ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-(ਸਮਾਜ ਵੀਕਲੀ)-ਹਲਕੇ ਨਾਲ ਸੰਬੰਧਿਤ ਤਾਲਮੇਲ ਕਮੇਟੀ ਦੇ ਕਨਵੀਨਰ ਰਣ ਸਿੰਘ ਮਹਿਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਨਾਮ, ਲਹਿਰਾ, ਦਿੜ੍ਹਬਾ ਬਲਾਕ ਨਾਲ ਸਬੰਧਤ ਪਿੰਡਾਂ ਨੂੰ ਪੰਜਾਬ ਨਿਰਮਾਣ ਵਿਕਾਸ ਫੰਡ ਪ੍ਪੋਜਲ ਬਣਨ ਦੇ ਬਾਵਜੂਦ ਸੁਨਾਮ ਬਲਾਕ ਨੂੰ ਪੰਜ ਕਰੋੜ ਸੱਤ ਲੱਖ ਰੁਪਏ ਅਤੇ ਲਹਿਰਾ ਬਲਾਕ ਨੂੰ ਇੱਕ ਕਰੋੜ ਇੱਕਵੰਜਾ ਲੱਖ ਰੁਪਏ ਪੰਚਾਇਤਾਂ ਨੂੰ ਜਾਰੀ ਨਹੀਂ ਕੀਤੇ ਗਏ। ਇਸ ਸਬੰਧੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੜ੍ਹਬਾ ਹਲਕਾ ਰਿਜਰਵ ਹੋਣ ਕਾਰਣ ਪੰਜਾਬ ਸਰਕਾਰ ਵਲੋਂ ਅਣਦੇਖਿਆਂ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਹਲਕਾ ਇੰਚਾਰਜ ਅਤੇ ਮੌਜੂਦਾ ਵਿਧਾਇਕ ਵਲੋਂ ਕੋਈ
ਕੋਸਿਸ਼ ਨਹੀਂ ਕੀਤੀ ਗਈ। ਹਲਕੇ ਨੂੰ ਰੱਬ ਆਸਰੇ ਛੱਡਿਆ ਗਿਆ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਮੌਜੂਦਾ ਵਿਧਾਇਕ ਅਤੇ ਹਲਕਾ ਇੰਚਾਰਜ ਤੁਹਾਡੇ ਕੋਲ ਆਉਣ ਤਾਂ ਉਹਨਾਂ ਨੂੰ ਸਵਾਲ ਪੂੱਛੇ ਜਾਣ। ਕਿ ਉਨ੍ਹਾਂ ਨੇ ਪਾਵਰ ਹੁੰਦਿਆਂ ਵੀ ਇਸਦਾ ਪ੍ਯੋਗ ਕਿਉਂ ਨਹੀਂ ਕੀਤਾ। ਨਾ ਹੀ ਐਡਵੋਕੇਟ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਵਿੱਚ ਕੋਈ ਯੋਗ ਭੂਮਿਕਾ ਨਿਭਾਅ ਪਾਏ ਹਨ ਨਾ ਹੀ ਮਾ ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਹੁੰਦਿਆਂ ਕੋਈ ਕੰਮ ਹਲਕੇ ਲਈ ਕਰ ਪਾਏ ਹਨ। ਇਹੀ ਹਾਲ ਆਉਣ ਵਾਲੇ ਸਮੇਂ ਵਿੱਚ ਰਹਿਣ ਵਾਲਾ ਹੈ ।
ਇੱਥੇ ਅਕਾਲੀ ਦਲ ਬਾਦਲ ਨੇ ਉਸ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਇਆ ਜਿਸ ਨੂੰ ਨਾ ਸਿਆਸੀ ਸਮਝ ਹੈ ਨਾ ਹੀ ਹਲਕੇ ਦੀਆਂ ਸਮੱਸਿਆਵਾਂ ਦਾ ਪਤਾ ਹੈ। ਉਹਨਾਂ ਕਿਹਾ ਕਿ ਤਾਲਮੇਲ ਕਮੇਟੀ ਪੰਚਾਇਤਾਂ ਨਾਲ ਰਾਬਤਾ ਬਣਾ ਰਹੀ ਹੈ ਜਲਦੀ ਹੀ ਅਸੀਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਇਸ ਪ੍ਪੋਜਲ ਫੰਡ ਨੂੰ ਜਾਰੀ ਕਰਾਉਣ ਲਈ ਗੱਲ ਕਰਾਂਗੇ। ਉਹਨਾਂ ਕਿਹਾ ਹਲਕਾ ਬਾਹਰੀ ਉਮੀਦਵਾਰ ਨੂੰ ਨਕਾਰਦੇ ਹੋਏ ਆਪਣੇ ਲੋਕਾਂ ਵਿਚੋਂ ਕੋਈ ਨੁਮਾਇੰਦਾ ਚੁਣੇ। ਜਿਸ ਨਾਲ ਸਾਡੀਆਂ ਬੇਸਿੱਕ ਸਮੱਸਿਆਵਾਂ ਹੱਲ ਹੋਣ। ਇਸ ਮੌਕੇ ਉਹਨਾਂ ਨਾਲ ਤਾਲਮੇਲ ਕਮੇਟੀ ਪ੍ਰਧਾਨ ਜਗਮੇਲ ਸਿੰਘ ਰੋਗਲਾ, ਸੁਖਵੀਰ ਸਿੰਘ ਡੁੱਲਟ, ਜੋਗਿੰਦਰ ਸਿੰਘ,ਜੀਤ ਸਿੰਘ, ਮਹਿਲਾਂ, ਅਮਰਜੀਤ ਸਿੰਘ ਪ੍ਰਧਾਨ, ਦਰਵਾਰ ਸਿੰਘ,ਜਗਮੇਲ ਸਿੰਘ, ਸੁਖਦੇਵ ਸਿੰਘ ਖਨਾਲ ਕਲਾਂ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly