ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਨਗਰ: ਹਲਕਾ ਬੰਗਾ ਦੇ ਪਿੰਡਾਂ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਮਹਿੰਦਰਾ ਹਸਪਤਾਲ ਵੱਲੋਂ 21ਵੀਂ ਵਰੇਗੰਡ ਮਨਾਈ । ਇਸ ਮੌਕੇ ਮਹਿੰਦਰਾ ਹਸਪਤਾਲ ਦੇ ਡਾਇਰੈਕਟਰ ਡਾਕਟਰ ਓੰਕਾਰ ਸਿੰਘ ਅਤੇ ਉਨ੍ਾਂ ਦੀ ਪਤਨੀ ਦਲਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਕੇਕ ਕੱਟ ਕੇ ਪੂਰੇ ਸਟਾਫ ਨਾਲ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਡਾਕਟਰ ਓੰਕਾਰ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਹਸਪਤਾਲ ਦੀ ਜ਼ਰੀਏ ਗਰੀਬਾਂ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਰਹੇ ਹਾਂ।। ਇਸ ਦੇ ਨਾਲ ਨਾਲ ਹਸਪਤਾਲ ਦੇ ਸਟਾਫ ਨੂੰ ਰੋਜ਼ਗਾਰ ਮਿਲ ਰਿਹਾ ਹੈ।। ਉਹਨਾਂ ਕਿਹਾ ਕਿ ਸਾਡਾ ਹਸਪਤਾਲ ਪਿਛਲੇ 21 ਸਾਲਾਂ ਤੋਂ ਇਲਾਕੇ ਦੇ ਲੋਕਾਂ ਨੂੰ ਸਸਤੀ ਅਤੇ ਵਧੀਆ ਸਿਹਤ ਸਹੂਲਤਾਂ ਦੇ ਕੇ ਸੇਵਾ ਕਰ ਰਿਹਾ ਹੈ ਅਤੇ ਸਾਡੇ ਹਸਪਤਾਲ ਵਿੱਚ ਆਮ ਹਸਪਤਾਲਾਂ ਨਾਲੋਂ ਘੱਟ ਰੇਟ ਤੇ ਪ੍ਰਸ਼ਨ ਕੀਤੇ ਜਾਂਦੇ ਹਨ। ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਦੇਖੀ ਜਾਂਦੀ ਹੈ।। ਲੋੜਵੰਦ ਮਰੀਜ਼ਾਂ ਦਾ ਖਾਸ ਖਿਆਲ ਰੱਖ ਕੇ ਉਹਨਾਂ ਦਾ ਇਲਾਜ ਸੇਵਾ ਭਾਵਨਾ ਨਾਲ ਕੀਤਾ ਜਾਂਦਾ। ਹਸਪਤਾਲ ਅੰਦਰ ਹੀ ਲੈਬ ਟੈਸਟਾਂ ਅਤੇ ਦਵਾਈਆਂ ਦਾ ਘੱਟ ਰੇਟ ਤੇ ਪ੍ਰਬੰਧ ਦੇ ਨਾਲ ਨਾਲ ਐਮਰਜੈਂਸੀ ਲਈ ਐਂਬੂਲੈਂਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।। ਉਹਨਾਂ ਕਿਹਾ ਕਿ ਸਾਡੇ ਹਸਪਤਾਲ ਚ ਸੀ ਏ ਆਰ ਐਮ ਮਸ਼ੀਨ ਨਾਲ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ, ਦੂਰਬੀਨ ਰਾਹੀਂ ਪਿੱਤੇ ਦੀ ਪਤਨੀ ਦਾ ਆਪਰੇਸ਼ਨ, ਡਿਲੀਵਰੀ ਤੋਂ ਇਲਾਵਾ ਗੋਡਿਆਂ ਦੇ ਦਰਦ ਲਈ ਖਾਸ ਡਾਕਟਰਾਂ ਦੀ ਟੀਮ ਦਾ ਖਾਸ ਪ੍ਰਬੰਧ ਹੈ। ਇਸ ਮੌਕੇ ਹਸਪਤਾਲ ਸਟਾਫ ਚੋਂ ਪੀਆਰਓ ਅਮਨਦੀਪ ਬਾਂਸਲ, ਸੁਧੀਰ ਕੁਮਾਰ ਪੀਆਰਓ, ਜਸਵਿੰਦਰ ਭੱਟੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਰੀਟਾ , ਜੋਤੀ, ਸੁਮਨ, ਬਿੰਦੂ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj