(ਸਮਾਜ ਵੀਕਲੀ)
ਬੀਤ ਗਈ ਉਮਰ ਉਡੀਕਾਂ ਵਿਚ,
ਨਾ ਆਇਆ ਵੇ ਮਾਹੀ
ਜਾਨ ਸ਼ਰੀਕਾਂ ਕੋਹੀ, ਸੀਖਾਂ ਵਿੱਚ
ਨਾ ਆਇਆ ਵੇ ਮਾਹੀ
ਹਏ ਓਹ,,,,,,, ਨਾ ਆਇਆ———
ਗਲ ਲਾਇਆ——ਸੋਹਣੇ ਮਾਹੀ——-
ਸਜ ਧਜ ਮੈਂ ਬਣ ਉਡਜਾਂ ਤਿੱਤਲੀ
ਸੰਗ ਜੇ ਹੋਵੇ ਓਹ ਸੋਹਣਾ
ਗਾਵਾਂ ਲਾ ਗਲ ਗੀਤ ਮਹੁੱਬਤੀ
ਅੰਗ ਲਗੇ ਜੇ ਮਨ ਮੋਹਣਾ
ਰੁਲ ਗਿਐ ਮੇਰਾ ਰੂਪ ਨਰਗਸੀ
ਪਾਈ ਕਦਰ ਨਾ ਮਾਹੀ
ਬੀਤ ਗਈ ਉਮਰ ਉਡੀਕਾਂ ਵਿਚ
ਨਾ ਆਇਆ ਓਹ ਮਾਹੀ———–
ਜੁਲਫ਼ ਸ਼ਿੰਗਾਰਾਂ ਕੇਸ ਸਜਾਵਾਂ
ਚੀਰ ਭਰਾਂ ਤਾਂ ਕਿਸ ਲਈ
ਸੁੱਜੀਆਂ ਪਲਕਾਂ ਨੈਣ ਉਨੀਂਦੇ
ਰੁਦਨ ਕਰਾਂ ਤਾਂ ਕਿਸ ਲਈ
ਸੁਰਮ ਸਲਾਈ ਰੁੜਦੀ ਜਾਵੇ
ਬਹੁਤ ਰੁਆਇਆ ਮਾਹੀ
ਬੀਤ ਗਈ ਉਮਰ ਉਡੀਕਾਂ ਵਿਚ
ਨਾ ਆਇਆ ਓਹ ਮਾਹੀ———–
ਮਿਲਣ ਦੀਆਂ ਤਾਘਾਂ ਦਿਲ ਵਿਚ
ਪਾਵਾਂ ਖਤ ਕਿੰਝ ਸੁਨੇਹੇ ਘੱਲਾਂ
ਵੰਝਲੀ ਵਾਂਗ ਲਗਾਏ ਬੁੱਲਾਂ ਨੂੰ
ਵਕਤ ਦੀਆਂ ਟਾਪਾਂ ਠੱਲਾਂ
ਲੱਖ ਚੰਦਰਮੇ ਹੋਵਣ ਸੂਰਜ
ਉਨਾਂ ਤੋਂ ਸੋਹਣਾ ਮਾਹੀ
ਬੀਤ ਗਈ ਉਮਰ ਉਡੀਕਾਂ ਵਿਚ
ਪਰ ਨਾ ਆਇਆ ਓਹ ਮਾਹੀ——‘
ਚੁੰਮ ਚੁੰਮ ਮੈਂ ਤਾਂ ਪੈਰ ਕਮਲ ਜਿਹੇ
ਅਸ਼ਕਾਂ ਦੇ ਨਾਲ਼ ਧੋਵਾਂ
ਰਾਧਾ ਬਣਕੇ ਇਕ ਮਿਕ ਹੋਜਾਂ
ਫਿਰ ਇਕ ਪਲ ਨਾ ਮੈਂ ਸੌ ਵਾਂ
“ਰੇਤਗੜ” ਮੇਰੀ ਰੂਹ ਦਾ “ਬਾਲੀ”
ਰੁਮਕੇ ਮੇਰੇ ਓਹ ਸਾਹੀਂ
ਬੀਤ ਗਈ ਉਮਰ ਉਡੀਕਾਂ ਵਿਚ
ਪਰ ਨਾ ਆਇਆ ਓਹ ਮਾਹੀ
ਹਏ—ਆਜਾ–‘ਆਜਾ–ਓਹ ਮਾਹੀ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
00919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly