ਮਹਿੰਦਰ ਸਿੰਘ ਰਾਹੀ ਦੀ ਪੁਸਤਕ ਉਪਰ ਗੋਸ਼ਟੀ ਕਰਵਾਈ

ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ) ਬੀਤੇ ਦਿਨੀਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਸੀਨੀਅਰ ਮੈਂਬਰ ਮਹਿੰਦਰ ਸਿੰਘ ਰਾਹੀ ਦੀ ਪੁਸਤਕ “ਸ੍ਰੀ ਗੁਰੂ ਤੇਗ਼ ਬਹਾਦਰ ਜੀ (ਜੀਵਨੀ, ਬਾਣੀ ਤੇ ਵਾਰਤਕ ਵਿਲੱਖਣਤਾ)” ਉਪਰ ਵਿਚਾਰ ਚਰਚਾ ਕਰਵਾਈ ਗਈ।
ਸਭਾ ਦਾ ਆਗਾਜ਼ ਜਿੱਥੇ ਭਾਸ਼ਾ ਵਿਭਾਗ ਪੰਜਾਬ ਤੋਂ ਪ੍ਰਾਪਤ ਸਰਵੋਤਮ ਪੁਸਤਕ ਪੁਰਸਕਾਰ ਲੇਖਕਾਂ ਨੂੰ ਵਧਾਈ ਦੇਣ ਦੇ ਨਾਲ ਮੈਂਬਰ ਅਤੇ ਪੱਤਰਕਾਰ ਅਸ਼ੋਕ ਭਾਰਤੀ ਦੀ ਬੇਟੀ ਦੇ ਵਿਆਹ ਲਈ ਵਧਾਈ ਦਿੱਤੀ ਗਈ ਉਥੇ ਸਭਾ ਦੇ ਸੀਨੀਅਰ ਮੈਂਬਰ ਕਰਮ ਚੰਦ ਰਿਸ਼ੀ ਦੇ ਨਿਧਨ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਆਏ ਮਹਿਮਾਨਾਂ, ਸਾਹਿਤਕਾਰ ਨੂੰ ਜੀ ਆਇਆਂ ਨੂੰ ਕਿਹਾ। ਪੁਸਤਕ ਗੋਸ਼ਟੀ ਵਿੱਚ ਪੁਸਤਕ ਉਪਰ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਦਾਨਗੜ੍ਹ ਨੇ ” ਸ੍ਰੀ ਗੁਰੂ ਤੇਗ਼ ਬਹਾਦਰ ਬਾਰੇ ਮਹਿੰਦਰ ਸਿੰਘ ਰਾਹੀ ਦੀ ਪੁਸਤਕ ਦਾ ਲੇਖਾ ਜੋਖਾ” ਸਿਰਲੇਖ ਹੇਠ ਪੇਪਰ ਪੜ੍ਹਿਆ ਜਿਸ ਤੇ ਉਸਾਰੂ ਬਹਿਸ ਕਰਦਿਆਂ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਡਾਕਟਰ ਰਾਮਪਾਲ ਸਿੰਘ, ਡਾਕਟਰ ਭੁਪਿੰਦਰ ਸਿੰਘ ਬੇਦੀ ਆਦਿ ਨੇ ਪੇਪਰ ਬਾਰੇ ਆਪਣੇ ਨੁਕਤੇ ਸਾਂਝੇ ਕੀਤੇ। ਇਸੇ ਤਰ੍ਹਾਂ ਪੁਸਤਕ ਬਾਰੇ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫ਼ਿਰ, ਭੋਲਾ ਸਿੰਘ ਸੰਘੇੜਾ ਅਤੇ ਡਾਕਟਰ ਉਜਾਗਰ ਸਿੰਘ ਮਾਨ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਤਿਲਕ ਸਾਹਿਬ ਅਤੇ ਰਾਹੀ ਸਾਹਿਬ ਨੇ ਨੁਕਤਿਆਂ ਤੇ ਵਿਚਾਰ ਰੱਖੇ। ਸਭਾ ਵੱਲੋਂ ਉਕਤ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੇ ਦੂਜੇ ਭਾਗ ਵਿਚ ਰਾਜਿੰਦਰ ਸ਼ੌਂਕੀ, ਮੈਡਮ ਕਮਲ ਰਾਣੀ ਬੁਢਲਾਡਾ, ਰਘਵੀਰ ਸਿੰਘ ਗਿੱਲ, ਰਾਮ ਸਿੰਘ ਬੀਹਲਾ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ। ਸਭਾ ਦਾ ਮੰਚ ਸੰਚਾਲਨ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬਾ ਖੂਬੀ ਨਿਭਾਇਆ ਅਤੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਦਰਸ਼ਨ ਸਿੰਘ ਗੁਰੂ ਨੇ ਕੀਤਾ। ਸਮਾਗਮ ਵਿੱਚ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਭੀਮ ਸਿੰਘ, ਮੇਜਰ ਸਿੰਘ ਗਿੱਲ, ਡਿੰਪਲ ਕੁਮਾਰ ਸ਼ਰਮਾ, ਚਰਨ ਸਿੰਘ ਸਿੱਧੂ ਝਲੂਰ ਅਤੇ ਲਖਵੀਰ ਸਿੰਘ ਦਿਹੜ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਵਿਖੇ 13ਵੀਂ ਮਹਿਫ਼ਲ-ਏ-ਕੱਵਾਲ ਆਯੋਜਿਤ
Next articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ)ਫ਼ਰੀਦਕੋਟ ਨੇ ਭਗਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਲਗਾਇਆ।