਪਰਾਧੀ ਮੋਨੂੰ ਚਵਾਨੀ ਮਾਰਿਆ ਗਿਆ, ਜਦਕਿ ਉਸ ਦੇ ਦੋ ਸਾਥੀਆਂ ਕੋਲੋਂ ਏਕੇ 47, 9 ਐਮਐਮ ਪਿਸਤੌਲ ਅਤੇ ਇੱਕ ਬੋਲੈਰੋ ਗੱਡੀ ਬਰਾਮਦ ਹੋਈ ਹੈ। ਐਸ.ਪੀ ਡਾ.ਅਜੈਪਾਲ ਸ਼ਰਮਾ ਨੇ ਦੱਸਿਆ ਕਿ 5 ਮਾਰਚ ਨੂੰ ਜ਼ਿਲ੍ਹੇ ਦੇ ਸਿੰਗਰਮੌ ਥਾਣਾ ਖੇਤਰ ਵਿੱਚ ਦਹਿਸ਼ਤਗਰਦ ਸੁਮਿਤ ਕੁਮਾਰ ਉਰਫ਼ ਮੋਨੂੰ ਚਵਾਨੀ ਨੇ ਆਪਣੇ ਸਾਥੀ ਨਾਲ ਮਿਲ ਕੇ ਗੋਲੀ ਚਲਾ ਕੇ ਫਿਰੌਤੀ ਮੰਗਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ, ਉਨ੍ਹਾਂ ਦੱਸਿਆ ਕਿ ਸੁਮਿਤ ਕੁਮਾਰ ‘ਤੇ ਇਕ ਲੱਖ ਦਾ ਇਨਾਮ ਸੀ ਅਤੇ ਉਸ ‘ਤੇ ਕਰੀਬ 24 ਮਾਮਲੇ ਦਰਜ ਹਨ, ਜਿਨ੍ਹਾਂ ‘ਚ ਕਈ ਮਾਮਲੇ ਕਤਲ ਦੇ ਹਨ ਜੋ ਗਾਜ਼ੀਪੁਰ, ਬਲੀਆ, ਜੌਨਪੁਰ ਅਤੇ ਬਿਹਾਰ ਰਾਜ ਵਿੱਚ ਦਰਜ ਹੈ। ਐਸਟੀਐਫ ਅਤੇ ਜੌਨਪੁਰ ਪੁਲਿਸ ਦੀ ਸਾਂਝੀ ਟੀਮ ਮੋਨੂੰ ਚਵਾਨੀ ਦੀ ਭਾਲ ਲਈ ਲੱਗੀ ਹੋਈ ਸੀ। ਅੱਜ ਸਵੇਰੇ ਜਦੋਂ ਪੁਲੀਸ ਪਾਰਟੀ ਨੇ ਪਿੰਡ ਬਦਲਾਪੁਰ ਨੇੜੇ ਪੀਲੀ ਨਦੀ ਦੇ ਕੋਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਪੁਲੀਸ ਨੇ ਆਪਣੇ ਬਚਾਅ ਵਿੱਚ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly